CBSE: ਨੰਬਰਾਂ ਤੋਂ ਨਾਖੁਸ਼ 10ਵੀਂ -12ਵੀਂ ਦੇ ਵਿਦਿਆਰਥੀਆਂ ਨੂੰ CBSE ਨੇ ਦਿੱਤਾ ਮੌਕਾ, 24 ਮਈ ਤੋਂ ਪਹਿਲਾਂ ਕਰਨਾ ਹੋਵੇਗਾ ਇਹ ਕੰਮ
CBSE Marks Revaluation: ਸਾਰੇ ਵਿਦਿਆਰਥੀ ਜੋ ਮੁਲਾਂਕਣ ਕੀਤੀਆਂ ਉੱਤਰ ਪੱਤਰੀਆਂ ਦੀਆਂ ਫੋਟੋ ਕਾਪੀਆਂ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹ 4 ਜੂਨ ਤੋਂ 5 ਜੂਨ ਦੇ ਵਿਚਕਾਰ ਅਪਲਾਈ ਕਰ ਸਕਦੇ ਹਨ।
CBSE Students 10th-12th Class Marks Revaluation: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਵੱਲੋਂ 13 ਮਈ ਨੂੰ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਯਾਨੀ ਸੀਬੀਐਸਈ ਨੇ 10ਵੀਂ ਅਤੇ 12ਵੀਂ ਜਮਾਤ ਦੇ ਪੁਨਰ ਮੁਲਾਂਕਣ ਅਤੇ ਅੰਕਾਂ ਦੀ ਤਸਦੀਕ ਲਈ ਪੂਰਾ ਸ਼ਡਿਊਲ ਵੀ ਜਾਰੀ ਕੀਤਾ ਹੈ। ਸ਼ਡਿਊਲ ਨੂੰ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕਰ ਦਿੱਤਾ ਗਿਆ ਹੈ।
10ਵੀਂ ਜਮਾਤ ਲਈ ਸਮਾਂ-ਸਾਰਣੀ
ਜਾਰੀ ਸ਼ਡਿਊਲ ਅਨੁਸਾਰ 10ਵੀਂ ਜਮਾਤ ਦੇ ਸਾਰੇ ਵਿਦਿਆਰਥੀ ਜੋ ਆਪਣੇ ਅੰਕਾਂ ਦੀ ਤਸਦੀਕ ਕਰਵਾਉਣਾ ਚਾਹੁੰਦੇ ਹਨ, ਉਹ 20 ਮਈ ਤੋਂ 24 ਮਈ ਤੱਕ ਅਪਲਾਈ ਕਰ ਸਕਦੇ ਹਨ। ਇਸਦੇ ਲਈ ਵਿਦਿਆਰਥੀਆਂ ਨੂੰ ਪ੍ਰਤੀ ਵਿਸ਼ਾ 500 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ।ਸਾਰੇ ਵਿਦਿਆਰਥੀ ਜੋ ਮੁਲਾਂਕਣ ਕੀਤੀਆਂ ਉੱਤਰ ਪੱਤਰੀਆਂ ਦੀਆਂ ਫੋਟੋ ਕਾਪੀਆਂ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹ 4 ਜੂਨ ਤੋਂ 5 ਜੂਨ ਦੇ ਵਿਚਕਾਰ ਅਪਲਾਈ ਕਰ ਸਕਦੇ ਹਨ। ਇਸ ਦੇ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਤੀ ਉੱਤਰ ਪੱਤਰੀ 500 ਰੁਪਏ ਦੇਣੇ ਹੋਣਗੇ।ਪੁਨਰ ਮੁਲਾਂਕਣ ਲਈ ਅਰਜ਼ੀ ਦੀ ਪ੍ਰਕਿਰਿਆ 9 ਜੂਨ ਤੋਂ ਸ਼ੁਰੂ ਹੋਵੇਗੀ ਅਤੇ 10 ਜੂਨ, 2024 ਤੱਕ ਜਾਰੀ ਰਹੇਗੀ। ਵਿਦਿਆਰਥੀਆਂ ਨੂੰ ਪ੍ਰਤੀ ਪ੍ਰਸ਼ਨ 100 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ।
12ਵੀਂ ਜਮਾਤ ਲਈ ਸ਼ਡਿਊਲ ਜਾਰੀ
ਜਾਰੀ ਸ਼ਡਿਊਲ ਅਨੁਸਾਰ, ਇਛੁੱਕ ਵਿਦਿਆਰਥੀ 17 ਤੋਂ 21 ਮਈ ਤੱਕ ਰਾਤ 11.59 ਵਜੇ ਤੱਕ ਅੰਕਾਂ ਦੀ ਤਸਦੀਕ ਲਈ ਅਪਲਾਈ ਕਰ ਸਕਣਗੇ। ਇਸ ਦੇ ਲਈ ਵਿਦਿਆਰਥੀਆਂ ਨੂੰ ਪ੍ਰਤੀ ਵਿਸ਼ਾ 500 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ।ਜੇਕਰ ਕੋਈ ਵਿਦਿਆਰਥੀ ਮੁਲਾਂਕਣ ਕੀਤੀ ਉੱਤਰ ਪੱਤਰੀ ਦੀ ਫੋਟੋ ਕਾਪੀ ਲੈਣਾ ਚਾਹੁੰਦਾ ਹੈ, ਤਾਂ ਉਸ ਨੂੰ ਪ੍ਰਤੀ ਵਿਸ਼ਾ 700 ਰੁਪਏ ਦੇਣੇ ਪੈਣਗੇ, ਜਿਸ ਲਈ ਵਿਦਿਆਰਥੀ 1 ਜੂਨ ਤੋਂ 2 ਜੂਨ, 2024 ਤੱਕ ਅਪਲਾਈ ਕਰ ਸਕਣਗੇ।ਇਸ ਦੇ ਨਾਲ ਹੀ, ਪੁਨਰ ਮੁਲਾਂਕਣ ਲਈ ਅਰਜ਼ੀ ਪ੍ਰਕਿਰਿਆ 6 ਜੂਨ ਤੋਂ 7 ਜੂਨ ਤੱਕ ਚੱਲੇਗੀ। ਪੁਨਰ ਮੁਲਾਂਕਣ ਲਈ ਅਰਜ਼ੀ ਦੇਣ ਵਾਲੇ ਉਮੀਦਵਾਰਾਂ ਨੂੰ ਪ੍ਰਤੀ ਪ੍ਰਸ਼ਨ 100 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਜਾਰੀ ਨਤੀਜਿਆਂ ਅਨੁਸਾਰ ਇਸ ਸਾਲ 87.98 ਫੀਸਦੀ ਵਿਦਿਆਰਥੀਆਂ ਨੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਪਾਸ ਕੀਤੀ ਹੈ ਜਦਕਿ 10ਵੀਂ ਜਮਾਤ ਦੀ ਪਾਸ ਪ੍ਰਤੀਸ਼ਤਤਾ 93.60 ਫੀਸਦੀ ਦਰਜ ਕੀਤੀ ਗਈ ਹੈ।
ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੇ ਨਤੀਜਿਆਂ ਵਿੱਚ ਮਾਮੂਲੀ ਵਾਧਾ ਦੇਖਿਆ ਗਿਆ ਹੈ। ਸਾਲ 2023 ਵਿੱਚ 12ਵੀਂ ਜਮਾਤ ਵਿੱਚ ਪਾਸ ਪ੍ਰਤੀਸ਼ਤਤਾ 87.33 ਪ੍ਰਤੀਸ਼ਤ ਸੀ। ਪਾਸ ਪ੍ਰਤੀਸ਼ਤਤਾ ਦੇ ਲਿਹਾਜ਼ ਨਾਲ ਤ੍ਰਿਵੇਂਦਰਮ ਖੇਤਰ ਦਾ ਨਤੀਜਾ ਸਭ ਤੋਂ ਵਧੀਆ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Education Loan Information:
Calculate Education Loan EMI