JEE Main 2021 Result: ਜਾਣੋ ਕਦੋਂ ਆ ਰਿਹਾ ਹੈ JEE Main 2021 ਫੇਜ਼-1 ਦਾ ਰਿਜ਼ਲਟ, ਇੱਥੇ ਕਰ ਸਕੋਗੇ ਚੈੱਕ
JEE Main 2021 Exam Result: ਜੁਆਇੰਟ ਐਂਟ੍ਰੇਂਸ ਐਗਜ਼ਾਮ (JEE Main 2021) ਫਰਵਰੀ ਦਾ ਰਿਜ਼ਲਟ 2021 ਐਤਵਾਰ 7 ਮਾਰਚ 2021 ਨੂੰ ਆ ਰਿਹਾ ਹੈ। ਕੈਂਡਿਡੇਟ JEE Main 2021 ਪ੍ਰੀਖਿਆ ਦੇ ਨਤੀਜੇ ਆਫੀਸ਼ਿਅਲ ਵੈਬਸਾਈਟ jeemain.nta.nic.in 'ਤੇ ਚੈੱਕ ਕਰ ਸਕਦੇ ਹਨ।
ਨਵੀਂ ਦਿੱਲੀ: ਐਨਟੀਏ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਜੇਈਈ ਮੇਂਸ 2021 ਦਾ ਨਤੀਜਾ ਐਤਵਾਰ 7 ਮਾਰਚ 2021 ਨੂੰ ਜਾਰੀ ਕੀਤਾ ਜਾਵੇਗਾ। ਫਰਵਰੀ ਸੈਸ਼ਨ ਲਈ ਆਯੋਜਤ JEE Main 2021 ਦੇ ਨਤੀਜੇ ਵਿਦਿਆਰਥੀ ਆਫੀਸ਼ਿਅਲ ਵੈਬਸਾਈਟ jeemain.nta.nic.in 'ਤੇ ਚੈੱਕ ਕਰ ਸਕਦੇ ਹਨ।
ਦੱਸ ਦਈਏ ਕਿ JEE Main 2021 ਦੀ ਪ੍ਰੀਖਿਆ 23, 24, 25 ਅਤੇ 26 ਫਰਵੀਰ ਨੂੰ ਦੇਸ਼ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਚ ਆਯੋਜਤ ਕੀਤੀ ਗਈ ਸੀ। ਇਸ ਦੀ ਪ੍ਰੋਵਿਜਨਲ ਆਂਸਰ ਕੀ 1 ਮਾਰਚ ਨੂੰ ਜਾਰੀ ਕੀਤੀ ਗਈ ਸੀ। ਇਸ ਦੇ ਨਾਲ ਹੀ ਇਸ ਸਾਲ ਤੋਂ JEE Main 2021 ਦੀ ਪ੍ਰੀਖਿਆ ਇੱਕ ਸਾਲ 'ਚ ਚਾਰ ਵਾਰ ਕਰਵਾਇਆਂ ਜਾਣ ਦਾ ਫੈਸਲਾ ਕੀਤਾ ਗਿਆ ਹੈ। ਪਹਿਲੇ ਸੈਸ਼ਨ ਦੀ ਪ੍ਰੀਖਿਆ ਫਰਵਰੀ, ਦੂਜੇ ਸੈਸ਼ਲ ਦੀ ਪ੍ਰੀਖਿਆ ਮਾਰਚ. ਤੀਜੇ ਦੀ ਅਪਰੈਲ ਅਤੇ ਚੌਥੇ ਸੈਸ਼ਨ ਦੀਆਂ ਪ੍ਰੀਖਿਆਵਾਂ ਮਈ 'ਚ ਆਯੋਜਿਤ ਕੀਤੀਆਂ ਜਾਣਗੀਆਂ।
ਐਨਟੀਏ ਨੇ 1 ਮਾਰਚ ਨੂੰ JEE Main 2021 ਦੀ ਪ੍ਰੀਖਿਆ ਦੇ ਦੂਜੇ ਸੈਸ਼ਨ ਲਈ ਰਜਿਸਟ੍ਰੇਸ਼ਨ ਵਿੰਡੋ ਖੋਲ੍ਹ ਦਿੱਤੀ ਹੈ। ਇਸਦੇ ਲਈ ਰਜਿਸਟ੍ਰੇਸ਼ਨ ਕਰਨ ਦੀ ਅੱਜ ਯਾਨੀ 6 ਮਾਰਚ 2021 ਨੂੰ ਆਖਰੀ ਤਾਰੀਖ ਹੈ।
ਜੇਈਈ ਪ੍ਰੀਖਿਆ 2021 ਦੇ ਚਾਰ ਸੈਸ਼ਨਾਂ ਦੀ ਪ੍ਰੀਖਿਆ ਦੀਆਂ ਤਰੀਕਾਂ:
1. ਫਰਵਰੀ ਸੈਸ਼ਨ - 23,24,25, 26 ਫਰਵਰੀ 2021
2. ਮਾਰਚ ਸੈਸ਼ਨ - 15,16,17, 18 ਮਾਰਚ 2021
3. ਅਪਰੈਲ ਸੈਸ਼ਨ - 27,28,29, 30 ਅਪਰੈਲ 2021
4. ਮਈ ਸੈਸ਼ਨ - 24,25,26 27, 28 ਮਈ 2021
ਇਹ ਵੀ ਪੜ੍ਹੋ: Boycott JJP and BJP: ਹਰਿਆਣਾ 'ਚ ਮੁਸ਼ਕਿਲ 'ਚ ਜੇਜੇਪੀ ਅਤੇ ਬੀਜੇਪੀ, ਪਿੰਡਾਂ 'ਚ ਲੱਗੇ ਇਹ ਪੋਸਟਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI