ਸਿੱਖਿਆ ਖੇਤਰ 'ਚ ਪੰਜਾਬ ਨੇ ਮਾਰੀ ਬਾਜੀ, ਪੰਜਾਬ, ਤਾਮਿਲ ਨਾਡੂ ਤੇ ਕੇਰਲ ਸਣੇ ਇਨ੍ਹਾਂ ਰਾਜਾਂ ਨੂੰ A++ ਗ੍ਰੇਡ
ਕੇਂਦਰੀ ਸਿੱਖਿਆ ਮੰਤਰਾਲੇ ਨੇ ਅੱਜ ਇੱਥੇ ‘ਪਰਫ਼ਾਰਮੈਂਸ ਗਰੇਡਿੰਗ ਇੰਡੈਕਸ’ (PGI - ਪੀਜੀਆਈ) ਦਾ ਤੀਜਾ ਸੰਸਕਰਣ ਜਾਰੀ ਕੀਤਾ। ਇਸ ਤਹਿਤ ਸਕੂਲ ਸਿੱਖਿਆ ਦੇ ਖੇਤਰ ਵਿੱਚ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਕੀਤੀ ਪਹਿਲ ਦੇ ਅਧਾਰ ਤੇ ਗ੍ਰੇਡ ਦਿੱਤੇ ਜਾਂਦੇ ਹਨ।
ਨਵੀਂ ਦਿੱਲੀ: ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ 'ਨਿਸ਼ੰਕ' ਦੀ ਪ੍ਰਵਾਨਗੀ ਤੋਂ ਬਾਅਦ, ਕੇਂਦਰੀ ਸਿੱਖਿਆ ਮੰਤਰਾਲੇ ਨੇ ਅੱਜ ਇੱਥੇ ‘ਪਰਫ਼ਾਰਮੈਂਸ ਗਰੇਡਿੰਗ ਇੰਡੈਕਸ’ (PGI - ਪੀਜੀਆਈ) ਦਾ ਤੀਜਾ ਸੰਸਕਰਣ ਜਾਰੀ ਕੀਤਾ। ਇਸ ਤਹਿਤ ਸਕੂਲ ਸਿੱਖਿਆ ਦੇ ਖੇਤਰ ਵਿੱਚ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਕੀਤੀ ਪਹਿਲ ਦੇ ਅਧਾਰ ਤੇ ਗ੍ਰੇਡ ਦਿੱਤੇ ਜਾਂਦੇ ਹਨ।
ਪੀਜੀਆਈ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਰਦਰਸ਼ੀ ਸੋਚ ਤਹਿਤ ਸਕੂਲ ਸਿੱਖਿਆ ਵਿੱਚ ਬੇਮਿਸਾਲ ਤਬਦੀਲੀ ਲਿਆਉਣ ਲਈ ਸ਼ੁਰੂ ਕੀਤੀ ਗਈ ਸੀ। ਇਸ ਵਿੱਚ, 70 ਮਾਪਦੰਡਾਂ ਦੇ ਇੱਕ ਸਮੂਹ ਦੇ ਅਧੀਨ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਗ੍ਰੇਡ ਦਿੱਤੇ ਜਾਂਦੇ ਹਨ। ਪਹਿਲੀ ਵਾਰ ਇਸ ਇੰਡੈਕਸ ਨੂੰ ਸਾਲ 2019-18 ਵਿੱਚ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਚੁੱਕੀਆਂ ਗਈਆਂ ਪਹਿਲਕਦਮੀਆਂ ਨੂੰ ਧਿਆਨ ਵਿੱਚ ਰੱਖਦਿਆਂ 2019 ਵਿੱਚ ਜਾਰੀ ਕੀਤਾ ਗਿਆ ਸੀ।
ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾਤਰ ਰਾਜਾਂ ਦੇ ਗ੍ਰੇਡਾਂ ਵਿੱਚ ਸੁਧਾਰ
ਪੰਜਾਬ, ਚੰਡੀਗੜ੍ਹ, ਤਾਮਿਲਨਾਡੂ, ਅੰਡੇਮਾਨ ਤੇ ਨਿਕੋਬਾਰ ਆਈਲੈਂਡਜ਼ ਤੇ ਕੇਰਲ ਨੂੰ ਪੀਜੀਆਈ ਦੇ ਤੀਜੇ ਐਡੀਸ਼ਨ ਵਿਚ ਏ ++ ਗ੍ਰੇਡ ਦਿੱਤਾ ਗਿਆ ਹੈ। ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਸਾਰੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਆਪਣੇ ਗ੍ਰੇਡ ਵਿੱਚ ਸੁਧਾਰ ਕੀਤਾ ਹੈ।
ਅੰਡੇਮਾਨ ਤੇ ਨਿਕੋਬਾਰ ਆਈਲੈਂਡਜ਼, ਅਰੁਣਾਚਲ ਪ੍ਰਦੇਸ਼, ਮਨੀਪੁਰ, ਪੁਡੂਚੇਰੀ, ਪੰਜਾਬ ਤੇ ਤਾਮਿਲਨਾਡੂ ਨੇ ਪੀਜੀਆਈ ਦੇ ਅੰਕ ਵਿੱਚ 10% ਯਾਨੀ 100 ਜਾਂ ਵਧੇਰੇ ਅੰਕ ਦਾ ਸੁਧਾਰ ਕੀਤਾ ਹੈ। ਅੰਡੇਮਾਨ ਤੇ ਨਿਕੋਬਾਰ ਆਈਲੈਂਡਜ਼, ਲਕਸ਼ਦਵੀਪ ਅਤੇ ਪੰਜਾਬ ਨੇ ਪਹੁੰਚ ਦੇ ਮਾਮਲੇ ਵਿੱਚ 10% (8 ਅੰਕ) ਜਾਂ ਇਸ ਤੋਂ ਵੱਧ ਦਾ ਸੁਧਾਰ ਦਿਖਾਇਆ ਹੈ।
Happy to share that Punjab has been ranked as top performer among all States & UTs in School Education in the Performance Grading Index 2019-20 released by @EduMinOfIndia. This is the result of focus, hard work & commitment of all our teachers & administrators. pic.twitter.com/GHoEPxkZpd
— Capt.Amarinder Singh (@capt_amarinder) June 6, 2021
13 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਬੁਨਿਆਦੀ ਢਾਂਚਾ ਤੇ ਸਹੂਲਤਾਂ ਦੇ ਮਾਮਲੇ ਵਿੱਚ 10% (15 ਅੰਕ) ਜਾਂ ਇਸ ਤੋਂ ਵੱਧ ਦਾ ਸੁਧਾਰ ਦਿਖਾਇਆ ਹੈ। ਅੰਡੇਮਾਨ-ਨਿਕੋਬਾਰ ਆਈਲੈਂਡਜ਼ ਤੇ ਓਡੀਸ਼ਾ ਵਿੱਚ 20% ਜਾਂ ਇਸ ਤੋਂ ਵੱਧ ਦਾ ਸੁਧਾਰ ਦਿਖਾਇਆ ਗਿਆ ਹੈ।
ਅਰੁਣਾਚਲ ਪ੍ਰਦੇਸ਼, ਮਨੀਪੁਰ ਤੇ ਉੜੀਸਾ ਵਿੱਚ ਇਕੁਇਟੀ ਦਿਸ਼ਾ ਵਿਚ 10% ਤੋਂ ਜ਼ਿਆਦਾ ਸੁਧਾਰ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ 19 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਸ਼ਾਸਨ ਪ੍ਰਕਿਰਿਆ ਦੇ ਲਿਹਾਜ਼ ਨਾਲ 10% (36 ਅੰਕ) ਜਾਂ ਇਸ ਤੋਂ ਵੱਧ ਦਾ ਸੁਧਾਰ ਦਿਖਾਇਆ ਹੈ। ਅੰਡੇਮਾਨ ਤੇ ਨਿਕੋਬਾਰ ਆਈਲੈਂਡਜ਼, ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਮਨੀਪੁਰ, ਪੰਜਾਬ, ਰਾਜਸਥਾਨ ਤੇ ਪੱਛਮੀ ਬੰਗਾਲ ਵਿਚ ਤਕਰੀਬਨ 20% (72 ਅੰਕ ਜਾਂ ਇਸ ਤੋਂ ਵੱਧ) ਦਾ ਸੁਧਾਰ ਦਿਖਾਇਆ ਗਿਆ ਹੈ।
ਇਹ ਸੂਚਕ ਅੰਕ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੱਖ-ਵੱਖ ਪਹਿਲਕਦਮੀਆਂ ਦੁਆਰਾ ਸਿੱਖਿਆ ਖੇਤਰ ਵਿੱਚ ਲੋੜੀਂਦੇ ਨਤੀਜੇ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦਾ ਹੈ। ਸਾਰੇ ਰਾਜ ਤੇ ਕੇਂਦਰ ਸ਼ਾਸਤ ਪ੍ਰਦੇਸ਼ ਸਿੱਖਿਆ ਦੇ ਖੇਤਰ ਵਿੱਚ ਕਮੀਆਂ ਨੂੰ ਲੱਭਦੇ ਹਨ ਤੇ ਉਨ੍ਹਾਂ 'ਤੇ ਕੰਮ ਕਰਨ ਵਿਚ ਵੀ ਸਹਾਇਤਾ ਕਰਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Education Loan Information:
Calculate Education Loan EMI