NEET PG 2024: ਪ੍ਰੀਖਿਆ ਤੋਂ ਦੋ ਘੰਟੇ ਪਹਿਲਾਂ ਬਣੇਗਾ ਪੇਪਰ, ਗ੍ਰਹਿ ਮੰਤਰਾਲਾ ਕਰੇਗਾ ਨਿਗਰਾਨੀ, ਪ੍ਰੀਖਿਆ ਇਸ ਤਰੀਕ ਤੱਕ
NEET PG 2024 Update: NEET PG ਪੇਪਰ ਗ੍ਰਹਿ ਮੰਤਰਾਲੇ ਦੀ ਨਿਗਰਾਨੀ ਹੇਠ ਕਰਵਾਇਆ ਜਾਵੇਗਾ ਅਤੇ ਪੇਪਰ ਪ੍ਰੀਖਿਆ ਤੋਂ ਸਿਰਫ਼ ਦੋ ਘੰਟੇ ਪਹਿਲਾਂ ਤਿਆਰ ਕੀਤਾ ਜਾਵੇਗਾ।
NEET PG 2024 Date To Release Soon: NEET PG ਪ੍ਰੀਖਿਆ 2024 ਦੇ ਸੰਬੰਧ ਵਿੱਚ ਵੱਡੇ ਅਪਡੇਟਸ ਸਾਹਮਣੇ ਆ ਰਹੇ ਹਨ। ਉਨ੍ਹਾਂ ਮੁਤਾਬਕ ਹੁਣ ਪ੍ਰੀਖਿਆ ਕਰਵਾਉਣ ਨੂੰ ਲੈ ਕੇ ਵਾਧੂ ਚੌਕਸੀ ਵਰਤੀ ਜਾਵੇਗੀ। ਪ੍ਰੀਖਿਆ ਗ੍ਰਹਿ ਮੰਤਰਾਲੇ ਦੀ ਨਿਗਰਾਨੀ ਹੇਠ ਕਰਵਾਈ ਜਾਵੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਤੋਂ ਬਚਣ ਲਈ ਪ੍ਰੀਖਿਆ ਤੋਂ ਦੋ ਘੰਟੇ ਪਹਿਲਾਂ ਪ੍ਰੀਖਿਆ ਦਾ ਪੇਪਰ ਤਿਆਰ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ NEET UG ਵਿਵਾਦ ਦਾ ਸੇਕ ਲੋਕ ਸਭਾ ਤੱਕ ਪਹੁੰਚ ਗਿਆ ਹੈ। ਕੱਲ੍ਹ ਪੀਐਮ ਮੋਦੀ ਨੇ ਵੀ ਕਿਹਾ ਸੀ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਕੀਤਾ ਜਾਵੇਗਾ।
NEET PG ਨੂੰ ਲੈ ਕੇ ਗ੍ਰਹਿ ਮੰਤਰਾਲੇ 'ਚ ਹੋਈ ਬੈਠਕ 'ਚ ਵੱਡਾ ਫੈਸਲਾ ਲਿਆ ਗਿਆ ਹੈ ਕਿ ਹੁਣ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਪ੍ਰੀਖਿਆ ਤੋਂ ਦੋ ਘੰਟੇ ਪਹਿਲਾਂ ਹੀ ਤਿਆਰ ਕੀਤਾ ਜਾਵੇਗਾ। ਇਸ ਸਬੰਧੀ NBEMS ਦਾ ਕਹਿਣਾ ਹੈ ਕਿ ਪੇਪਰ ਲੀਕ ਹੋਣ ਦੀ ਕੋਈ ਗੁੰਜਾਇਸ਼ ਨਹੀਂ ਹੋਵੇਗੀ ਅਤੇ ਪੇਪਰ ਪ੍ਰੀਖਿਆ ਤੋਂ ਕੇਵਲ ਦੋ ਘੰਟੇ ਪਹਿਲਾਂ ਹੀ ਪੇਪਰ ਬਣੇਗਾ।
ਨੈਸ਼ਨਲ ਬੋਰਡ ਦੇ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਪ੍ਰੀਖਿਆ ਵਿੱਚ ਕਿਸੇ ਵੀ ਲੂਪ ਹੋਲ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹੁਣ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਕਈ ਏਜੰਸੀਆਂ ਰਾਹੀਂ ਪ੍ਰੀਖਿਆ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਜਿੱਥੇ ਕਿਤੇ ਵੀ ਕੋਈ ਕਮੀ ਹੈ, ਉਸ ਨੂੰ ਸੁਧਾਰਿਆ ਜਾਵੇਗਾ।
ਮਿਲ ਕੇ ਕਰ ਰਹੇ ਹਨ ਕੰਮ
ਇਸ ਵਾਰ, ਗ੍ਰਹਿ ਮੰਤਰਾਲਾ ਖੁਦ ਪੇਪਰ ਲੀਕ ਮਾਮਲੇ ਨਾਲ ਨਜਿੱਠਣ ਲਈ ਅਤੇ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਨੀਟ ਪੀਜੀ ਦੀ ਨਿਗਰਾਨੀ ਕਰੇਗਾ। ਗ੍ਰਹਿ ਮੰਤਰਾਲਾ, ਸਿਹਤ ਮੰਤਰਾਲਾ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਇਸ ਸਮੱਸਿਆ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰ ਰਹੇ ਹਨ।
ਪ੍ਰੀਖਿਆ ਕਦੋਂ ਕਰਵਾਈ ਜਾਵੇਗੀ?
ਇਸ ਸੰਦਰਭ 'ਚ ਗ੍ਰਹਿ ਮੰਤਰਾਲੇ 'ਚ ਹੋਈ ਬੈਠਕ 'ਚ ਪ੍ਰੀਖਿਆ ਦੀ ਤਰੀਕ ਦੇ ਐਲਾਨ 'ਤੇ ਵੀ ਚਰਚਾ ਕੀਤੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਹੁਣ NEET PG ਦੀ ਪ੍ਰੀਖਿਆ ਅਗਸਤ ਦੇ ਅੱਧ ਤੱਕ ਕਰਵਾਈ ਜਾ ਸਕਦੀ ਹੈ। ਤਰੀਕ ਦਾ ਐਲਾਨ ਵੀ ਜਲਦੀ ਕੀਤਾ ਜਾਵੇਗਾ। ਹਾਲਾਂਕਿ ਇਸ ਸਬੰਧ 'ਚ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
NEET ਪੀਜੀ ਸਬੰਧੀ ਗ੍ਰਹਿ ਮੰਤਰਾਲੇ ਵਿੱਚ ਹੋਈ ਮੀਟਿੰਗ ਵਿੱਚ ਸਿਹਤ ਮੰਤਰਾਲੇ, ਨੈਸ਼ਨਲ ਬੋਰਡ ਆਫ਼ ਮੈਡੀਕਲ ਸਾਇੰਸਿਜ਼, ਤਕਨੀਕੀ ਭਾਈਵਾਲ ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਸਾਈਬਰ ਸੈੱਲ ਦੇ ਅਧਿਕਾਰੀਆਂ ਨੇ ਹਿੱਸਾ ਲਿਆ।
Education Loan Information:
Calculate Education Loan EMI