Sarkari Naukri: 5396 ਅਹੁਦਿਆ ਲਈ ਇਸ ਤਰੀਕ ਤੋਂ ਪਹਿਲਾਂ ਕਰ ਦਿਓ ਅਪਲਾਈ, ਇੱਥੇ ਵੇਖੋ ਨੌਕਰੀਆਂ ਨਾਲ ਸਬੰਧਿਤ ਜ਼ਰੂਰੀ Details
Jobs 2023:ਜੂਨੀਅਰ ਸਹਾਇਕ ਅਤੇ ਪੰਚਾਇਤ ਕਾਰਜਕਾਰੀ ਅਧਿਕਾਰੀ ਦੀ ਬੰਪਰ ਪੋਸਟ ਲਈ ਭਰਤੀ ਸਾਹਮਣੇ ਆਈ ਹੈ। ਜਾਣੋ ਕਿ ਤੁਸੀਂ ਕਦੋਂ ਤੱਕ ਅਰਜ਼ੀ ਦੇ ਸਕਦੇ ਹੋ, ਯੋਗਤਾ ਕੀ ਹੈ ਤੇ ਉਮਰ ਸੀਮਾ ਸਮੇਤ ਹੋਰ ਮਹੱਤਵਪੂਰਨ ਵੇਰਵੇ।
Government Job Alert: ਸਰਕਾਰੀ ਨੌਕਰੀਆਂ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਸਾਹਮਣੇ ਆਇਆ ਹੈ। ਇਸ ਰਾਜ ਵਿੱਚ ਜੂਨੀਅਰ ਸਹਾਇਕ ਅਤੇ ਪੰਚਾਇਤ ਕਾਰਜਕਾਰੀ ਅਧਿਕਾਰੀ ਦੀਆਂ ਕੁੱਲ 5396 ਅਸਾਮੀਆਂ ਲਈ ਯੋਗ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਗਏ ਹਨ। ਜਿਹੜੇ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਯੋਗਤਾ ਅਤੇ ਇੱਛਾ ਰੱਖਦੇ ਹਨ, ਉਹ ਆਖਰੀ ਮਿਤੀ ਤੋਂ ਪਹਿਲਾਂ ਦੱਸੇ ਗਏ ਫਾਰਮੈਟ ਵਿੱਚ ਅਪਲਾਈ ਕਰਨ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 27 ਮਾਰਚ 2023 ਹੈ।
ਨੌਕਰੀਆਂ ਦੇ ਵੇਰਵਾ
ਇਹ ਅਸਾਮੀਆਂ ਓਡੀਸ਼ਾ ਸਬ-ਆਰਡੀਨੇਟ ਸਟਾਫ ਸਿਲੈਕਸ਼ਨ ਕਮਿਸ਼ਨ ਦੁਆਰਾ ਕੱਢੀਆਂ ਗਈਆਂ ਹਨ, ਜਿਨ੍ਹਾਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ। ਇਸ ਭਰਤੀ ਮੁਹਿੰਮ ਰਾਹੀਂ ਕੁੱਲ 5396 ਅਸਾਮੀਆਂ ਭਰੀਆਂ ਜਾਣਗੀਆਂ। ਇਨ੍ਹਾਂ ਵਿੱਚੋਂ 3099 ਅਸਾਮੀਆਂ ਜੂਨੀਅਰ ਸਹਾਇਕ ਦੀਆਂ ਹਨ ਅਤੇ 2297 ਅਸਾਮੀਆਂ ਪੰਚਾਇਤ ਕਾਰਜਕਾਰੀ ਅਫ਼ਸਰ ਲਈ ਹਨ।
PSPCL ਨੇ 1500 ਅਹੁਦਿਆਂ ਤੇ ਭਰਤੀ, ਇਸ ਤਰੀਕ ਨੂੰ ਕਰ ਸਕਦੇ ਹੋ ਅਪਲਾਈ, ਇਹ ਹੈ ਯੋਗਤਾPSPCL ਨੇ 1500 ਅਹੁਦਿਆਂ ਤੇ ਭਰਤੀ, ਇਸ ਤਰੀਕ ਨੂੰ ਕਰ ਸਕਦੇ ਹੋ ਅਪਲਾਈ, ਇਹ ਹੈ ਯੋਗਤਾ
ਕੌਣ ਹੈ ਅਪਲਾਈ ਕਰਨ ਦੇ ਯੋਗ
10+2+3 ਪੈਟਰਨ ਤੋਂ ਗ੍ਰੈਜੂਏਟ ਹੋਣ ਵਾਲੇ ਉਮੀਦਵਾਰ ਜੂਨੀਅਰ ਅਸਿਸਟੈਂਟ ਦੇ ਅਹੁਦੇ ਲਈ ਅਪਲਾਈ ਕਰ ਸਕਦੇ ਹਨ। ਇਹ ਡਿਗਰੀ ਆਰਟਸ, ਸਾਇੰਸ ਜਾਂ ਕਾਮਰਸ ਦੇ ਕਿਸੇ ਵੀ ਵਿਸ਼ੇ ਵਿੱਚ ਲਈ ਜਾ ਸਕਦੀ ਹੈ। ਇਸ ਦੇ ਨਾਲ ਹੀ ਉਮੀਦਵਾਰਾਂ ਨੂੰ ਕੰਪਿਊਟਰ ਦਾ ਗਿਆਨ ਵੀ ਹੋਣਾ ਚਾਹੀਦਾ ਹੈ। ਪੰਚਾਇਤ ਕਾਰਜਕਾਰੀ ਅਧਿਕਾਰੀ ਦੇ ਅਹੁਦੇ ਲਈ 10+2 ਪੈਟਰਨ ਤੋਂ ਕਿਸੇ ਵੀ ਸਟਰੀਮ ਦੇ 12ਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਉਮਰ ਹੱਦ 21 ਤੋਂ 38 ਸਾਲ ਤੈਅ ਕੀਤੀ ਗਈ ਹੈ। ਉਮਰ ਦੀ ਗਣਨਾ 1 ਜਨਵਰੀ 2023 ਤੋਂ ਕੀਤੀ ਜਾਵੇਗੀ। ਰਿਜ਼ਰਵ ਸ਼੍ਰੇਣੀ ਨੂੰ ਸਰਕਾਰੀ ਨਿਯਮਾਂ ਅਨੁਸਾਰ ਉਪਰਲੀ ਉਮਰ ਸੀਮਾ ਵਿੱਚ ਛੋਟ ਮਿਲੇਗੀ।
ਇੱਥੇ ਨਿਕਲੀ ਹੈ Potty ਸੁੰਘਣ ਦੀ ਨੌਕਰੀ, ਲੱਖਾਂ 'ਚ ਮਿਲੇਗੀ ਤਨਖਾਹ... ਇੰਝ ਕਰ ਸਕਦੇ ਹੋ ਅਪਲਾਈ
ਕਿਵੇਂ ਹੋਵੇਗੀ ਚੋਣ
ਇਨ੍ਹਾਂ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਪ੍ਰੈਕਟੀਕਲ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ। ਪਹਿਲਾਂ ਲਿਖਤੀ ਪ੍ਰੀਖਿਆ ਲਈ ਜਾਵੇਗੀ ਅਤੇ ਉਸ ਤੋਂ ਬਾਅਦ ਪ੍ਰੈਕਟੀਕਲ ਟੈਸਟ ਲਿਆ ਜਾਵੇਗਾ। ਲਿਖਤੀ ਪ੍ਰੀਖਿਆ 180 ਅੰਕਾਂ ਦੀ ਹੋਵੇਗੀ ਜਿਸ ਵਿੱਚ ਹਰੇਕ ਪ੍ਰਸ਼ਨ ਵਿੱਚ ਇੱਕ ਅੰਕ ਹੋਵੇਗਾ। ਪ੍ਰੀਖਿਆ ਦਾ ਸਮਾਂ ਤਿੰਨ ਘੰਟੇ ਦਾ ਹੋਵੇਗਾ। ਅਤੇ ਪ੍ਰੈਕਟੀਕਲ ਟੈਸਟ ਕੰਪਿਊਟਰ ਸਕਿੱਲ ਟੈਸਟ ਹੋਵੇਗਾ, ਜੋ ਕਿ 50 ਅੰਕਾਂ ਦਾ ਹੋਵੇਗਾ ਅਤੇ ਜਿਸ ਦਾ ਸਮਾਂ ਇੱਕ ਘੰਟਾ ਹੋਵੇਗਾ।
Education Loan Information:
Calculate Education Loan EMI