ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਪੜ੍ਹਾਈ ਦੇ ਜਾਨੂੰਨ! 96 ਸਾਲ ਦੀ ਉਮਰ 'ਚ ਗ੍ਰੈਜੂਏਸ਼ਨ
ਗਿਉਸੇਪ ਪੈਟਰਨੋ ਨੇ ਇਟਲੀ ਦੀ ਪਲੇਰਮੋ ਯੂਨੀਵਰਸਿਟੀ ਤੋਂ ਔਨਰਜ਼ ਨਾਲ ਹਿਸਟਰੀ ਤੇ ਫਿਲੌਸਫੀ ਵਿੱਚ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਉਸ ਨੇ ਸਾਲ 2017 ਵਿੱਚ ਗ੍ਰੈਜੂਏਸ਼ਨ ਲਈ ਦਾਖਲਾ ਲਿਆ ਸੀ।
![ਪੜ੍ਹਾਈ ਦੇ ਜਾਨੂੰਨ! 96 ਸਾਲ ਦੀ ਉਮਰ 'ਚ ਗ੍ਰੈਜੂਏਸ਼ਨ At 96, Giuseppe Paterno becomes Italys oldest student, completed his undergraduate degree ਪੜ੍ਹਾਈ ਦੇ ਜਾਨੂੰਨ! 96 ਸਾਲ ਦੀ ਉਮਰ 'ਚ ਗ੍ਰੈਜੂਏਸ਼ਨ](https://static.abplive.com/wp-content/uploads/sites/5/2020/08/02194834/Giuseppe-Paterno.jpg?impolicy=abp_cdn&imwidth=1200&height=675)
ਮਿਲਾਨ: ਗਿਉਸੇਪ ਪੈਟਰਨੋ (Giuseppe Paterno) ਨੇ ਜ਼ਿੰਦਗੀ ਦੇ ਬਹੁਤ ਸਾਰੇ ਟੈਸਟ ਦਿੱਤੇ। ਉਸ ਨੇ ਬਚਪਨ ਦੀ ਗਰੀਬੀ, ਯੁੱਧ ਤੇ ਹਾਲ ਹੀ ਵਿੱਚ ਕੋਰੋਨਾਵਾਇਰਸ ਮਹਾਮਾਰੀ ਦਾ ਸਾਹਮਣਾ ਕਰਨ ਤੋਂ ਬਾਅਦ ਇੱਕ ਹੋਰ ਪ੍ਰੀਖਿਆ ਪਾਸ ਕੀਤੀ ਹੈ। 96 ਸਾਲ ਦੀ ਉਮਰ ਵਿਚ ਗ੍ਰੈਜੂਏਸ਼ਨ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ, ਉਹ ਹੁਣ ਇਟਲੀ ਯੂਨੀਵਰਸਿਟੀ ਤੋਂ ਪਾਸ ਹੋਣ ਵਾਲੇ ਸਭ ਤੋਂ ਵਧੇਰੀ ਉਮਰ ਦੇ ਵਿਅਕਤੀ ਬਣ ਗਏ ਹਨ।
ਇੰਨੀ ਦੇਰ ਤੋਂ ਗ੍ਰੈਜੂਏਟ ਹੋਣ 'ਤੇ ਪੈਟਰਨੋ ਨੇ ਕਿਹਾ ਕਿ ਬਹੁਤ ਸਾਰੇ ਦੂਜਿਆਂ ਵਾਂਗ ਮੈਂ ਵੀ ਇੱਕ ਸਧਾਰਨ ਵਿਅਕਤੀ ਹਾਂ। ਮੈਂ ਉਮਰ ਦੇ ਹਿਸਾਬ ਨਾਲ ਬਾਕੀਆਂ ਨੂੰ ਪਛਾੜ ਦਿੱਤਾ ਹੈ। ਦੱਸ ਦਈਏ ਕਿ ਪੜ੍ਹਨ ਤੇ ਅਧਿਐਨ ਵਿਚ ਡੂੰਘੀ ਦਿਲਚਸਪੀ ਦੇ ਬਾਵਜੂਦ, ਪੈਟਰਨੋ ਆਪਣੀ ਜਵਾਨੀ ਵਿੱਚ ਯੂਨੀਵਰਸਿਟੀ ਨਹੀਂ ਗਿਆ। ਉਹ ਸਿਸਿਲੀ ਦੇ ਇੱਕ ਗਰੀਬ ਪਰਿਵਾਰ ਵਿੱਚ ਵੱਡਾ ਹੋਇਆ ਸੀ ਤੇ ਸਿਰਫ ਮੁੱਢਲੀ ਵਿਦਿਆ ਪ੍ਰਾਪਤ ਕਰ ਸਕਿਆ ਸੀ।
ਉਨ੍ਹਾਂ ਨੇ ਪਲੇਰਮੋ ਯੂਨੀਵਰਸਿਟੀ ਵਿਚ ਇਤਿਹਾਸ ਤੇ ਫ਼ਿਲੌਸਫ਼ੀ ਦੀ ਡਿਗਰੀ ਲਈ ਦਾਖਲਾ ਲਿਆ। ਉਹ ਸ਼ੁਰੂ ਤੋਂ ਹੀ ਕਿਤਾਬਾਂ ਪੜ੍ਹਨਾ ਪਸੰਦ ਕਰਦਾ ਸੀ, ਉਸ ਨੇ ਕਿਹਾ- ਮੈਂ ਸੋਚਿਆ ਸੀ ਕਿ ਪੜ੍ਹਾਈ ਪੂਰੀ ਕਰਨ ਦਾ ਮੌਕਾ ਜਾਂ ਤਾਂ ਹੁਣ ਹੈ ਜਾਂ ਕਦੇ ਨਹੀਂ ਤੇ ਇਸ ਲਈ ਸਾਲ 2017 ਵਿੱਚ ਮੈਂ ਦਾਖਲਾ ਲੈਣ ਦਾ ਫੈਸਲਾ ਕੀਤਾ ਹੈ।
ਇਸ ਦੇ ਨਾਲ ਹੀ ਯੂਨੀਵਰਸਿਟੀ ਦੇ ਚਾਂਸਲਰ ਫੈਬਰੀਜਿਓ ਨੇ ਉਸ ਨੂੰ ਕਲਾਸ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਅਤੇ ਗ੍ਰੈਜੂਏਸ਼ਨ ਪੂਰੀ ਕਰਨ ‘ਤੇ ਵਧਾਈ ਦਿੱਤੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
![ਪੜ੍ਹਾਈ ਦੇ ਜਾਨੂੰਨ! 96 ਸਾਲ ਦੀ ਉਮਰ 'ਚ ਗ੍ਰੈਜੂਏਸ਼ਨ](https://static.abplive.com/wp-content/uploads/sites/5/2020/08/02194822/Giuseppe-Paterno-1.jpg)
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)