(Source: ECI/ABP News/ABP Majha)
CBSE Class 10th Result: CBSE ਬੋਰਡ 10ਵੀਂ ਦਾ ਨਤੀਜਾ ਇਸ ਦਿਨ ਜਾਰੀ ਹੋਵੇਗਾ, ਜਾਣੋ ਪਾਸ ਹੋਣ ਲਈ ਚਾਹੀਦੇ ਕਿੰਨੇ ਨੰਬਰ
10th Result 2024: ਇਸ ਸਾਲ ਵੀ ਵੱਡੀ ਗਿਣਤੀ ਦੇ ਵਿੱਚ ਸੀਬੀਐਸਈ ਬੋਰਡ ਹੇਠ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀਆਂ ਨੇ 10ਵੀਂ ਜਮਾਤ ਦੇ ਪੇਪਰ ਦਿੱਤੇ। ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਹਾਈ ਸਕੂਲ ਦੀ ਪ੍ਰੀਖਿਆ 13 ਮਾਰਚ ਨੂੰ ਸਮਾਪਤ ਹੋਈ।
CBSE Class 10th Result 2024: ਇਸ ਸਾਲ ਵੀ ਵੱਡੀ ਗਿਣਤੀ ਦੇ ਵਿੱਚ ਸੀਬੀਐਸਈ ਬੋਰਡ ਹੇਠ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੇ 10ਵੀਂ ਕਲਾਸ ਦੇ ਪੇਪਰ ਦਿੱਤੇ ਹਨ। ਜਿਸ ਕਰਕੇ ਹੁਣ ਵਿਦਿਆਰਥੀ ਬੇਸਬਰੀ ਦੇ ਨਾਲ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਹਨ।। ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਹਾਈ ਸਕੂਲ ਦੀ ਪ੍ਰੀਖਿਆ 13 ਮਾਰਚ ਨੂੰ ਸਮਾਪਤ ਹੋਈ । ਉਮੀਦ ਕੀਤੀ ਜਾ ਰਹੀ ਹੈ ਕਿ ਨਤੀਜਾ ਮਈ ਦੇ ਪਹਿਲੇ ਹਫ਼ਤੇ ਤੱਕ ਜਾਰੀ ਕਰ ਦਿੱਤਾ ਜਾਵੇਗਾ।
ਹਾਲਾਂਕਿ, ਬੋਰਡ ਨੇ ਅਜੇ ਤੱਕ ਇਸ ਸਬੰਧ ਵਿੱਚ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ। ਨਤੀਜਾ ਘੋਸ਼ਿਤ ਹੋਣ ਤੋਂ ਬਾਅਦ, ਇਸ ਨੂੰ ਅਧਿਕਾਰਤ ਵੈੱਬਸਾਈਟ cbse.gov.in, cbseresults.nic.in 'ਤੇ ਉਪਲਬਧ ਕਰਾਇਆ ਜਾਵੇਗਾ। ਵਿਦਿਆਰਥੀ ਇੱਥੇ ਆਪਣੇ ਰੋਲ ਨੰਬਰ ਅਤੇ ਜਨਮ ਮਿਤੀ ਰਾਹੀਂ ਨਤੀਜਾ ਦੇਖ ਸਕਣਗੇ।
ਇਸ ਵਾਰ ਸੀਬੀਐਸਈ ਬੋਰਡ ਦੀ 10ਵੀਂ ਦੀ ਪ੍ਰੀਖਿਆ 15 ਫਰਵਰੀ ਤੋਂ 13 ਮਾਰਚ 2024 ਤੱਕ ਹੋਈ ਸੀ। ਹਾਈ ਸਕੂਲ ਦੀ ਪ੍ਰੀਖਿਆ ਲਈ ਕੁੱਲ 21 ਲੱਖ 86 ਹਜ਼ਾਰ 940 ਵਿਦਿਆਰਥੀਆਂ ਨੇ ਆਪਣਾ ਨਾਮ ਦਰਜ ਕਰਵਾਇਆ ਸੀ। ਪ੍ਰੀਖਿਆਵਾਂ ਦੇਸ਼ ਭਰ ਦੇ ਕੁੱਲ 7 ਹਜ਼ਾਰ 240 ਕੇਂਦਰਾਂ 'ਤੇ ਹੋਣੀਆਂ ਸਨ। ਇੱਥੇ ਤੁਸੀਂ CBSE ਬੋਰਡ 10ਵੀਂ ਦੇ ਨਤੀਜੇ ਦੀ ਮਿਤੀ, ਸਮਾਂ ਅਤੇ ਕਦੋਂ ਜਾਣ ਸਕਦੇ ਹੋ।
ਪਿਛਲੇ ਸਾਲ ਇਸ ਦਿਨ ਆਏ ਸੀ 10ਵੀਂ ਦੇ ਨਤੀਜੇ
ਜੇਕਰ ਅਸੀਂ ਪਿਛਲੇ ਸਾਲ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਸੀਬੀਐਸਈ ਬੋਰਡ 10ਵੀਂ ਦਾ ਨਤੀਜਾ 12 ਮਈ ਨੂੰ ਜਾਰੀ ਕੀਤਾ ਗਿਆ ਸੀ। ਅਜਿਹੇ 'ਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ ਵੀ ਨਤੀਜਾ ਆਉਣ 'ਚ ਦੇਰੀ ਨਹੀਂ ਹੋਵੇਗੀ। ਪ੍ਰੀਖਿਆ ਦੇ ਨਤੀਜੇ ਮਈ ਦੇ ਪਹਿਲੇ ਹਫ਼ਤੇ ਜਾਰੀ ਕੀਤੇ ਜਾਣ ਦੀ ਉਮੀਦ ਹੈ। ਹਾਲਾਂਕਿ ਬੋਰਡ ਨੇ ਇਸ ਸਬੰਧੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ। CBSE ਨਤੀਜਾ ਜਾਰੀ ਕਰਨ ਤੋਂ ਕੁਝ ਘੰਟੇ ਪਹਿਲਾਂ ਟਵੀਟ ਕਰਕੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਾ ਹੈ।
CBSE ਬੋਰਡ 10ਵੀਂ ਜਮਾਤ ਦਾ ਨਤੀਜੇ ਲਈ ਜ਼ਰੂਰ ਚੈੱਕ ਕਰਦੇ ਰਹੋ ਇਹ ਵਾਲੇ ਲਿੰਕ
cbse.gov.in
cbseacademic.nic.in
results.cbse.nic.in
cbseresults.nic.in
ਇੰਝ ਚੈੱਕ ਕਰ ਪਾਉਂਗੇ 10ਵੀਂ ਜਮਾਤ ਦੇ ਨਤੀਜੇ
- cbse.gov.in, cbseresults.nic.in 'ਤੇ ਜਾਓ।
- ਹੋਮਪੇਜ 'ਤੇ ਜਾਓ ਅਤੇ CBSE 10ਵੀਂ ਜਮਾਤ ਦੇ ਨਤੀਜੇ 2024 ਲਿੰਕ 'ਤੇ ਕਲਿੱਕ ਕਰੋ।
- ਇੱਥੇ ਆਪਣਾ ਰੋਲ ਨੰਬਰ ਅਤੇ ਜਨਮ ਮਿਤੀ ਦਰਜ ਕਰੋ।
- ਨਤੀਜਾ ਤੁਹਾਡੀ ਸਕਰੀਨ 'ਤੇ ਪ੍ਰਦਰਸ਼ਿਤ ਹੋਵੇਗਾ।
- ਹੇਠਾਂ ਡਾਊਨਲੋਡ 'ਤੇ ਕਲਿੱਕ ਕਰੋ ਅਤੇ ਮਾਰਕਸ਼ੀਟ ਨੂੰ ਆਪਣੇ ਡੈਸਕਟਾਪ 'ਤੇ ਸੇਵ ਕਰੋ।
ਪਾਸ ਕਰਨ ਲਈ ਲੋੜੀਂਦੇ ਅੰਕਾਂ ਇੰਨੇ ਹੋਣਗੇ
CBSE ਬੋਰਡ ਦੀ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਪਾਸ ਕਰਨ ਲਈ ਵਿਦਿਆਰਥੀਆਂ ਨੂੰ ਹਰੇਕ ਵਿਸ਼ੇ ਅਤੇ ਕੁੱਲ ਮਿਲਾ ਕੇ 33 ਫੀਸਦੀ ਅੰਕਾਂ ਦੀ ਲੋੜ ਹੋਵੇਗੀ। ਜੇਕਰ ਤੁਸੀਂ ਕਿਸੇ ਇੱਕ ਜਾਂ ਦੋ ਵਿਸ਼ਿਆਂ ਵਿੱਚ ਘੱਟੋ-ਘੱਟ ਅੰਕ ਪ੍ਰਾਪਤ ਕਰਦੇ ਹੋ ਤਾਂ ਵਿਦਿਆਰਥੀਆਂ ਨੂੰ ਕੰਪਾਰਟਮੈਂਟ ਮੰਨਿਆ ਜਾਵੇਗਾ। ਜਦੋਂ ਕਿ ਜੇਕਰ ਵਿਦਿਆਰਥੀ ਦੋ ਤੋਂ ਵੱਧ ਵਿਸ਼ਿਆਂ ਵਿੱਚ 33 ਤੋਂ ਘੱਟ ਅੰਕ ਪ੍ਰਾਪਤ ਕਰਦੇ ਹਨ ਤਾਂ ਉਨ੍ਹਾਂ ਨੂੰ ਫੇਲ੍ਹ ਮੰਨਿਆ ਜਾਵੇਗਾ।
Education Loan Information:
Calculate Education Loan EMI