ਨਵੀਂ ਦਿੱਲੀ: ਕੋਰੋਨਾ ਸੰਕਟ ਦੇ ਦੌਰ 'ਚ ਸਕੂਲੀ ਬੱਚਿਆਂ ਦੀ ਸਿਰਫ਼ ਆਨਲਾਈਨ ਕਲਾਸਾਂ ਲੱਗ ਰਹੀਆਂ ਹਨ ਜਿਸ ਕਾਰਨ ਬੱਚਿਆਂ ਨੂੰ ਕਾਫੀ ਦਿੱਕਤ ਹੋ ਰਹੀ ਹੈ। ਅਜਿਹੇ 'ਚ ਬੱਚਿਆਂ ਲਈ ਆਨਲਾਈਨ ਕਲਾਸਾਂ 'ਤੇ NCERT ਨੇ ਵੱਡਾ ਸਰਵੇਖਣ ਕਰਵਾਇਆ ਜਿਸ 'ਚ ਦੇਸ਼ ਭਰ ਤੋਂ ਕੁੱਲ 34,598 ਸਕੂਲ ਪ੍ਰਿੰਸੀਪਲ, ਅਧਿਆਪਕ, ਵਿਆਦਿਆਰਥੀ ਤੇ ਮਾਪਿਆਂ ਨੂੰ ਸ਼ਾਮਲ ਕੀਤਾ ਗਿਆ।


ਇਸ ਸਰਵੇਖਣ 'ਚ ਕਈ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਜਿਸ 'ਚ ਸਰਕਾਰੀ ਪੱਧਰ 'ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ। ਇਸ ਸਰਵੇਖਣ 'ਚ ਸਭ ਤੋਂ ਮਹੱਤਵਪੂਰਨ ਗੱਲ ਇਹ ਸਾਹਮਣੇ ਆਈ ਕਿ ਸੀਬੀਐਸਸੀ ਬੋਰਡ ਦੇ 27 ਫੀਸਦ ਬੱਚਿਆਂ ਕੋਲ ਸਮਾਰਟਫੋਨ ਹੀ ਨਹੀਂ ਹੈ।

ਸੀਬੀਐਸਈ ਨਾਲ ਜੁੜੇ ਕੇਂਦਰੀ ਵਿਦਿਆਲੇ ਤੇ ਜਵਾਹਰ ਨਿਵੋਦਿਆ ਵਿਦਿਆਲੇ ਨੂੰ ਮਿਲਾ ਕੇ ਦੇਸ਼ ਭਰ 'ਚ ਕੁੱਲ 22,500 ਸਕੂਲ ਹਨ। ਇਨ੍ਹਾਂ 'ਚ 10ਵੀਂ 'ਚ ਕਰੀਬ 18 ਲੱਖ ਤੇ 12ਵੀਂ 'ਚ ਕਰੀਬ 12 ਲੱਖ ਵਿਦਿਆਰਥੀ ਹਨ। ਇਨ੍ਹਾਂ ਕਰੀਬ 30 ਲੱਖ ਵਿਦਿਆਰਥੀਆਂ ਨੂੰ ਆਨਲਾਈਨ ਕਲਾਸਾਂ 'ਚ ਪੜ੍ਹਾਈ ਦੇ ਨਿਰਦੇਸ਼ ਹਨ।

NCERT ਦੇ ਸਰਵੇਖਣ ਦੀਆਂ ਮਹੱਤਵਪੂਰਨ ਗੱਲਾਂ:

1. 27% ਵਿਦਿਆਰਥੀਆਂ ਕੋਲ ਸਮਾਰਟਫੋਨ ਤੇ ਲੈਪਟੌਪ ਨਹੀਂ, ਯਾਨੀ ਕਰੀਬ ਇੱਕ ਤਿਹਾਈ ਵਿਦਿਆਰਥੀਆਂ ਕੋਲ ਆਨਲਾਈਨ ਕਲਾਸਾਂ ਨਾਲ ਜੁੜਨ ਦਾ ਸਾਧਨ ਨਹੀਂ।

2. ਸਿਰਫ਼ 33 ਫੀਸਦ ਵਿਦਿਆਰਥੀ ਆਨਲਾਈਨ ਪੜ੍ਹਾਈ ਨੂੰ ਸੁਵਿਧਾ ਮਹਿਸੂਸ ਕਰ ਰਹੇ ਹਨ।

3. 80 ਫੀਸਦ ਵਿਦਿਆਰਥੀ ਅਜਿਹੇ ਹਨ ਜੋ ਆਨਲਾਈਨ ਕਲਾਸਾਂ ਲਈ ਸਿਰਫ਼ ਮੋਬਾਈਲ ਦੀ ਵਰਤੋਂ ਕਰ ਰਹੇ ਹਨ।

4. ਸਿਰਫ਼ 16 ਫੀਸਦ ਵਿਦਿਆਰਥੀ ਕੰਪਿਊਟਰ ਜਾਂ ਲੈਪਟੌਪ ਦੀ ਵਰਤੋਂ ਕਰ ਪਾ ਰਹੇ ਹਨ।

5. ਇੰਟਰਨੈੱਟ ਕਨੈਕਟੀਵਿਟੀ ਤੇ ਡਿਜ਼ੀਟਲ ਟੂਲ ਦੀ ਕਮੀ ਆਨਲਾਈਨ ਸਿੱਖਿਆ ਵਿੱਚ ਵੱਡੀ ਅੜਚਨ ਬਣੀ ਹੋਈ ਹੈ।

6. 10-20% ਲੋਕਾਂ ਨੇ ਦੱਸਿਆ ਆਨਲਾਈਨ ਸਿੱਖਿਆ ਔਖਾ ਕੰਮ ਹੈ। 16 ਫੀਸਦ ਅਧਿਆਪਕਾਂ ਤੇ 32.6% ਵਿਦਿਆਰਥੀਆਂ ਨੇ ਆਨਲਾਈਨ ਪੜ੍ਹਾਈ ਨੂੰ ਔਖਾ ਦੱਸਿਆ।

7. ਸਿਰਫ਼ 4.8% ਵਿਦਿਆਰਥੀਆਂ ਨੇ ਸਮਾਰਟ ਟੀਵੀ ਦਾ ਇਸਤੇਮਾਲ ਕੀਤਾ। ਜ਼ਿਆਦਾਤਰ ਲੋਕਾਂ ਨੇ ਕਿਹਾ ਗਣਿਤ ਦੀ ਆਨਲਾਈਨ ਪੜ੍ਹਾਈ ਔਖੀ ਹੈ।

ਕੋਰੋਨਾ ਮਾਮਲੇ ਵਧਣ 'ਚ ਭਾਰਤ ਦਾ ਪਹਿਲਾ ਨੰਬਰ, 24 ਘੰਟਿਆਂ 'ਚ 69,000 ਨਵੇਂ ਕੇਸ, 1000 ਦੇ ਕਰੀਬ ਮੌਤਾਂ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

Education Loan Information:

Calculate Education Loan EMI