CBSE 10th Exam: 10ਵੀਂ ਜਮਾਤ ਦੇ Exam ਨੂੰ ਲੈ ਕੇ ਲਿਆ CBSE ਦਾ ਵੱਡਾ ਫੈਸਲਾ, ਵਿਦਿਆਰਥੀ ਜ਼ਰੂਰ ਦੇਣ ਧਿਆਨ....
CBSE ਦੇ ਹੇਠ 10ਵੀਂ ਜਮਾਤ ਦੇ ਪੇਪਰ ਦੇਣ ਵਾਲੇ ਵਿਦਿਆਰਥੀਆਂ ਦੇ ਲਈ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ। ਹੁਣ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਵੱਡਾ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਹੁਣ ਇਹ ਪ੍ਰੀਖਿਆਵਾਂ ਸਾਲ ਵਿੱਚ ਦੋ ਵਾਰੀ..

ਸੈਂਟ੍ਰਲ ਬੋਰਡ ਆਫ ਸਕੈਂਡਰੀ ਐਜੂਕੇਸ਼ਨ (CBSE ) ਨੇ 2026 ਤੋਂ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਵੱਡਾ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਹੁਣ ਇਹ ਪ੍ਰੀਖਿਆਵਾਂ ਸਾਲ ਵਿੱਚ ਦੋ ਵਾਰੀ ਕਰਵਾਈਆਂ ਜਾਣਗੀਆਂ। ਪਹਿਲੀ ਵਾਰੀ ਪ੍ਰੀਖਿਆ ਫਰਵਰੀ-ਮਾਰਚ ਵਿੱਚ ਹੋਵੇਗੀ, ਜਿਸਨੂੰ ਮੁੱਖ ਪ੍ਰੀਖਿਆ ਮੰਨਿਆ ਜਾਵੇਗਾ, ਜਦਕਿ ਦੂਜੀ ਵਾਰੀ ਪ੍ਰੀਖਿਆ ਮਈ ਮਹੀਨੇ ਵਿੱਚ ਹੋਵੇਗੀ, ਜਿਸਨੂੰ ਸੁਧਾਰ ਪ੍ਰੀਖਿਆ ਕਿਹਾ ਜਾਵੇਗਾ।
ਵਿਦਿਆਰਥੀਆਂ ਨੂੰ ਆਪਣੀ ਸੁਵਿਧਾ ਅਨੁਸਾਰ ਦੋਹਾਂ ਪ੍ਰੀਖਿਆਵਾਂ ਵਿੱਚੋਂ ਕਿਸੇ ਇੱਕ ਜਾਂ ਦੋਹਾਂ ਵਿੱਚ ਹਿੱਸਾ ਲੈਣ ਦਾ ਵਿਕਲਪ ਮਿਲੇਗਾ। ਮੁੱਖ ਪ੍ਰੀਖਿਆ ਦੇਣਾ ਲਾਜ਼ਮੀ ਹੋਵੇਗਾ, ਪਰ ਸੁਧਾਰ ਪ੍ਰੀਖਿਆ ਵਿੱਚ ਸ਼ਾਮਲ ਹੋਣਾ ਵਿਅਕਤੀਗਤ ਚੋਣ ਹੋਵੇਗੀ। ਧਿਆਨਯੋਗ ਗੱਲ ਇਹ ਹੈ ਕਿ ਦੋਹਾਂ ਪ੍ਰੀਖਿਆਵਾਂ ਦੌਰਾਨ ਵਿਦਿਆਰਥੀ ਆਪਣੇ ਵਿਸ਼ੇ ਨਹੀਂ ਬਦਲ ਸਕਣਗੇ।
ਮੂਲਾਂਕਣ ਪ੍ਰਕਿਰਿਆ ਵਿੱਚ ਵੀ ਨਵਾਂ ਸਿਸਟਮ ਲਾਗੂ ਕੀਤਾ ਗਿਆ ਹੈ। ਮੈਰਿਟ ਸਰਟੀਫਿਕੇਟ ਸਿਰਫ਼ ਦੂਜੀ (ਸੁਧਾਰ) ਪ੍ਰੀਖਿਆ ਦੇ ਨਤੀਜਿਆਂ ਤੋਂ ਬਾਅਦ ਹੀ ਜਾਰੀ ਕੀਤਾ ਜਾਵੇਗਾ। ਇਸਦੇ ਨਾਲ ਹੀ, ਕਾਪੀਆਂ ਦੀ ਫੋਟੋਕਾਪੀ ਅਤੇ ਮੁੜ ਮੂਲਾਂਕਣ ਦੀ ਸਹੂਲਤ ਵੀ ਕੇਵਲ ਸੁਧਾਰ ਪ੍ਰੀਖਿਆ ਤੋਂ ਬਾਅਦ ਹੀ ਉਪਲਬਧ ਹੋਵੇਗੀ।
ਇਹ ਬਦਲਾਅ ਰਾਸ਼ਟਰੀ ਸ਼ਿੱਖਿਆ ਨੀਤੀ 2020 ਦੇ ਤਹਿਤ ਕੀਤਾ ਗਿਆ ਹੈ, ਜਿਸ ਦਾ ਮਕਸਦ ਬੋਰਡ ਪ੍ਰੀਖਿਆ ਪ੍ਰਣਾਲੀ ਨੂੰ ਹੋਰ ਲਚਕੀਲਾ, ਵਿਦਿਆਰਥੀ-ਕੇਂਦਰਤ ਅਤੇ ਤਣਾਅ-ਰਹਿਤ ਬਣਾਉਣਾ ਹੈ। ਨਵੀਂ ਪ੍ਰਣਾਲੀ ਵਿੱਚ ਰੱਟੇ ਲਾਈ ਸਿੱਖਿਆ ਦੀ ਥਾਂ ਵਿਦਿਆਰਥੀਆਂ ਦੀ ਸਮਝ ਅਤੇ ਯੋਗਤਾਵਾਂ ਦਾ ਸਹੀ ਅੰਕਲਣ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ।
ਪਰੀਖਿਆ ਦਾ ਸ਼ਡਿਊਲ:
ਪਹਿਲੀ ਪ੍ਰੀਖਿਆ: 17 ਫਰਵਰੀ ਤੋਂ 7 ਮਾਰਚ 2026 ਤੱਕ, ਨਤੀਜਾ 20 ਅਪ੍ਰੈਲ 2026 ਨੂੰ ਆਉਣ ਦੀ ਸੰਭਾਵਨਾ ਹੈ।
ਦੂਜੀ ਪ੍ਰੀਖਿਆ (ਸੁਧਾਰ ਪ੍ਰੀਖਿਆ): 5 ਮਈ ਤੋਂ 20 ਮਈ 2026 ਤੱਕ, ਨਤੀਜਾ 30 ਜੂਨ 2026 ਤੱਕ ਆ ਸਕਦਾ ਹੈ।
ਇਸ ਕਦਮ ਨਾਲ ਵਿਦਿਆਰਥੀਆਂ ਨੂੰ ਆਪਣੀ ਤਿਆਰੀ ਸੁਧਾਰਨ ਦਾ ਇੱਕ ਵਾਧੂ ਮੌਕਾ ਮਿਲੇਗਾ, ਜਿਸ ਨਾਲ ਉਹ ਬਿਹਤਰ ਪ੍ਰਦਰਸ਼ਨ ਕਰ ਸਕਣਗੇ। ਨਾਲ ਹੀ, ਸਿੱਖਿਆ ਪ੍ਰਣਾਲੀ ਵਧੇਰੇ ਸਮਾਵੇਸ਼ੀ ਅਤੇ ਦਬਾਅ-ਮੁਕਤ ਬਣੇਗੀ, ਜੋ ਵਿਦਿਆਰਥੀਆਂ ਦੇ ਮਾਨਸਿਕ ਸਿਹਤ ਲਈ ਵੀ ਲਾਭਕਾਰੀ ਹੋਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Education Loan Information:
Calculate Education Loan EMI






















