(Source: ECI/ABP News/ABP Majha)
ਬੱਚਿਆਂ ਦਾ ਪੜ੍ਹਾਈ 'ਚ ਘੱਟ ਧਿਆਨ! ਬੱਸ ਇਹ ਗੱਲਾਂ ਬੰਨ੍ਹ ਲਓ ਪੱਲੇ, ਆਉਣਗੇ ਪੂਰੇ ਨੰਬਰ
ਜਦੋਂ ਬੱਚੇ ਨੂੰ ਖੇਡਣ ਦਾ ਪੂਰਾ ਸਮਾਂ ਨਹੀਂ ਮਿਲਦਾ ਤਾਂ ਉਸ ਦਾ ਧਿਆਨ ਪੜ੍ਹਾਈ ਦੌਰਾਨ ਵੀ ਖੇਡਾਂ ਵੱਲ ਹੁੰਦਾ ਹੈ। ਅਜਿਹਾ ਕਰਨ ਨਾਲ ਉਹ ਪੜ੍ਹਾਈ 'ਤੇ ਧਿਆਨ ਨਹੀਂ ਦੇ ਪਾਉਂਦਾ।
Tips to Increase Concentration in Kids: ਬਹੁਤ ਸਾਰੇ ਬੱਚੇ ਸ਼ਰਾਰਤੀ ਸੁਭਾਅ ਦੇ ਹੁੰਦੇ ਹਨ। ਕਈ ਵਾਰ ਉਨ੍ਹਾਂ ਵਿੱਚ ਇਕਾਗਰਤਾ ਦੀ ਕਮੀ ਵੀ ਹੁੰਦੀ ਹੈ ਜਿਸ ਕਾਰਨ ਉਹ ਕੋਈ ਵੀ ਕੰਮ ਸਹੀ ਤਰੀਕੇ ਨਾਲ ਕਰ ਨਹੀਂ ਪਾਉਂਦੇ। ਉਨ੍ਹਾਂ ਨੂੰ ਪੜ੍ਹਾਈ 'ਚ ਆਪਣਾ ਧਿਆਨ ਕੇਂਦ੍ਰਿਤ ਕਰਨਾ ਮੁਸ਼ਕਲ ਲੱਗਦਾ ਹੈ। ਜੇ ਤੁਹਾਡਾ ਬੱਚਾ ਵੀ ਇਸ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ ਤਾਂ ਅਸੀਂ ਤੁਹਾਨੂੰ ਕੁਝ ਅਜਿਹੇ ਸੁਝਾਅ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਬੱਚੇ ਦਾ ਧਿਆਨ ਪੜ੍ਹਾਈ 'ਤੇ ਕੇਂਦਰਤ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ -
ਝਿੜਕਣ ਦੀ ਬਜਾਏ ਪਿਆਰ ਨਾਲ ਗੱਲ ਕਰੋ
ਕਈ ਵਾਰ ਬੱਚੇ ਗਲਤੀਆਂ ਕਰਦੇ ਹਨ। ਫਿਰ ਉਸ ਸਮੇਂ ਉਨ੍ਹਾਂ ਨੂੰ ਝਿੜਕਣ ਦੀ ਬਜਾਏ ਉਨ੍ਹਾਂ ਨੂੰ ਪਿਆਰ ਨਾਲ ਸਮਝਾਓ। ਇਹ ਕੋਸ਼ਿਸ਼ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਵਾਏਗੀ ਤੇ ਪਿਆਰ ਮਾਪਿਆਂ ਨੂੰ ਬੱਚੇ ਦੇ ਨੇੜੇ ਲਿਆਏਗੀ। ਉਹ ਆਪਣੀ ਗਲਤੀ ਬਾਰੇ ਤੁਹਾਡੇ ਨਾਲ ਅਸਾਨੀ ਨਾਲ ਗੱਲ ਕਰ ਸਕੇਗਾ ਤੇ ਤੁਸੀਂ ਉਸ ਦੀ ਸਮੱਸਿਆ ਨੂੰ ਸਮਝ ਸਕੋਗੇ ਤੇ ਕਿਸੇ ਵੀ ਮੁਸੀਬਤ 'ਚ ਉਸ ਦੀ ਮਦਦ ਕਰ ਸਕੋਗੇ।
ਪੜ੍ਹਾਈ ਤੋਂ ਬਾਅਦ ਬ੍ਰੇਕ ਦਿਓ
ਹਰ ਬੱਚਾ ਖੇਡਣਾ ਪਸੰਦ ਕਰਦਾ ਹੈ। ਪੜ੍ਹਾਈ 'ਤੇ ਧਿਆਨ ਕੇਂਦਰਤ ਰੱਖਣ ਲਈ ਉਨ੍ਹਾਂ ਨੂੰ ਵਿਚਕਾਰ ਥੋੜਾ-ਥੋੜਾ ਬ੍ਰੇਕ ਦੇਣਾ ਬਹੁਤ ਜ਼ਰੂਰੀ ਹੈ। ਅਜਿਹਾ ਕਰਨ ਨਾਲ ਬੱਚੇ ਦਾ ਧਿਆਨ ਪੜ੍ਹਾਈ 'ਤੇ ਜ਼ਿਆਦਾ ਕੇਂਦਰਤ ਹੁੰਦਾ ਹੈ। ਜਦੋਂ ਬੱਚੇ ਨੂੰ ਖੇਡਣ ਦਾ ਪੂਰਾ ਸਮਾਂ ਨਹੀਂ ਮਿਲਦਾ ਤਾਂ ਉਸ ਦਾ ਧਿਆਨ ਪੜ੍ਹਾਈ ਦੌਰਾਨ ਵੀ ਖੇਡਾਂ ਵੱਲ ਹੁੰਦਾ ਹੈ। ਅਜਿਹਾ ਕਰਨ ਨਾਲ ਉਹ ਪੜ੍ਹਾਈ 'ਤੇ ਧਿਆਨ ਨਹੀਂ ਦੇ ਪਾਉਂਦਾ। ਬੱਚੇ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਣ ਦਾ ਪੂਰਾ ਮੌਕਾ ਦਿਓ। ਬੱਚੇ ਨੂੰ ਹੋਰ ਗਤੀਵਿਧੀਆਂ ਕਰਨ ਲਈ ਉਤਸ਼ਾਹਿਤ ਕਰੋ।
ਬੱਚਿਆਂ ਨੂੰ ਸਪੇਸ ਦੇਣਾ ਬਹੁਤ ਜ਼ਰੂਰੀ
ਬੱਚਿਆਂ ਨੂੰ ਵੀ ਆਪਣੀ ਸਪੇਸ ਦੀ ਲੋੜ ਹੁੰਦੀ ਹੈ। ਉਨ੍ਹਾਂ ਦੀ ਮਦਦ ਕਰਨੀ ਚੰਗੀ ਗੱਲ ਹੈ, ਪਰ ਨਾਲ ਹੀ ਉਨ੍ਹਾਂ ਨੂੰ ਸਿੱਖਣ ਦਾ ਮੌਕਾ ਦਿਓ। ਕਿਹਾ ਜਾਂਦਾ ਹੈ ਕਿ ਮਨੁੱਖ ਗਲਤੀਆਂ ਤੋਂ ਸਭ ਤੋਂ ਵੱਧ ਸਿੱਖਦਾ ਹੈ। ਬੱਚੇ ਵੀ ਆਪਣੀਆਂ ਗਲਤੀਆਂ ਤੋਂ ਸਿੱਖਦੇ ਹਨ। ਉਨ੍ਹਾਂ ਨੂੰ ਆਪਣੀ ਮਰਜ਼ੀ ਅਨੁਸਾਰ ਕੰਮ ਕਰਨ ਦਿਓ ਤੇ ਸਿਖਾਓ ਕਿ ਉਹ ਗਲਤੀਆਂ ਨੂੰ ਵਾਰ-ਵਾਰ ਨਾ ਦੁਹਰਾਉਣ। ਇਨ੍ਹਾਂ ਸਾਰੇ ਉਪਾਵਾਂ ਨਾਲ ਬੱਚੇ ਦਾ ਪੜ੍ਹਾਈ ਵੱਲ ਧਿਆਨ ਵਧੇਗਾ ਤੇ ਉਸ ਦੇ ਸਰੀਰਕ ਵਿਕਾਸ ਦੇ ਨਾਲ ਨਾਲ ਮਾਨਸਿਕ ਵਿਕਾਸ ਵੀ ਹੋਵੇਗਾ।
Education Loan Information:
Calculate Education Loan EMI