NEET MDS 2021: ਕਾਊਂਸਲਿੰਗ ਪ੍ਰਕਿਰਿਆ ਅੱਜ ਤੋਂ ਸ਼ੁਰੂ, ਕਿਵੇਂ ਦੇਣੀ ਅਰਜ਼ੀ ਤੇ ਕਿਹੜੇ ਡਾਕੂਮੈਂਟਸ ਦੀ ਹੋਵੇਗੀ ਜ਼ਰੂਰਤ, ਇੱਥੇ ਪੜ੍ਹੋ
NEET MDS ਕਾਉਂਸਲਿੰਗ 2021 ਲਈ ਰਜਿਸਟ੍ਰੇਸ਼ਨ 24 ਅਗਸਤ ਤੱਕ ਖੁੱਲ੍ਹੀ ਰਹੇਗੀ। NEET MDS 2021 ਕਾਉਂਸਲਿੰਗ ਦੋ ਗੇੜਾਂ ਵਿੱਚ ਹੋਵੇਗੀ। ਉਮੀਦਵਾਰ ਨੂੰ ਖੁਦ ਨੂੰ ਰਜਿਸਟਰ ਕਰਨ ਲਈ ਇੱਕ ਵੈਧ ਈਮੇਲ ਆਈਡੀ ਤੇ ਮੋਬਾਈਲ ਨੰਬਰ ਦੀ ਲੋੜ ਹੋਵੇਗੀ।
NEET MDS 2021: ਮੈਡੀਕਲ ਕੌਂਸਲਿੰਗ ਕਮੇਟੀ (ਐਮਸੀਸੀ MCC) ਐਮਡੀਐਸ (MDS) ਕੋਰਸਾਂ ਵਿੱਚ ਦਾਖਲੇ ਲਈ ਕਾਉਂਸਲਿੰਗ ਸ਼ੁਰੂ ਕਰਨ ਵਾਸਤੇ ਪੂਰੀ ਤਰ੍ਹਾਂ ਤਿਆਰ ਹੈ। ਜਿਨ੍ਹਾਂ ਉਮੀਦਵਾਰਾਂ ਨੇ ਮੈਡੀਕਲ ਪ੍ਰਵੇਸ਼ ਪ੍ਰੀਖਿਆ ਪਾਸ ਕੀਤੀ ਹੈ ਉਹ 20 ਅਗਸਤ 2021 ਯਾਨੀ ਅੱਜ ਤੋਂ ਅਧਿਕਾਰਤ ਵੈਬਸਾਈਟ mcc.nic.in 'ਤੇ ਜਾ ਕੇ ਮਾਸਟਰ ਆਫ਼ ਡੈਂਟਲ ਸਰਜਰੀ (ਐਮਡੀਐਸ MDS) ਦਾਖਲੇ ਲਈ ਕਾਉਂਸਲਿੰਗ ਵਾਸਤੇ ਰਜਿਸਟਰ ਕਰ ਸਕਦੇ ਹਨ। ਕਮੇਟੀ ਪਹਿਲਾਂ ਹੀ ਆਪਣੀ ਅਧਿਕਾਰਤ ਵੈਬਸਾਈਟ 'ਤੇ ਵਿਸਤ੍ਰਿਤ ਪ੍ਰੋਗਰਾਮ ਜਾਰੀ ਕਰ ਚੁੱਕੀ ਹੈ।
ਅਨੁਸੂਚੀ ਅਨੁਸਾਰ, NEET MDS ਕਾਉਂਸਲਿੰਗ 2021 ਲਈ ਰਜਿਸਟ੍ਰੇਸ਼ਨ 24 ਅਗਸਤ ਤੱਕ ਖੁੱਲ੍ਹੀ ਰਹੇਗੀ। NEET MDS 2021 ਕਾਉਂਸਲਿੰਗ ਦੋ ਗੇੜਾਂ ਵਿੱਚ ਹੋਵੇਗੀ। ਉਮੀਦਵਾਰ ਇਸ ਗੱਲਦਾ ਧਿਆਨ ਰੱਖਣ ਕਿ NEET MDS ਕੌਂਸਲਿੰਗ 2021 ਲਈ ਆਪਣੇ-ਆਪ ਨੂੰ ਰਜਿਸਟਰ ਕਰਨ ਲਈ ਇੱਕ ਵੈਧ ਈਮੇਲ ਆਈਡੀ ਤੇ ਮੋਬਾਈਲ ਨੰਬਰ ਦੀ ਲੋੜ ਹੋਵੇਗੀ।
ਕਿਵੇਂ ਦੇਣੀ NEET MDS ਕਾਉਂਸਲਿੰਗ ਲਈ ਅਰਜ਼ੀ
- ਸਭ ਤੋਂ ਪਹਿਲਾਂ ਸਰਕਾਰੀ ਵੈਬਸਾਈਟ mcc.nic.in ’ਤੇ ਜਾਓ
- ਹੋਮਪੇਜ 'ਤੇ, "NEET MDS ਕਾਉਂਸਲਿੰਗ" ਲਿੰਕ ’ਤੇ ਕਲਿਕ ਕਰੋ
- ਫਿਰ ਸਟ੍ਰੀਮ (ਮੈਡੀਕਲ ਜਾਂ ਡੈਂਟਲ) ਦੀ ਚੋਣ ਕਰੋ
- ਹੁਣ, ਇੱਕ ਵੈਧ ਮੋਬਾਈਲ ਨੰਬਰ ਅਤੇ ਇੱਕ ਈਮੇਲ ਆਈਡੀ ਸਮੇਤ ਲੋੜੀਂਦੇ ਵੇਰਵੇ ਭਰੋ
- 1,000 ਰੁਪਏ ਦੀ ਰਜਿਸਟਰੇਸ਼ਨ ਫੀਸ ਦਾ ਭੁਗਤਾਨ ਕਰੋ ਅਤੇ ਜਮ੍ਹਾਂ (ਸਬਮਿਟ) ਕਰੋ। ਉਸ ਤੋਂ ਬਾਅਦ ਰਜਿਸਟਰਡ ਲੌਗਇਨ ਦੇ ਵੇਰਵਿਆਂ ਨੂੰ ਸੁਰੱਖਿਅਤ ਕਰੋ
- ਐਮਡੀਐਸ ਕਾਉਂਸਲਿੰਗ ਰਜਿਸਟਰੇਸ਼ਨ ਤੋਂ ਬਾਅਦ, ਉਮੀਦਵਾਰਾਂ ਨੂੰ ਉਪਲਬਧ ਵਿਕਲਪਾਂ ਵਿੱਚੋਂ ਤਰਜੀਹ ਦੇ ਕ੍ਰਮ ਵਿੱਚ ਸੀਟਾਂ ਤੇ ਕਾਲਜਾਂ ਦੀ ਚੋਣ ਕਰਨੀ ਪੈਂਦੀ ਹੈ
ਇਹ ਹੈ NEET MDS ਕੌਂਸਲਿੰਗ ਲਈ ਲੋੜੀਂਦੇ ਦਸਤਾਵੇਜ਼ਾਂ ਦੀ ਸੂਚੀ
¨ ਐਮਡੀਐਸ MDS ਕਾਉਂਸਲਿੰਗ ਲਈ ਆਪਣੀ ਨੀਟ ਐਮਡੀਐਸ (NEET MDS) ਰਜਿਸਟ੍ਰੇਸ਼ਨ ਨੂੰ ਪੂਰਾ ਕਰਨ ਲਈ ਵਿਦਿਆਰਥੀਆਂ ਨੂੰ ਕੁਝ ਦਸਤਾਵੇਜ਼ ਅਤੇ ਵੇਰਵੇ ਵੀ ਜਮ੍ਹਾਂ ਕਰਾਉਣੇ ਪੈਣਗੇ. ਦਸਤਾਵੇਜ਼ਾਂ ਦੀ ਸੂਚੀ ਇੱਥੇ ਵੇਖੋ:
NEET MDS ਨਤੀਜਾ
¨ ਮੈਡੀਕਲ ਕੌਂਸਲ ਆਫ਼ ਇੰਡੀਆ (ਐਮਸੀਆਈ MCI) ਜਾਂ ਸਟੇਟ ਮੈਡੀਕਲ ਕੌਂਸਲ (ਐਸਐਮਸੀ SMC) ਦੁਆਰਾ ਜਾਰੀ ਕੀਤਾ ਗਿਆ ਸਥਾਈ ਜਾਂ ਆਰਜ਼ੀ ਰਜਿਸਟ੍ਰੇਸ਼ਨ ਸਰਟੀਫਿਕੇਟ
¨ ਬੀਡੀਐਸ (BDS) ਦੀ ਮਾਰਕਸ਼ੀਟ (ਪਹਿਲੀ, ਦੂਜੀ ਤੇ ਤੀਜੀ ਪ੍ਰੋਫ਼ੈਸ਼ਨਲ ਪ੍ਰੀਖਿਆ)
¨ NEET MDS ਐਡਮਿਟ ਕਾਰਡ
¨ ਬੀਡੀਐਸ (BDS) ਡਿਗਰੀ ਸਰਟੀਫਿਕੇਟ ਜਾਂ ਆਰਜ਼ੀ ਸਰਟੀਫਿਕੇਟ
¨ 31 ਮਾਰਚ ਨੂੰ ਜਾਂ ਇਸ ਤੋਂ ਪਹਿਲਾਂ ਇੰਟਰਨਸ਼ਿਪ ਪੂਰੀ ਕਰਨ ਦਾ ਸਰਟੀਫਿਕੇਟ
¨ ਹਾਈ ਸਕੂਲ/ਹਾਇਰ ਸੈਕੰਡਰੀ ਸਰਟੀਫਿਕੇਟ/ਜਨਮ ਸਰਟੀਫਿਕੇਟ ਦੀ ਮਿਤੀ
¨ ਵੈਧ ਆਈਡੀ ਸਬੂਤ-ਪੈਨ ਕਾਰਡ, ਡਰਾਈਵਿੰਗ ਲਾਇਸੈਂਸ, ਵੋਟਰ ਆਈਡੀ, ਪਾਸਪੋਰਟ ਜਾਂ ਆਧਾਰ ਕਾਰਡ
¨ ਐਸਸੀ/ਐਸਟੀ (SC/ST) ਸਰਟੀਫਿਕੇਟ ਸਮਰੱਥ ਅਥਾਰਟੀ ਦੁਆਰਾ ਹਿੰਦੀ ਜਾਂ ਅੰਗਰੇਜ਼ੀ ਵਿੱਚ ਜਾਰੀ ਕੀਤਾ ਜਾਂਦਾ ਹੈ
¨ ਅਥਾਰਟੀ ਦੁਆਰਾ ਜਾਰੀ ਕੀਤਾ ਗਿਆ ਓਬੀਸੀ ਸਰਟੀਫਿਕੇਟ (ਕ੍ਰੀਮੀ ਲੇਅਰ ਲਈ ਨਹੀਂ)
¨ ਅੰਗਹੀਣਤਾ ਬਾਰੇ ਸਰਟੀਫਿਕੇਟ, ਜੋ ਸਿਰਫ ਮੈਡੀਕਲ ਬੋਰਡ ਦੁਆਰਾ ਜਾਰੀ ਕੀਤਾ ਗਿਆ ਹੋਵੇ
¨ ਚੁਆਇਸ ਫਿਲਿੰਗ ਤੇ ਲਾਕਿੰਗ 21 ਅਗਸਤ ਤੋਂ 24 ਅਗਸਤ ਤੱਕ ਹੋਵੇਗੀ
ਖਾਸ ਤੌਰ 'ਤੇ, ਰਜਿਸਟ੍ਰੇਸ਼ਨ ਪੂਰੀ ਕਰਨ ਤੋਂ ਬਾਅਦ, ਵਿਦਿਆਰਥੀਆਂ ਕੋਲ ਆਪਣੇ ਕੋਰਸ ਅਤੇ ਆਪਣੀ ਪਸੰਦ ਦੇ ਕਾਲਜ ਦੀ ਚੋਣ ਕਰਨ ਦਾ ਵਿਕਲਪ ਹੋਵੇਗਾ। ਚੁਆਇਸ ਫ਼ਿਲਿੰਗ ਤੇ ਲਾਕਿੰਗ 21 ਤੋਂ 24 ਅਗਸਤ ਤੱਕ ਕੀਤੀ ਜਾਵੇਗੀ। ਇਸ ਤੋਂ ਬਾਅਦ, ਕਮੇਟੀ ਬਿਨੈਕਾਰਾਂ ਦੀ ਪਸੰਦ ਅਤੇ ਉਨ੍ਹਾਂ ਦੇ ਅੰਕਾਂ ਦੇ ਅਨੁਸਾਰ ਸੀਟ ਅਲਾਟਮੈਂਟ ਸੂਚੀ 25 ਅਗਸਤ ਨੂੰ ਅਪਲੋਡ ਕਰੇਗੀ।
ਇਹ ਵੀ ਪੜ੍ਹੋ: Lockdown in Sydney: ਸਿਡਨੀ ’ਚ ਸਤੰਬਰ ਤੱਕ ਲੌਕਡਾਊਨ, ਡੈਲਟਾ ਵੇਰੀਐਂਟ ਨੂੰ ਰੋਕਣ ਲਈ ਵੱਡਾ ਫ਼ੈਸਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI