India Post Payments Bank 'ਚ ਨਿਕਲੀ ਬੰਪਰ ਭਰਤੀ, ਇੰਝ ਕਰੋ ਫਟਾਫਟ ਅਪਲਾਈ, ਮਿਲੇਗੀ ਮੋਟੀ ਤਨਖਾਹ
ਇੰਡੀਆ ਪੋਸਟ ਪੇਮੈਂਟਸ ਬੈਂਕ (IPPB) ਵਲੋਂ ਸਰਕਲ ਬੇਸਡ ਆਫੀਸਰ (CBO) ਦੇ ਪਦਾਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਭਰਤੀ ਲਈ ਆਨਲਾਈਨ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇੱਛੁਕ ਅਤੇ ਯੋਗ ਉਮੀਦਵਾਰ IPPB ਦੀ ਅਧਿਕਾਰਤ...

ਇੰਡੀਆ ਪੋਸਟ ਪੇਮੈਂਟਸ ਬੈਂਕ (IPPB) ਵਲੋਂ ਸਰਕਲ ਬੇਸਡ ਆਫੀਸਰ (CBO) ਦੇ ਪਦਾਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਭਰਤੀ ਲਈ ਆਨਲਾਈਨ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇੱਛੁਕ ਅਤੇ ਯੋਗ ਉਮੀਦਵਾਰ IPPB ਦੀ ਅਧਿਕਾਰਤ ਵੈਬਸਾਈਟ www.ippbonline.com 'ਤੇ ਜਾ ਕੇ 21 ਮਾਰਚ 2025 ਤੱਕ ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਖਰੀ ਮਿਤੀ ਤੋਂ ਪਹਿਲਾਂ ਅਪਲਾਈ ਕਰ ਲੈਣ।
ਭਰਤੀ ਨਾਲ ਜੁੜੀ ਹੋਰ ਜਾਣਕਾਰੀ-
ਅਰਜ਼ੀ ਸ਼ੁਰੂ ਹੋਣ ਦੀ ਤਰੀਕ: ਸ਼ੁਰੂ ਹੋ ਚੁੱਕੀ ਹੈ
ਆਖਰੀ ਤਰੀਕ: 21 ਮਾਰਚ 2025
ਅਰਜ਼ੀ ਕਰਨ ਦਾ ਢੰਗ: ਆਨਲਾਈਨ
ਵੈਬਸਾਈਟ: www.ippbonline.com
ਭਰਤੀ ਲਈ ਲੋੜੀਂਦੀ ਯੋਗਤਾ
ਇਸ ਭਰਤੀ ਵਿੱਚ ਹਿੱਸਾ ਲੈਣ ਲਈ ਉਮੀਦਵਾਰ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਕਿਸੇ ਵੀ ਸਟਰੀਮ 'ਚ ਗ੍ਰੈਜੂਏਟ ਡਿਗਰੀ ਹੋਣੀ ਜ਼ਰੂਰੀ ਹੈ। ਇਨ੍ਹਾਂ ਨਾਲ ਹੀ ਉਮੀਦਵਾਰ ਅਰਜ਼ੀ ਕਰਨ ਵਾਲੇ ਰਾਜ ਦਾ ਨਿਵਾਸੀ ਹੋਣਾ ਚਾਹੀਦਾ ਹੈ।
ਉਮਰ ਸੀਮਾ
ਉਮੀਦਵਾਰ ਦੀ ਘੱਟੋ-ਘੱਟ ਉਮਰ 21 ਸਾਲ ਅਤੇ
ਵੱਧੋ-ਵੱਧ ਉਮਰ 35 ਸਾਲ ਹੋਣੀ ਚਾਹੀਦੀ ਹੈ।
Reserved categories ਨੂੰ ਉਮਰ 'ਚ ਸਰਕਾਰੀ ਨਿਯਮਾਂ ਅਨੁਸਾਰ ਛੂਟ ਮਿਲੇਗੀ।
ਇੰਨਾ ਦੇਣਾ ਪਵੇਗਾ ਅਰਜ਼ੀ ਫੀਸ
ਇਸ ਭਰਤੀ ਲਈ ਅਰਜ਼ੀ ਫੀਸ ਵੀ ਨਿਰਧਾਰਤ ਕੀਤੀ ਗਈ ਹੈ।
ਜਨਰਲ, OBC ਅਤੇ EWS ਵਰਗਾਂ ਦੇ ਉਮੀਦਵਾਰਾਂ ਨੂੰ 750 ਰੁਪਏ ਫੀਸ ਦੇਣੀ ਪਵੇਗੀ।
SC, ST ਅਤੇ PH ਵਰਗਾਂ ਦੇ ਉਮੀਦਵਾਰਾਂ ਨੂੰ ਸਿਰਫ 150 ਰੁਪਏ ਫੀਸ ਦਿੰਨੀ ਪਵੇਗੀ।
ਇਹ ਫੀਸ ਆਨਲਾਈਨ ਮਾਧਿਅਮ ਰਾਹੀਂ ਜਮ੍ਹਾਂ ਕਰਵਾਈ ਜਾ ਸਕਦੀ ਹੈ।
ਅਰਜ਼ੀ ਪ੍ਰਕਿਰਿਆ
ਇਸ ਭਰਤੀ ਲਈ ਅਰਜ਼ੀ ਕਰਨ ਲਈ ਉਮੀਦਵਾਰਾਂ ਨੂੰ ਸਭ ਤੋਂ ਪਹਿਲਾਂ IPPB ਦੀ ਅਧਿਕਾਰਕ ਵੈੱਬਸਾਈਟ www.ippbonline.com 'ਤੇ ਜਾਣਾ ਪਵੇਗਾ।
ਵੈੱਬਸਾਈਟ ਦੇ ਹੋਮਪੇਜ 'ਤੇ ਭਰਤੀ ਨਾਲ ਸੰਬੰਧਤ ਲਿੰਕ 'ਤੇ ਕਲਿੱਕ ਕਰੋ।
ਫਿਰ "Apply Online" ਵਿਕਲਪ 'ਤੇ ਜਾਓ।
ਇਸ ਤੋਂ ਬਾਅਦ "Click here for New Registration" ਲਿੰਕ 'ਤੇ ਕਲਿੱਕ ਕਰਕੇ ਜ਼ਰੂਰੀ ਵੇਰਵੇ ਭਰੋ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰੋ।
ਰਜਿਸਟ੍ਰੇਸ਼ਨ ਤੋਂ ਬਾਅਦ ਪ੍ਰਕਿਰਿਆ
ਰਜਿਸਟ੍ਰੇਸ਼ਨ ਪੂਰਾ ਹੋਣ ਦੇ ਬਾਅਦ ਉਮੀਦਵਾਰ ਨੂੰ ਆਪਣੀ ਸਟੱਡੀ ਤੋਂ ਲੈ ਕੇ ਪੁੱਛੀ ਗਈ ਜਾਣਕਾਰੀ ਭਰਨੀ ਹੋਵੇਗੀ।
ਇਸ ਤੋਂ ਬਾਅਦ ਦਸਤਖਤ ਅਤੇ ਫੋਟੋ ਅੱਪਲੋਡ ਕਰਨੇ ਹੋਣਗੇ।
ਫਿਰ ਆਪਣੇ ਸ਼੍ਰੇਣੀ ਅਨੁਸਾਰ ਅਰਜ਼ੀ ਫੀਸ ਦਾ ਭੁਗਤਾਨ ਕਰੋ।
ਅਰਜ਼ੀ ਫਾਰਮ ਪੂਰਾ ਭਰਨ ਦੇ ਬਾਅਦ ਉਸ ਦਾ ਪ੍ਰਿੰਟਆਉਟ ਕੱਢ ਕੇ ਆਪਣੇ ਕੋਲ ਸੰਭਾਲ ਕੇ ਰੱਖੋ।
Education Loan Information:
Calculate Education Loan EMI






















