ਜਲਦੀ ਹੀ ਖ਼ਤਮ ਹੋਵੇਦਾ CBSE Term 1 ਦੇ Result 2022 ਦਾ ਇੰਤਜ਼ਾਰ, ਇਸ ਦਿਨ ਆ ਸਕਦੈ ਨਤੀਜੇ
CBSE Term 1 Result 2022: ਜਿਹੜੇ ਵਿਦਿਆਰਥੀ ਸੀਬੀਐਸਈ ਵਲੋਂ ਕਰਵਾਈ ਗਈ ਟਰਮ-1 ਦੀ ਪ੍ਰੀਖਿਆ ਵਿੱਚ ਸ਼ਾਮਲ ਹੋਏ ਸੀ, ਉਨ੍ਹਾਂ ਦੀ ਉਡੀਕ ਜਲਦੀ ਖ਼ਤਮ ਹੋ ਸਕਦੀ ਹੈ।
CBSE Term 1 Result 2022 CBSE Board 10th 12th Result soon on cbseresults.nic.in Check Date Time
CBSE Term 1 Result 2022: ਦੇਸ਼ ਦੇ ਲੱਖਾਂ ਵਿਦਿਆਰਥੀ ਜਿਨ੍ਹਾਂ ਨੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਵਲੋਂ ਕਰਵਾਈ ਗਈ ਟਰਮ-1 ਪ੍ਰੀਖਿਆ ਵਿੱਚ ਹਿੱਸਾ ਲਿਆ ਸੀ। ਉਹ ਆਪਣੇ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਟਰਮ-1 ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ। ਸੀਬੀਐਸਈ ਕਲਾਸ 10 ਅਤੇ ਕਲਾਸ 12 ਟਰਮ -1 ਦੇ ਨਤੀਜੇ ਜਲਦੀ ਹੀ ਐਲਾਨ ਕੀਤੇ ਜਾਣ ਦੀ ਉਮੀਦ ਹੈ। ਸੀਬੀਐਸਈ ਵਲੋਂ ਨਵੰਬਰ-ਦਸੰਬਰ 2021 ਵਿੱਚ 10ਵੀਂ ਅਤੇ 12ਵੀਂ ਜਮਾਤ ਲਈ CBSE ਟਰਮ 1 ਦੀਆਂ ਪ੍ਰੀਖਿਆਵਾਂ ਕਰਵਾਈਆਂ ਗਈਆਂ ਸੀ।
ਇਸ ਤੋਂ ਪਹਿਲਾਂ ਸੀਬੀਐਸਈ ਨੇ ਟਰਮ-1 ਪ੍ਰੀਖਿਆ ਦੇ ਨਤੀਜੇ ਫਰਵਰੀ ਦੇ ਪਹਿਲੇ ਹਫ਼ਤੇ ਤੱਕ ਜਾਰੀ ਕਰਨ ਦੀ ਗੱਲ ਕੀਤੀ ਸੀ, ਪਰ ਅਜਿਹਾ ਨਹੀਂ ਹੋਇਆ। ਜਿਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਭਲਕੇ 20 ਫਰਵਰੀ ਨੂੰ ਨਤੀਜੇ ਐਲਾਨੇ ਜਾ ਸਕਦੇ ਹਨ। 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਟਰਮ-1 ਪ੍ਰੀਖਿਆ 2021-22 ਦਾ ਨਤੀਜਾ ਅਧਿਕਾਰਤ ਵੈੱਬਸਾਈਟ- cbse.gov.in, cbseresults.nic.in 'ਤੇ ਦੇਖ ਸਕਣਗੇ।
ਇੰਝ ਚੈੱਕ ਕਰੋ ਆਪਣੇ ਨਤੀਜੇ
CBSE ਦੀ ਅਧਿਕਾਰਤ ਵੈੱਬਸਾਈਟ (cbse.nic.in) 'ਤੇ ਜਾਓ।
'CBSE 10ਵੀਂ ਮਿਆਦ 1 ਨਤੀਜਾ 2022' ਜਾਂ 'CBSE 12ਵੀਂ ਮਿਆਦ 2022' ਲਿੰਕ 'ਤੇ ਕਲਿੱਕ ਕਰੋ।
ਰੋਲ ਨੰਬਰ ਅਤੇ ਜਨਮ ਮਿਤੀ ਦਰਜ ਕਰੋ।
ਸਬਮਿੱਟ ਕਰੋ। ਇਸ ਤੋਂ ਬਾਅਦ 10ਵੀਂ ਅਤੇ 12ਵੀਂ ਜਮਾਤ ਦਾ ਨਤੀਜਾ ਸਕਰੀਨ 'ਤੇ ਦਿਖਾਈ ਦੇਵੇਗਾ।
ਭਵਿੱਖ ਦੇ ਸੰਦਰਭ ਲਈ ਨਤੀਜੇ ਦਾ ਇੱਕ ਪ੍ਰਿੰਟ ਆਊਟ ਆਪਣੇ ਕੋਲ ਰੱਖੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI