(Source: ECI/ABP News/ABP Majha)
Cancel Board Exams 2022: ਕੋਰੋਨਾ ਦੇ ਵਧਦੇ ਕਹਿਰ ਕਰਕੇ ਕੈਂਸਲ ਹੋਣਗੀਆਂ ਬੋਰਡ ਪ੍ਰੀਖਿਆਵਾਂ? ਪੀਐਮ ਮੋਦੀ ਤੱਕ ਪਹੁੰਚਾਈ ਆਵਾਜ਼
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਤੇ ਆਈਸੀਐਸਈ ਬੋਰਡ ਨਾਲ ਸਬੰਧਿਤ ਵਿਦਿਆਰਥੀ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰਵਾਉਣ ਲਈ ਸੋਸ਼ਲ ਮੀਡੀਆ ’ਤੇ ਇਕਜੁੱਟ ਹੋ ਗਏ ਹਨ।
Cancel Board Exams 2022: ਦੇਸ਼ ਅੰਦਰ ਕੋਰੋਨਾ ਦਾ ਕਹਿਰ ਮੁੜ ਵਧਣ ਲੱਗਾ ਹੈ। ਇਸ ਦੌਰਾਨ 10ਵੀਂ ਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਕੈਂਸਲ ਕਰਨ ਦੀ ਮੰਗ ਉੱਠਣ ਲੱਗੀ ਹੈ। ਵਿਦਿਆਰਥੀਆਂ ਨੇ ਇਸ ਬਾਰੇ ਟਵਿੱਟਰ ’ਤੇ ਹੈਸ਼ਟੈਗ ‘ਕੈਂਸਲ ਬੋਰਡ ਐਗਜ਼ਾਮ’ ਮੁਹਿੰਮ ਛੇੜ ਦਿੱਤੀ ਹੈ। ਬੇਸ਼ੱਕ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਤੇ ਆਈਸੀਐਸਈ ਬੋਰਡ ਨੇ ਸਪਸ਼ਟ ਕੀਤਾ ਹੈ ਕਿ ਇਸ ਵਾਰ ਤੈਅ ਪ੍ਰੋਗਰਾਮ ਤਹਿਤ ਪ੍ਰੀਖਿਆਵਾਂ ਹੋਣਗੀਆਂ। ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ 26 ਅਪਰੈਲ ਤੋਂ ਸ਼ੁਰੂ ਹੋ ਰਹੀਆਂ ਹਨ।
ਦੱਸ ਦਈਏ ਕਿ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਤੇ ਆਈਸੀਐਸਈ ਬੋਰਡ ਨਾਲ ਸਬੰਧਿਤ ਵਿਦਿਆਰਥੀ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰਵਾਉਣ ਲਈ ਸੋਸ਼ਲ ਮੀਡੀਆ ’ਤੇ ਇਕਜੁੱਟ ਹੋ ਗਏ ਹਨ। ਵਿਦਿਆਰਥੀ ਕਹਿ ਰਹੇ ਹਨ ਕਿ ਕਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ, ਜਿਸ ਕਰਕੇ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਦਾਅ ’ਤੇ ਨਾ ਲਾਇਆ ਜਾਵੇ।
ਟਵਿੱਟਰ ’ਤੇ ਹੈਸ਼ਟੈਗ ‘ਕੈਂਸਲ ਬੋਰਡ ਐਗਜ਼ਾਮ’ ਮੁਹਿੰਮ ਰਾਹੀਂ ਵਿਦਿਆਰਥੀਆਂ ਨੇ ਟਵੀਟ ਤੇ ਰੀਟਵੀਟ ਕਰ ਕੇ ਤਰਕ ਦਿੱਤਾ ਹੈ ਕਿ ਦਿੱਲੀ ਦੇ ਕਈ ਸਕੂਲ ਕਰੋਨਾ ਦੇ ਕੇਸ ਆਉਣ ਕਰ ਕੇ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਪੰਜਾਬ ਦੇ ਵਿਦਿਆਰਥੀਆਂ ਨੇ ਵੀ ਮੰਗ ਕੀਤੀ ਹੈ ਕਿ ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਜਾਂ ਤਾਂ ਆਨਲਾਈਨ ਕਰਵਾਈਆਂ ਜਾਣ ਜਾਂ ਇਨ੍ਹਾਂ ਪ੍ਰੀਖਿਆਵਾਂ ਦਾ ਬਦਲਵਾਂ ਹੱਲ ਲੱਭਿਆ ਜਾਵੇ।
ਕੁਝ ਵਿਦਿਆਰਥੀ ਟਵਿੱਟਰ ’ਤੇ ਇਹ ਵੀ ਮੰਗ ਕਰ ਰਹੇ ਹਨ ਕਿ ਇਹ ਪ੍ਰੀਖਿਆਵਾਂ ਹੋਰ ਸੈਂਟਰਾਂ ਦੀ ਥਾਂ ਵਿਦਿਆਰਥੀਆਂ ਦੇ ਹੋਮ ਸੈਂਟਰਾਂ ਵਿੱਚ ਹੀ ਕਰਵਾਈਆਂ ਜਾਣ। ਦੂਜੇ ਪਾਸੇ, ਸੀਬੀਐਸਈ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਪ੍ਰੀਖਿਆ ਕੇਂਦਰਾਂ ਵਿੱਚ ਕਰੋਨਾ ਸਬੰਧੀ ਪੂਰੇ ਇੰਤਜ਼ਾਮ ਕੀਤੇ ਜਾਣਗੇ। ਵਿਦਿਆਰਥੀਆਂ ਨੇ ਮੰਗ ਕੀਤੀ ਹੈ ਕਿ ਕਰੋਨਾ ਦੇ ਕੇਸ ਹੁਣ ਮੁੜ ਵਧਣ ਲੱਗੇ ਹਨ ਤੇ ਮਾਹਿਰ ਕਰੋਨਾ ਦੀ ਚੌਥੀ ਲਹਿਰ ਦੀ ਵੀ ਪੇਸ਼ੀਨਗੋਈ ਕਰ ਰਹੇ ਹਨ। ਇਸ ਕਰ ਕੇ ਟਰਮ-1 ਦੇ ਆਧਾਰ ’ਤੇ ਹੀ ਨਤੀਜੇ ਐਲਾਨੇ ਜਾਣ।
ਵਿਦਿਆਰਥੀਆਂ ਨੇ ‘ਹੈਸ਼ਟੈਗ ਮੋਦੀ ਜੀ ਹੈਲਪ ਬੋਰਡ ਸਟੂਡੈਂਟਸ 2022’ ਰਾਹੀਂ ਟਵੀਟਾਂ ਦਾ ਹੜ੍ਹ ਲਿਆ ਦਿੱਤਾ ਹੈ। ਉਨ੍ਹਾਂ ਇਸ ਮਾਮਲੇ ਵਿੱਚ ਰਾਸ਼ਟਰਪਤੀ ਭਵਨ ਤੇ ਭਾਜਪਾ ਦਾ ਵੀ ਦਖ਼ਲ ਮੰਗਿਆ ਹੈ। ਕਈ ਵਿਦਿਆਰਥੀਆਂ ਨੇ ਅਖ਼ਬਾਰ ਦੀਆਂ ਕਟਿੰਗ ਵੀ ਲਾਈਆਂ ਹਨ, ਜਿਸ ਵਿੱਚ ਕਰੋਨਾ ਦੇ ਇਲਾਜ ਲਈ ਹਸਪਤਾਲ ਵਿੱਚ ਭਰਤੀ 27 ਫ਼ੀਸਦੀ ਬੱਚਿਆਂ ਦੀਆਂ ਖ਼ਬਰਾਂ ਵੀ ਹਨ। ਉਨ੍ਹਾਂ ਮੰਗ ਕੀਤੀ ਕਿ ਇਹ ਪ੍ਰੀਖਿਆਵਾਂ ਰੱਦ ਕੀਤੀਆਂ ਜਾਣ।
Education Loan Information:
Calculate Education Loan EMI