Gate 2022 Registration: ਇੰਝ ਕਰੋ GATE 2022 ਲਈ ਰਜਿਸਟ੍ਰੇਸ਼ਨ, ਸਟੈੱਪ-ਬਾਏ ਸਟੈੱਪ ਪੂਰੀ ਜਾਣਕਾਰੀ
Gate 2022 Registration: ਦੱਸ ਦੇਈਏ ਕਿ ਇਸ ਸਾਲ ਦੋ ਨਵੇਂ ਪੇਪਰ- ਜਿਓਮੈਟਿਕਸ ਇੰਜੀਨੀਅਰਿੰਗ (ਜੀਈ) ਤੇ ਨੇਵਲ ਆਰਕੀਟੈਕਚਰ ਤੇ ਮੇਰੀਨ ਇੰਜੀਨੀਅਰਿੰਗ (ਐਨਐਮ) ਸ਼ਾਮਲ ਕੀਤੇ ਗਏ ਹਨ।
ਨਵੀਂ ਦਿੱਲੀ, Gate 2022 Registration: ਗ੍ਰੈਜੂਏਟ ਐਪਟੀਚਿਊਡ ਟੈਸਟ ਇਨ ਇੰਜੀਨੀਅਰਿੰਗ (GATE-ਗੇਟ) 2022 ਲਈ ਅਰਜ਼ੀਆਂ ਅੱਜ ਤੋਂ ਦੇਣੀਆਂ ਸ਼ੁਰੂ ਹੋ ਜਾਣਗੀਆਂ। ਉਮੀਦਵਾਰ ਇਮਤਿਹਾਨ ਲਈ gate.iitkgp.ac.in 'ਤੇ ਅਰਜ਼ੀ ਦੇ ਸਕਦੇ ਹਨ। ਰਜਿਸਟ੍ਰੇਸ਼ਨ ਦੀ ਆਖਰੀ ਤਾਰੀਖ 24 ਸਤੰਬਰ ਹੈ, ਗੇਟ (GATE) ਦੀ ਪ੍ਰੀਖਿਆ 5, 6, 12 ਤੇ 13 ਫਰਵਰੀ, 2022 ਨੂੰ ਲਈ ਜਾਵੇਗੀ।
ਦੱਸ ਦੇਈਏ ਕਿ ਇਸ ਸਾਲ ਦੋ ਨਵੇਂ ਪੇਪਰ- ਜਿਓਮੈਟਿਕਸ ਇੰਜੀਨੀਅਰਿੰਗ (ਜੀਈ) ਤੇ ਨੇਵਲ ਆਰਕੀਟੈਕਚਰ ਤੇ ਮੇਰੀਨ ਇੰਜੀਨੀਅਰਿੰਗ (ਐਨਐਮ) ਸ਼ਾਮਲ ਕੀਤੇ ਗਏ ਹਨ।
ਗੇਟ ਲਈ ਅਰਜ਼ੀਆਂ ਦੇਣ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਰਹੀ ਹੈ। ਅਰਜ਼ੀਆਂ ਦੇਣ ਦੀ ਆਖਰੀ ਤਾਰੀਖ 24 ਸਤੰਬਰ, 2021 ਹੈ, ਜਦੋਂ ਕਿ ਦਾਖਲਾ ਕਾਰਡ 3 ਜਨਵਰੀ, 2022 ਨੂੰ ਜਾਰੀ ਕੀਤੇ ਜਾਣਗੇ ਅਤੇ ਪ੍ਰੀਖਿਆ ਦਾ ਨਤੀਜਾ 17 ਮਾਰਚ, 2022 ਨੂੰ ਐਲਾਨਿਆ ਜਾਵੇਗਾ।
GATE2022 Registration (ਗੇਟ 2022 ਰਜਿਸਟ੍ਰੇਸ਼ਨ): ਇੰਝ ਕਰੋ ਅਪਲਾਈ:
- ਸਟੈੱਪ 1- ਸਭ ਤੋਂ ਪਹਿਲਾਂ ਅਧਿਕਾਰਤ ਵੈਬਸਾਈਟ gate.iitkgp.ac.in 'ਤੇ ਜਾਓ।
- ਸਟੈੱਪ 2- "GATE 2022 Registration” (ਗੇਟ 2022 ਰਜਿਸਟ੍ਰੇਸ਼ਨ) ਲਿੰਕ ’ਤੇ ਕਲਿੱਕ ਕਰੋ।
- ਸਟੈੱਪ 3- ਪੁੱਛੀ ਗਈ ਸਾਰੀ ਜਾਣਕਾਰੀ ਭਰੋ।
- ਸਟੈੱਪ 4- ਫੀਸ ਦਾ ਭੁਗਤਾਨ ਕਰੋ।
- ਸਟੈੱਪ 5- ਫਾਰਮ ਦੀ ਚੰਗੀ ਤਰ੍ਹਾਂ ਜਾਂਚ ਕਰੋ ਅਤੇ ਇਸ ਨੂੰ ਸਬਮਿਟ ਕਰ ਦੇਵੋ।
ਅਰਜ਼ੀ ਫੀਸ
ਜਨਰਲ ਅਤੇ ਓਬੀਸੀ ਸ਼੍ਰੇਣੀ ਲਈ ਅਰਜ਼ੀ ਫੀਸ 1,500 ਰੁਪਏ ਹੈ। ਔਰਤਾਂ ਤੇ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਰਜਿਸਟਰੇਸ਼ਨ ਫੀਸ ਵਜੋਂ 750 ਰੁਪਏ ਅਦਾ ਕਰਨੇ ਪੈਣਗੇ। ਤੁਹਾਨੂੰ ਦੱਸ ਦੇਈਏ, ਕੋਰੋਨਾ ਵਾਇਰਸ ਦੇ ਹਾਲਾਤ ਦੇ ਮੱਦੇਨਜ਼ਰ, ਪ੍ਰੀਖਿਆ ਦੀ ਤਾਰੀਖ ਬਦਲੀ ਜਾਵੇਗੀ।
ਇਹ ਵੀ ਪੜ੍ਹੋ: Navjot Singh Sidhu: ਨੀਂਹ ਪੱਥਰ ਰੱਖਣ ਪੁੱਜੇ ਨਵਜੋਤ ਸਿੱਧੂ ਖਿਲਾਫ ਲੱਗੇ ਨਾਅਰੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI