ਪੜਚੋਲ ਕਰੋ

ਅਧਿਆਪਕਾਂ ਤੇ ਬੱਚਿਆਂ ਸਿਰੋਂ ਫਰਜ਼ੀ ਨਤੀਜਿਆਂ ਦਾ ਬੋਝ ਘਟਾਇਆ ਜਾਵੇਗਾ: ਮੀਤ ਹੇਅਰ

ਮਿਆਰੀ ਸਿੱਖਿਆ ਦੇ ਟੀਚੇ ਦੀ ਪੂਰਤੀ ਲਈ ਪ੍ਰਮਾਣਿਕ ਨਤੀਜਿਆਂ ਨੂੰ ਲੈ ਕੇ ਅੱਗੇ ਵਧਿਆ ਜਾਵੇਗਾਸਿੱਖਿਆ 'ਤੇ ਸੰਵਾਦ ਵਿਸ਼ੇ 'ਤੇ ਬੋਲਦਿਆਂ ਮੀਤ ਹੇਅਰ ਨੇ ਸਿੱਖਿਆ ਤੇ ਖੇਡ ਵਿਭਾਗ ਦਾ ਰੋਡਮੈਪ ਸਾਂਝਾ ਕੀਤਾ

ਚੰਡੀਗੜ੍ਹ: ਪੰਜਾਬ ਨੂੰ ਸਿੱਖਿਆ ਖੇਤਰ 'ਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਮਿਆਰੀ ਸਿੱਖਿਆ ਦੇ ਟੀਚਿਆਂ ਦੀ ਪ੍ਰਾਪਤੀ ਲਈ ਅਧਿਆਪਕਾਂ ਤੇ ਬੱਚਿਆਂ ਸਿਰੋਂ ਫਰਜ਼ੀ ਨਤੀਜਿਆਂ ਦਾ ਬੋਝ ਘਟਾਇਆ ਜਾਵੇਗਾ ਅਤੇ ਸਿਰਫ ਪ੍ਰਮਾਣਿਕ ਨਤੀਜੇ ਹੀ ਅੱਗੇ ਲੈ ਕੇ ਜਾਏ ਜਾਣਗੇ। ਇਹ ਗੱਲ ਪੰਜਾਬ ਦੇ ਸਿੱਖਿਆ ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਕ ਨਿੱਜੀ ਚੈਨਲ ਵੱਲੋਂ 'ਸਿੱਖਿਆ 'ਤੇ ਸੰਵਾਦ' ਵਿਸ਼ੇ ਉਤੇ ਕਰਵਾਏ ਪ੍ਰੋਗਰਾਮ ਦੌਰਾਨ ਬੋਲਦਿਆਂ ਕਹੀ।

ਸਿੱਖਿਆ ਤੇ ਖੇਡ ਵਿਭਾਗ ਦਾ ਰੋਡਮੈਪ ਸਾਂਝਾ ਕਰਦਿਆਂ ਮੀਤ ਹੇਅਰ ਨੇ ਦੱਸਿਆ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ ਲੋਕਾਂ ਨੂੰ ਆਸ ਜਾਗੀ ਕਿ ਸਿੱਖਿਆ ਖੇਤਰ ਨੂੰ ਤਰਜੀਹ ਮਿਲੇਗੀ। ਸਿੱਖਿਆ ਖੇਤਰ ਵਿੱਚ ਸੁਧਾਰਾਂ ਲਈ ਕਾਰਗਾਰ ਨੀਤੀ ਬਣਾਉਣ ਲਈ ਹੇਠਲੇ ਪੱਧਰ 'ਤੇ ਸਕੂਲਾਂ ਦੇ ਦੌਰੇ ਕਰਕੇ ਅਧਿਆਪਕਾਂ, ਵਿਦਿਆਰਥੀਆਂ ਇਥੋਂ ਤੱਕ ਕਿ ਦਰਜਾ ਚਾਰ ਕਰਮਚਾਰੀਆਂ ਤੋਂ ਵੀ ਫੀਡਬੈਕ ਹਾਸਲ ਕੀਤੀ ਜਾ ਰਹੀ ਹੈ। ਇਸੇ ਫੀਡਬੈਕ ਤੋਂ ਪਤਾ ਲੱਗਿਆ ਕਿ ਆਨਲਾਈਨ ਕਲਾਸਾਂ ਨੇ ਸਿੱਖਿਆ ਉਤੇ ਬਹੁਤ ਮਾੜਾ ਅਸਰ ਪਾਇਆ ਕਿਉਂਕਿ ਵਿਦਿਆਰਥੀਆਂ ਕੋਲ ਸਮਾਰਟ ਫੋਨ ਹੀ ਨਹੀਂ ਸੀ।

ਸਿੱਖਿਆ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਪਹਿਲੇ ਨੰਬਰ 'ਤੇ ਆਉਣ ਦੀ ਹੋੜ ਨੇ ਬੇਸਲਾਈਨ ਨਤੀਜੇ ਫਰਜ਼ੀ ਤੌਰ 'ਤੇ ਬਿਹਤਰ ਦਿਖਾਉਣ ਕਰਕੇ ਸਿੱਖਿਆ ਉਤੇ ਮਾੜਾ ਅਸਰ ਪਾਇਆ। ਸਕੂਲਾਂ ਦੇ ਦੌਰਿਆਂ ਸਮੇਂ ਖੁਦ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਸਿੱਖਿਆ ਦੇ ਮਾੜੇ ਪੱਧਰ ਦਾ ਪਤਾ ਲੱਗਿਆ। ਸਾਡੀਆਂ ਪਿਛਲੀਆਂ ਸਰਕਾਰਾਂ ਵੱਲੋਂ ਬੁਨਿਆਦੀ ਸਹੂਲਤਾਂ ਖਾਸ ਕਰਕੇ ਦਰਜਾ ਚਾਰ ਕਰਮਚਾਰੀ ਤੱਕ ਵੀ ਨਹੀਂ ਦਿੱਤੇ ਗਏ ਪਰ ਸਕੂਲਾਂ 'ਤੇ ਬਿਹਤਰ ਨਤੀਜੇ ਦਿਖਾਉਣ ਲਈ ਫਰਜ਼ੀ ਬੇਸ ਲਾਈਨ ਨਤੀਜੇ ਤਿਆਰ ਕਰ ਕੇ ਚੰਗੇ ਦਿਖਾਉਣ ਲਈ ਆਖਿਆ ਗਿਆ ਜਿਸ ਲਈ ਮਿੱਥ ਕੇ ਤਰੀਕੇ ਨਾਲ ਨਕਲ ਕਰਵਾਈ ਜਾਂਦੀ ਰਹੀ। ਇਹੋ ਕਾਰਨ ਹੈ ਕਿ ਸਾਡੇ ਸਭ ਤੋਂ ਕਾਬਲ ਅਤੇ ਯੋਗ ਅਧਿਆਪਕ ਹੋਣ ਦੇ ਬਾਵਜੂਦ ਸਰਕਾਰੀ ਸਕੂਲਾਂ ਦਾ ਸਿਸਟਮ ਮਾੜਾ ਹੈ। ਹਾਲਾਂਕਿ ਕਈ ਸਰਕਾਰੀ ਸਕੂਲ ਆਪਣੇ ਬਲਬੂਤੇ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾ ਰਹੇ ਹਨ।

ਉਨ੍ਹਾਂ ਸਰਹੱਦੀ ਜ਼ਿਲੇ ਫਾਜ਼ਿਲਕਾ ਦੇ ਇਕ ਸਕੂਲ ਦੀ ਉਦਾਹਰਨ ਵੀ ਦਿੱਤੀ। ਕਈ ਸਕੂਲਾਂ ਵਿੱਚ ਬੱਚਿਆਂ ਦੇ ਬਿਹਤਰ ਨਤੀਜੇ ਵੀ ਵੇਖੇ। ਇਹ ਸਕੂਲ ਬਿਨਾਂ ਸਰਕਾਰੀ ਮੱਦਦ ਉਤੇ ਆੁਪਣੇ ਬਲਬੂਤੇ ਵਧੀਆ ਚੱਲ ਰਹੇ ਹਨ।

ਮੀਤ ਹੇਅਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅਜੋਕੇ ਅਤੇ ਭਵਿੱਖੀ ਸਮੇਂ ਦੀ ਲੋੜ ਮੁਤਾਬਕ ਅਤੇ ਉਦਯੋਗਾਂ ਦੀ ਮੰਗ ਅਨੁਸਾਰ ਸਿਲੇਬਸ ਤਿਆਰ ਕਰਨ ਦੀ ਲੋੜ ਹੈ, ਖਾਸ ਕਰਕੇ ਭੂਗੋਲਿਕ ਖਿੱਤੇ ਦੀਆਂ ਮੰਗਾਂ ਅਨੁਸਾਰ ਪ੍ਰੈਕਟੀਕਲ ਸਿਲੇਬਸ ਦੀ ਜ਼ਰੂਰਤ ਹੈ ਅਤੇ ਇਸ ਉਪਰ ਹੁਣ ਸਰਕਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸੁਝਾਅ ਨਾਲ ਹੀ ਨੀਤੀਆਂ ਬਣਾ ਰਹੇ ਹਾਂ। ਸਰਕਾਰੀ ਨੌਕਰੀਆਂ ਦੇ ਯੋਗ ਬਣਾਉਣ ਲਈ ਵਿਦਿਆਰਥੀ ਤਿਆਰ ਕਰਨ ਤੋਂ ਇਲਾਵਾ ਪ੍ਰਾਈਵੇਟ ਨੌਕਰੀਆਂ ਦੇ ਮੌਕੇ ਪੈਦਾ ਕਰਨ ਉਤੇ ਵੀ ਜ਼ੋਰ ਦਿੱਤਾ ਜਾ ਰਿਹਾ  ਹੈ। ਨਾਮਣਾ ਖੱਟਣ ਵਾਲੇ ਨੌਜਵਾਨਾਂ ਨੂੰ ਉਹ ਨਿੱਜੀ ਤੌਰ 'ਤੇ ਹੱਲਾਸ਼ੇਰੀ ਦੇਣ ਲਈ ਮਿਲਣਗੇ ਤਾਂ ਜੋ ਹੋਰ ਨੌਜਵਾਨ ਵੀ ਪ੍ਰੇਰਿਤ ਹੋ ਸਕਣਗੇ।

ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਖੇਡਾਂ ਵਿੱਚ ਪੰਜਾਬ ਪਹਿਲੇ ਤੋਂ 17ਵੇਂ-18ਵੇਂ ਨੰਬਰ 'ਤੇ ਖਿਸਕ ਗਿਆ। ਸਿੱਖਿਆ ਦੇ ਨਾਲ ਖੇਡਾਂ ਦੇ ਖੇਤਰ ਵਿੱਚ ਵੀ ਕ੍ਰਾਂਤੀ ਲਿਆਉਣ ਲਈ ਸੂਬਾ ਸਰਕਾਰ ਕੰਮ ਕਰ ਰਹੀ ਹੈ ਜਿਸ ਦੇ ਪੰਜ ਸਾਲਾਂ ਅੰਦਰ ਚੰਗੇ ਨਤੀਜੇ ਸਾਹਮਣੇ ਆਉਣਗੇ। ਖੇਡਾਂ ਵਿੱਚ ਪੰਜਾਬ ਦੀ ਗੁਆਚੀ ਸ਼ਾਨ ਮੁੜ ਬਹਾਲ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਪੁਲ ਹੇਠੋਂ ਮਿੱਟੀ ਦੇ ਢੇਰਾਂ ਦੀ ਸਫਾਈ ਲਈ ਯੋਗਦਾਨ ਵਜੋਂ ਸੰਤ ਸੀਚੇਵਾਲ ਨੂੰ ਇੱਕ ਲੱਖ ਰੁਪਏ ਦਾ ਚੈਕ ਭੇਟ

Education Loan Information:
Calculate Education Loan EMI

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਨਾ ਮੈਸੇਜ ਆਇਆ ਤੇ ਨਾ ਹੀ ਆਈ ਕੋਈ ਕਾਲ, ਫਿਰ ਵੀ NRI ਦੇ ਬੈਂਕ ਖਾਤੇ 'ਚੋਂ ਉੱਡ ਗਏ 28 ਲੱਖ
ਨਾ ਮੈਸੇਜ ਆਇਆ ਤੇ ਨਾ ਹੀ ਆਈ ਕੋਈ ਕਾਲ, ਫਿਰ ਵੀ NRI ਦੇ ਬੈਂਕ ਖਾਤੇ 'ਚੋਂ ਉੱਡ ਗਏ 28 ਲੱਖ
Free Education: ਇਨ੍ਹਾਂ ਦੇਸ਼ਾਂ 'ਚ ਮਿਲਦੀ ਹੈ ਮੁਫਤ ਸਿੱਖਿਆ,  ਭਾਰਤੀ ਵਿਦਿਆਰਥੀਆਂ ਲਈ ਬਣੇ ਪਹਿਲੀ ਪਸੰਦ, ਦੇਖੋ ਪੂਰੀ ਸੂਚੀ
Free Education: ਇਨ੍ਹਾਂ ਦੇਸ਼ਾਂ 'ਚ ਮਿਲਦੀ ਹੈ ਮੁਫਤ ਸਿੱਖਿਆ, ਭਾਰਤੀ ਵਿਦਿਆਰਥੀਆਂ ਲਈ ਬਣੇ ਪਹਿਲੀ ਪਸੰਦ, ਦੇਖੋ ਪੂਰੀ ਸੂਚੀ
Air Pollution: ਧੂੰਏ ਨੇ ਕੀਤਾ ਪੰਜਾਬ ਦਾ ਬੁਰਾ ਹਾਲ ! 20 ਲੱਖ ਲੋਕ ਇਲਾਜ ਲਈ ਪਹੁੰਚੇ ਹਸਪਤਾਲ, ਕੈਂਸਰ ਦਾ ਵੀ ਵਧਿਆ ਖ਼ਤਰਾ, ਜਾਣੋ ਤਾਜ਼ਾ ਹਲਾਤ
Air Pollution: ਧੂੰਏ ਨੇ ਕੀਤਾ ਪੰਜਾਬ ਦਾ ਬੁਰਾ ਹਾਲ ! 20 ਲੱਖ ਲੋਕ ਇਲਾਜ ਲਈ ਪਹੁੰਚੇ ਹਸਪਤਾਲ, ਕੈਂਸਰ ਦਾ ਵੀ ਵਧਿਆ ਖ਼ਤਰਾ, ਜਾਣੋ ਤਾਜ਼ਾ ਹਲਾਤ
ਚੰਡੀਗੜ੍ਹ ਨੂੰ ਲੈ ਕੇ ਪੰਜਾਬ ਤੇ ਹਰਿਆਣਾ 'ਚ ਵਧਿਆ ਵਿਵਾਦ, AAP ਨੇ ਕਿਹਾ-ਨਹੀਂ ਦਿਆਂਗੇ 1 ਇੰਚ ਜ਼ਮੀਨ, CM ਸੈਣੀ ਨੇ ਕਿਹਾ-ਸਾਡਾ ਵੀ ਹੱਕ
ਚੰਡੀਗੜ੍ਹ ਨੂੰ ਲੈ ਕੇ ਪੰਜਾਬ ਤੇ ਹਰਿਆਣਾ 'ਚ ਵਧਿਆ ਵਿਵਾਦ, AAP ਨੇ ਕਿਹਾ-ਨਹੀਂ ਦਿਆਂਗੇ 1 ਇੰਚ ਜ਼ਮੀਨ, CM ਸੈਣੀ ਨੇ ਕਿਹਾ-ਸਾਡਾ ਵੀ ਹੱਕ
Advertisement
ABP Premium

ਵੀਡੀਓਜ਼

2 ਸਾਲ ਦੀ ਬੱਚੀ ਨੂੰ ਘਰ ਚੋਂ ਕੀਤਾ ਅਗਵਾ, ਪੁਲਿਸ ਨੇ ਬਚਾਈ ਜਾਨਦਿਲਜੀਤ ਦੇ ਸ਼ੋਅ 'ਚ ਇਸ ਗੱਲ ਤੇ ਲੱਗੀ ਰੋਕ , ਇਸ ਗੀਤ ਨੂੰ ਤਰਸਣਗੇ ਫੈਨਜ਼ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ,ਸਰਬਤ ਦਾ ਭਲਾ : ਦਿਲਜੀਤ ਦੋਸਾਂਝਐਸ਼ਵਰਿਆ ਨਾਲ ਤਲਾਕ ਤੇ ਬੋਲੇ ਅਭਿਸ਼ੇਕ ? ਬਹੁਤ ਔਖਾ ਸਮਾਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਨਾ ਮੈਸੇਜ ਆਇਆ ਤੇ ਨਾ ਹੀ ਆਈ ਕੋਈ ਕਾਲ, ਫਿਰ ਵੀ NRI ਦੇ ਬੈਂਕ ਖਾਤੇ 'ਚੋਂ ਉੱਡ ਗਏ 28 ਲੱਖ
ਨਾ ਮੈਸੇਜ ਆਇਆ ਤੇ ਨਾ ਹੀ ਆਈ ਕੋਈ ਕਾਲ, ਫਿਰ ਵੀ NRI ਦੇ ਬੈਂਕ ਖਾਤੇ 'ਚੋਂ ਉੱਡ ਗਏ 28 ਲੱਖ
Free Education: ਇਨ੍ਹਾਂ ਦੇਸ਼ਾਂ 'ਚ ਮਿਲਦੀ ਹੈ ਮੁਫਤ ਸਿੱਖਿਆ,  ਭਾਰਤੀ ਵਿਦਿਆਰਥੀਆਂ ਲਈ ਬਣੇ ਪਹਿਲੀ ਪਸੰਦ, ਦੇਖੋ ਪੂਰੀ ਸੂਚੀ
Free Education: ਇਨ੍ਹਾਂ ਦੇਸ਼ਾਂ 'ਚ ਮਿਲਦੀ ਹੈ ਮੁਫਤ ਸਿੱਖਿਆ, ਭਾਰਤੀ ਵਿਦਿਆਰਥੀਆਂ ਲਈ ਬਣੇ ਪਹਿਲੀ ਪਸੰਦ, ਦੇਖੋ ਪੂਰੀ ਸੂਚੀ
Air Pollution: ਧੂੰਏ ਨੇ ਕੀਤਾ ਪੰਜਾਬ ਦਾ ਬੁਰਾ ਹਾਲ ! 20 ਲੱਖ ਲੋਕ ਇਲਾਜ ਲਈ ਪਹੁੰਚੇ ਹਸਪਤਾਲ, ਕੈਂਸਰ ਦਾ ਵੀ ਵਧਿਆ ਖ਼ਤਰਾ, ਜਾਣੋ ਤਾਜ਼ਾ ਹਲਾਤ
Air Pollution: ਧੂੰਏ ਨੇ ਕੀਤਾ ਪੰਜਾਬ ਦਾ ਬੁਰਾ ਹਾਲ ! 20 ਲੱਖ ਲੋਕ ਇਲਾਜ ਲਈ ਪਹੁੰਚੇ ਹਸਪਤਾਲ, ਕੈਂਸਰ ਦਾ ਵੀ ਵਧਿਆ ਖ਼ਤਰਾ, ਜਾਣੋ ਤਾਜ਼ਾ ਹਲਾਤ
ਚੰਡੀਗੜ੍ਹ ਨੂੰ ਲੈ ਕੇ ਪੰਜਾਬ ਤੇ ਹਰਿਆਣਾ 'ਚ ਵਧਿਆ ਵਿਵਾਦ, AAP ਨੇ ਕਿਹਾ-ਨਹੀਂ ਦਿਆਂਗੇ 1 ਇੰਚ ਜ਼ਮੀਨ, CM ਸੈਣੀ ਨੇ ਕਿਹਾ-ਸਾਡਾ ਵੀ ਹੱਕ
ਚੰਡੀਗੜ੍ਹ ਨੂੰ ਲੈ ਕੇ ਪੰਜਾਬ ਤੇ ਹਰਿਆਣਾ 'ਚ ਵਧਿਆ ਵਿਵਾਦ, AAP ਨੇ ਕਿਹਾ-ਨਹੀਂ ਦਿਆਂਗੇ 1 ਇੰਚ ਜ਼ਮੀਨ, CM ਸੈਣੀ ਨੇ ਕਿਹਾ-ਸਾਡਾ ਵੀ ਹੱਕ
Champions Trophy 2025:  ਜੇ ਆਕੜਾਂ ਦਿਖਾਉਂਦਾ ਰਿਹਾ ਪਾਕਿਸਤਾਨ ਤਾਂ ਭਾਰਤ ਕਰ ਸਕਦਾ ਹੈ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ, ਜਾਣੋ ਕਿਵੇਂ ?
Champions Trophy 2025: ਜੇ ਆਕੜਾਂ ਦਿਖਾਉਂਦਾ ਰਿਹਾ ਪਾਕਿਸਤਾਨ ਤਾਂ ਭਾਰਤ ਕਰ ਸਕਦਾ ਹੈ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ, ਜਾਣੋ ਕਿਵੇਂ ?
ਲਾਹੌਰ 'ਚ ਲੋਕਾਂ ਦਾ ਸਾਹ ਲੈਣਾ ਵੀ ਹੋਇਆ ਔਖਾ, 1900 ਤੋਂ ਪਾਰ AQI, ਹਸਪਤਾਲ 'ਚ 15 ਹਜ਼ਾਰ ਮਰੀਜ਼ ਭਰਤੀ
ਲਾਹੌਰ 'ਚ ਲੋਕਾਂ ਦਾ ਸਾਹ ਲੈਣਾ ਵੀ ਹੋਇਆ ਔਖਾ, 1900 ਤੋਂ ਪਾਰ AQI, ਹਸਪਤਾਲ 'ਚ 15 ਹਜ਼ਾਰ ਮਰੀਜ਼ ਭਰਤੀ
Ravneet Bittu: ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਹੱਕ 'ਚ ਡਟੇ ਰਵਨੀਤ ਬਿੱਟੂ, ਬੋਲੇ...ਕਿਸਾਨਾਂ ਦੀ ਜੇਬ 'ਚ ਕੁਝ ਪਾਉਣਾ ਪਵੇਗਾ
Ravneet Bittu: ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਹੱਕ 'ਚ ਡਟੇ ਰਵਨੀਤ ਬਿੱਟੂ, ਬੋਲੇ...ਕਿਸਾਨਾਂ ਦੀ ਜੇਬ 'ਚ ਕੁਝ ਪਾਉਣਾ ਪਵੇਗਾ
Gold Rate: ਸੋਨਾ ਹੋ ਰਿਹਾ ਸਸਤਾ ਅਤੇ ਚਾਂਦੀ ਵੀ 2300 ਰੁਪਏ ਆਈ ਹੇਠਾਂ, ਜਾਣੋ ਸੋਨਾ-ਚਾਂਦੀ ਦੇ ਲੇਟੇਸਟ ਰੇਟ
Gold Rate: ਸੋਨਾ ਹੋ ਰਿਹਾ ਸਸਤਾ ਅਤੇ ਚਾਂਦੀ ਵੀ 2300 ਰੁਪਏ ਆਈ ਹੇਠਾਂ, ਜਾਣੋ ਸੋਨਾ-ਚਾਂਦੀ ਦੇ ਲੇਟੇਸਟ ਰੇਟ
Embed widget