ਹੁਣ B.Tech ਦੌਰਾਨ ਹੋਰ ਤਕਨੀਕੀ ਕੋਰਸਾਂ 'ਚ ਵੀ ਮਿਲ ਸਕੇਗਾ ਦਾਖਲਾ, AICTE ਨੇ ਦਿੱਤੀ ਮਨਜੂਰੀ
AICTE ਨੇ ਦੱਸਿਆ ਕਿ ਬਹੁਤ ਸਾਰੇ ਵਿਦਿਆਰਥੀ ਲੇਟਰਲ ਐਂਟਰੀ ਦੀ ਮੰਗ ਕਰ ਰਹੇ ਸਨ ਤੇ ਪਰਿਸ਼ਦ ਨੂੰ ਇਸ ਸਬੰਧੀ ਕਈ ਅਰਜ਼ੀਆਂ ਮਿਲੀਆਂ ਸਨ।
ਨਵੀਂ ਦਿੱਲੀ: ਅਖਿਲ ਭਾਰਤੀ ਤਕਨੀਕੀ ਸਿੱਖਿਆ ਪਰਿਸ਼ਦ AICTE ਨੇ ਬੀਟੈੱਕ ਦੇ ਵਿਦਿਆਰਥੀਆਂ ਨੂੰ ਮੁੱਖ ਸਿਲੇਬਸ ਤੋਂ ਇਲਾਵਾ ਇੰਜਨੀਅਰਿੰਗ ਦੀਆਂ ਹੋਰ ਬ੍ਰਾਂਚਾ 'ਚ ਲੇਟ ਐਂਟਰੀ ਜ਼ਰੀਏ ਦਾਖਲਾ ਲੈਣ ਦੀ ਮਨਜੂਰੀ ਦੇ ਦਿੱਤੀ ਹੈ। ਯਾਨੀ ਹੁਣ ਬੀਟੈੱਕ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਵਿਚਾਲੇ ਇੰਜਨੀਅਰਿੰਗ ਦੀ ਬ੍ਰਾਂਚ ਬਦਲ ਸਕਦੇ ਹਨ।
AICTE ਨੇ ਦੱਸਿਆ ਕਿ ਬਹੁਤ ਸਾਰੇ ਵਿਦਿਆਰਥੀ ਲੇਟਰਲ ਐਂਟਰੀ ਦੀ ਮੰਗ ਕਰ ਰਹੇ ਸਨ ਤੇ ਪਰਿਸ਼ਦ ਨੂੰ ਇਸ ਸਬੰਧੀ ਕਈ ਅਰਜ਼ੀਆਂ ਮਿਲੀਆਂ ਸਨ।
AICTE ਕਾਰਜਕਾਰੀ ਕਮੇਟੀ ਨੇ ਦਿੱਤੇ ਹੁਕਮ
AICTE ਨੇ ਕਿਹਾ ਕਿ ਪ੍ਰਸਤਾਵ AICTE ਕਾਰਜਕਾਰੀ ਕਮੇਟੀ ਦੇ ਸਾਹਮਣੇ ਰੱਖਿਆ ਗਿਆ ਸੀ। ਜਿਸ ਤੋਂ ਬਾਅਦ ਕਮੇਟੀ ਨੇ ਕਿਹਾ ਕਿ ਇਸ ਦੀ ਇਜਾਜ਼ਤ ਦਿੰਦਿਆਂ ਤਕਨੀਕੀ ਯੂਨੀਵਰਸਿਟੀਆਂ ਨੂੰ ਵਿਦਿਆਰਥੀਆਂ ਨੂੰ ਬੀਟੈੱਕ/ਬੀਈ ਦੇ ਵਿਚ ਬ੍ਰਾਂਚ ਬਦਲਣ ਦੀ ਸੁਵਿਧਾ ਦੇਣ ਦੇ ਹੁਕਮ ਦਿੱਤੇ ਗਏ ਹਨ।
ਲੇਟ ਐਂਟਰੀ ਦਾ ਕੀ ਹੋਵੇਗਾ ਫਾਇਦਾ?
ਪਰਿਸ਼ਦ ਨੇ ਕਿਹਾ ਕਿ ਇਸ ਵਿਵਸਥਾ ਨਾਲ ਉਮੀਦਵਾਰਾਂ ਨੂੰ ਵਾਧੂ ਪ੍ਰੋਗਰਾਮ 'ਚ ਦਾਖਲਾ ਲੈਣ ਚੋਂ ਬਾਅਦ ਉਸ ਸਿਲੇਬਸ ਦਾ ਅਧਿਐਨ ਕਰਨ ਦੀ ਲੋੜ ਨਹੀਂ ਹੋਵੇਗੀ ਜੋ ਉਨ੍ਹਾਂ ਆਪਣੇ ਪਹਿਲੇ ਡਸਿਪਲਿਨ 'ਚ ਪੜ੍ਹ ਲਿਆ ਹੈ।
ਬੀਟੈੱਕ/ਬੀਈ ਦੌਰਾਨ ਵੱਖ-ਵੱਖ ਪ੍ਰੈਕਟੀਕਲ ਪ੍ਰੀਖਿਆਵਾਂ ਵੀ ਹੁੰਦੀਆਂ ਹਨ। ਇਸ ਲਈ ਵਿਦਿਆਰਥੀਆਂ ਨੂੰ ਕਿਸੇ ਵੀ ਸੰਸਥਾ 'ਚ ਲੇਟਰਲ ਐਂਟਰੀ ਦੌਰਾਨ ਰੈਗੂਲਰ ਸਟੂਡੈਂਟ ਦੇ ਰੂਪ ਚ ਹੀ ਦਾਖਲਾ ਲੈਣਾ ਪਵੇਗਾ।
ਹੁਣ AICTE ਨੇ ਐਡੀਸ਼ਨਲ ਡਿਗਰੀ ਕੋਰਸ ਦੀ ਮਿਆਦ ਵਧਾ ਦਿੱਤੀ ਹੈ। ਪਹਿਲਾਂ ਇਹ ਕੋਰਸ ਦੋ ਸਾਲ ਦਾ ਹੁੰਦਾ ਸੀ। ਪਰ ਹੁਣ ਤਿੰਨ ਸਾਲ ਦਾ ਹੋਵੇਗਾ। AICTE ਨੇ ਦੱਸਿਆ ਕਿ ਕੋਰ ਡਿਸਪਲਿਨ 'ਚ ਕ੍ਰੈਡਿਟ 'ਤੇ ਕੋਈ ਸਮਝੌਤਾ ਨਾ ਹੋਵੇ। ਇਸ ਲਈ ਇਹ ਮਿਆਦ ਵਧਾਈ ਗਈ ਹੈ।
ਇਹ ਵੀ ਪੜ੍ਹੋ: ਅਦਾਲਤ ਦਾ ਹੁਕਮ, ਵਿਆਹ 'ਚ ਜ਼ਬਰਦਸਤੀ ਸੈਕਸ ਨੂੰ ਨਹੀਂ ਕਿਹਾ ਜਾ ਸਕਦਾ ਗੈਰਕਨੂੰਨੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI