CBSE Exam Datesheet 2025: ਖ਼ਤਮ ਹੋਇਆ ਵਿਦਿਆਰਥੀਆਂ ਦਾ ਇੰਤਜ਼ਾਰ, CBSE ਨੇ ਜਾਰੀ ਕੀਤੀ 10ਵੀਂ ਅਤੇ 12ਵੀਂ ਦੇ ਡੇਟਸ਼ੀਟ, ਇਸ ਦਿਨ ਸ਼ੁਰੂ ਹੋਣਗੇ ਪੇਪਰ
CBSE Exam Datesheet 2025: ਸੀਬੀਐਸਈ ਵੱਲੋਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ ਪ੍ਰੀਖਿਆ 15 ਫਰਵਰੀ ਤੋਂ ਸ਼ੁਰੂ ਹੋਵੇਗੀ।
CBSE Exam Datesheet 2025 Released: CBSE ਨੇ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਜਾਰੀ ਕਰ ਦਿੱਤੀਆਂ ਹਨ। ਵਿਦਿਆਰਥੀ ਅਧਿਕਾਰਤ ਵੈੱਬਸਾਈਟ cbse.gov.in 'ਤੇ ਜਾ ਕੇ CBSE ਡੇਟਸ਼ੀਟ 2025 ਨੂੰ ਦੇਖ ਸਕਦੇ ਹਨ। ਬੋਰਡ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ ਸ਼ੁਰੂ ਹੋਣਗੀਆਂ। 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 18 ਮਾਰਚ ਨੂੰ ਖਤਮ ਹੋਣਗੀਆਂ। ਜਦਕਿ 12ਵੀਂ ਜਮਾਤ ਦੀ ਪ੍ਰੀਖਿਆ 4 ਅਪ੍ਰੈਲ ਤੱਕ ਹੋਣਗੀਆਂ।
ਵਿਦਿਆਰਥੀ ਲੰਬੇ ਸਮੇਂ ਤੋਂ ਬੋਰਡ ਪ੍ਰੀਖਿਆ ਦੀ ਡੇਟਸ਼ੀਟ ਦੀ ਉਡੀਕ ਕਰ ਰਹੇ ਸਨ। ਹੁਣ ਉਨ੍ਹਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਹਰ ਸਾਲ ਲੱਖਾਂ ਵਿਦਿਆਰਥੀ CBSE ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਬੈਠਦੇ ਹਨ। ਡੇਟਸ਼ੀਟ ਮੁਤਾਬਕ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ ਸ਼ੁਰੂ ਹੋਣਗੀਆਂ। 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 18 ਮਾਰਚ ਨੂੰ ਖਤਮ ਹੋਣਗੀਆਂ, ਜਦਕਿ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 4 ਅਪ੍ਰੈਲ ਤੱਕ ਚੱਲਣਗੀਆਂ।
CBSE Exam Datesheet 2025: ਕਿਹੜੇ ਪੇਪਰ ਤੋਂ ਹੋਵੇਗੀ ਸ਼ੁਰੂਆਤ?
10ਵੀਂ ਜਮਾਤ ਦੀ ਗੱਲ ਕਰੀਏ ਤਾਂ ਇਹ ਪ੍ਰੀਖਿਆ ਅੰਗਰੇਜ਼ੀ ਦੇ ਪੇਪਰ ਨਾਲ ਸ਼ੁਰੂ ਹੋਵੇਗੀ। ਜਦਕਿ 18 ਮਾਰਚ ਯਾਨੀ ਆਖਰੀ ਦਿਨ ਵਿਦਿਆਰਥੀਆਂ ਨੂੰ ਇਨਫੋਰਮੇਸ਼ਨ ਤਕਨਾਲੌਜੀ ਦੀ ਪ੍ਰੀਖਿਆ ਦੇਣੀ ਹੋਵੇਗੀ। 12ਵੀਂ ਜਮਾਤ ਦੀ ਗੱਲ ਕਰੀਏ ਤਾਂ ਪ੍ਰੀਖਿਆਵਾਂ ਫਿਜ਼ਿਕਲ ਐਜੂਕੇਸ਼ਨ ਦੇ ਪੇਪਰ ਨਾਲ ਸ਼ੁਰੂ ਹੋਣਗੀਆਂ ਅਤੇ ਸਾਇਕਲੋਜੀ ਦਾ ਪੇਪਰ 4 ਅਪ੍ਰੈਲ ਨੂੰ ਆਖਰੀ ਹੋਵੇਗਾ।
CBSE Exam Datesheet 2025: ਇੰਨੇ ਨੰਬਰ ਜ਼ਰੂਰੀ
ਬੋਰਡ ਪ੍ਰੀਖਿਆ ਵਿੱਚ ਸਫ਼ਲਤਾ ਹਾਸਲ ਕਰਨ ਲਈ ਵਿਦਿਆਰਥੀਆਂ ਨੂੰ ਹਰ ਵਿਸ਼ੇ ਵਿੱਚ ਘੱਟੋ-ਘੱਟ 33 ਫ਼ੀਸਦੀ ਅੰਕ ਹਾਸਲ ਕਰਨੇ ਹੋਣਗੇ। 10ਵੀਂ ਜਮਾਤ ਦੀ ਪ੍ਰੀਖਿਆ ਕੁਝ ਪੇਪਰਾਂ ਨੂੰ ਛੱਡ ਕੇ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗੀ। ਇਸੇ ਤਰ੍ਹਾਂ 12ਵੀਂ ਦੀ ਪ੍ਰੀਖਿਆ ਵੀ ਕੁਝ ਪੇਪਰਾਂ ਨੂੰ ਛੱਡ ਕੇ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗੀ।
CBSE Exam Datesheet 2025: 10ਵੀਂ ਜਮਾਤ ਦੀ ਡੇਟਸ਼ੀਟ
ਇੰਗਲਿਸ਼ ਕਮਿਊਨੀਕੇਟਿਵ / ਇੰਗਲਿਸ਼ ਲੈਂਗੂਏਜ ਐਂਡ ਲਿਟਰੇਚਰ – 15 ਫਰਵਰੀ, 2025
ਵਿਗਿਆਨ - ਫਰਵਰੀ 20, 2025
ਫ੍ਰੈਂਚ/ਸੰਸਕ੍ਰਿਤ - 22 ਫਰਵਰੀ, 2025
ਸਮਾਜਿਕ ਵਿਗਿਆਨ - ਫਰਵਰੀ 25, 2025
ਹਿੰਦੀ ਕੋਰਸ 'ਏ'/'ਬੀ'- 28 ਫਰਵਰੀ, 2025
ਗਣਿਤ - 10 ਮਾਰਚ, 2025
ਸੂਚਨਾ ਤਕਨਾਲੋਜੀ - ਮਾਰਚ 18, 2025
CBSE Exam Datesheet 2025: 12ਵੀਂ ਜਮਾਤ ਦੀ ਡੇਟਸ਼ੀਟ
ਸਰੀਰਕ ਸਿੱਖਿਆ - ਫਰਵਰੀ 15, 2025
ਭੌਤਿਕ ਵਿਗਿਆਨ - 21 ਫਰਵਰੀ, 2025
ਬਿਜ਼ਨਸ ਸਟੱਡੀਜ਼ - 22 ਫਰਵਰੀ, 2025
ਭੂਗੋਲ - 24 ਫਰਵਰੀ, 2025
ਕੈਮਿਸਟਰੀ - 27 ਫਰਵਰੀ, 2025
ਗਣਿਤ - ਮਿਆਰੀ/ਅਪਲਾਈਡ ਗਣਿਤ - 8 ਮਾਰਚ, 2025
ਇੰਗਲਿਸ਼ ਇਲੈਕਟਿਵ/ਇੰਗਲਿਸ਼ ਕੋਰ - 11 ਮਾਰਚ, 2025
ਅਰਥ ਸ਼ਾਸਤਰ - 19 ਮਾਰਚ, 2025
ਰਾਜਨੀਤੀ ਸ਼ਾਸਤਰ - 22 ਮਾਰਚ, 2025
ਜੀਵ ਵਿਗਿਆਨ - 25 ਮਾਰਚ, 2025
ਲੇਖਾਂਕਨ - 26 ਮਾਰਚ, 2025
ਇਤਿਹਾਸ - 1 ਅਪ੍ਰੈਲ, 2025
ਮਨੋਵਿਗਿਆਨ - 4 ਅਪ੍ਰੈਲ, 2025
Education Loan Information:
Calculate Education Loan EMI