ਇੱਥੇ ਨਿਕਲੀ ਹੈ Potty ਸੁੰਘਣ ਦੀ ਨੌਕਰੀ, ਲੱਖਾਂ 'ਚ ਮਿਲੇਗੀ ਤਨਖਾਹ... ਇੰਝ ਕਰ ਸਕਦੇ ਹੋ ਅਪਲਾਈ
ਇਹ ਅਨੋਖਾ ਨੌਕਰੀ ਯੂਕੇ ਦੀ ਇਕ nutrition brand company ਫੀਲ ਕੰਪਲੀਟ ਨੇ ਕੱਢੀ ਹੈ। ਡੇਲੀ ਸਟਾਰ ਨਿਊਜ਼ ਵੈੱਬਸਾਈਟ ਮੁਤਾਬਕ ਜੋ ਵੀ ਇਹ ਕੰਮ ਕਰੇਗਾ ਉਸ ਨੂੰ ਦੂਜੇ ਲੋਕਾਂ ਦੀ potty ਸੁੰਘਣ ਦਾ ਕੰਮ ਕਰਨਾ ਹੋਵੇਗਾ।
Job News : ਦੁਨੀਆ ਵਿੱਚ ਕਈ ਤਰ੍ਹਾਂ ਦੀਆਂ ਨੌਕਰੀਆਂ ਸਾਹਮਣੇ ਆ ਰਹੀਆਂ ਹਨ। ਹਾਲ ਹੀ ਵਿੱਚ, ਤੁਸੀਂ ਗਾਂਜਾ ਪੀਣ ਦੀ ਨੌਕਰੀ ਬਾਰੇ ਸੁਣਿਆ ਸੀ। ਹੁਣ ਇਸ ਤੋਂ ਵੀ ਵੱਧ ਕੇ ਇੱਕ ਨੌਕਰੀ ਨਿਕਲੀ ਹੈ, ਉਹ ਹੈ Potty ਸੁੰਘਣ ਦੀ ਨੌਕਰੀ। ਸੋਚੋ ਕਿ ਕੋਈ Potty ਸੁੰਘਣ ਦਾ ਕੰਮ ਕੋਈ ਕਿਵੇਂ ਕਰ ਸਕਦਾ ਹੈ? ਪਰ ਲੋਕ ਇਸ ਲਈ ਵੀ ਅਪਲਾਈ ਕਰ ਰਹੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਇਸ ਨੌਕਰੀ 'ਚ ਮਿਲਣ ਵਾਲੀ ਤਨਖਾਹ ਹੈ। ਦਰਅਸਲ, ਜਿਸ ਨੂੰ ਵੀ ਇਹ ਨੌਕਰੀ ਮਿਲੇਗੀ, ਉਸ ਨੂੰ ਹਰ ਮਹੀਨੇ ਲੱਖਾਂ ਰੁਪਏ ਦੀ ਤਨਖਾਹ ਮਿਲੇਗੀ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਨੌਕਰੀ ਕੀ ਹੈ ਤੇ ਇਸ ਵਿੱਚ ਤੁਹਾਨੂੰ ਕਿੰਨੀ ਤਨਖਾਹ ਮਿਲੇਗੀ।
ਕਿੱਥੇ ਨਿਕਲੀ ਹੈ ਇਹ ਨੌਕਰੀ
ਇਹ ਵਿਲੱਖਣ ਨੌਕਰੀ ਯੂਕੇ ਦੀ ਇੱਕ ਪੋਸ਼ਣ ਬ੍ਰਾਂਡ ਕੰਪਨੀ ਫੀਲ ਕੰਪਲੀਟ (Feel Complete) ਦੁਆਰਾ ਕੱਢੀ ਗਈ ਹੈ। ਡੇਲੀ ਸਟਾਰ ਨਿਊਜ਼ ਵੈੱਬਸਾਈਟ ਮੁਤਾਬਕ ਜੋ ਵੀ ਇਹ ਕੰਮ ਕਰੇਗਾ ਉਸ ਨੂੰ ਦੂਜੇ ਲੋਕਾਂ ਦੀ ਪੌਟੀ ਸੁੰਘਣ ਦਾ ਕੰਮ ਕਰਨਾ ਹੋਵੇਗਾ। ਦਰਅਸਲ, ਬ੍ਰਿਟੇਨ ਦੀ ਨਿਊਟ੍ਰੀਸ਼ਨ ਬ੍ਰਾਂਡ ਕੰਪਨੀ ਫੀਲ ਕੰਪਲੀਟ ਨੂੰ ਅਜਿਹੇ ਲੋਕਾਂ ਦੀ ਜ਼ਰੂਰਤ ਹੈ ਜੋ ਮਲ ਦੀ ਜਾਂਚ ਕਰਨ ਲਈ ਮਨੁੱਖੀ ਮਲ ਨੂੰ ਸੁੰਘ ਸਕਦੇ ਹਨ ਅਤੇ ਫਿਰ ਆਪਣੇ ਅਨੁਭਵ ਦੇ ਆਧਾਰ 'ਤੇ ਆਪਣੇ ਉਤਪਾਦਾਂ ਨੂੰ ਬਦਲ ਸਕਦੇ ਹਨ। ਜੇ ਤੁਸੀਂ ਵੀ ਇਸ ਨੌਕਰੀ ਲਈ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਕੰਪਨੀ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਕਰੀਅਰ ਵਿਕਲਪ ਰਾਹੀਂ ਇਸ ਨੌਕਰੀ ਲਈ ਅਪਲਾਈ ਕਰ ਸਕਦੇ ਹੋ।
ਕਿੰਨੀ ਮਿਲੇਗੀ ਤਨਖਾਹ
ਬ੍ਰਿਟੇਨ ਦੀ ਨਿਊਟ੍ਰੀਸ਼ਨ ਬ੍ਰਾਂਡ ਕੰਪਨੀ ਫੀਲ ਕੰਪਲੀਟ ਦੇ ਅਨੁਸਾਰ, ਇਹ ਇੱਕ ਪੋਮਮੇਲੀਅਰ (Poommelier) ਸਿਖਲਾਈ ਦਾ ਆਯੋਜਨ ਕਰੇਗੀ, ਜਿਸ ਵਿੱਚ 5 ਲੋਕ ਹਿੱਸਾ ਲੈਣਗੇ ਤੇ ਉਨ੍ਹਾਂ 'ਚੋਂ ਸਿਰਫ਼ ਇੱਕ ਨੂੰ ਜੇਤੂ ਚੁਣਿਆ ਜਾਵੇਗਾ ਤੇ ਫਿਰ ਉਸੇ ਵਿਜੇਤਾ ਨੂੰ ਮਨੁੱਖੀ ਪਾਚਨ ਪ੍ਰਣਾਲੀ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਵੇਗੀ, ਤਾਂ ਜੋ ਉਹ ਸੁੰਘ ਕੇ ਪਤਾ ਲਾ ਸਕੇ ਕਿ ਸਰੀਰ ਵਿੱਚ ਕਿਹੜੇ ਪੋਸ਼ਣ ਦੀ ਕਮੀ ਹੈ ਜਾਂ ਕੀ ਪਾਚਨ ਪ੍ਰਣਾਲੀ ਸਹੀ ਢੰਗ ਨਾਲ ਕੰਮ ਕਰ ਰਹੀ ਹੈ ਜਾਂ ਨਹੀਂ। ਦੱਸ ਦੇਈਏ, ਜੋ ਲੋਕ ਪੂਮੇਲੀਆ ਬਣਨਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਜ਼ਰੂਰੀ ਹੈ ਕਿ ਉਨ੍ਹਾਂ ਦੀ ਉਮਰ 21 ਸਾਲ ਜਾਂ ਇਸ ਤੋਂ ਵੱਧ ਹੋਵੇ ਅਤੇ ਉਹ ਬਹੁਤ ਸਖ਼ਤ ਸਿਖਲਾਈ ਸ਼ੈਡਿਊਲ ਲਈ ਤਿਆਰ ਹੋਣ। ਇਸ ਨਾਲ ਇਸ ਕੰਮ ਨਾਲ ਸਬੰਧਤ ਸਾਰੇ ਵੇਰਵਿਆਂ ਨੂੰ ਫੜਨ ਲਈ ਉਨ੍ਹਾਂ ਦੀ ਨਜ਼ਰ ਤਿੱਖੀ ਹੋਣੀ ਚਾਹੀਦੀ ਹੈ। ਤਨਖਾਹ ਦੀ ਗੱਲ ਕਰੀਏ ਤਾਂ ਇਸ ਨੌਕਰੀ ਲਈ ਇੱਕ ਵਿਅਕਤੀ ਨੂੰ ਹਰ ਮਹੀਨੇ ਲਗਭਗ 1.5 ਲੱਖ ਰੁਪਏ ਮਿਲਣਗੇ।
Education Loan Information:
Calculate Education Loan EMI