ਨਵੀਂ ਦਿੱਲੀ: ਵੀਰਵਾਰ ਨੂੰ ਜਾਰੀ ਕੀਤੀ ਗਈ ਘਰੇਲੂ ਰੈਂਕਿੰਗ ਅਨੁਸਾਰ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਮਦਰਾਸ, ਭਾਰਤ ਦੀਆਂ ਟੌਪ ਰੈਂਕ ਪ੍ਰਾਪਤ ਭਾਰਤੀ ਉੱਚ ਵਿਦਿਅਕ ਸੰਸਥਾ ਵਿੱਚੋਂ ਪਹਿਲੇ ਸਥਾਨ ਤੇ ਹੈ। ਸਮੁੱਚੀ ਸ਼੍ਰੇਣੀ ਵਿੱਚ ਦੂਜੇ ਸਥਾਨ 'ਤੇ ਇੰਡੀਅਨ ਇੰਸਟੀਚੀਊਟ ਆਫ ਸਾਇੰਸ ਬੰਗਲੁਰੂ ਤੇ ਤੀਜੇ ਸਥਾਨ 'ਤੇ ਆਈਆਈਟੀ ਦਿੱਲੀ ਹੈ।

ਉੱਥੇ ਹੀ ਪਹਿਲੀ ਵਾਰ ਸ਼ਾਮਲ ਹੋਏ ਡੈਂਟਲ ਕਾਲਜਾਂ ਦੀ ਕੈਟਗਰੀ ਦੀ ਗੱਲ ਕਰੀਏ ਤਾਂ ਮੌਲਾਣਾ ਆਜ਼ਾਦ ਇੰਸਟੀਟਿਊਟ ਆਫ ਡੈਂਟਲ ਸਾਇੰਸਜ਼, ਦਿੱਲੀ ਪਹਿਲੇ ਸਥਾਨ 'ਤੇ, ਮਨੀਪਾਲ ਕਾਲਜ ਆਫ ਡੈਂਟਲ ਸਾਇੰਸਜ਼, ਉਡੂਪੀ ਦੂਜੇ ਸਥਾਨ 'ਤੇ ਤੇ ਡਾ. ਡੀਵਾਈ ਪਟਿਲ ਡੈਂਟਲ ਕਾਲਜ ਤੇ ਹਸਪਤਾਲ, ਪੁਣੇ ਤੀਜੇ ਸਥਾਨ 'ਤੇ ਹੈ।

ਜੰਮਦੇ ਹੀ ਨੱਚਣ ਲੱਗ ਪਿਆ ਹਾਥੀ ਦਾ ਬੱਚਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ
ਭਾਰਤ 'ਚ ਚੋਟੀ ਦੇ 10 ਉੱਚ ਸਮੂਹਾਂ ਵਿੱਚੋਂ ਸੱਤ ਆਈਆਈਟੀ ਹਨ। ਆਈਆਈਐਸਸੀ, ਜੇਐਨਯੂ ਤੇ ਬੀਐਚਯੂ ਹੀ ਗੈਰ ਤਕਨੀਕੀ ਸੰਸਥਾਨ ਹਨ ਜੋ ਚੋਟੀ ਦੇ 10 ਵਿੱਚ ਸ਼ਾਮਲ ਹਨ ਤੇ ਕ੍ਰਮਵਾਰ 2, 7 ਤੇ 10 ਸਥਾਨ 'ਤੇ ਹਨ।
ਐਨਆਈਆਰਐਫ ਨੇ ਏਮਜ਼ ਨਵੀਂ ਦਿੱਲੀ, ਪੀਜੀਆਈ ਚੰਡੀਗੜ੍ਹ ਤੇ ਸੀਐਮਸੀ ਵੇਲੌਰ ਨੂੰ ਤਿੰਨ ਟੌਪ ਮੈਡੀਕਲ ਸਕੂਲ ਵਜੋਂ ਵੱਖਰੇ ਤੌਰ ਤੇ ਦਰਜਾ ਦਿੱਤਾ ਹੈ। ਮੈਰਿਟ ਅਨੁਸਾਰ ਪ੍ਰਮੁੱਖ ਤਕਨੀਕੀ ਸਕੂਲ ਵਿੱਚ ਆਈਆਈਟੀ ਮਦਰਾਸ, ਆਈਆਈਟੀ ਦਿੱਲੀ ਤੇ ਆਈਆਈਟੀ ਮੁਬੰਈ ਸ਼ਾਮਲ ਹਨ।

ਮੋਟਰਕਾਰ ਰੇਸਰ ਨੇ ਪੈਸੇ ਤੋਂ ਤੰਗ ਆ ਪੌਰਨ ਇੰਡਸਟਰੀ 'ਚ ਰੱਖਿਆ ਕਦਮ

ਕਾਲਜਾਂ ਵਿਚੋਂ, ਮਿਰਾਂਡਾ ਹਾਊਸ, ਲੇਡੀ ਸ੍ਰੀਰਾਮ ਤੇ ਹਿੰਦੂ ਕਾਲਜ ਚੋਟੀ ਦੇ ਤਿੰਨ ਕਾਲਜ ਹਨ, ਇਹ ਸਾਰੇ ਨਵੀਂ ਦਿੱਲੀ ਵਿੱਚ ਸਥਿਤ ਹਨ। ਪ੍ਰਮੁੱਖ ਤਿੰਨ ਯੂਨੀਵਰਸਿਟੀਆਂ ਵਿੱਚ ਆਈਆਈਐਸਸੀ ਬੰਗਲੁਰੂ, ਜੇਐਨਯੂ ਦਿੱਲੀ ਤੇ ਬਨਾਰਸ ਹਿੰਦੂ ਯੂਨੀਵਰਸਿਟੀ ਸ਼ਾਮਲ ਹਨ। ਆਈਆਈਐਮਐਸ ਅਹਿਮਦਾਬਾਦ ਬੰਗਲੌਰ ਤੇ ਕਲਕੱਤਾ ਚੋਟੀ ਦੇ ਤਿੰਨ ਪ੍ਰਬੰਧਨ ਸੰਸਥਾਨਾਂ ਵਿੱਚ ਸ਼ਾਮਲ ਹਨ।

ਇਸ ਦੌਰਾਨ, ਉੱਤਰੀ ਭਾਰਤ ਦੇ ਉੱਤਰਾਖੰਡ ਵਿੱਚ ਆਈਆਈਟੀ ਰੁੜਕੀ 9 ਸਥਾਨ ਤੇ ਹੈ ਤੇ ਚੋਟੀ ਦੀਆਂ 100 ਭਾਰਤੀ ਸੰਸਥਾਵਾਂ ਵਿੱਚ ਪਿੱਛੇ ਹੈ। ਆਈਆਈਟੀ ਰੋਪੜ 39, ਪੀਯੂ ਚੰਡੀਗੜ੍ਹ 44, ਥਾਪਰ ਇੰਸਟੀਚਿਊਟ ਆਫ਼ ਇੰਜਨੀਅਰਿੰਗ ਪਟਿਆਲਾ 51, ਆਈਆਈਐਸਆਈਆਰ ਮੁਹਾਲੀ 59, ਆਈਆਈਟੀ ਮੰਡੀ 67, ਕਸ਼ਮੀਰ ਯੂਨੀਵਰਸਿਟੀ 78, ਜੀਐਨਡੀਯੂ ਅਮ੍ਰਿਤਸਰ 88, ਜੰਮੂ ਯੂਨੀਵਰਸਿਟੀ 90, ਫਗਵਾੜਾ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 99 ਸਥਾਨ ਤੇ ਹੈ।

ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ 

Education Loan Information:

Calculate Education Loan EMI