(Source: ECI/ABP News/ABP Majha)
ਸਕੂਲਾਂ ਦੀ ਇਸ ਗਲਤੀ ਕਾਰਨ ਅੱਜ ਨਹੀਂ ਆਵੇਗਾ 10ਵੀਂ ਦਾ ਨਤੀਜਾ
ਸੀਬੀਐਸਈ ਨੇ ਸਕੂਲਾਂ ਨੂੰ ਹੁਕਮ ਭੇਜ ਕੇ ਯਾਦ ਕਰਵਾਇਆ ਹੈ ਕਿ ਜੇਕਰ 22 ਜੁਲਾਈ ਤਕ 12ਵੀਂ ਦੀ ਰਿਜ਼ਲਟ ਸ਼ੀਟ ਅਪਲੋਡ ਨਾ ਕੀਤੀ ਤਾਂ ਉਨ੍ਹਾਂ ਸਕੂਲਾਂ ਦਾ ਨਤੀਜਾ ਨਹੀਂ ਐਲਾਨਿਆ ਜਾਵੇਗਾ
ਨਵੀਂ ਦਿੱਲੀ: CBSE 10ਵੀਂ ਦਾ ਰਿਜ਼ਲਟ 20 ਜੁਲਾਈ ਯਾਨੀ ਅੱਜ ਮੰਗਲਵਾਰ ਨਹੀਂ ਐਲਾਨਿਆ ਜਾਵੇਗਾ। ਕਈ ਸਕੂਲਾਂ ਨੇ ਹੁਣ ਤਕ 10ਵੀਂ ਦੇ ਅੰਕਾਂ ਦੀ ਸੋਧ ਸ਼ੀਟ ਸੀਬੀਐਸਈ ਨੂੰ ਨਹੀਂ ਭੇਜੀ। ਇਸ ਨਾਲ ਇਹ ਤਾਰੀਖ ਅੱਗੇ ਵਧਾਉਣੀ ਪਈ ਹੈ। ਹਾਲਾਂਕਿ 12ਵੀਂ ਦਾ ਰਿਜ਼ਲਟ 31 ਜੁਲਾਈ ਤਕ ਐਲਾਨਿਆ ਜਾਵੇਗਾ।
ਸੀਬੀਐਸਈ ਨੇ ਸਕੂਲਾਂ ਨੂੰ ਹੁਕਮ ਭੇਜ ਕੇ ਯਾਦ ਕਰਵਾਇਆ ਹੈ ਕਿ ਜੇਕਰ 22 ਜੁਲਾਈ ਤਕ 12ਵੀਂ ਦੀ ਰਿਜ਼ਲਟ ਸ਼ੀਟ ਅਪਲੋਡ ਨਾ ਕੀਤੀ ਤਾਂ ਉਨ੍ਹਾਂ ਸਕੂਲਾਂ ਦਾ ਨਤੀਜਾ ਨਹੀਂ ਐਲਾਨਿਆ ਜਾਵੇਗਾ। ਇਸ ਨਾਲ ਬੱਚਿਆਂ ਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਲਈ ਸਕੂਲ ਖੁਦ ਜ਼ਿੰਮੇਵਾਰ ਹੋਣਗੇ।
ਪਹਿਲਾਂ ਸੀਬੀਐਸਈ ਨੂੰ 10ਵੀਂ ਦੀ ਰਿਜ਼ਲਟ ਸ਼ੀਟ ਅਪਲੋਡ ਕਰਨ ਲਈ ਸਕੂਲਾਂ ਨੂੰ 30 ਜੂਨ ਤਕ ਤਾਰੀਖ ਦਿੱਤੀ ਗਈ ਸੀ। ਪਰ ਕਈ ਸਕੂਲਾਂ ਨੇ ਨਿਰਧਾਰਤ ਫਾਰਮੂਲੇ ਦਾ ਪਾਲਣ ਨਾ ਕਰਦਿਆਂ ਮਨਮਾਨੇ ਤਰੀਕੇ ਨਾਲ ਬੱਚਿਆਂ ਨੂੰ ਜ਼ਿਆਦਾ ਅੰਕ ਦੇ ਦਿੱਤੇ।
ਬੋਰਡ ਨੇ ਜਦੋਂ ਸਕੂਲਾਂ ਦੀ ਇਸ ਹਰਕਤ ਬਾਰੇ ਜਾਣਿਆ ਤਾਂ ਅਜਿਹੇ ਸਕੂਲਾਂ ਨੂੰ 17 ਜੁਲਾਈ ਨੂੰ ਸੋਧਿਆ ਰਿਜ਼ਲਟ ਅਪਲੋਡ ਕਰਨ ਦਾ ਦੂਜਾ ਮੌਕਾ ਦਿੱਤਾ। ਪਰ ਅਜੇ ਵੀ ਕਈ ਸਕੂਲਾਂ ਨੇ ਅਜਿਹਾ ਨਹੀਂ ਕੀਤਾ। ਇਸ ਲਈ 10ਵੀਂ ਦਾ ਨਤੀਜਾ ਲੇਟ ਹੋ ਚੁੱਕਾ ਹੈ।
Education Loan Information:
Calculate Education Loan EMI