ਕੈਨੇਡਾ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਰਹਿ ਸਕਦਾ ਅਧੂਰਾ, Study Visa ਨੂੰ ਲੈਕੇ ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
Canada Student Visa: ਭਾਰਤੀ ਵਿਦਿਆਰਥੀਆਂ ਲਈ ਇਸ ਸਾਲ ਪੜ੍ਹਾਈ ਕਰਨ ਲਈ ਕੈਨੇਡਾ ਜਾਣਾ ਮੁਸ਼ਕਲ ਕੰਮ ਹੋ ਸਕਦਾ ਹੈ। ਇਸ ਸਾਲ Student Visa ਘੱਟ ਮਿਲਣ ਦੀ ਸੰਭਾਵਨਾ ਹੈ। ਆਓ ਜਾਣਦੇ ਹਾਂ ਕਿਉਂ
Canada Student Visa Approval: ਜੇਕਰ ਤੁਸੀਂ Higher Studies ਲਈ ਵਿਦੇਸ਼ ਜਾਣਾ ਚਾਹੁੰਦੇ ਹੋ ਅਤੇ ਕੈਨੇਡਾ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਦੇਖ ਰਹੇ ਹੋ ਤਾਂ ਸ਼ਾਇਦ ਇਹ ਸੁਪਨਾ ਇਸ ਸਾਲ ਪੂਰਾ ਨਾ ਹੋ ਸਕੇ। ਕੈਨੇਡਾ ਨੇ ਵੀ Student Visa ਲਈ ਨਿਯਮ ਸਖ਼ਤ ਕਰ ਦਿੱਤੇ ਹਨ ਅਤੇ ਉਹ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਬਹੁਤ ਘੱਟ Student Visa Issue ਕਰੇਗਾ। ਇਨ੍ਹਾਂ ਹਾਲਾਤਾਂ ਵਿੱਚ ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ਜਾ ਕੇ ਪੜ੍ਹਾਈ ਕਰਨਾ ਪਹਿਲਾਂ ਨਾਲੋਂ ਔਖਾ ਹੋ ਸਕਦਾ ਹੈ। ਇਹ ਗੱਲ ਇੱਕ ਰਿਪੋਰਟ ਵਿੱਚ ਸਾਹਮਣੇ ਆਈ ਹੈ, ਆਓ ਜਾਣਦੇ ਹਾਂ ਵਿਸਥਾਰ ਵਿੱਚ।
ਇਸ ਵਾਰ ਕੈਨੇਡਾ ਤੋਂ ਜਾਰੀ ਵੀਜ਼ਿਆਂ ਵਿੱਚ ਕਰੀਬ 50 ਫੀਸਦੀ ਦੀ ਕਮੀ ਆਉਣ ਦੀ ਸੰਭਾਵਨਾ ਹੈ। ਇਸ ਸਾਲ ਕੈਨੇਡਾ ਹਰ ਸਾਲ ਦੇ ਮੁਕਾਬਲੇ ਅੱਧੇ ਵੀਜ਼ੇ ਜਾਰੀ ਕਰ ਸਕਦਾ ਹੈ। ਇਹ ਗੱਲ ਅਪਲਾਈ ਬੋਰਡ ਦੀ ਰਿਪੋਰਟ ਵਿੱਚ ਸਾਹਮਣੇ ਆਈ ਹੈ। ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਕੈਨੇਡਾ ਨੇ ਇੱਥੇ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਅਤੇ ਇਸਨੂੰ ਉਸੇ ਪੱਧਰ ਤੱਕ ਲਿਆਉਣ ਦੀ ਯੋਜਨਾ ਬਣਾਈ ਹੈ ਜਿਵੇਂ ਕਿ ਇਹ ਸਾਲ 2018 ਅਤੇ 2019 ਵਿੱਚ ਸੀ।
ਇਸ ਸਾਲ ਦੀ ਸ਼ੁਰੂਆਤ 'ਚ ਭਾਰਤ ਨੂੰ ਕੈਨੇਡਾ ਦੇ Student Visa Approval ਵਿੱਚ ਵੀ ਕਮੀ ਆਵੇਗੀ। ਇਸ ਤੋਂ ਸਾਫ ਹੋ ਜਾਂਦਾ ਹੈ ਕਿ ਜਦੋਂ ਸਾਲ ਦੇ ਸ਼ੁਰੂਆਤ ਵਿੱਚ ਇਦਾਂ ਹੋ ਚੁੱਕਿਆ ਹੈ ਤਾਂ ਅੱਗੇ ਕੀ ਹੋਵੇਗਾ।
ਇਸ ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਸਾਲ 2023 ਵਿੱਚ ਕੈਨੇਡਾ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ 436,000 ਵੀਜ਼ਾ ਪਰਮਿਟ ਦਿੱਤੇ ਗਏ ਸਨ, ਪਰ ਸਾਲ 2024 ਦੇ ਅੰਤ ਤੱਕ ਇਹ ਗਿਣਤੀ 231,000 ਤੱਕ ਸੀਮਤ ਰਹਿਣ ਦੀ ਉਮੀਦ ਹੈ। ਇਹ ਦਰਸਾਉਂਦਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਗਲੋਬਲ ਵੀਜ਼ਾ ਅਰਜ਼ੀਆਂ ਯਾਨੀ ਸਟੱਡੀ ਪਰਮਿਟਾਂ ਨੂੰ ਸਵੀਕਾਰ ਕਰਨ ਵਿੱਚ 39 ਪ੍ਰਤੀਸ਼ਤ ਦੀ ਗਿਰਾਵਟ ਆ ਸਕਦੀ ਹੈ।
ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਹਰ ਸਾਲ ਭਾਰਤ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਪੜ੍ਹਾਈ ਲਈ ਕੈਨੇਡਾ ਜਾਂਦੇ ਹਨ। ਸਾਲ 2022 ਦੀ ਗੱਲ ਕਰੀਏ ਤਾਂ ਕੈਨੇਡਾ ਆਉਣ ਵਾਲੇ 5.5 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ 2.26 ਲੱਖ ਵਿਦਿਆਰਥੀ ਭਾਰਤ ਦੇ ਸਨ। ਇੰਨਾ ਹੀ ਨਹੀਂ 3.2 ਲੱਖ ਭਾਰਤੀ ਵਿਦਿਆਰਥੀ ਵੀਜ਼ੇ 'ਤੇ ਕੈਨੇਡਾ 'ਚ ਰਹਿ ਰਹੇ ਹਨ, ਜੋ ਉੱਥੋਂ ਦੀ ਆਰਥਿਕਤਾ ਨੂੰ ਹੁਲਾਰਾ ਦੇਣ 'ਚ ਵੱਡਾ ਯੋਗਦਾਨ ਪਾ ਰਹੇ ਹਨ।
ਕੈਨੇਡਾ ਦੀ ਆਪਣੇ ਦੇਸ਼ ਵਿੱਚ ਘੱਟ ਵਿਦਿਆਰਥੀਆਂ ਨੂੰ ਬੁਲਾਉਣ ਦੀ ਮਨਸ਼ਾ ਕਈ ਗੱਲਾਂ ਤੋਂ ਸਮਝੀ ਜਾ ਸਕਦੀ ਹੈ। ਵਿੱਤੀ ਬੋਝ (Financial Burden) ਵਧਾਇਆ ਗਿਆ ਹੈ, ਇਮੀਗ੍ਰੇਸ਼ਨ ਨੀਤੀਆਂ ਨੂੰ ਔਖਾ ਬਣਾ ਦਿੱਤਾ ਗਿਆ ਹੈ। ਸਮੁੱਚੇ ਤੌਰ 'ਤੇ, ਕੈਨੇਡਾ ਦਾ ਵਤੀਰਾ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਹਿਯੋਗੀ ਨਹੀਂ ਲੱਗ ਰਿਹਾ ਹੈ। ਸਗੋਂ ਅਜਿਹੇ ਨਿਯਮ ਬਣਾਏ ਜਾ ਰਹੇ ਹਨ ਅਤੇ ਅਜਿਹੀ ਸਖ਼ਤੀ ਰੱਖੀ ਜਾ ਰਹੀ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਇੱਥੇ ਆਉਣ ਦਾ ਝੁਕਾਅ ਘੱਟ ਜਾਵੇ। ਵਿਦਿਆਰਥੀ ਵੀ ਦੂਜੇ ਦੇਸ਼ਾਂ ਵਿਚ ਜਾਣ ਲੱਗੇ ਹਨ।
Education Loan Information:
Calculate Education Loan EMI