Punjab Medical Fees: ਪੰਜਾਬ 'ਚ ਮੈਡੀਕਲ ਦੀ ਪੜਾਈ ਹੋਈ ਮਹਿੰਗੀ, ਇਸ ਕਾਰਨ ਐਮਬੀਬੀਐਸ ਦੀ ਫੀਸ 'ਚ ਕੀਤਾ ਗਿਆ 5 ਫੀਸਦੀ ਦਾ ਵਾਧਾ
MBBS Study Price Hike: ਇਸ ਦੇ ਨਾਲ ਹੀ ਦੱਸ ਦਈਏ ਕਿ ਐਨਆਰਆਈ ਕੋਟੇ ਦੀਆਂ ਸੀਟਾਂ ਲਈ ਫੀਸ ਢਾਂਚੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਜੋ ਕਿ 1.10 ਲੱਖ ਡਾਲਰ ਦੀ ਪੂਰੀ ਕੋਰਸ ਫੀਸ ਹੈ।
MBBS fees Hike: ਪੰਜਾਬ ਦੇ ਸਾਰੇ ਪ੍ਰਾਈਵੇਟ ਮੈਡੀਕਲ ਅਤੇ ਡੈਂਟਲ ਕਾਲਜਾਂ 'ਚ ਐਮਬੀਬੀਐਸ, ਐਮਡੀ, ਐਮਐਸ, ਬੀਡੀਐਸ ਅਤੇ ਐਮਡੀਐਸ ਕੋਰਸਾਂ ਲਈ ਇਕਸਾਰ ਫੀਸ ਢਾਂਚੇ ਦਾ ਐਲਾਨ ਕਰਦਿਆਂ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਨੇ ਐਮਬੀਬੀਐਸ ਕੋਰਸਾਂ ਦੀ ਫੀਸ ਵਿੱਚ 5 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ। ਪਹਿਲਾਂ ਪ੍ਰਾਈਵੇਟ ਮੈਡੀਕਲ ਕਾਲਜਾਂ ਵਿੱਚ ਪ੍ਰਬੰਧਨ ਕੋਟੇ ਦੀ ਸੀਟ ਲਈ ਐਮਬੀਬੀਐਸ ਕੋਰਸ ਦੀ ਫੀਸ 47.70 ਲੱਖ ਰੁਪਏ ਸੀ, ਜੋ ਹੁਣ ਵਧਾ ਕੇ 50.10 ਲੱਖ ਰੁਪਏ ਕਰ ਦਿੱਤੀ ਗਈ ਹੈ।
ਇੱਕ ਪ੍ਰਾਈਵੇਟ ਮੈਡੀਕਲ ਕਾਲਜ ਵਿੱਚ ਸਰਕਾਰੀ ਕੋਟੇ ਦੀ ਐਮਬੀਬੀਐਸ ਸੀਟ ਦੀ ਪੂਰੀ ਕੋਰਸ ਫੀਸ 18.55 ਲੱਖ ਰੁਪਏ ਤੋਂ ਵਧਾ ਕੇ 19.48 ਲੱਖ ਰੁਪਏ ਕਰ ਦਿੱਤੀ ਹੈ। ਹਰ ਪ੍ਰਾਈਵੇਟ ਮੈਡੀਕਲ ਅਤੇ ਡੈਂਟਲ ਕਾਲਜ ਕੋਲ ਕੁੱਲ ਸੀਟਾਂ ਦਾ 50 ਫੀਸਦੀ ਸਰਕਾਰੀ ਕੋਟੇ ਦੀਆਂ ਸੀਟਾਂ ਹਨ। ਬਾਕੀ 50 ਪ੍ਰਤੀਸ਼ਤ ਸੀਟਾਂ ਵਿੱਚ 35 ਪ੍ਰਤੀਸ਼ਤ ਪ੍ਰਬੰਧਨ ਕੋਟਾ ਅਤੇ 15 ਪ੍ਰਤੀਸ਼ਤ ਐਨਆਰਆਈ ਕੋਟੇ ਦੀਆਂ ਸੀਟਾਂ ਸ਼ਾਮਲ ਹਨ।
ਇਸ ਦੇ ਨਾਲ ਹੀ ਦੱਸ ਦਈਏ ਕਿ ਐਨਆਰਆਈ ਕੋਟੇ ਦੀਆਂ ਸੀਟਾਂ ਲਈ ਫੀਸ ਢਾਂਚੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਜੋ ਕਿ 1.10 ਲੱਖ ਡਾਲਰ ਦੀ ਪੂਰੀ ਕੋਰਸ ਫੀਸ ਹੈ।
ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਆਲੋਕ ਸ਼ੇਖਰ ਨੇ ਸੈਸ਼ਨ 2021 ਲਈ ਐਮਬੀਬੀਐਸ, ਬੀਡੀਐਸ, ਐਮਡੀ, ਐਮਐਸ ਕੋਰਸਾਂ ਵਿੱਚ ਦਾਖਲੇ ਲਈ ਨਵੇਂ ਨੋਟੀਫਿਕੇਸ਼ਨ ਵਿੱਚ ਇਸ ਫੀਸ ਢਾਂਚੇ ਦਾ ਐਲਾਨ ਕੀਤਾ ਹੈ। ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ 'ਚ ਐਮਬੀਬੀਐਸ ਕੋਰਸ ਦੀ ਪੂਰੀ ਫੀਸ ਵੀ 7.81 ਲੱਖ ਰੁਪਏ ਤੋਂ ਵਧਾ ਕੇ 8.21 ਲੱਖ ਰੁਪਏ ਕਰ ਦਿੱਤੀ ਗਈ ਹੈ।
ਨਾਲ ਹੀ ਕ੍ਰਿਸ਼ਚੀਅਨ ਮੈਡੀਕਲ ਕਾਲਜ, ਲੁਧਿਆਣਾ ਨੇ ਐਮਬੀਬੀਐਸ ਕੋਰਸ ਲਈ ਫੀਸ ਢਾਂਚੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਹੈ। ਇਸ ਦੀ ਫੀਸ ਹਰ ਸਾਲ 10 ਫੀਸਦੀ ਦੇ ਵਾਧੇ ਨਾਲ 6.60 ਲੱਖ ਰੁਪਏ ਸਾਲਾਨਾ ਸੀ।
ਨੋਟੀਫਿਕੇਸ਼ਨ ਮੁਤਾਬਕ, ਪ੍ਰਾਈਵੇਟ ਅਤੇ ਸਰਕਾਰੀ ਦੋਵੇਂ ਮੈਡੀਕਲ ਕਾਲਜਾਂ ਵਿੱਚ ਐਮਡੀ, ਐਮਐਸ, ਬੀਡੀਐਸ ਅਤੇ ਐਮਡੀਐਸ ਕੋਰਸਾਂ ਲਈ ਫੀਸ ਢਾਂਚੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਤਿੰਨ ਸਾਲਾਂ ਦੇ ਐਮਡੀ, ਐਮਐਸ ਕੋਰਸਾਂ ਲਈ ਸਾਲਾਨਾ 6.5 ਲੱਖ ਰੁਪਏ ਅਤੇ ਐਮਡੀ, ਐਮਐਸ (ਬੇਸਿਕ) ਕੋਰਸਾਂ ਲਈ 2.6 ਲੱਖ ਰੁਪਏ ਸਾਲਾਨਾ ਚਾਰਜ ਕਰਨਗੇ। ਸਰਕਾਰੀ ਕਾਲਜਾਂ ਵਿੱਚ ਐਮਡੀ, ਐਮਐਸ (ਕਲੀਨਿਕਲ) ਕੋਰਸਾਂ ਲਈ ਫੀਸ 1.25 ਲੱਖ ਰੁਪਏ (ਪਹਿਲਾ ਸਾਲ), 1.50 ਲੱਖ ਰੁਪਏ (ਦੂਜਾ ਸਾਲ) ਅਤੇ 1.75 ਲੱਖ ਰੁਪਏ (ਤੀਜਾ ਸਾਲ) ਹੈ। ਐਮਡੀ (ਬੇਸਿਕ ਸਾਇੰਸ) ਲਈ ਇਹ ਫੀਸ ਇੱਕ ਸਾਲ ਵਿੱਚ ਤਿੰਨ ਲੱਖ ਰੁਪਏ, 1.10 ਲੱਖ ਰੁਪਏ ਅਤੇ 1.20 ਲੱਖ ਰੁਪਏ ਹੈ।
ਇਹ ਵੀ ਪੜ੍ਹੋ: Petrol and Diesel Price Today 27 Sept 2021: ਆਮ ਆਦਮੀ ਨੂੰ ਮਹਿੰਗਾਈ ਦਾ ਝਟਕਾ, ਲਗਾਤਾਰ ਦੂਜੇ ਦਿਨ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI