ਖਿੱਚ ਲਓ ਤਿਆਰੀ! CBSE ਨੇ ਜਾਰੀ ਕਰ'ਤੀ ਡੇਟਸ਼ੀਟ, ਦੇਖੋ ਪੂਰਾ ਸ਼ਡਿਊਲ
CBSE Board Exam 2026: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 2026 ਦੀਆਂ ਬੋਰਡ ਪ੍ਰੀਖਿਆਵਾਂ ਦੀ ਫਾਈਨਲ ਡੇਟਸ਼ੀਟ ਜਾਰੀ ਕਰ ਦਿੱਤੀ ਹੈ। CBSE ਜਮਾਤ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ 17 ਫਰਵਰੀ, 2026 ਨੂੰ ਸ਼ੁਰੂ ਹੋਣਗੀਆਂ।

CBSE Board Exam 2026: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 2026 ਦੀਆਂ ਬੋਰਡ ਪ੍ਰੀਖਿਆਵਾਂ ਦੀ ਫਾਈਨਲ ਡੇਟਸ਼ੀਟ ਜਾਰੀ ਕਰ ਦਿੱਤੀ ਹੈ। CBSE ਜਮਾਤ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ 17 ਫਰਵਰੀ, 2026 ਨੂੰ ਸ਼ੁਰੂ ਹੋਣਗੀਆਂ। ਜਮਾਤ 10ਵੀਂ ਦੀਆਂ ਪ੍ਰੀਖਿਆਵਾਂ 17 ਫਰਵਰੀ ਤੋਂ 10 ਮਾਰਚ ਤੱਕ ਚੱਲਣਗੀਆਂ, ਅਤੇ ਜਮਾਤ 12ਵੀਂ ਦੀਆਂ ਪ੍ਰੀਖਿਆਵਾਂ 17 ਫਰਵਰੀ ਤੋਂ 9 ਅਪ੍ਰੈਲ, 2026 ਤੱਕ ਚੱਲਣਗੀਆਂ। ਸਾਰੀਆਂ ਪ੍ਰੀਖਿਆਵਾਂ ਵਿਸ਼ੇ ਦੇ ਆਧਾਰ 'ਤੇ ਸਵੇਰੇ 10:30 ਵਜੇ ਤੋਂ 12:30 ਵਜੇ ਜਾਂ ਦੁਪਹਿਰ 1:30 ਵਜੇ ਤੱਕ ਹੋਣਗੀਆਂ।
ਦੋ ਵਾਰ ਹੋਣਗੀਆਂ 10ਵੀਂ ਦੀਆਂ ਬੋਰਡ ਪ੍ਰੀਖਿਆਵਾਂ
CBSE ਨੇ ਐਲਾਨ ਕੀਤਾ ਕਿ 2026 ਤੋਂ ਸ਼ੁਰੂ ਕਰਦੇ ਹੋਇਆਂ ਨਵੀਂ ਸਿੱਖਿਆ ਨੀਤੀ (NEP 2020) ਦੁਆਰਾ ਸਿਫ਼ਾਰਸ਼ ਕੀਤੇ ਅਨੁਸਾਰ, 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਸਾਲ ਵਿੱਚ ਦੋ ਵਾਰ ਹੋਣਗੀਆਂ। ਬੋਰਡ ਨੇ ਪਹਿਲਾਂ 24 ਸਤੰਬਰ, 2025 ਨੂੰ ਇੱਕ ਟੈਂਟੇਟਿਵ ਡੇਟਸ਼ੀਟ ਜਾਰੀ ਕੀਤੀ ਸੀ, ਤਾਂ ਜੋ ਵਿਦਿਆਰਥੀਆਂ ਅਤੇ ਸਕੂਲਾਂ ਨੂੰ ਪਹਿਲਾਂ ਤੋਂ ਤਿਆਰੀ ਕਰਨ ਦੀ ਆਗਿਆ ਦਿੱਤੀ ਜਾ ਸਕੇ। ਹੁਣ ਜਦੋਂ ਸਾਰੇ ਸਕੂਲਾਂ ਨੇ ਆਪਣੇ ਵਿਸ਼ੇ ਦੇ ਸੁਮੇਲ ਦਾ ਡੇਟਾ ਜਮ੍ਹਾ ਕਰ ਦਿੱਤਾ ਹੈ, ਤਾਂ ਪ੍ਰੀਖਿਆਵਾਂ ਤੋਂ 110 ਦਿਨ ਪਹਿਲਾਂ ਅੰਤਿਮ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ।
10ਵੀਂ ਦੀ ਡੇਟਸ਼ੀਟ
ਮੰਗਲਵਾਰ, 17 ਫਰਵਰੀ – ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ – 041/241 – ਗਣਿਤ (ਸਟੈਂਡਰਡ/ਬੇਸਿਕ)
ਬੁੱਧਵਾਰ, 18 ਫਰਵਰੀ – ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ – 064 – ਗ੍ਰਹਿ ਵਿਗਿਆਨ
ਸ਼ੁੱਕਰਵਾਰ, 20 ਫਰਵਰੀ – ਸਵੇਰੇ 10:30 ਵਜੇ ਤੋਂ ਦੁਪਹਿਰ 12:30 ਵਜੇ – 407, 412, 415, 416, 418, 419 – ਬਿਊਟੀ ਐਂਡ ਵੈਲਨੈਸ, ਮਾਰਕੀਟਿੰਗ ਐਂਡ ਸੈਲਸ, ਮਲਟੀਮੀਡੀਆ, ਮਲਟੀ-ਸਕਿੱਲ ਫਾਊਂਡੇਸ਼ਨ, ਸਰੀਰਕ ਗਤੀਵਿਧੀ ਟ੍ਰੇਨਰ, ਡੇਟਾ ਸਾਇੰਸ
ਸ਼ਨੀਵਾਰ, 21 ਫਰਵਰੀ – ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ – 101/184 – ਅੰਗਰੇਜ਼ੀ (ਸੰਚਾਰੀ/ਭਾਸ਼ਾ ਅਤੇ ਸਾਹਿਤ)
ਸੋਮਵਾਰ, 23 ਫਰਵਰੀ – ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ – 003–011, 089 – ਉਰਦੂ ਪੰਜਾਬੀ, ਬੰਗਾਲੀ, ਤਾਮਿਲ, ਮਰਾਠੀ, ਗੁਜਰਾਤੀ, ਮਨੀਪੁਰੀ, ਤੇਲਗੂ
ਬੁੱਧਵਾਰ, 25 ਫਰਵਰੀ – ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ – 086 – ਵਿਗਿਆਨ
ਵੀਰਵਾਰ, 26 ਫਰਵਰੀ – ਸਵੇਰੇ 10:30 ਵਜੇ ਤੋਂ ਦੁਪਹਿਰ 12:30 ਵਜੇ – 401–422 – ਰਿਟੇਲ, ਸਿਕਿਊਰਿਟੀ, ਆਟੋਮੋਟਿਵ, ਬੈਂਕਿੰਗ, ਸਿਹਤ ਸੰਭਾਲ, ਆਦਿ
ਸ਼ੁੱਕਰਵਾਰ, 27 ਫਰਵਰੀ – ਸਵੇਰੇ 10:30 ਵਜੇ ਤੋਂ ਦੁਪਹਿਰ 12:30 ਵਜੇ – 165, 402, 417 – ਕੰਪਿਊਟਰ ਐਪਲੀਕੇਸ਼ਨ, ਆਈ.ਟੀ., ਆਰਟੀਫੀਸ਼ੀਅਲ ਇੰਟੈਲੀਜੈਂਸ
ਸੋਮਵਾਰ, 2 ਮਾਰਚ – ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ – 002/085 – ਹਿੰਦੀ (ਕੋਰਸ ਏ/ਬੀ)
ਸ਼ਨੀਵਾਰ, 7 ਮਾਰਚ – ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ – 087 – ਸਮਾਜਿਕ ਵਿਗਿਆਨ
ਮੰਗਲਵਾਰ, 10 ਮਾਰਚ – ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ – 018 – ਫ੍ਰੈਂਚ
12ਵੀਂ ਦੀ ਡੇਟਸ਼ੀਟ
ਮੰਗਲਵਾਰ, 17 ਫਰਵਰੀ – ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ – 045, 066 – ਬਾਇਓਟੈਕਨਾਲੋਜੀ, ਉੱਦਮਤਾ (Entrepreneurship)
ਬੁੱਧਵਾਰ, 18 ਫਰਵਰੀ – ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ – 048 – ਸਰੀਰਕ ਸਿੱਖਿਆ (Physical Education)
ਸ਼ੁੱਕਰਵਾਰ, 20 ਫਰਵਰੀ – ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ – 042 – ਭੌਤਿਕ ਵਿਗਿਆਨ (Physics)
ਸ਼ਨੀਵਾਰ, 28 ਫਰਵਰੀ – ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ – 043 – ਰਸਾਇਣ ਵਿਗਿਆਨ (Chemistry)
ਵੀਰਵਾਰ, 12 ਮਾਰਚ – ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ – 001, 301 – ਅੰਗਰੇਜ਼ੀ (ਇਲੈਕਟਿਵ/ਕੋਰ)
ਸੋਮਵਾਰ, 16 ਮਾਰਚ – ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ – 002, 302 – ਹਿੰਦੀ (ਇਲੈਕਟਿਵ/ਕੋਰ)
ਬੁੱਧਵਾਰ, 18 ਮਾਰਚ – ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ – 030 – ਅਰਥ ਸ਼ਾਸਤਰ (Economics)
ਸੋਮਵਾਰ, 23 ਮਾਰਚ – ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ – 028 – ਰਾਜਨੀਤੀ ਸ਼ਾਸਤਰ
ਬੁੱਧਵਾਰ, 25 ਮਾਰਚ – ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ – 065, 083 – ਸੂਚਨਾ ਵਿਗਿਆਨ ਅਭਿਆਸ, ਕੰਪਿਊਟਰ ਵਿਗਿਆਨ (Political Science)
ਵੀਰਵਾਰ, 27 ਮਾਰਚ – ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ – 044 – ਜੀਵ ਵਿਗਿਆਨ (Biology)
ਸ਼ਨੀਵਾਰ, 28 ਮਾਰਚ – ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ – 054 – ਵਪਾਰ ਅਧਿਐਨ
ਸੋਮਵਾਰ, 30 ਮਾਰਚ – ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ – 027 – ਇਤਿਹਾਸ (History)
ਸ਼ਨੀਵਾਰ, 4 ਅਪ੍ਰੈਲ – ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ – 039 – ਸਮਾਜ ਸ਼ਾਸਤਰ
ਵੀਰਵਾਰ, 9 ਅਪ੍ਰੈਲ – ਸਵੇਰੇ 10:30 ਵਜੇ ਤੋਂ ਦੁਪਹਿਰ 12:30 ਵਜੇ – 821, 829, 844 – ਮਲਟੀਮੀਡੀਆ, ਟੈਕਸਟਾਈਲ ਡਿਜ਼ਾਈਨ, ਡਾਟਾ ਸਾਇੰਸ
ਸਾਰੀਆਂ ਪ੍ਰੀਖਿਆਵਾਂ ਸਵੇਰੇ 10:30 ਵਜੇ ਸ਼ੁਰੂ ਹੋਣਗੀਆਂ।
• ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ 'ਤੇ ਘੱਟੋ-ਘੱਟ 30 ਮਿੰਟ ਪਹਿਲਾਂ ਪਹੁੰਚਣਾ ਚਾਹੀਦਾ ਹੈ।
• ਅੰਤਿਮ ਡੇਟਸ਼ੀਟ CBSE ਦੀ ਵੈੱਬਸਾਈਟ, cbse.gov.in 'ਤੇ ਉਪਲਬਧ ਹੈ।
• ਵਿਦਿਆਰਥੀਆਂ ਨੂੰ ਪ੍ਰੀਖਿਆ ਦੌਰਾਨ ਆਪਣਾ ਐਡਮਿਟ ਕਾਰਡ ਅਤੇ ਸਕੂਲ ਆਈਡੀ ਕਾਰਡ ਆਪਣੇ ਨਾਲ ਰੱਖਣਾ ਜ਼ਰੂਰੀ ਹੈ।
Education Loan Information:
Calculate Education Loan EMI





















