ਪੜਚੋਲ ਕਰੋ

ਰਾਸ਼ਟਰੀ ਮਿਲਟਰੀ ਕਾਲਜ 'ਚ ਦਾਖ਼ਲਾ ਲੈਣ ਦਾ ਸੁਨਹਿਰੀ ਮੌਕਾ, ਜਾਣੋ ਫਾਰਮ ਭਰਨ ਤੋਂ ਲੈਕੇ ਪ੍ਰੀਖਿਆ ਤੱਕ ਪੂਰਾ ਤਰੀਕਾ

ਲੜਕੇ ਅਤੇ ਲੜਕੀਆਂ ਦੋਵੇਂ ਹੀ ਆਰ.ਆਈ.ਐਮ.ਸੀ., ਦੇਹਰਾਦੂਨ ਵਿੱਚ ਦਾਖਲੇ ਲਈ ਅਪਲਾਈ ਕਰਨ ਦੇ ਯੋਗ ਹਨ। ਪੰਜਾਬ ਸਰਕਾਰ ਵੱਲੋਂ ਪ੍ਰਤੀ ਕੈਡਿਟ ਪ੍ਰਤੀ ਸਾਲ ਪੰਜਾਬ ਦੇ ਕੈਡਿਟਾਂ ਨੂੰ 33,000 ਰੁਪਏ ਵਜ਼ੀਫ਼ਾ ਰਾਸ਼ੀ ਵਜੋਂ ਦਿੱਤੇ ਜਾਂਦੇ ਹਨ।

ਚੰਡੀਗੜ੍ਹ: ਪੰਜਾਬ ਨੇ ਭਾਰਤੀ ਰੱਖਿਆ ਬਲਾਂ ਵਿੱਚ ਵੱਡਾ ਯੋਗਦਾਨ ਪਾਇਆ ਹੈ ਪਰ ਹਾਲ ਹੀ ਵਿੱਚ ਇਹ ਰੁਝਾਨ ਕੁਝ ਹੱਦ ਤੱਕ ਘੱਟ ਗਿਆ ਹੈ, ਇਸ ਰੁਝਾਨ ਨੂੰ ਮੁੜ ਬਹਾਲ ਕਰਨ ਦੇ ਉਦੇਸ਼ ਨਾਲ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਭਾਰਤੀ ਹਥਿਆਰਬੰਦ ਬਲਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰ ਰਹੀ ਹੈ।
ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਰਾਸ਼ਟਰੀ ਭਾਰਤੀ ਮਿਲਟਰੀ ਕਾਲਜ ਦੇਹਰਾਦੂਨ, ਉੱਤਰਾਖੰਡ ਵੱਲੋਂ ਜਨਵਰੀ 2024 ਦੀ ਟਰਮ ਵਾਸਤੇ ਦਾਖਲੇ ਲਈ ਲਿਖਤੀ ਪ੍ਰੀਖਿਆ 3 ਜੂਨ 2023 (ਸ਼ਨੀਵਾਰ) ਨੂੰ ਚੰਡੀਗੜ੍ਹ ਦੇ ਸੈਕਟਰ 15 ਸਥਿਤ ਲਾਲਾ ਲਾਜਪਤ ਰਾਏ ਭਵਨ ਵਿੱਚ ਕਰਵਾਈ ਜਾਵੇਗੀ।

ਉਹਨਾਂ ਅੱਗੇ ਦੱਸਿਆ ਕਿ ਲੜਕੇ ਅਤੇ ਲੜਕੀਆਂ ਦੋਵੇਂ ਹੀ ਆਰ.ਆਈ.ਐਮ.ਸੀ., ਦੇਹਰਾਦੂਨ ਵਿੱਚ ਦਾਖਲੇ ਲਈ ਅਪਲਾਈ ਕਰਨ ਦੇ ਯੋਗ ਹਨ। ਪੰਜਾਬ ਸਰਕਾਰ ਵੱਲੋਂ ਪ੍ਰਤੀ ਕੈਡਿਟ ਪ੍ਰਤੀ ਸਾਲ ਪੰਜਾਬ ਦੇ ਕੈਡਿਟਾਂ ਨੂੰ 33,000 ਰੁਪਏ ਵਜ਼ੀਫ਼ਾ ਰਾਸ਼ੀ ਵਜੋਂ ਦਿੱਤੇ ਜਾਂਦੇ ਹਨ।

ਉਨ੍ਹਾਂ ਦੱਸਿਆ ਕਿ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਦੀ ਉਮਰ 11 ਸਾਲ ਤੋਂ ਘੱਟ ਅਤੇ 1 ਜਨਵਰੀ 2024 ਨੂੰ 13 ਸਾਲ ਦੀ ਨਹੀਂ ਹੋਣੀ ਚਾਹੀਦੀ, ਭਾਵ ਉਨ੍ਹਾਂ ਦਾ ਜਨਮ 2 ਜਨਵਰੀ 2011 ਤੋਂ ਪਹਿਲਾਂ ਅਤੇ 1 ਜੁਲਾਈ, 2017 ਤੋਂ ਬਾਅਦ ਨਹੀਂ ਹੋਇਆ ਹੋਣਾ ਚਾਹੀਦਾ।  ਉਹ ਜਾਂ ਤਾਂ ਸੱਤਵੀਂ ਜਮਾਤ ਵਿੱਚ ਪੜ੍ਹ ਰਹੇ ਹੋਣੇ ਚਾਹੀਦੇ ਹਨ ਜਾਂ ਕਿਸੇ ਮਾਨਤਾ ਪ੍ਰਾਪਤ ਸਕੂਲ ਤੋਂ ਸੱਤਵੀਂ ਜਮਾਤ ਪਾਸ ਕਰ ਚੁੱਕੇ ਹੋਣ। ਚੁਣੇ ਗਏ ਉਮੀਦਵਾਰਾਂ ਨੂੰ ਅੱਠਵੀਂ ਜਮਾਤ ਵਿੱਚ ਦਾਖਲਾ ਦਿੱਤਾ ਜਾਵੇਗਾ। ਲਿਖਤੀ ਇਮਤਿਹਾਨ ਵਿੱਚ ਅੰਗਰੇਜ਼ੀ, ਗਣਿਤ ਅਤੇ ਆਮ ਗਿਆਨ ਸਮੇਤ ਤਿੰਨ ਪੇਪਰ ਸ਼ਾਮਲ ਹੋਣਗੇ, ਜਦੋਂ ਕਿ ਜਬਾਨੀ ਪ੍ਰੀਖਿਆ/ਇੰਟਰਵਿਊ ਸਿਰਫ਼ ਉਨ੍ਹਾਂ ਉਮੀਦਵਾਰਾਂ ਲਈ ਹੋਵੇਗਾ ਜੋ ਲਿਖਤੀ ਪ੍ਰੀਖਿਆ ਵਿੱਚ ਕੁਆਲੀਫਾਈ ਕਰਦੇ ਹਨ ਅਤੇ ਜਬਾਨੀ ਪ੍ਰੀਖਿਆ ਦੀ ਮਿਤੀ ਬਾਅਦ ਵਿੱਚ ਦੱਸੀ ਜਾਵੇਗੀ।

ਰੱਖਿਆ  ਸੇਵਾਵਾਂ ਭਲਾਈ ਵਿਭਾਗ ਦੇ ਡਾਇਰੈਕਟਰ ਨੇ ਕਿਹਾ ਕਿ ਪ੍ਰਾਸਪੈਕਟਸ-ਕਮ-ਅਰਜ਼ੀ ਫਾਰਮ ਅਤੇ ਪੁਰਾਣੇ ਪ੍ਰਸ਼ਨ ਪੱਤਰਾਂ ਦਾ ਕਿਤਾਬਚਾ ਆਰ.ਆਈ.ਐਮ.ਸੀ. ਦੀ ਵੈੱਬਸਾਈਟ www.rimc.gov.in 'ਤੇ ਜਨਰਲ ਉਮੀਦਵਾਰਾਂ ਲਈ 600 ਰੁਪਏ ਅਤੇ ਅਨੁਸੂਚਿਤ ਜਾਤੀ/ਜਨਜਾਤੀ ਉਮੀਦਵਾਰਾਂ ਲਈ 555 ਰੁਪਏ ਦਾ ਆਨਲਾਈਨ ਭੁਗਤਾਨ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭੁਗਤਾਨ ਪ੍ਰਾਪਤ ਹੋਣ 'ਤੇ ਪ੍ਰਾਸਪੈਕਟਸ-ਕਮ-ਅਰਜ਼ੀ ਫਾਰਮ ਅਤੇ ਪੁਰਾਣੇ ਪ੍ਰਸ਼ਨ ਪੱਤਰਾਂ ਦਾ ਕਿਤਾਬਚਾ ਸਪੀਡ ਪੋਸਟ ਦੁਆਰਾ ਹੀ ਭੇਜਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਉਮੀਦਵਾਰ ਡਿਮਾਂਡ ਡਰਾਫਟ ਰਾਹੀਂ ਪ੍ਰਾਸਪੈਕਟਸ-ਕਮ-ਐਪਲੀਕੇਸ਼ਨ ਫਾਰਮ ਅਤੇ ਪੁਰਾਣੇ ਪ੍ਰਸ਼ਨ ਪੇਪਰਾਂ ਦਾ ਕਿਤਾਬਚਾ ਕਮਾਂਡੈਂਟ ਆਰ.ਆਈ.ਐਮ.ਸੀ., ਦੇਹਰਾਦੂਨ ਪਾਸੋਂ ਜਨਰਲ ਉਮੀਦਵਾਰ ਲਈ 600 ਰੁਪਏ ਅਤੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਦੇ ਉਮੀਦਵਾਰ ਲਈ 555 ਰੁਪਏ ਦਾ ਬੈਂਕ ਡਰਾਫਟ ਕਮਾਂਡੈਂਟ ਆਰ.ਆਈ.ਐਮ.ਸੀ., ਦੇਹਰਾਦੂਨ ਡਰਾਵੀ ਸ਼ਾਖਾ, ਸਟੇਟ ਬੈਂਕ ਆਫ ਇੰਡੀਆਂ ਤੇਲ ਭਵਨ (ਕੋਡ 01576) ਉਤਰਾਖੰਡ ਭੇਜ ਕੇ ਵੀ ਮੰਗਵਾਏ ਜਾ ਸਕਦੇ ਹਨ। ਆਪਣੇ ਪਤੇ ਸਮੇਤ ਪਿੰਨ ਕੋਡ ਅਤੇ ਸੰਪਰਕ ਨੰਬਰ ਸਾਫ-ਸਾਫ ਵੱਡੇ ਅੱਖਰਾਂ ਵਿੱਚ ਟਾਈਪ ਕੀਤਾ/ਲਿਖਿਆ ਹੋਵੇ।

ਉਨ੍ਹਾਂ ਦੱਸਿਆ ਕਿ ਅਰਜ਼ੀ ਦੋ ਪਰਤਾਂ ਵਿਚ ਹੋਵੇ ਜਿਸ ਦੇ ਨਾਲ ਤਿੰਨ ਪਾਸ ਪੋਰਟ ਸਾਈਜ ਫੋਟੋਆਂ, ਜਿਸ ਸੰਸਥਾ ਵਿੱਚ ਪੜ੍ਹਦਾ ਹੋਵੇ ਦੁਆਰਾ ਤਸਦੀਕਸ਼ੁੱਦਾ, ਜਨਮ ਸਰਟੀਫਿਕੇਟ, ਰਾਜ ਦਾ ਰਿਹਾਇਸ਼ੀ ਸਰਟੀਫਿਕੇਟ, ਅਨਸੂਚਿਤ/ਅਨਸੂਚਿਤ ਜਨਜਾਤੀਆਂ ਦੇ ਉਮੀਦਵਾਰਾਂ ਵੱਲੋਂ ਜਾਤੀ ਸਰਟੀਫਿਕੇਟ, ਜਿਥੇ ਬੱਚਾ ਪੜ੍ਹਾਈ ਕਰ ਰਿਹਾ ਹੋਵੇ ਪ੍ਰਿੰਸੀਪਲ ਦੁਆਰਾ ਜਾਰੀ ਸਰਟੀਫਿਕੇਟ ਜਿਸ ਵਿੱਚ ਬੱਚੇ ਦੀ ਜਨਮ ਦੀ ਤਾਰੀਖ ਅਤੇ ਕਲਾਸ ਲਿਖੀ ਹੋਵੇ ਅਤੇ ਆਧਾਰ ਕਾਰਡ ਦੀ ਕਾਪੀ ਨਾਲ ਨੱਥੀ ਹੋਏ ਜਰੂਰੀ ਹਨ।

ਜ਼ਿਕਰਯੋਗ ਹੈ ਕਿ  ਅਰਜ਼ੀਆਂ 15 ਅਪ੍ਰੈਲ, 2023 ਜਾਂ ਇਸ ਤੋਂ ਪਹਿਲਾਂ ਡਾਇਰੈਕਟੋਰੇਟ ਰੱਖਿਆ ਸੇਵਾਵਾਂ ਭਲਾਈ, ਪੰਜਾਬ, ਚੰਡੀਗੜ੍ਹ ਦੇ ਸੈਕਟਰ 21 ਡੀ ਸਥਿਤ ਸੈਨਿਕ ਭਵਨ ਵਿਖੇ ਪਹੁੰਚਣੀਆਂ ਜ਼ਰੂਰੀ ਹਨ।

Education Loan Information:
Calculate Education Loan EMI

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸਰਕਾਰੀ ਬੱਸਾਂ ਨੂੰ ਲੈ ਕੇ ਵੱਡੀ ਖਬਰ! ਭਲਕੇ ਬੰਦ ਰਹੇਗੀ ਇਹ ਸੇਵਾ, ਘਰੋਂ ਸੋਚ-ਸਮਝ ਕੇ ਨਿਕਲਣ ਲੋਕ
Punjab News: ਸਰਕਾਰੀ ਬੱਸਾਂ ਨੂੰ ਲੈ ਕੇ ਵੱਡੀ ਖਬਰ! ਭਲਕੇ ਬੰਦ ਰਹੇਗੀ ਇਹ ਸੇਵਾ, ਘਰੋਂ ਸੋਚ-ਸਮਝ ਕੇ ਨਿਕਲਣ ਲੋਕ
Punjab Bandh: 'ਪੰਜਾਬ ਬੰਦ' ਨੂੰ ਲੈ ਕੇ ਰੇਲਵੇ ਵਿਭਾਗ ਨੇ ਲਿਆ ਵੱਡਾ ਫੈਸਲਾ, ਭਲਕੇ ਪੰਜਾਬ 'ਚ ਬੰਦ ਰਹੇਗੀ ਰੇਲ ਸੇਵਾ
Punjab Bandh: 'ਪੰਜਾਬ ਬੰਦ' ਨੂੰ ਲੈ ਕੇ ਰੇਲਵੇ ਵਿਭਾਗ ਨੇ ਲਿਆ ਵੱਡਾ ਫੈਸਲਾ, ਭਲਕੇ ਪੰਜਾਬ 'ਚ ਬੰਦ ਰਹੇਗੀ ਰੇਲ ਸੇਵਾ
Plane Crash: ਦਸੰਬਰ ਬਣਿਆ ਫਲਾਇਟਸ ਦੇ ਲਈ ਕਾਲ! ਇੱਕ ਮਹੀਨੇ 'ਚ 6 ਵੱਡੇ ਜਹਾਜ਼ ਹੋਏ ਹਾਦਸਿਆਂ ਦਾ ਸ਼ਿਕਾਰ, 234 ਲੋਕਾਂ ਦੀਆਂ ਗਈਆਂ ਜਾਨ
Plane Crash: ਦਸੰਬਰ ਬਣਿਆ ਫਲਾਇਟਸ ਦੇ ਲਈ ਕਾ*ਲ! ਇੱਕ ਮਹੀਨੇ 'ਚ 6 ਵੱਡੇ ਜਹਾਜ਼ ਹੋਏ ਹਾਦਸਿਆਂ ਦਾ ਸ਼ਿਕਾਰ, 234 ਲੋਕਾਂ ਦੀਆਂ ਗਈਆਂ ਜਾ*ਨ
ਧੁੰਦ ਕਾਰਨ ਰੇਲਵੇ ਨੇ ਕਈ ਟਰੇਨਾਂ ਕੀਤੀਆਂ ਰੱਦ, ਯਾਤਰਾ ਕਰਨ ਤੋਂ ਪਹਿਲਾਂ ਪੂਰੀ ਲਿਸਟ ਦੇਖ ਲਓ
ਧੁੰਦ ਕਾਰਨ ਰੇਲਵੇ ਨੇ ਕਈ ਟਰੇਨਾਂ ਕੀਤੀਆਂ ਰੱਦ, ਯਾਤਰਾ ਕਰਨ ਤੋਂ ਪਹਿਲਾਂ ਪੂਰੀ ਲਿਸਟ ਦੇਖ ਲਓ
Advertisement
ABP Premium

ਵੀਡੀਓਜ਼

ਕਿਸਾਨਾਂ ਨੇ ਦਿੱਤਾ ਬਾਜਾਰਾ ਚ ਹੋਕਾਜਗਜੀਤ ਡੱਲੇਵਾਲ ਨੂੰ ਮਰਨ ਵਰਤ ਤੋਂ ਚੁੱਕਣ ਲਈ ਹੋ ਰਹੀਆਂ ਤਿਆਰੀਆਂ,Jagjit Singh Dhallewal | ਅੜੀਅਲ ਰੁੱਖ ਕੌਣ ਅਪਣਾ ਰਿਹੈ, ਸਰਕਾਰ ਜਾਂ ਕਿਸਾਨ ?Jagjit Singh Dhallewal ਨੂੰ ਮਰਨ ਵਰਤ ਤੋਂ ਚੁੱਕਣ ਲਈ ਹੋ ਰਹੀਆਂ ਤਿਆਰੀਆਂ,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਰਕਾਰੀ ਬੱਸਾਂ ਨੂੰ ਲੈ ਕੇ ਵੱਡੀ ਖਬਰ! ਭਲਕੇ ਬੰਦ ਰਹੇਗੀ ਇਹ ਸੇਵਾ, ਘਰੋਂ ਸੋਚ-ਸਮਝ ਕੇ ਨਿਕਲਣ ਲੋਕ
Punjab News: ਸਰਕਾਰੀ ਬੱਸਾਂ ਨੂੰ ਲੈ ਕੇ ਵੱਡੀ ਖਬਰ! ਭਲਕੇ ਬੰਦ ਰਹੇਗੀ ਇਹ ਸੇਵਾ, ਘਰੋਂ ਸੋਚ-ਸਮਝ ਕੇ ਨਿਕਲਣ ਲੋਕ
Punjab Bandh: 'ਪੰਜਾਬ ਬੰਦ' ਨੂੰ ਲੈ ਕੇ ਰੇਲਵੇ ਵਿਭਾਗ ਨੇ ਲਿਆ ਵੱਡਾ ਫੈਸਲਾ, ਭਲਕੇ ਪੰਜਾਬ 'ਚ ਬੰਦ ਰਹੇਗੀ ਰੇਲ ਸੇਵਾ
Punjab Bandh: 'ਪੰਜਾਬ ਬੰਦ' ਨੂੰ ਲੈ ਕੇ ਰੇਲਵੇ ਵਿਭਾਗ ਨੇ ਲਿਆ ਵੱਡਾ ਫੈਸਲਾ, ਭਲਕੇ ਪੰਜਾਬ 'ਚ ਬੰਦ ਰਹੇਗੀ ਰੇਲ ਸੇਵਾ
Plane Crash: ਦਸੰਬਰ ਬਣਿਆ ਫਲਾਇਟਸ ਦੇ ਲਈ ਕਾਲ! ਇੱਕ ਮਹੀਨੇ 'ਚ 6 ਵੱਡੇ ਜਹਾਜ਼ ਹੋਏ ਹਾਦਸਿਆਂ ਦਾ ਸ਼ਿਕਾਰ, 234 ਲੋਕਾਂ ਦੀਆਂ ਗਈਆਂ ਜਾਨ
Plane Crash: ਦਸੰਬਰ ਬਣਿਆ ਫਲਾਇਟਸ ਦੇ ਲਈ ਕਾ*ਲ! ਇੱਕ ਮਹੀਨੇ 'ਚ 6 ਵੱਡੇ ਜਹਾਜ਼ ਹੋਏ ਹਾਦਸਿਆਂ ਦਾ ਸ਼ਿਕਾਰ, 234 ਲੋਕਾਂ ਦੀਆਂ ਗਈਆਂ ਜਾ*ਨ
ਧੁੰਦ ਕਾਰਨ ਰੇਲਵੇ ਨੇ ਕਈ ਟਰੇਨਾਂ ਕੀਤੀਆਂ ਰੱਦ, ਯਾਤਰਾ ਕਰਨ ਤੋਂ ਪਹਿਲਾਂ ਪੂਰੀ ਲਿਸਟ ਦੇਖ ਲਓ
ਧੁੰਦ ਕਾਰਨ ਰੇਲਵੇ ਨੇ ਕਈ ਟਰੇਨਾਂ ਕੀਤੀਆਂ ਰੱਦ, ਯਾਤਰਾ ਕਰਨ ਤੋਂ ਪਹਿਲਾਂ ਪੂਰੀ ਲਿਸਟ ਦੇਖ ਲਓ
ਸਿਰਫ਼ ਫੋਟੋਆਂ ਖਿਚਵਾਉਣ ਆਉਂਦੇ ਨੇ ਕਾਂਗਰਸੀ, ਡਾ. ਮਨਮੋਹਨ ਸਿੰਘ ਦੀਆਂ ਅਸਥੀਆਂ ਵਿਸਰਜਣ ਵੇਲੇ ਨਹੀਂ ਅੱਪੜਿਆ ਕੋਈ ਲੀਡਰ, ਹਰਦੀਪ ਪੁਰੀ ਦਾ ਵੱਡਾ ਇਲਜ਼ਾਮ
ਸਿਰਫ਼ ਫੋਟੋਆਂ ਖਿਚਵਾਉਣ ਆਉਂਦੇ ਨੇ ਕਾਂਗਰਸੀ, ਡਾ. ਮਨਮੋਹਨ ਸਿੰਘ ਦੀਆਂ ਅਸਥੀਆਂ ਵਿਸਰਜਣ ਵੇਲੇ ਨਹੀਂ ਅੱਪੜਿਆ ਕੋਈ ਲੀਡਰ, ਹਰਦੀਪ ਪੁਰੀ ਦਾ ਵੱਡਾ ਇਲਜ਼ਾਮ
Punjab News: ਦੁੱਧ ਦੀਆਂ ਕੀਮਤ 'ਚ 25 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ! ਮਿਲਕਫੈੱਡ ਨੇ ਤੋੜੇ ਰਿਕਾਰਡ, ਰੋਜ਼ਾਨਾ 20 ਲੱਖ ਲਿਟਰ ਦੁੱਧ ਖਰੀਦਿਆ 
Punjab News: ਦੁੱਧ ਦੀਆਂ ਕੀਮਤ 'ਚ 25 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ! ਮਿਲਕਫੈੱਡ ਨੇ ਤੋੜੇ ਰਿਕਾਰਡ, ਰੋਜ਼ਾਨਾ 20 ਲੱਖ ਲਿਟਰ ਦੁੱਧ ਖਰੀਦਿਆ 
SA vs PAK 1st Test: ਪਾਕਿਸਤਾਨ ਨੂੰ ਹਰਾ ਕੇ WTC ਦੇ ਫਾਈਨਲ 'ਚ ਪਹੁੰਚਿਆ ਦੱਖਣੀ ਅਫਰੀਕਾ, ਜਾਣੋ ਹੁਣ ਕਿਸ ਨਾਲ ਹੋਵੇਗਾ ਫਾਈਨਲ  ?
SA vs PAK 1st Test: ਪਾਕਿਸਤਾਨ ਨੂੰ ਹਰਾ ਕੇ WTC ਦੇ ਫਾਈਨਲ 'ਚ ਪਹੁੰਚਿਆ ਦੱਖਣੀ ਅਫਰੀਕਾ, ਜਾਣੋ ਹੁਣ ਕਿਸ ਨਾਲ ਹੋਵੇਗਾ ਫਾਈਨਲ ?
Punjab News:  ਗਿਆਨੀ ਹਰਪ੍ਰੀਤ ਸਿੰਘ ਨੂੰ ਖਿਲਾਫ਼ ਸਾਜ਼ਿਸ਼, SGPC ਚੋਣਾਂ 'ਚ RSS ਦਾ ਦਖ਼ਲ, ਮੁੜ ਪ੍ਰਧਾਨ ਬਣਾਇਆ ਜਾਵੇਗਾ ਸੁਖਬੀਰ ਬਾਦਲ, ਬਰਾੜ ਨੇ ਖੋਲ੍ਹੇ ਅਕਾਲੀ ਦਲ ਦੇ ਚਿੱਠੇ
Punjab News: ਗਿਆਨੀ ਹਰਪ੍ਰੀਤ ਸਿੰਘ ਨੂੰ ਖਿਲਾਫ਼ ਸਾਜ਼ਿਸ਼, SGPC ਚੋਣਾਂ 'ਚ RSS ਦਾ ਦਖ਼ਲ, ਮੁੜ ਪ੍ਰਧਾਨ ਬਣਾਇਆ ਜਾਵੇਗਾ ਸੁਖਬੀਰ ਬਾਦਲ, ਬਰਾੜ ਨੇ ਖੋਲ੍ਹੇ ਅਕਾਲੀ ਦਲ ਦੇ ਚਿੱਠੇ
Embed widget