CRPF ਕਾਂਸਟੇਬਲ ਦੇ 9 ਹਜ਼ਾਰ ਤੋਂ ਵੱਧ ਅਹੁਦਿਆਂ 'ਤੇ ਨਿਕਲੀਆਂ ਭਰਤੀਆਂ, ਆਖਰੀ ਤਰੀਕ ਹੈ ਨੇੜੇ , ਫਟਾਫਟ ਕਰ ਦਿਓ ਅਪਲਾਈ
CRPF Constable Bharti 2023: ਸੀਆਰਪੀਐਫ ਵਿਚ ਕੁੱਝ ਸਮੇਂ ਤੋਂ ਕਾਂਸਟੇਬਸ ਅਹੁਦਿਆਂ ਉੱਤੇ ਭਰਤੀ ਚੱਲ ਰਹੀ ਹੈ। ਯੋਗ ਉਮੀਦਾਵ ਜਲਦ ਹੀ ਅਪਲਾਈ ਕਰ ਸਕਦੇ ਨੇ...9 ਹਜ਼ਾਰ ਤੋਂ ਜ਼ਿਆਦਾ ਅਹੁਦਿਆਂ ਲਈ ਜਲਦ ਬੰਦ ਹੋ ਜਾਵੇਗੀ ਐਪਲੀਕੇਸ਼ਨ ਵਿੰਡੋ...
CRPF Constable Recruitment 2023 Last Date: ਸੈਂਟਰਲ ਰਿਜ਼ਰਵ ਪੁਲਿਸ ਫੋਰਸ ਨੇ ਕੁੱਝ ਸਮੇਂ ਪਹਿਲਾਂ ਕਾਂਸਟੇਬਲ ਦੇ ਬੰਪਰ ਅਹੁਦਿਆਂ ਉੱਤੇ ਭਰਤੀਆਂ ਕੱਢੀਆਂ ਸੀ। ਇਨ੍ਹਾਂ ਲਈ ਅਪਲਾਈ ਦੀ ਪ੍ਰਕਿਰਿਆ ਕਾਫੀ ਸਮੇਂ ਤੋਂ ਚੱਲ ਰਹੀ ਹੈ ਤੇ ਕੁੱਝ ਹੀ ਦਿਨਾਂ ਵਿਚ ਲਾਸਟ ਡੇਟ ਵੀ ਆਉਣ ਵਾਲੀ ਹੈ। ਇਸ ਲਈ ਜੇ ਤੁਸੀਂ ਵੀ ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਯੋਗਤਾ ਤੇ ਇੱਛਾ ਰੱਖਦੇ ਹੋ ਤਾਂ ਜਲਦ ਅਪਲਾਈ ਕਰ ਦਿਓ। ਇਸ ਭਰਤੀ ਮੁਹਿੰਮ ਰਾਹੀਂ ਕਾਂਸਟੇਬਲ (ਤਕਨੀਕੀ ਤੇ ਟਰੇਡਸਮੈਨ) ਦੀਆਂ ਕੁੱਲ 9212 ਅਸਾਮੀਆਂ ਭਰੀਆਂ ਜਾਣਗੀਆਂ। ਅਰਜ਼ੀਆਂ 27 ਮਾਰਚ ਤੋਂ ਸਵੀਕਾਰ ਕੀਤੀਆਂ ਜਾ ਰਹੀਆਂ ਹਨ ਅਤੇ ਅਪਲਾਈ ਕਰਨ ਦੀ ਆਖਰੀ ਮਿਤੀ 25 ਅਪ੍ਰੈਲ 2023 ਹੈ।
ਆਨਲਾਈਨ ਕਰੋ ਅਪਲਾਈ
ਇਹਨਾਂ ਅਹੁਦਿਆਂ ਉੱਤੇ ਸਿਰਫ਼ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਇਸ ਲਈ ਉਮੀਦਵਾਰਾਂ ਨੂੰ ਸੀਆਰਪੀਐਫ ਦੀ ਅਧਿਕਾਰਕ ਵੈੱਬਸਾਈਟ ਉੱਤੇ ਜਾਣਾ ਹੋਵੇਗਾ, ਜਿਸ ਦਾ ਪਤਾ ਇਹ ਹੈ – crpf.gov.in.
ਇਸ ਭਰਤੀ ਮੁਹਿੰਮ ਰਾਹੀਂ ਕੁੱਲ 9212 ਅਸਾਮੀਆਂ ਭਰੀਆਂ ਜਾਣਗੀਆਂ। ਇਨ੍ਹਾਂ ਵਿੱਚੋਂ ਪੁਰਸ਼ ਉਮੀਦਵਾਰਾਂ ਲਈ 9105 ਅਤੇ ਮਹਿਲਾ ਉਮੀਦਵਾਰਾਂ ਲਈ 107 ਅਸਾਮੀਆਂ ਹਨ।
ਕੌਣ ਕਰ ਸਕਦੈ ਅਪਲਾਈ
ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਜ਼ਰੂਰੀ ਹੈ। ਇਸ ਨਾਲ ਹੀ ਉਸ ਕੋਲ ਹੈਵੀ ਟਰਾਂਸਪੋਰਟ ਮੋਟਰ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਹੈ। ਹੋਰ ਵੀ ਯੋਗਤਾਵਾਂ ਹਨ, ਵੇਰਵਿਆਂ ਨੂੰ ਜਾਣਨ ਲਈ ਅਧਿਕਾਰਤ ਵੈੱਬਸਾਈਟ ਦੇਖੋ।
ਇਸ ਤਰ੍ਹਾਂ ਹੋਵੇਗੀ ਚੋਣ
ਇਨ੍ਹਾਂ ਅਹੁਦਿਆਂ ਲਈ ਚੋਣ ਲਿਖਤੀ ਪ੍ਰੀਖਿਆ ਰਾਹੀਂ ਹੋਵੇਗੀ। ਲਿਖਤੀ ਪ੍ਰੀਖਿਆ 01 ਜੁਲਾਈ ਤੋਂ 13 ਜੁਲਾਈ 2023 ਤੱਕ ਹੋਵੇਗੀ। ਇਸ ਪ੍ਰੀਖਿਆ ਲਈ ਐਡਮਿਟ ਕਾਰਡ 20 ਜੂਨ ਤੋਂ 25 ਜੂਨ 2023 ਦਰਮਿਆਨ ਜਾਰੀ ਕੀਤੇ ਜਾਣਗੇ। ਅੱਪਡੇਟ ਲਈ ਵੈੱਬਸਾਈਟ ਦੀ ਜਾਂਚ ਕਰਦੇ ਰਹੋ।
ਕਿੰਨੀ ਅਦਾ ਕਰਨੀ ਪਵੇਗੀ ਫੀਸ
ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਪੁਰਸ਼ ਉਮੀਦਵਾਰਾਂ ਨੂੰ 100 ਰੁਪਏ ਫੀਸ ਅਦਾ ਕਰਨੀ ਪਵੇਗੀ। ਜਦਕਿ ਮਹਿਲਾ ਉਮੀਦਵਾਰਾਂ, SC, ST ਉਮੀਦਵਾਰਾਂ ਨੂੰ ਕੋਈ ਵੀ ਫੀਸ ਅਦਾ ਨਹੀਂ ਕਰਨੀ ਪਵੇਗੀ। ਇਹ ਅਸਾਮੀਆਂ ਦਫ਼ਤਰੀ ਮਾਮਲਿਆਂ ਦੇ ਮੰਤਰਾਲੇ, ਪੁਲਿਸ ਇੰਸਪੈਕਟਰ ਜਨਰਲ ਦੇ ਦਫ਼ਤਰ, ਛੱਤੀਸਗੜ੍ਹ ਸੈਕਟਰ, ਕੇਂਦਰੀ ਰਿਜ਼ਰਵ ਪੁਲਿਸ ਬਲ ਦੁਆਰਾ ਜਾਰੀ ਕੀਤੀਆਂ ਗਈਆਂ ਹਨ।
Education Loan Information:
Calculate Education Loan EMI