CBSE Exams 2021: ਇਸ ਦਿਨ ਹੋਵੇਗਾ ਬੋਰਡ ਦੇ ਇਮਤਿਹਾਨ ਦੀਆਂ ਤਾਰੀਖਾਂ ਦਾ ਐਲਾਨ, ਸਿੱਖਿਆ ਮੰਤਰੀ ਵੱਲੋਂ ਐਲਾਨ
ਸਿੱਖਿਆ ਮੰਤਰੀ ਸਾਲ 2020 ਦੇ ਆਖਰੀ ਦਿਨ ਸੀਬੀਆਈ ਬੋਰਡ ਪ੍ਰੀਖਿਆ ਦੀਆਂ ਤਾਰੀਖਾਂ ਦੇ ਵਿਸ਼ੇ 'ਚ ਐਲਾਨ ਕਰਾਂਗੇ। ਇਸ ਦੇ ਨਾਲ ਸਾਲ ਬੀਤਦਿਆਂ ਸਟੂਡੈਂਟ ਜਾਣ ਜਾਣਗੇ ਕਿ ਉਨ੍ਹਾਂ ਦੇ ਇਮਤਿਹਾਨ ਕਿਸ ਮਹੀਨੇ ਤੇ ਕਿਸ ਤਾਰੀਖ ਤੋਂ ਆਰੰਭ ਹੋਣਗੇ।
CBSE Exams 2021: ਕੇਂਦਰੀ ਸਿੱਖਿਆ ਮੰਤਰੀ ਪੋਖਰਿਆਲ ਨਿਸ਼ੰਕ ਨੇ ਟਵੀਟ ਕਰਕੇ ਸੀਬੀਆਈ ਬੋਰਡ ਪ੍ਰੀਖਿਆ 2021 ਦੇ ਸੰਬਧੀ ਅਹਿਮ ਜਾਣਕਾਰੀ ਦਿੱਤੀ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ 31 ਦਸੰਬਰ, 2020 ਨੂੰ ਇਹ ਸਾਫ ਕੀਤਾ ਜਾਵੇਗਾ ਕਿ ਸਾਲ 2021 ਦੀਆਂ ਬੋਰਡ ਪ੍ਰੀਖਿਆਵਾਂ ਕਿਸ ਤਾਰੀਖ ਤੋਂ ਸ਼ੁਰੂ ਹੋਣਗੀਆਂ। ਵਿਦਿਆਰਥੀਆਂ ਨੂੰ ਇਕ ਲੰਬੇ ਸਮੇਂ ਤੋਂ ਬੋਰਡ ਪ੍ਰੀਖਿਆ ਤਾਰੀਖਾਂ ਦੇ ਐਲਾਨ ਦਾ ਇੰਤਜ਼ਾਰ ਹੈ ਜੋ ਹੁਣ ਖ਼ਤਮ ਹੋਣ ਜਾ ਰਿਹਾ ਹੈ।
ਸਿੱਖਿਆ ਮੰਤਰੀ ਸਾਲ 2020 ਦੇ ਆਖਰੀ ਦਿਨ ਸੀਬੀਆਈ ਬੋਰਡ ਪ੍ਰੀਖਿਆ ਦੀਆਂ ਤਾਰੀਖਾਂ ਦੇ ਵਿਸ਼ੇ 'ਚ ਐਲਾਨ ਕਰਾਂਗੇ। ਇਸ ਦੇ ਨਾਲ ਸਾਲ ਬੀਤਦਿਆਂ ਸਟੂਡੈਂਟ ਜਾਣ ਜਾਣਗੇ ਕਿ ਉਨ੍ਹਾਂ ਦੇ ਇਮਤਿਹਾਨ ਕਿਸ ਮਹੀਨੇ ਤੇ ਕਿਸ ਤਾਰੀਖ ਤੋਂ ਆਰੰਭ ਹੋਣਗੇ। ਇਸ ਦੇ ਆਧਾਰ 'ਤੇ ਉਹ ਆਪਣੀਆਂ ਤਿਆਰੀਆਂ ਨੂੰ ਵੀ ਆਖਰੀ ਰੂਪ ਦੇ ਸਕਦੇ ਹਨ।
ਪਿਛਲੇ ਦਿਨਾਂ 'ਚ ਹੋਏ ਸਿੱਖਿਆ ਮੰਤਰੀ ਦੇ ਵੈਬੀਨਾਰ ਤੋਂ ਵੀ ਵਿਦਿਆਰਥੀ ਨੂੰ ਬਹੁਤ ਉਮੀਦਾਂ ਸੀ ਕਿ ਉਸ ਸਮੇਂ ਬੋਰਡ ਪ੍ਰੀਖਿਆ ਤਾਰੀਖ ਦਾ ਐਲਾਨ ਹੋਵੇਗਾ ਪਰ ਅਜਿਹਾ ਨਹੀਂ ਹੋਇਆ। ਆਖਰੀ ਵੈਬੀਨਾਰ 'ਚ ਸਿਰਫ਼ ਇਹ ਸਾਫ ਹੋਇਆ ਸੀ ਕਿ ਵਰਤਮਾਨ ਮਾਹੌਲ ਨੂੰ ਦੇਖਦਿਆਂ ਹੋਇਆਂ ਫਰਵਰੀ ਮਹੀਨੇ ਚ ਪ੍ਰੀਖਿਆ ਕਰਾਉਣਾ ਸੰਭਵ ਨਹੀਂ ਹੋਵੇਗਾ। ਖੈਰ ਵਿਦਿਆਰਥੀ ਦੀ ਇੰਤਜ਼ਾਰ ਹੁਣ ਖ਼ਤਮ ਹੋ ਜਾਵੇਗਾ ਤੇ ਕੁਝ ਹੀ ਦਿਨਾਂ 'ਚ ਬੋਰਡ ਪ੍ਰੀਖਿਆ ਨੂੰ ਲੈਕੇ ਤਸਵੀਰ ਪੂਰੀ ਤਰ੍ਹਾਂ ਸਾਫ ਹੋ ਜਾਵੇਗੀ।
ਕੋਵਿਡ ਕਾਰਨ ਬਦਲਿਆ ਸ਼ੈਡਿਊਲ:
ਪਿਛਲੇ ਵੈਬੀਨਾਰ 'ਚ ਐਜੂਕੇਸ਼ਨ ਮੰਤਰੀ ਦੇ ਇਹ ਸਾਫ਼ ਕਰਨ ਤੋਂ ਬਾਅਦ ਪ੍ਰੀਖਿਆਵਾਂ ਫਰਵਰੀ ਮਹੀਨੇ 'ਚ ਨਹੀਂ ਹੋ ਜਾਵੇਗੀ। ਵਿਦਿਆਰਥੀਆਂ ਵੱਲੋਂ ਮੰਗ ਉੱਠ ਰਹੀ ਸੀ ਕਿ ਤਾਰੀਖਾਂ ਨੂੰ ਲੈਕੇ ਗੱਲ ਕੀਤੀ ਜਾਵੇ ਤੇ ਉਨ੍ਹਾਂ ਨੂੰ ਇਕ ਨਿਸਚਿਤ ਤਾਰੀਖ ਦੱਸੀ ਜਾਵੇ। ਦਰਅਸਲ ਹਰ ਸਾਲ ਸੀਬੀਐਸਈ ਬੋਰਡ ਪ੍ਰੀਖਿਆਵਾਂ ਫਰਵਰੀ ਜਾਂ ਮਾਰਚ ਦੇ ਮਹੀਨੇ ਚ ਸ਼ੁਰੂ ਹੋ ਜਾਂਦੀ ਹੈ। ਪਰ ਇਸ ਵਾਰ ਕੋਵਿਡ ਕਾਰਨ ਹਾਲਾਤਾਂ 'ਚ ਫਰਕ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਤਾਜ਼ਾ ਅਪਡੇਟ 'ਤੇ ਨਜ਼ਰ ਰੱਖਣ ਜਲਦ ਹੀ ਪ੍ਰੀਖਿਆ ਤਾਰੀਖਾਂ ਦਾ ਐਲਾਨ ਕੀਤਾ ਜਾਵੇਗਾ।
ਪਿਛਲੇ ਦਿਨਾਂ ਇਹ ਵੀ ਸਾਫ਼ ਹੋ ਗਿਆ ਸੀ ਕਿ ਪ੍ਰੀਖਿਆ ਆਫਲਾਈਨ ਮੋਡ 'ਚ ਹੀ ਆਯੋਜਿਤ ਹੋਵੇਗਾ ਤੇ ਕੋਵਿਡ ਤੋਂ ਬਚਾਅ ਲਈ ਸਾਰੇ ਜ਼ਰੂਰੀ ਗੱਲਾਂ ਦਾ ਧਿਆਨ ਰੱਖਿਆ ਜਾਵੇਗਾ। ਵਿਦਿਆਰਥੀਆਂ ਤੋਂ ਲੈਕੇ ਟੀਚਰਸ ਤਕ ਸਾਰੇ ਕੋਵਿਡ ਤੋਂ ਬਚਾਅ ਦੇ ਸਾਰੇ ਤਰੀਕੇ ਅਪਣਾਏ ਜਾਣਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Education Loan Information:
Calculate Education Loan EMI