Khelo India: ਇਨ੍ਹਾਂ ਖਿਡਾਰੀਆਂ ਲਈ ਖੁਸ਼ਖਬਰੀ! ਮਿਲੇਗੀ ਸਰਕਾਰੀ ਨੌਕਰੀ ਤੇ ਪ੍ਰਮੋਸ਼ਨ, ਜਾਣੋ ਪੂਰਾ ਵੇਰਵਾ
Government Job Khelo India: 'ਖੇਲੋ ਇੰਡੀਆ' ਵਾਲੇ ਖਿਡਾਰੀਆਂ ਲਈ ਖੁਸ਼ਖਬਰੀ ਹੈ। ਜੀ ਹਾਂ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਖੇਲੋ ਇੰਡੀਆ ਵਿੱਚ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਲਈ ਯੋਗ ਮੰਨਿਆ ਜਾਵੇਗਾ
Khelo India: ਬਦਲਦੇ ਸਮੇਂ ਨਾਲ ਖੇਡਾਂ ਦਾ ਮਹੱਤਵ ਵਧਿਆ ਹੈ। ਉਹ ਦਿਨ ਗਏ ਜਦੋਂ ਖਿਡਾਰੀ ਨੌਕਰੀਆਂ ਨੂੰ ਲੈ ਕੇ ਚਿੰਤਤ ਸਨ। ਉਨ੍ਹਾਂ ਨੂੰ ਹੁਣ ਹਰ ਖੇਤਰ ਵਿੱਚ ਪਹਿਲ ਮਿਲਦੀ ਹੈ। ਇਸ ਸਿਲਸਿਲੇ 'ਚ ਸਰਕਾਰ ਨੇ ਇਕ ਹੋਰ ਐਲਾਨ ਕੀਤਾ ਹੈ ਜੋ ਖਿਡਾਰੀਆਂ ਲਈ ਫਾਇਦੇਮੰਦ ਸਾਬਤ ਹੋਵੇਗਾ। ਇਸ ਤਹਿਤ 'ਖੇਲੋ ਇੰਡੀਆ' ਦੇ ਵੱਖ-ਵੱਖ ਪੱਧਰਾਂ 'ਤੇ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਲਈ ਯੋਗ ਮੰਨਿਆ ਜਾਵੇਗਾ ਅਤੇ ਉਨ੍ਹਾਂ ਨੂੰ ਪਹਿਲ ਵੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਨੌਕਰੀ ਵਿੱਚ ਆਸਾਨ ਤਰੱਕੀ ਵੀ ਮਿਲੇਗੀ।
ਖੇਡ ਮੰਤਰੀ ਅਨੁਰਾਗ ਠਾਕੁਰ ਆਖੀ ਇਹ ਗੱਲ
ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸੋਧੇ ਹੋਏ ਮਾਪਦੰਡ ਤੋਂ ਬਾਅਦ, ਖੇਲੋ ਇੰਡੀਆ ਮੈਡਲ ਜੇਤੂ ਵੀ ਹੁਣ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੇ ਯੋਗ ਹੋਣਗੇ। ਉਨ੍ਹਾਂ ਕਿਹਾ ਕਿ ਪ੍ਰਸੋਨਲ ਅਤੇ ਸਿਖਲਾਈ ਵਿਭਾਗ ਨੇ ਖੇਡ ਮੰਤਰਾਲੇ ਨਾਲ ਸਲਾਹ ਕਰਕੇ ਸਰਕਾਰੀ ਨੌਕਰੀਆਂ ਦੀ ਮੰਗ ਕਰਨ ਵਾਲੇ ਖਿਡਾਰੀਆਂ ਲਈ ਯੋਗਤਾ ਦੇ ਮਾਪਦੰਡਾਂ ਵਿੱਚ ਸੋਧ ਕੀਤੀ ਹੈ।
ਠਾਕੁਰ ਨੇ ਐਕਸ 'ਤੇ ਆਪਣੀ ਪੋਸਟ ਵਿੱਚ ਕਿਹਾ, "ਖੇਲੋ ਇੰਡੀਆ ਖੇਡਾਂ (ਯੂਥ, ਯੂਨੀਵਰਸਿਟੀ, ਪੈਰਾ ਅਤੇ ਵਿੰਟਰ) ਦੇ ਤਮਗਾ ਜੇਤੂ ਹੁਣ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੇ ਯੋਗ ਹੋਣਗੇ। ਇਸਦੇ ਨਾਲ ਹੀ ਵੱਖ-ਵੱਖ ਖੇਡਾਂ ਵਿੱਚ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਖੇਡਾਂ ਅਤੇ ਸਮਾਗਮਾਂ ਨੂੰ ਸਪਸ਼ਟ ਰੂਪ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ, "ਇਹ ਸੋਧੇ ਹੋਏ ਨਿਯਮ ਭਾਰਤ ਨੂੰ ਇੱਕ ਖੇਡ ਮਹਾਂਸ਼ਕਤੀ ਬਣਾਉਣ ਵਿੱਚ ਸਾਡੇ ਅਥਲੀਟਾਂ ਦੇ ਸਮਰਥਨ ਵਿੱਚ ਇੱਕ ਮਹੱਤਵਪੂਰਨ ਪ੍ਰਗਤੀ ਨੂੰ ਦਰਸਾਉਂਦੇ ਹਨ।"
ਕੇਂਦਰ ਸਰਕਾਰ ਦੀ ਨੌਕਰੀ ਮਿਲੇਗੀ
TOI ਦੀ ਰਿਪੋਰਟ ਦੇ ਅਨੁਸਾਰ, 'ਖੇਲੋ ਇੰਡੀਆ' ਦੀਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਤਗਮੇ ਜਿੱਤਣ ਵਾਲੇ ਜਾਂ ਤੀਜੇ ਸਥਾਨ 'ਤੇ ਆਉਣ ਵਾਲੇ ਖਿਡਾਰੀਆਂ ਨੂੰ ਕੇਂਦਰ ਸਰਕਾਰ ਦੀਆਂ ਨੌਕਰੀਆਂ ਲਈ ਯੋਗ ਮੰਨਿਆ ਜਾਵੇਗਾ, ਤਰੱਕੀਆਂ ਦਿੱਤੀਆਂ ਜਾਣਗੀਆਂ ਅਤੇ ਖਿਡਾਰੀਆਂ ਨੂੰ ਉਪਲਬਧ ਸਾਰੀਆਂ ਸਹੂਲਤਾਂ ਮਿਲਣਗੀਆਂ।
ਇਨ੍ਹਾਂ ਸਾਰੇ ਖਿਡਾਰੀਆਂ ਲਈ ਸਹੂਲਤ ਹੈ
ਪਰਸੋਨਲ ਟ੍ਰੇਨਿੰਗ ਵਿਭਾਗ ਨੇ ਐਲਾਨ ਕੀਤਾ ਹੈ ਕਿ 'ਖੇਲੋ ਇੰਡੀਆ' ਯੁਵਕ ਖੇਡਾਂ ਤੋਂ ਇਲਾਵਾ ਖੇਲੋ ਇੰਡੀਆ ਵਿੰਟਰ ਗੇਮਜ਼, ਖੇਲੋ ਇੰਡੀਆ ਪੈਰਾ ਗੇਮਜ਼ ਅਤੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ 'ਚ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਨੌਕਰੀ ਲਈ ਯੋਗ ਮੰਨਿਆ ਜਾਵੇਗਾ।
Education Loan Information:
Calculate Education Loan EMI