General Knowledge : ਪੁਲਿਸ ਸਾਇਰਨ ਤੋਂ ਲੈ ਕੇ ਐਂਬੂਲੈਂਸ ਲਾਈਟ ਤਕ, ਆਖ਼ਰ ਲਾਲ ਰੰਗ ਦੇ ਹੀ ਕਿਉਂ ਹੁੰਦੇ ਨੇ ਐਮਰਜੈਂਸੀ ਸਿਗਨਲ ?
ਇਲੈਕਟ੍ਰੋਮੈਗਨੈਟਿਕ ਥਿਊਰੀ ਤੋਂ ਲੈ ਕੇ ਨਿਊਰੋਸਾਇੰਸ ਤੱਕ ਦੀਆਂ ਧਾਰਨਾਵਾਂ ਵਿੱਚ, ਇਹ ਰਾਜ਼ ਛੁਪਿਆ ਹੋਇਆ ਹੈ ਕਿ ਲਾਲ ਰੰਗ ਹੀ ਰੋਮਾਂਸ ਅਤੇ ਖ਼ਤਰੇ ਦੋਵਾਂ ਨੂੰ ਦਰਸਾਉਂਦਾ ਕਿਉਂ ਹੈ।
Why Red Is Used To Highlight Danger : ਇਲੈਕਟ੍ਰੋਮੈਗਨੈਟਿਕ ਥਿਊਰੀ (Electromagnetic theory) ਤੋਂ ਲੈ ਕੇ ਨਿਊਰੋਸਾਇੰਸ (Neuroscience) ਤਕ ਦੀਆਂ ਧਾਰਨਾਵਾਂ ਵਿੱਚ, ਇਹ ਰਾਜ਼ ਛੁਪਿਆ ਹੋਇਆ ਹੈ ਕਿ ਲਾਲ ਰੰਗ ਹੀ ਰੋਮਾਂਸ ਅਤੇ ਖ਼ਤਰੇ ਦੋਵਾਂ ਨੂੰ ਦਰਸਾਉਂਦਾ ਕਿਉਂ ਹੈ। ਲਾਲ ਰੰਗ, ਰੋਮਾਂਸ ਦਾ ਪ੍ਰਤੀਕ, ਖ਼ਤਰੇ ਨੂੰ ਦਰਸਾਉਣ ਲਈ ਵੀ ਪਹਿਲੀ ਪਸੰਦ ਹੈ। ਇਹ ਕਿਸੇ ਕਲਾਕਾਰ ਦੀ ਕਲਪਨਾ ਜਾਂ ਪ੍ਰੇਮੀ ਦੀ ਕਵਿਤਾ ਨਹੀਂ ਹੈ, ਸਗੋਂ ਵਿਗਿਆਨ ਦਾ ਤੱਥ ਹੈ, ਜੋ ਲਾਲ ਰੰਗ ਨੂੰ ਬਹੁਤ ਖਾਸ ਬਣਾਉਂਦਾ ਹੈ।
ਲਾਲ ਰੰਗ ਇੰਨਾ ਖਾਸ ਕਿਉਂ ਹੈ?
ਦਰਅਸਲ, ਸਤਰੰਗੀ ਪੀਂਘ ਦੇ ਸੱਤ ਰੰਗਾਂ (VIBGYOR) ਵਿੱਚੋਂ ਲਾਲ ਦੀ ਤਰੰਗ ਲੰਬਾਈ ਸਭ ਤੋਂ ਵੱਧ ਹੈ। ਰੰਗ ਦੀ ਤਰੰਗ-ਲੰਬਾਈ ਜਿੰਨੀ ਜ਼ਿਆਦਾ ਹੋਵੇਗੀ ਇਹ ਸਾਡੀਆਂ ਅੱਖਾਂ ਨੂੰ ਓਨਾ ਹੀ ਸਾਫ਼ ਦਿਖਾਈ ਦਿੰਦਾ ਹੈ। ਇਸ ਦੇ ਨਾਲ ਹੀ ਧੂੜ, ਭਾਫ਼ ਅਤੇ ਗੈਸ ਦੇ ਕਣਾਂ ਨੂੰ ਪਾਰ ਕਰਨ ਤੋਂ ਬਾਅਦ ਵੀ ਇਹ ਖਿੱਲਰਦਾ ਨਹੀਂ ਹੈ ਅਤੇ ਸਾਡੀਆਂ ਅੱਖਾਂ ਤਕ ਸਾਫ ਪਹੁੰਚਦਾ ਹੈ। ਇਸ ਲਈ ਲਾਲ ਰੰਗ ਦੀ ਵਰਤੋਂ ਕਿਸੇ ਐਮਰਜੈਂਸੀ (Emergency) ਜਾਂ ਖ਼ਤਰੇ ਦੇ ਚਿੰਨ੍ਹ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ।
ਲਾਲ ਰੰਗ ਦਾ ਮਨੁੱਖੀ ਦਿਮਾਗ 'ਤੇ ਕੀ ਪ੍ਰਭਾਵ ਹੁੰਦਾ ਹੈ?
ਵਿਗਿਆਨ ਜਰਨਲ ਫਰੰਟੀਅਰਜ਼ ਇਨ ਹਿਊਮਨ ਨਿਊਰੋਸਾਇੰਸ (Science Journal Frontiers in Human Neuroscience) ਵਿੱਚ ਪ੍ਰਕਾਸ਼ਿਤ ਇੱਕ ਖੋਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਲਾਲ ਰੰਗ ਸਾਡੇ ਧਿਆਨ ਖਿੱਚਣ ਨਾਲ ਜੁੜਿਆ ਹੋਇਆ ਹੈ। ਅਧਿਐਨ ਮੁਤਾਬਕ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਲਾਲ ਰੰਗ ਦੇਖਦੇ ਹੀ ਸਾਡੀ ਮੋਟਰ ਪ੍ਰਤੀਕਿਰਿਆ ਯਾਨੀ ਕਾਰਵਾਈ ਕਰਨ ਦੀ ਸਮਰੱਥਾ ਵਧ ਜਾਂਦੀ ਹੈ। ਇਹੀ ਕਾਰਨ ਹੈ ਕਿ ਲਾਲ ਰੰਗ ਨੂੰ ਦੇਖਦਿਆਂ ਹੀ ਮਨੁੱਖੀ ਦਿਮਾਗ ਆਪਣੇ ਆਪ ਸਰਗਰਮ ਹੋ ਜਾਂਦਾ ਹੈ, ਚਾਹੇ ਉਹ ਗੁਲਾਬ ਹੋਵੇ ਜਾਂ ਇਸ ਰੰਗ ਨਾਲ ਸਜਾਇਆ ਗਿਆ ਸਾਇਰਨ।
Education Loan Information:
Calculate Education Loan EMI