Intelligence Bureau Recruitment 2024: ਇੰਟੈਲੀਜੈਂਸ ਬਿਊਰੋ 'ਚ ਨਿਕਲੀਆਂ ਖੁੱਲ੍ਹੀਆਂ ਭਰਤੀਆਂ, 30 ਮਾਰਚ ਤੋਂ 10-12ਵੀਂ ਪਾਸ ਨੌਜਵਾਨ ਕਰ ਸਕਦੇ ਅਪਲਾਈ, ਜਾਣੋ ਤਰੀਕਾ
Intelligence Bureau Recruitment 2024: ਇੰਟੈਲੀਜੈਂਸ ਬਿਊਰੋ ਨੇ ACIO, JIO, SA, PA, ਕੁੱਕ, ਕੇਅਰਟੇਕਰ ਸਮੇਤ PPO ਦੇ ਅਹੁਦਿਆਂ 'ਤੇ ਭਰਤੀ ਲਈ 660 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
Intelligence Bureau Recruitment 2024: ਇੰਟੈਲੀਜੈਂਸ ਬਿਊਰੋ ਨੇ ACIO, JIO, SA, PA, ਕੁੱਕ, ਕੇਅਰਟੇਕਰ ਸਮੇਤ PPO ਦੇ ਅਹੁਦਿਆਂ 'ਤੇ ਭਰਤੀ ਲਈ 660 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਜਿਹੜੇ ਉਮੀਦਵਾਰ IB ਭਰਤੀ 2024 ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ 30 ਮਾਰਚ 2024 ਤੋਂ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਪ੍ਰਕਿਰਿਆ ਔਫਲਾਈਨ ਹੈ।
ਸੰਗਠਨ ਇੰਟੈਲੀਜੈਂਸ ਬਿਊਰੋ ਦੀਆਂ ਭਰਤੀਆਂ ਦੇ ਵੇਰਵੇ
ਅਹੁਦਿਆਂ ਦੇ ਨਾਮ ACIO, JIO, SA, PA, ਕੁੱਕ, ਕੇਅਰਟੇਕਰ, PPO
ਅਸਾਮੀਆਂ – 660
ਅਪਲਾਈ ਕਰਨ ਦੀ ਤਰੀਕ
ਅਰਜ਼ੀ ਕਰਨ ਦੀ ਆਖਰੀ ਤਰੀਕ: ਰੁਜ਼ਗਾਰ ਅਖਬਾਰ ਵਿੱਚ ਪ੍ਰਕਾਸ਼ਿਤ ਇਸ਼ਤਿਹਾਰ ਦੀ ਮਿਤੀ ਤੋਂ 60 ਦਿਨਾਂ ਤੱਕ ਹੋਵੇਗੀ।
ਪ੍ਰੀਖਿਆ ਦੇਣ ਦੀ ਤਰੀਕ ਬਾਰੇ ਬਾਅਦ ਵਿੱਚ ਜਾਣਕਾਰੀ ਦਿੱਤੀ ਜਾਵੇਗੀ।
ਐਪਲੀਕੇਸ਼ਨ ਫੀਸ, ਉਮਰ ਸੀਮਾ
ਇੰਟੈਲੀਜੈਂਸ ਬਿਊਰੋ ਨੂੰ ACIO, JIO, SA, PA, ਕੁੱਕ, ਕੇਅਰਟੇਕਰ, PPO ਅਸਾਮੀਆਂ ਦੀ ਭਰਤੀ ਲਈ ਅਰਜ਼ੀ ਫੀਸ ਨਹੀਂ ਦੇਣੀ ਪਵੇਗੀ।
ਉਮਰ ਸੀਮਾ: ਇਸ ਭਰਤੀ ਲਈ ਉਮਰ ਸੀਮਾ 18-56 ਸਾਲ ਹੈ (ਉਮਰ ਦੀ ਗਣਨਾ 1.1.2024 ਦੇ ਮੁਤਾਬਕ ਕੀਤੀ ਗਈ ਹੈ)। ਉਮਰ ਵਿੱਚ ਛੋਟ ਸਰਕਾਰੀ ਨਿਯਮਾਂ ਅਨੁਸਾਰ ਦਿੱਤੀ ਜਾਵੇਗੀ।
ਅਹੁਦਿਆਂ ਦੇ ਨਾਮ ਅਤੇ ਅਸਾਮੀਆਂ
- ਅਸਿਸਟੈਂਟ ਸੈਂਟਰਲ ਇੰਟੈਲੀਜੈਂਸ ਅਫ਼ਸਰ -I 80
- ਸਹਾਇਕ ਕੇਂਦਰੀ ਖੁਫ਼ੀਆ ਅਧਿਕਾਰੀ-II -136
- ਜੂਨੀਅਰ ਇੰਟੈਲੀਜੈਂਸ ਅਫ਼ਸਰ I -120
- ਜੂਨੀਅਰ ਇੰਟੈਲੀਜੈਂਸ ਅਫ਼ਸਰ II -170
- ਸੁਰੱਖਿਆ ਸਹਾਇਕ/ਕਾਰਜਕਾਰੀ -100
- ਜੂਨੀਅਰ ਇੰਟੈਲੀਜੈਂਸ ਅਫ਼ਸਰ II/ਟੈਕ - 08
- ਅਸਿਸਟੈਂਟ ਸੈਂਟਰਲ ਇੰਟੈਲੀਜੈਂਸ ਅਫ਼ਸਰ -II/ਸਿਵਲ ਵਰਕਸ 03
- ਜੂਨੀਅਰ ਇੰਟੈਲੀਜੈਂਸ ਅਫ਼ਸਰ I (ਮੋਟਰ ਟ੍ਰਾਂਸਪੋਰਟ) -22
- ਹਲਵਾਈ ਅਤੇ ਰਸੋਈਆ - 10
- ਕੇਅਰਟੇਕਰ 05
- ਨਿੱਜੀ ਸਹਾਇਕ 05
- ਪ੍ਰਿੰਟਿੰਗ ਪ੍ਰੈਸ ਆਪਰੇਟਰ 01
ਚੋਣ ਕਰਨ ਦੀ ਪ੍ਰਕਿਰਿਆ
ਪਹਿਲਾ ਪੜਾਅ – ਮੈਰਿਟ ਲਿਸਟ
ਦੂਜਾ ਪੜਾਅ – ਡਾਕਿਊਮੈਂਟ ਵੈਰਿਕੇਸ਼ਨ
ਤੀਜਾ ਪੜਾਅ – ਮੈਡੀਕਲ ਟੈਸਟ
ਇਦਾਂ ਕਰੋ ਅਪਲਾਈ?
ਇੰਟੈਲੀਜੈਂਸ ਬਿਊਰੋ IB JIO, PA, ਕੁੱਕ ਔਫਲਾਈਨ ਫਾਰਮ 2024 ਲਈ ਅਰਜ਼ੀ ਦੇਣ ਲਈ ਹੇਠਾਂ ਦਿੱਤੇ ਸਟੈਪਸ ਨੂੰ ਫੋਲੋ ਕਰੋ।
ਇਸ ਭਰਤੀ ਦੇ ਲਈ ਤੁਹਾਨੂੰ ਔਫਲਾਈਨ ਮੋਡ ਵਿੱਚ ਅਰਜ਼ੀ ਦੇਣੀ ਪਵੇਗੀ। ਅਰਜ਼ੀ ਦੇਣ ਲਈ ਨੋਟੀਫਿਕੇਸ਼ਨ ਡਾਇਰੇਕਟ ਹੇਠਾਂ ਦਿੱਤਾ ਗਿਆ ਹੈ ਜਿੱਥੋਂ ਤੁਸੀਂ ਅਰਜ਼ੀ ਫਾਰਮ ਨੂੰ ਡਾਊਨਲੋਡ ਕਰ ਸਕਦੇ ਹੋ।
ਇੰਟੈਲੀਜੈਂਸ ਬਿਊਰੋ IB JIO, PAR, ਕੁੱਕ ਨੋਟੀਫਿਕੇਸ਼ਨ 2024 ਵਿੱਚ ਯੋਗਤਾ ਦੀ ਜਾਂਚ ਕਰੋ।
ਫਾਰਮ ਵਿੱਚ ਵੇਰਵੇ ਸਹੀ ਢੰਗ ਨਾਲ ਭਰੋ।
ਸਾਰੇ ਦਸਤਾਵੇਜ਼ਾਂ ਦੀ ਜਾਂਚ ਕਰੋ ਅਤੇ ਇਕੱਠੇ ਕਰੋ- ਯੋਗਤਾ, ਆਈਡੀ ਪਰੂਫ਼, Address detail, ਬੁਨਿਆਦੀ ਵੇਰਵੇ।
ਦਿੱਤੇ ਗਏ ਡਾਕ ਪਤੇ 'ਤੇ ਭਰਿਆ ਹੋਇਆ IB ਅਰਜ਼ੀ ਫਾਰਮ ਜਮ੍ਹਾਂ ਕਰੋ।
ਡਾਕ ਪਤਾ:- ਸੰਯੁਕਤ ਡਿਪਟੀ ਡਾਇਰੈਕਟਰ/ਜੀ-3, ਇੰਟੈਲੀਜੈਂਸ ਬਿਊਰੋ, ਗ੍ਰਹਿ ਮੰਤਰਾਲੇ, 35 ਐਸਪੀ ਮਾਰਗ, ਬਾਪੂ ਧਾਮ, ਨਵੀਂ ਦਿੱਲੀ-110021
ਇਹ ਵੀ ਪੜ੍ਹੋ: Government jobs: BSF ਵਿੱਚ SI ਸਮੇਤ ਕਈ ਅਸਾਮੀਆਂ ਲਈ ਬੰਪਰ ਭਰਤੀ ਸ਼ੁਰੂ, ਇਸ ਦਿਨ ਤੋਂ ਪਹਿਲਾਂ ਕਰ ਲਓ ਅਪਲਾਈ
Education Loan Information:
Calculate Education Loan EMI