ਪੜਚੋਲ ਕਰੋ

Delhi School Reopening: ਦਿੱਲੀ 'ਚ ਅੱਜ ਤੋਂ ਖੁੱਲ੍ਹਣਗੇ ਸਕੂਲ, 100 ਫੀਸਦੀ ਸਮਰੱਥਾ ਨਾਲ ਖੁੱਲ੍ਹਣਗੇ ਸਿਨੇਮਾ ਹਾਲ-ਮਲਟੀਪਲੈਕਸ

Delhi School Reopening: ਸਕੂਲਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕਲਾਸਾਂ 'ਹਾਈਬ੍ਰਿਡ' ਤਰੀਕੇ ਨਾਲ ਚਲਾਈਆਂ ਜਾਣ, ਜਿਸਦਾ ਮਤਲਬ ਹੈ ਕਿ ਔਫਲਾਈਨ ਅਤੇ ਔਨਲਾਈਨ ਕਲਾਸਾਂ ਜਾਰੀ ਰਹਿਣਗੀਆਂ।

Delhi School Reopening: ਦੇਸ਼ 'ਚ ਕੋਰੋਨਾ ਦੇ ਘਟਦੇ ਮਾਮਲਿਆਂ ਦੇ ਮੱਦੇਨਜ਼ਰ ਸਕੂਲ ਕਾਲਜ ਖੋਲ੍ਹਣ ਦੀ ਪ੍ਰਕਿਰਿਆ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਕਈ ਸੂਬਿਆਂ 'ਚ ਕਲਾਸਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਹੁਣ ਇਸੇ ਸਿਲਸਿਲੇ 'ਚ ਦਿੱਲੀ ਸਰਕਾਰ ਨੇ ਸੂਬੇ 'ਚ ਸਕੂਲ ਅਤੇ ਕਾਲਜ ਮੁੜ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਰਾਜਧਾਨੀ ਵਿੱਚ ਡੇਢ ਸਾਲ ਬਾਅਦ ਅੱਜ ਤੋਂ ਇੱਕ ਵਾਰ ਫਿਰ ਤੋਂ ਸਾਰੇ ਸਕੂਲ ਅਤੇ ਕਾਲਜ ਖੋਲ੍ਹੇ ਜਾਣਗੇ। ਹਾਲਾਂਕਿ ਸਕੂਲਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਇੱਕ ਵਾਰ '50 ਫੀਸਦੀ ਤੋਂ ਵੱਧ ਹਾਜ਼ਰੀ ਨਾ ਹੋਵੇ।

ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (DDMA) ਨੇ ਅੱਜ ਤੋਂ ਸਾਰੀਆਂ ਜਮਾਤਾਂ ਲਈ ਸਕੂਲ ਅਤੇ ਕਾਲਜ ਖੋਲ੍ਹਣ ਦੇ ਮੱਦੇਨਜ਼ਰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਜਿਸ ਵਿਚ ਕਿਹਾ ਗਿਆ ਹੈ ਕਿ ਸਕੂਲਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕਲਾਸਾਂ 'ਹਾਈਬ੍ਰਿਡ' ਤਰੀਕੇ ਨਾਲ ਕਰਵਾਈਆਂ ਜਾਣ, ਜਿਸ ਦਾ ਮਤਲਬ ਹੈ ਕਿ ਆਫਲਾਈਨ ਦੇ ਨਾਲ-ਨਾਲ ਆਨਲਾਈਨ ਕਲਾਸਾਂ ਵੀ ਜਾਰੀ ਰਹਿਣਗੀਆਂ। ਸਕੂਲ ਖੁੱਲ੍ਹਣ 'ਤੇ ਕਿਸੇ ਵੀ ਮਾਪੇ ਨੂੰ ਆਪਣੇ ਬੱਚੇ ਨੂੰ ਸਕੂਲ ਭੇਜਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਨਾਲ ਹੀ, ਸਕੂਲ ਇਹ ਯਕੀਨੀ ਬਣਾਏਗਾ ਕਿ ਸਾਰੇ ਸਟਾਫ ਦਾ ਟੀਕਾਕਰਨ ਕੀਤਾ ਗਿਆ ਹੈ। ਦੱਸ ਦੇਈਏ ਕਿ ਸੂਬੇ ਦੇ ਲਗਭਗ 98 ਫੀਸਦੀ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨੇ ਵੈਕਸੀਨ ਦੀ ਘੱਟੋ-ਘੱਟ ਇੱਕ ਖੁਰਾਕ ਲਈ ਹੈ।

ਸ਼ਿਫਟ ਦੀ ਸ਼ੁਰੂਆਤ ਦੇ ਵਿਚਕਾਰ ਘੱਟੋ-ਘੱਟ ਇੱਕ ਘੰਟੇ ਦਾ ਅੰਤਰ

ਜਾਰੀ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਬੱਚੇ ਸਕੂਲਾਂ ਵਿੱਚ ਆਪਣਾ ਖਾਣਾ ਅਤੇ ਕਿਤਾਬਾਂ ਸਾਂਝੀਆਂ ਨਹੀਂ ਕਰਨਗੇ। ਨਾਲ ਹੀ, ਸਾਰੇ ਬੱਚਿਆਂ ਅਤੇ ਅਧਿਆਪਕਾਂ ਲਈ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਦਿਸ਼ਾ-ਨਿਰਦੇਸ਼ਾਂ ਵਿੱਚ, ਡੀਡੀਐਮਏ ਨੇ ਕਿਹਾ ਕਿ ਦੋ ਸ਼ਿਫਟਾਂ ਵਿੱਚ ਚੱਲ ਰਹੇ ਸਕੂਲਾਂ ਵਿੱਚ ਪਹਿਲੀ ਸ਼ਿਫਟ ਅਤੇ ਦੂਜੀ ਸ਼ਿਫਟ ਦੇ ਸ਼ੁਰੂ ਹੋਣ ਵਿੱਚ ਘੱਟੋ-ਘੱਟ ਇੱਕ ਘੰਟੇ ਦਾ ਅੰਤਰ ਹੋਣਾ ਚਾਹੀਦਾ ਹੈ।

ਇਸੇ ਤਰ੍ਹਾਂ ਬਾਕੀ ਸਾਰੀਆਂ ਵਿਦਿਅਕ ਸੰਸਥਾਵਾਂ ਨੂੰ ਵੀ ਬੈਚਾਂ ਅਤੇ ਸ਼ਿਫਟਾਂ ਵਿੱਚ ਅੰਤਰ ਨੂੰ ਬਰਕਰਾਰ ਰੱਖਣਾ ਹੋਵੇਗਾ। ਰਾਸ਼ਟਰੀ ਰਾਜਧਾਨੀ ਵਿੱਚ ਕੋਵਿਡ ਦੀ ਸਥਿਤੀ ਵਿੱਚ ਸੁਧਾਰ ਦੇ ਮੱਦੇਨਜ਼ਰ, ਦਿੱਲੀ ਸਰਕਾਰ ਨੇ 1 ਸਤੰਬਰ ਤੋਂ 9ਵੀਂ ਤੋਂ 12ਵੀਂ ਜਮਾਤਾਂ ਦੇ ਸਕੂਲਾਂ ਵਿੱਚ ਕਲਾਸਾਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ, ਮਹਾਂਮਾਰੀ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਸਕੂਲ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਦੁਬਾਰਾ ਖੋਲ੍ਹੇ ਜਾ ਰਹੇ ਹਨ।

ਪੂਰੀ ਸਮਰੱਥਾ 'ਤੇ ਸਿਨੇਮਾਘਰ ਖੋਲ੍ਹਣ ਦਾ ਐਲਾਨ

ਇਸ ਤੋਂ ਇਲਾਵਾ ਪੂਰੀ ਸਮਰੱਥਾ ਨਾਲ ਸਿਨੇਮਾਘਰ ਖੋਲ੍ਹਣ ਦਾ ਐਲਾਨ ਵੀ ਕੀਤਾ ਗਿਆ ਹੈ। ਦਿੱਲੀ ਵਿੱਚ ਸਿਨੇਮਾਘਰ, ਥੀਏਟਰ ਅਤੇ ਮਲਟੀਪਲੈਕਸ 100 ਫੀਸਦੀ ਬੈਠਣ ਦੀ ਸਮਰੱਥਾ ਦੇ ਨਾਲ ਖੁੱਲ੍ਹ ਸਕਣਗੇ। ਇਸ ਤੋਂ ਪਹਿਲਾਂ ਸਿਨੇਮਾਘਰਾਂ ਨੂੰ ਸਿਰਫ਼ 50 ਫ਼ੀਸਦੀ ਬੈਠਣ ਦੀ ਸਮਰੱਥਾ ਵਾਲੇ ਹੀ ਖੋਲ੍ਹਣ ਦੀ ਇਜਾਜ਼ਤ ਸੀ। ਦਰਅਸਲ, ਕੋਰੋਨਾ ਦੇ ਲਗਾਤਾਰ ਘਟਦੇ ਮਾਮਲਿਆਂ ਦੇ ਮੱਦੇਨਜ਼ਰ, ਦਿੱਲੀ ਸਰਕਾਰ ਨੇ ਅੱਜ ਤੋਂ ਰਾਜ ਵਿੱਚ ਛੋਟ ਵਧਾ ਦਿੱਤੀ ਹੈ।

ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਵਿਆਹ ਸਮਾਗਮ ਜਾਂ ਕਿਸੇ ਵੀ ਇਕੱਠ ਵਿੱਚ 200 ਲੋਕਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਹੁਣ ਤੱਕ ਸਿਰਫ਼ 100 ਨੂੰ ਹੀ ਇਜਾਜ਼ਤ ਸੀ। ਹਾਲਾਂਕਿ, ਰੈਸਟੋਰੈਂਟ, ਬਾਰ, ਆਡੀਟੋਰੀਅਮ ਅਤੇ ਅਸੈਂਬਲੀ ਹਾਲ ਅਜੇ ਵੀ 50 ਪ੍ਰਤੀਸ਼ਤ ਸਮਰੱਥਾ ਨਾਲ ਕੰਮ ਕਰਨ ਦੇ ਯੋਗ ਹੋਣਗੇ।

ਇਹ ਵੀ ਪੜ੍ਹੋ: Petrol and Diesel Price on 1st November, 2021: ਲਗਾਤਾਰ 6ਵੇਂ ਦਿਨ ਤੇਲ ਦੀਆਂ ਕੀਮਤਾਂ 'ਚ ਲੱਗੀ ਅੱਗ, ਜਾਣੋ ਤੁਹਾਡਾ ਸ਼ਹਿਰ 'ਚ ਕੀ ਹੈ ਪੈਟਰੋਲ-ਡੀਜ਼ਲ ਦੀ ਕੀਮਤ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

Education Loan Information:
Calculate Education Loan EMI

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-07-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-07-2024)
Weather: ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਦਾ ਆਰੇਂਜ ਅਲਰਟ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ
Weather: ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਦਾ ਆਰੇਂਜ ਅਲਰਟ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ
Amritpal Singh: ਅੱਜ ਸੰਸਦ 'ਚ ਸਹੁੰ ਚੁੱਕਣਗੇ ਅੰਮ੍ਰਿਤਪਾਲ ਸਿੰਘ, ਆਰਮੀ ਪਲੇਨ 'ਚ ਲਿਆਂਦਾ ਜਾਵੇਗਾ ਦਿੱਲੀ, ਸਹੁੰ ਚੁੱਕਦਿਆਂ ਹੀ ਹੋੋਵੇਗੀ ਵਾਪਸੀ
Amritpal Singh: ਅੱਜ ਸੰਸਦ 'ਚ ਸਹੁੰ ਚੁੱਕਣਗੇ ਅੰਮ੍ਰਿਤਪਾਲ ਸਿੰਘ, ਆਰਮੀ ਪਲੇਨ 'ਚ ਲਿਆਂਦਾ ਜਾਵੇਗਾ ਦਿੱਲੀ, ਸਹੁੰ ਚੁੱਕਦਿਆਂ ਹੀ ਹੋੋਵੇਗੀ ਵਾਪਸੀ
Health: ਲੀਵਰ ਕੈਂਸਰ ਦੇ ਸ਼ੁਰੂਆਤੀ ਸਟੇਜ 'ਤੇ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Health: ਲੀਵਰ ਕੈਂਸਰ ਦੇ ਸ਼ੁਰੂਆਤੀ ਸਟੇਜ 'ਤੇ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Advertisement
ABP Premium

ਵੀਡੀਓਜ਼

Beas water Level alert | ਬਿਆਸ ਨਦੀ 'ਚ ਆਇਆ ਹੜ੍ਹ -  70 ਸਾਲਾ ਬਜ਼ੁਰਗ ਔਰਤ ਰੁੜ੍ਹੀBarnala Roadways Bus Accident | ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਦੀ ਟਰੱਕ ਨਾਲ ਟੱਕਰ, ਕਈ ਜਖ਼ਮੀShambhu Farmer Death |ਅੰਦੋਲਨ ਤੋਂ ਘਰ ਪਰਤ ਰਹੇ ਕਿਸਾਨਾਂ ਨਾਲ ਹੋਇਆ ਭਿਆਨਕ ਹਾਦਸਾ, 1 ਦੀ ਮੌਤJalalabad News |ਪਿੰਡ 'ਚ ਘੁਸਪੈਠੀਏ ਦੀ ਲਾਸ਼ ਦਫਨਾਉਣ ਆਈ ਪੁਲਿਸ ਨੂੰ ਲੋਕਾਂ ਨੇ ਮੋੜਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-07-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-07-2024)
Weather: ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਦਾ ਆਰੇਂਜ ਅਲਰਟ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ
Weather: ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਦਾ ਆਰੇਂਜ ਅਲਰਟ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ
Amritpal Singh: ਅੱਜ ਸੰਸਦ 'ਚ ਸਹੁੰ ਚੁੱਕਣਗੇ ਅੰਮ੍ਰਿਤਪਾਲ ਸਿੰਘ, ਆਰਮੀ ਪਲੇਨ 'ਚ ਲਿਆਂਦਾ ਜਾਵੇਗਾ ਦਿੱਲੀ, ਸਹੁੰ ਚੁੱਕਦਿਆਂ ਹੀ ਹੋੋਵੇਗੀ ਵਾਪਸੀ
Amritpal Singh: ਅੱਜ ਸੰਸਦ 'ਚ ਸਹੁੰ ਚੁੱਕਣਗੇ ਅੰਮ੍ਰਿਤਪਾਲ ਸਿੰਘ, ਆਰਮੀ ਪਲੇਨ 'ਚ ਲਿਆਂਦਾ ਜਾਵੇਗਾ ਦਿੱਲੀ, ਸਹੁੰ ਚੁੱਕਦਿਆਂ ਹੀ ਹੋੋਵੇਗੀ ਵਾਪਸੀ
Health: ਲੀਵਰ ਕੈਂਸਰ ਦੇ ਸ਼ੁਰੂਆਤੀ ਸਟੇਜ 'ਤੇ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Health: ਲੀਵਰ ਕੈਂਸਰ ਦੇ ਸ਼ੁਰੂਆਤੀ ਸਟੇਜ 'ਤੇ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Hair Oiling : ਆਓ ਜਾਣਦੇ ਹਾਂ ਕਿ  ਮਾਨਸੂਨ ਦੌਰਾਨ ਵਾਲਾਂ 'ਚ ਤੇਲ ਲਗਾਉਣਾ ਚਾਹੀਦਾ ਹੈ ਜਾਂ ਨਹੀਂ
Hair Oiling : ਆਓ ਜਾਣਦੇ ਹਾਂ ਕਿ ਮਾਨਸੂਨ ਦੌਰਾਨ ਵਾਲਾਂ 'ਚ ਤੇਲ ਲਗਾਉਣਾ ਚਾਹੀਦਾ ਹੈ ਜਾਂ ਨਹੀਂ
Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ
Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ
Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ
Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ
Embed widget