(Source: ECI/ABP News/ABP Majha)
CBSE 10th Result 2024: ਵਿਦਿਆਰਥੀਆਂ ਦੇ ਲਈ ਅਹਿਮ ਖਬਰ! CBSE ਵੱਲੋਂ 10ਵੀਂ ਜਮਾਤ ਦਾ ਨਤੀਜਾ ਇਸ ਤਰੀਕ ਨੂੰ ਕੀਤਾ ਜਾਵੇਗਾ ਘੋਸ਼ਿਤ
CBSE 10th Result: ਸੀਬੀਐਸਈ ਬੋਰਡ ਦੀ 10ਵੀਂ ਜਮਾਤ ਦੀ ਪ੍ਰੀਖਿਆ 15 ਫਰਵਰੀ ਸ਼ੁਰੂ ਹੋ ਕੇ 13 ਮਾਰਚ ਤੱਕ ਖਤਮ ਹੋਈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਸ ਸਾਲ ਲਗਭਗ 20 ਲੱਖ ਵਿਦਿਆਰਥੀਆਂ ਨੇ ਸੀਬੀਐਸਈ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ
CBSE 10th Result 2024: ਪ੍ਰੀਖਿਆਵਾਂ ਦਾ ਸੀਜ਼ਨ ਚੱਲ ਰਿਹਾ ਹੈ। ਕੁੱਝ ਜਮਾਤਾਂ ਦੇ ਪੇਪਰ ਖਤਮ ਹੋ ਚੁੱਕੇ ਹਨ ਅਤੇ ਅਜੇ ਕੁੱਝ ਦੇ ਅਜੇ ਚੱਲ ਰਹੇ ਹਨ। ਦੱਸ ਦਈਏ 13 ਮਾਰਚ ਨੂੰ ਸੀਬੀਐਸਈ ਬੋਰਡ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 2024 ਖਤਮ ਹੋ ਗਈਆਂ ਹਨ। ਪ੍ਰੀਖਿਆਵਾਂ ਤੋਂ ਬਾਅਦ ਹੁਣ ਵਿਦਿਆਰਥੀ ਆਪਣੇ ਬੋਰਡ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਹਨ। ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਨੇ ਅਜੇ 10ਵੀਂ ਜਮਾਤ ਦੇ ਨਤੀਜੇ 2024 ਦੀ ਰਿਲੀਜ਼ ਮਿਤੀ ਦਾ ਐਲਾਨ ਨਹੀਂ ਕੀਤਾ ਹੈ।
ਨਤੀਜੇ ਇਸ ਮਹੀਨੇ ਆ ਸਕਦੇ ਹਨ
ਕਈ ਰਿਪੋਰਟਾਂ ਦੇ ਅਨੁਸਾਰ, ਸੀਬੀਐਸਈ ਬੋਰਡ ਨਤੀਜਾ 2024 ਮਈ ਦੇ ਦੂਜੇ ਹਫ਼ਤੇ ਘੋਸ਼ਿਤ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਸੰਭਾਵਨਾ ਦਾ ਅੰਦਾਜ਼ਾ ਪਿਛਲੇ ਸਾਲਾਂ ਦੇ ਰੁਝਾਨ ਨੂੰ ਦੇਖਦੇ ਹੋਏ ਲਗਾਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਸਾਲ 2023 ਵਿੱਚ ਸੀਬੀਐਸਈ ਬੋਰਡ ਦੇ ਨਤੀਜੇ 20 ਮਈ, ਸਾਲ 2022 ਵਿੱਚ 30 ਮਈ ਅਤੇ ਸਾਲ 2021 ਵਿੱਚ 3 ਮਈ ਨੂੰ ਜਾਰੀ ਕੀਤੇ ਗਏ ਸਨ। ਫਿਲਹਾਲ CBSE ਬੋਰਡ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਹਨ। CBSE 12ਵੀਂ ਦੀਆਂ ਬੋਰਡ ਪ੍ਰੀਖਿਆਵਾਂ 2 ਅਪ੍ਰੈਲ ਤੱਕ ਜਾਰੀ ਰਹਿਣਗੀਆਂ। ਅਜਿਹੀ ਸਥਿਤੀ ਵਿੱਚ, ਸੰਭਾਵਨਾ ਹੈ ਕਿ ਇਸ ਸਾਲ ਸੀਬੀਐਸਈ 10ਵੀਂ ਦੇ ਨਤੀਜੇ 15 ਤੋਂ 20-25 ਮਈ ਤੱਕ ਜਾਰੀ ਕੀਤੇ ਜਾਣਗੇ।
ਇਨ੍ਹਾਂ ਵੈੱਬਸਾਈਟਾਂ 'ਤੇ ਆਵੇਗਾ ਨਤੀਜਾ
ਹਾਲਾਂਕਿ ਸੀਬੀਐਸਈ ਬੋਰਡ ਨਤੀਜੇ 2024 ਦੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ, ਸੀਬੀਐਸਈ ਬੋਰਡ ਦੇ ਨਤੀਜੇ ਬੋਰਡ ਦੀਆਂ ਅਧਿਕਾਰਤ ਵੈੱਬਸਾਈਟਾਂ, cbseresults.nic.in, cbse.nic.in ਜਾਂ cbse.gov.in 'ਤੇ ਜਾਰੀ ਕੀਤੇ ਜਾਣਗੇ। CBSE 10ਵੀਂ ਬੋਰਡ ਨਤੀਜਾ 2024 ਦੇਖਣ ਲਈ, ਵਿਦਿਆਰਥੀਆਂ ਨੂੰ ਰੋਲ ਨੰਬਰ ਅਤੇ ਸਕੂਲ ਕੋਡ ਦੀ ਲੋੜ ਹੋਵੇਗੀ। ਵਿਦਿਆਰਥੀ ਐਸਐਮਐਸ, ਕਾਲ ਜਾਂ ਆਈਵੀਆਰਐਸ, ਉਮੰਗ ਐਪ ਅਤੇ ਡਿਜੀਲੌਕਰ ਰਾਹੀਂ ਸੀਬੀਐਸਈ 10ਵੀਂ ਜਮਾਤ ਦਾ ਨਤੀਜਾ 2024 ਵੀ ਦੇਖ ਸਕਦੇ ਹਨ। CBSE 10ਵੀਂ ਦਾ ਨਤੀਜਾ 2024 ਵੀ CBSE ਦੇ ਪ੍ਰੀਖਿਆ ਪੋਰਟਲ 'ਪਰੀਕਸ਼ਾ ਸੰਗਮ' 'ਤੇ ਜਾਰੀ ਕੀਤਾ ਜਾਵੇਗਾ।
ਇਸ ਸਾਲ ਲਗਭਗ 20 ਲੱਖ ਵਿਦਿਆਰਥੀ ਨੇ ਦਿੱਤੇ 10ਵੇਂ ਦੇ ਪੇਪਰ
ਸੀਬੀਐਸਈ ਬੋਰਡ ਦੀ 10ਵੀਂ ਜਮਾਤ ਦੀ ਪ੍ਰੀਖਿਆ 15 ਫਰਵਰੀ ਸ਼ੁਰੂ ਹੋ ਕੇ 13 ਮਾਰਚ ਤੱਕ ਖਤਮ ਹੋਈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਸ ਸਾਲ ਲਗਭਗ 20 ਲੱਖ ਵਿਦਿਆਰਥੀਆਂ ਨੇ ਸੀਬੀਐਸਈ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਹਿੱਸਾ ਲਿਆ ਹੈ। ਪਿਛਲੇ ਸਾਲ 21.65 ਲੱਖ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ ਵਿੱਚੋਂ ਕੁੱਲ 20 ਲੱਖ 16 ਹਜ਼ਾਰ 779 ਵਿਦਿਆਰਥੀ ਸਫ਼ਲ ਹੋਏ ਸਨ।
ਸੀਬੀਐਸਈ ਬੋਰਡ ਦੇ 10ਵੇਂ ਨਤੀਜੇ 2024 ਦੀ ਜਾਂਚ ਕਿਵੇਂ ਕਰੀਏ
- ਸਭ ਤੋਂ ਪਹਿਲਾਂ CBSE ਬੋਰਡ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।
- ਹੋਮਪੇਜ 'ਤੇ CBSE 10ਵੀਂ ਦੇ ਨਤੀਜੇ ਲਿੰਕ 'ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਵਿਦਿਆਰਥੀ ਅਪੋ ਰੋਲ ਨੰਬਰ ਦਿਓ।
- ਇਸ ਤਰ੍ਹਾਂ ਕਰਨ ਨਾਲ ਨਤੀਜਾ ਸਕਰੀਨ 'ਤੇ ਦਿਖਾਈ ਦੇਵੇਗਾ।
- ਨਤੀਜਾ ਦੇਖਣ ਤੋਂ ਬਾਅਦ ਸਕਰੀਨ ਦਾ ਪ੍ਰਿੰਟ ਲਓ।
Education Loan Information:
Calculate Education Loan EMI