(Source: ECI/ABP News/ABP Majha)
Government job- 10ਵੀਂ ਪਾਸ ਲਈ ਨਿਕਲੀ ਬੰਪਰ ਭਰਤੀ, ਬਿਨਾਂ ਲਿਖਤੀ ਪ੍ਰੀਖਿਆ ਮਿਲੇਗੀ ਨੌਕਰੀ
Government job- ਜੇਕਰ ਤੁਸੀਂ 10ਵੀਂ ਪਾਸ ਹੋ ਅਤੇ ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਹੋ, ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਅਸਾਮ ਰਾਈਫਲਜ਼ ਨੇ ਰਾਈਫਲਮੈਨ/ਰਾਈਫਲਵੂਮੈਨ ਦੀਆਂ ਅਸਾਮੀਆਂ ਦੀ ਭਰਤੀ ਕੱਢੀ ਹੈ।
Government job- ਜੇਕਰ ਤੁਸੀਂ 10ਵੀਂ ਪਾਸ ਹੋ ਅਤੇ ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਹੋ, ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਅਸਾਮ ਰਾਈਫਲਜ਼ ਨੇ ਰਾਈਫਲਮੈਨ/ਰਾਈਫਲਵੂਮੈਨ ਦੀਆਂ ਅਸਾਮੀਆਂ ਦੀ ਭਰਤੀ ਕੱਢੀ ਹੈ। ਕੋਈ ਵੀ ਵਿਅਕਤੀ ਜੋ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦਾ ਹੈ, ਅਸਾਮ ਰਾਈਫਲਜ਼ ਦੀ ਅਧਿਕਾਰਤ ਵੈੱਬਸਾਈਟ assamrifles.gov.in ‘ਤੇ ਜਾ ਕੇ ਅਪਲਾਈ ਕਰ ਸਕਦਾ ਹੈ। ਅਸਾਮ ਰਾਈਫਲਜ਼ ਭਰਤੀ 2024 ਲਈ ਅਰਜ਼ੀ ਸ਼ੁਰੂ ਹੋ ਗਈ ਹੈ।
ਇਸ ਭਰਤੀ ਤਹਿਤ ਕੁੱਲ 38 ਅਸਾਮੀਆਂ ਭਰੀਆਂ ਜਾਣਗੀਆਂ। ਦਿਲਚਸਪੀ ਰੱਖਣ ਵਾਲੇ ਉਮੀਦਵਾਰ 28 ਸਤੰਬਰ 2024 ਤੋਂ 27 ਅਕਤੂਬਰ 2024 ਦਰਮਿਆਨ ਅਸਾਮ ਰਾਈਫਲਜ਼ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਅਪਲਾਈ ਕਰ ਸਕਦੇ ਹਨ।
ਕੌਣ ਦੇ ਸਕਦਾ ਹੈ ਅਰਜ਼ੀ ?
ਆਸਾਮ ਰਾਈਫਲਜ਼ ਦੀ ਇਸ ਭਰਤੀ ਲਈ ਬਿਨੈ ਕਰਨ ਵਾਲੇ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ ਮੈਟ੍ਰਿਕ (10ਵੀਂ) ਪਾਸ ਹੋਣੇ ਚਾਹੀਦੇ ਹਨ। ਅਰਜ਼ੀ ਦੇ ਸਮੇਂ ਸਾਰੇ ਲੋੜੀਂਦੇ ਸਿੱਖਿਆ ਅਤੇ ਖੇਡਾਂ ਨਾਲ ਸਬੰਧਤ ਸਰਟੀਫਿਕੇਟ ਮੌਜੂਦ ਹੋਣੇ ਚਾਹੀਦੇ ਹਨ।
ਅਸਾਮ ਰਾਈਫਲਜ਼ ਲਈ ਕੀ ਹੈ ਉਮਰ ਸੀਮਾ ?
ਸਾਰੇ ਉਮੀਦਵਾਰ ਜੋ ਅਸਾਮ ਰਾਈਫਲਜ਼ ਭਰਤੀ ਰੈਲੀ ਲਈ ਅਪਲਾਈ ਕਰ ਰਹੇ ਹਨ, ਉਨ੍ਹਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 23 ਸਾਲ ਹੋਣੀ ਚਾਹੀਦੀ ਹੈ।
ਅਪਲਾਈ ਭਰਨ ਲਈ ਬਿਨੈ-ਪੱਤਰ ਫੀਸ…
ਜਨਰਲ ਅਤੇ ਓਬੀਸੀ ਸ਼੍ਰੇਣੀ ਦੇ ਉਮੀਦਵਾਰਾਂ ਲਈ ਬਿਨੈ-ਪੱਤਰ ਦੀ ਫੀਸ ₹ 100/- ਹੈ, ਜੋ ਕਿ ਆਨਲਾਈਨ ਜਮ੍ਹਾ ਕੀਤੀ ਜਾਣੀ ਹੈ। ਜਦੋਂ ਕਿ ਐਸਸੀ, ਐਸਟੀ ਅਤੇ ਮਹਿਲਾ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਿੱਚ ਛੋਟ ਦਿੱਤੀ ਗਈ ਹੈ।
ਇਸ ਤਰ੍ਹਾਂ ਹੋਵੇਗੀ ਚੋਣ…
ਚੋਣ ਵਿੱਚ ਉਮੀਦਵਾਰਾਂ ਦਾ ਦਸਤਾਵੇਜ਼ ਤਸਦੀਕ, ਸਰੀਰਕ ਮਿਆਰੀ ਟੈਸਟ ਅਤੇ ਖੇਡ ਖੇਤਰ ਦਾ ਟ੍ਰਾਇਲ ਹੋਵੇਗਾ। ਜਿਹੜੇ ਉਮੀਦਵਾਰ ਫੀਲਡ ਟ੍ਰਾਇਲ ਦੇ ਯੋਗ ਹਨ, ਉਨ੍ਹਾਂ ਨੂੰ ਵਿਸਤ੍ਰਿਤ ਮੈਡੀਕਲ ਜਾਂਚ (DME) ਲਈ ਬੁਲਾਇਆ ਜਾਵੇਗਾ। ਅੰਤ ਵਿਚ ਯੋਗ ਉਮੀਦਵਾਰਾਂ ਦੀ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਆਰਜ਼ੀ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ।
Education Loan Information:
Calculate Education Loan EMI