CBSE ਦੀ 12ਵੀਂ ਜਮਾਤ ਦੇ ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਲਈ ਸੁਪਰੀਮ ਕੋਰਟ ਵੱਲੋਂ ਵੱਡੀ ਰਾਹਤ
CBSE ਨੇ ਕੋਰਟ ਨੂੰ ਦੱਸਿਆ ਕਿ ਕੰਪਾਰਟਮੈਂਟ ਪ੍ਰੀਖਿਆ ਦਾ ਰਿਜ਼ਲਟ 10 ਅਕਤੂਬਰ ਤਕ ਐਲਾਨ ਦਿੱਤਾ ਜਾਵੇਗਾ। ਉੱਥੇ ਹੀ UGC ਨੇ ਦੱਸਿਆ ਕਿ ਉਸ ਦੇ ਵਿੱਦਿਅਕ ਕੈਲੰਡਰ ਮੁਤਾਬਕ ਕਾਲਜ 'ਚ ਦਾਖਲਾ 31 ਅਕਤਬੂਰ ਤਕ ਹੋ ਸਕਦਾ ਹੈ।
ਨਵੀਂ ਦਿੱਲੀ: CBSE ਦੀ 12ਵੀਂ ਦੀ ਪ੍ਰੀਖਿਆ ਦੇ ਕਿਸੇ ਵਿਸ਼ੇ 'ਚ ਅਸਫਲ ਰਹਿਣ ਦੇ ਚੱਲਦਿਆਂ ਕੰਪਾਰਟਮੈਂਟ ਪ੍ਰੀਖਿਆ ਦੇ ਰਹੇ ਵਿਦਿਆਰਥੀਆਂ ਨੂੰ ਅੱਜ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਇਹ ਤੈਅ ਹੋ ਗਿਆ ਕਿ ਇਨ੍ਹਾਂ ਵਿਦਿਆਰਥੀਆਂ ਦਾ ਇੱਕ ਸਾਲ ਬਰਬਾਦ ਨਹੀਂ ਹੋਵੇਗਾ। ਇਨ੍ਹਾਂ ਨੂੰ ਕਾਲਜ 'ਚ ਦਾਖਲਾ ਮਿਲ ਸਕੇਗਾ।
ਪਿਛਲੀ ਸੁਣਵਾਈ 'ਚ ਜਸਟਿਸ ਏ ਏਮ ਖਾਨਵਿਲਕਰ ਦੀ ਅਗਵਾਈ ਵਾਲੀ ਬੈਂਚ ਨੇ ਕੰਪਾਰਟਮੈਂਟ ਦੇ ਰਹੇ ਕਰੀਬ ਦੋ ਲੱਖ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਚਿੰਤਾ ਜਤਾਈ ਸੀ। CBSE ਤੇ UGC ਨੂੰ ਮਸਲੇ ਦਾ ਹੱਲ ਕੱਢਣ ਲਈ ਕਿਹਾ ਸੀ। ਅੱਜ CBSE ਨੇ ਕੋਰਟ ਨੂੰ ਦੱਸਿਆ ਕਿ ਕੰਪਾਰਟਮੈਂਟ ਪ੍ਰੀਖਿਆ ਦਾ ਰਿਜ਼ਲਟ 10 ਅਕਤੂਬਰ ਤਕ ਐਲਾਨ ਦਿੱਤਾ ਜਾਵੇਗਾ। ਉੱਥੇ ਹੀ UGC ਨੇ ਦੱਸਿਆ ਕਿ ਉਸ ਦੇ ਵਿੱਦਿਅਕ ਕੈਲੰਡਰ ਮੁਤਾਬਕ ਕਾਲਜ 'ਚ ਦਾਖਲਾ 31 ਅਕਤਬੂਰ ਤਕ ਹੋ ਸਕਦਾ ਹੈ।
ਡਾਕਟਰ ਵੀ ਕਿਸਾਨਾਂ ਦੇ ਹੱਕ 'ਚ ਡਟੇ, 25 ਸਤੰਬਰ ਲਈ ਵੱਡਾ ਐਲਾਨ
ਕੋਰਟ ਨੇ ਦੋਵਾਂ ਦੇ ਬਿਆਨ 'ਤੇ ਤਸੱਲੀ ਪ੍ਰਗਟਾਈ। ਕੋਰਟ ਨੇ ਮੰਨਿਆ ਕਿ ਇਸ ਨਾਲ ਵਿਦਿਆਰਥੀਆਂ ਨੂੰ ਕਾਲਜ ਐਡਮਿਸ਼ਨ ਲਈ ਲੋੜੀਂਦਾ ਸਮਾਂ ਮਿਲ ਜਾਵੇਗਾ। ਪਟੀਸ਼ਨਕਰਤਾ ਅੰਕਿਤਾ ਸੰਵੇਦੀ ਲਈ ਪੇਸ਼ ਵਕੀਲ ਵਿਵੇਕ ਤਨਖਾ ਨੇ ਵੀ ਕੋਰਟ, CBSE ਤੇ UGC ਦਾ ਸ਼ੁਕਰਾਨਾ ਕੀਤਾ। ਇਸ ਤੋਂ ਬਾਅਦ ਕੋਰਟ ਨੇ ਮਾਮਲਾ ਬੰਦ ਕਰ ਦਿੱਤਾ।
ਅਸਤੀਫਾ ਦੇਣ ਮਗਰੋਂ ਹਰਸਿਮਰਤ ਬਾਦਲ ਤੇ ਸੁਖਬੀਰ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚੇਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Education Loan Information:
Calculate Education Loan EMI