ਸਿਰਫ ਨਾਂ ਦੇ ਬਣਦੇ ਨਿਯਮ, ਮਾਸੂਮਾਂ ਦੀ ਸੁਰੱਖਿਆ ਦੇ ਸਕੂਲਾਂ 'ਚ ਨਹੀਂ ਪ੍ਰਬੰਧ
ਜੇ ਸੋਸ਼ਲ ਡਿਸਟੈਂਸ ਦੀ ਗੱਲ ਕੀਤੀ ਜਾਵੇ ਤਾਂ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ ਸੋਸ਼ਲ ਡਿਸਟੈਂਸ ਮੇਨਟੇਨ ਨਹੀਂ ਕੀਤਾ ਗਿਆ। ਬੱਚੇ ਆਪਣੀ ਮਸਤੀ ਵਿੱਚ ਖੇਡ ਰਹੇ ਹਨ, ਇਕੱਠੇ ਬੈਠੇ ਹਨ ਤੇ ਟੀਚਰ ਸਹਿਬਾਨ ਵੀ ਬਿਨਾਂ ਮਾਸਕ ਤੋਂ ਨਜ਼ਰ ਆਏ।
ਲੁਧਿਆਣਾ: ਪੰਜਾਬ ਸਰਕਾਰ ਨੇ ਸਕੂਲਾਂ ਦੇ 5ਵੀਂ ਦੇ ਇਮਤਿਹਾਨ ਲਈ ਜੋ ਹਦਾਇਤਾਂ ਦਿੱਤੀਆਂ ਸਨ, ਉਨ੍ਹਾਂ ਹਦਾਇਤਾਂ ਦੀ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵੱਲੋਂ ਧੱਜੀਆਂ ਉਡਾਈਆਂ ਗਈਆਂ। ਜੇ ਸਰਕਾਰੀ ਸਕੂਲਾਂ ਦੀ ਗੱਲ ਕੀਤੀ ਜਾਵੇ ਤਾਂ ਸਕੂਲਾਂ ਕੋਲ ਨਾ ਤਾਂ ਬੈਠਣ ਦਾ ਪੂਰਾ ਪ੍ਰਬੰਧ ਹੈ ਤੇ ਨਾ ਟੈਂਪਰੇਚਰ ਚੈੱਕ ਕਰਨ ਵਾਸਤੇ ਥਰਮਾਮੀਟਰ। ਪੁੱਛਣ 'ਤੇ ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਅੰਦਾਜ਼ੇ ਨਾਲ ਹੀ ਪਤਾ ਕਰ ਲੈਂਦੇ ਹਨ ਕਿ ਕਿਸ ਨੂੰ ਬੁਖਾਰ ਹੈ ਤੇ ਕਿਸ ਨੂੰ ਨਹੀਂ।
ਜੇ ਸੋਸ਼ਲ ਡਿਸਟੈਂਸ ਦੀ ਗੱਲ ਕੀਤੀ ਜਾਵੇ ਤਾਂ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ ਸੋਸ਼ਲ ਡਿਸਟੈਂਸ ਮੇਨਟੇਨ ਨਹੀਂ ਕੀਤਾ ਗਿਆ। ਬੱਚੇ ਆਪਣੀ ਮਸਤੀ ਵਿੱਚ ਖੇਡ ਰਹੇ ਹਨ, ਇਕੱਠੇ ਬੈਠੇ ਹਨ ਤੇ ਟੀਚਰ ਸਹਿਬਾਨ ਵੀ ਬਿਨਾਂ ਮਾਸਕ ਤੋਂ ਨਜ਼ਰ ਆਏ। ਜਿੱਥੇ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਅੱਧਾ ਘੰਟਾ ਪਹਿਲਾਂ ਬੱਚਿਆਂ ਨੂੰ ਪ੍ਰੀਖਿਆ ਸੈਂਟਰ ਵਿੱਚ ਬੁਲਾਇਆ ਜਾਵੇ, ਉੱਥੇ ਹੀ ਟਾਈਮ ਖ਼ਤਮ ਹੋਣ ਤੱਕ ਵੀ ਸਰਕਾਰੀ ਸਕੂਲਾਂ ਦੀਆਂ ਤਿਆਰੀਆਂ ਨਹੀਂ ਸਨ।
ਕਾਰਨ ਪੁੱਛਣ ਤੇ ਸਰਕਾਰੀ ਸਕੂਲ ਦੇ ਅਧਿਆਪਕਾਂ ਦਾ ਕਹਿਣਾ ਸੀ ਕਿ ਜਿੰਨੀ ਗਰਾਂਟ ਆਈ ਉਸ ਵਿਚ ਜੋ ਹੋ ਸਕਿਆ ਅਸੀਂ ਕਰ ਕਰ ਦਿੱਤਾ। ਸੋ ਸਾਫ ਜ਼ਾਹਰ ਹੈ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਕਈ ਨਿਯਮ ਬਣਾਏ ਗਏ ਪਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਵੱਲ ਕਿਸੇ ਦਾ ਧਿਆਨ ਨਹੀਂ। ਦਰਸਲ ਪੰਜਾਬ 'ਚ ਕੋਰੋਨਾ ਵਾਇਰਸ ਦੇ ਕੇਸ ਦਿਨ ਬ ਦਿਨ ਵਧ ਰਹੇ ਹਨ। ਅਜਿਹੇ 'ਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਕੂਲਾਂ 'ਚ ਪੰਜਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਕਰਵਾਈ ਜਾ ਰਹੀ ਹੈ। ਪਰ ਉੱਥੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ।
https://play.google.com/store/
https://apps.apple.com/in/app/
Education Loan Information:
Calculate Education Loan EMI