Punjab Police Recruitment 2021: ਪੰਜਾਬ ਪੁਲਿਸ ‘ਚ ਨੌਕਰੀ ਦਾ ਸ਼ਾਨਦਾਰ ਮੌਕਾ, ਇੰਝ ਕਰੋ ਔਨਲਾਈਨ ਅਪਲਾਈ
ਪੰਜਾਬ ਪੁਲਿਸ ਭਰਤੀ ਬੋਰਡ ਨੇ 4362 ਕਾਂਸਟੇਬਲ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ।ਸਰਕਾਰੀ ਵੈੱਬਸਾਈਟ punjabpolice.gov.in ਉਤੇ ਅਰਜ਼ੀ ਦੇ ਸਕਦੇ ਹੋ।
Punjab Police Recruitment 2021: ਪੰਜਾਬ ਪੁਲਿਸ ਭਰਤੀ ਬੋਰਡ ਨੇ 4362 ਕਾਂਸਟੇਬਲ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਇਹ ਅਸਾਮੀਆਂ ਜ਼ਿਲ੍ਹਾ ਅਤੇ ਆਰਮਡ ਕੇਡਰ ਲਈ ਹਨ। ਚਾਹਵਾਨ ਤੇ ਯੋਗ ਉਮੀਦਵਾਰ ਜਲਦੀ ਹੀ ਸਰਕਾਰੀ ਵੈੱਬਸਾਈਟ punjabpolice.gov.in ਉਤੇ ਅਰਜ਼ੀ ਦੇ ਸਕਦੇ ਹਨ। ਇਹ ਐਲਾਨ ਪੰਜਾਬ ਪੁਲਿਸ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਕੀਤਾ ਹੈ। ਇਨ੍ਹਾਂ ਅਹੁਦਿਆਂ 'ਤੇ ਮਹਿਲਾ ਉਮੀਦਵਾਰਾਂ ਲਈ ਲਗਪਗ 33% ਰਾਖਵਾਂਕਰਨ ਹੋ ਸਕਦਾ ਹੈ। ਇਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਾਣੇ ਆਦੇਸ਼ ਦੇ ਅਨੁਸਾਰ ਹੈ।
ਪੰਜਾਬ ਪੁਲਿਸ ਭਰਤੀ 2021- ਮਹੱਤਵਪੂਰਨ ਤਾਰੀਖਾਂ
ਆਮ ਆਨਲਾਈਨ ਅਰਜ਼ੀ ਫਾਰਮ ਲਾਈਵ ਹੋਣਗੇ - ਜੁਲਾਈ ਅੱਧ 2021
ਓਐਮਆਰ ਅਧਾਰਤ ਐਮਸੀਕਿਊਜ਼ ਲਿਖਤੀ ਪ੍ਰੀਖਿਆ - 25 ਤੇ 26 ਸਤੰਬਰ, 2021
ਇਹ ਅਸਾਮੀਆਂ ਜ਼ਿਲ੍ਹਾ ਤੇ ਆਰਮਡ ਕੇਡਰ ਲਈ ਹਨ। ਪੰਜਾਬ ਪੁਲਿਸ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਟੈਸਟ ਦਾ ਸਿਲੇਬਸ ਵੀ ਸਾਂਝਾ ਕੀਤਾ ਹੈ।
#PunjabPolice Recruitment Alert:
— Punjab Police India (@PunjabPoliceInd) June 21, 2021
A total of 4362 #Constables in District Cadre (2016) & Armed Cadre (2346).
•Common Online Application Form to go live in mid-July 2021.
•OMR based MCQ Written Test on 25-26th September 2021.
•Syllabus for Written Test shared below. pic.twitter.com/7oPkOPiD4R
ਪੰਜਾਬ ਪੁਲਿਸ ਭਰਤੀ 2021 ਹੋਰ ਵੇਰਵੇ
ਉਮੀਦਵਾਰਾਂ ਨੂੰ ਆਪਣੇ ਆਪ ਨੂੰ OMR ਅਧਾਰਤ ਟੈਸਟ ਤੇ ਫਿਜ਼ੀਕਲ ਸਕ੍ਰੀਨਿੰਗ ਟੈਸਟ, ਪੀਐਸਟੀ ਲਈ ਤਿਆਰ ਕਰਨਾ ਹੋਵੇਗਾ। ਲਿਖਤੀ ਟੈਸਟ ਵਿੱਚ 100 ਮਲਟੀਪਲ ਚੁਆਇਸ ਪ੍ਰਸ਼ਨ, ਐਮਸੀਕਿਊਜ਼ ਹੋਣਗੇ ਅਤੇ ਹਰੇਕ ਸਹੀ ਜਵਾਬ ਲਈ 1 ਅੰਕ ਦਿੱਤਾ ਜਾਵੇਗਾ। ਜਦਕਿ ਗਲਤ ਉਤਰ ਲਈ 0.25 ਅੰਕ ਕੱਟੇ ਜਾਣਗੇ।
ਇਹ ਵੀ ਪੜ੍ਹੋ: ਸ਼ਰਾਬ ਦੇ ਠੇਕੇ 'ਚੋਂ ਚੂਹੇ ਪੀ ਗਏ 18,000 ਦੀ ਦਾਰੂ
ਸਰੀਰਕ ਸਕ੍ਰੀਨਿੰਗ ਟੈਸਟ ਤੋਂ ਪਹਿਲਾਂ ਹੋਵੇਗਾ ਲਿਖਤੀ ਟੈਸਟ
ਸਰੀਰਕ ਸਕ੍ਰੀਨਿੰਗ ਟੈਸਟ ਤੋਂ ਪਹਿਲਾਂ ਲਿਖਤੀ ਪ੍ਰੀਖਿਆ ਲਈ ਜਾਏਗੀ ਅਤੇ ਟੈਸਟ ਨੂੰ ਪਾਸ ਕਰਨ ਵਾਲੇ ਉਮੀਦਵਾਰ ਹੀ ਪੀਐਸਟੀ ਦੇ ਯੋਗ ਹੋਣਗੇ। ਉਮੀਦਵਾਰਾਂ ਨੂੰ ਇਹ ਵੀ ਨੋਟ ਕਰਨਾ ਚਾਹੀਦਾ ਹੈ ਕਿ ਕੋਈ ਵੀ ਉਮੀਦਵਾਰ ਲਿਖਤੀ ਇਮਤਿਹਾਨ ਲਈ ਯੋਗ ਨਹੀਂ ਹੋਵੇਗਾ ਜਦੋਂ ਤੱਕ ਉਹ ਮੈਟ੍ਰਿਕ ਦੀ ਪ੍ਰੀਖਿਆ ਪੰਜਾਬੀ ਜਾਂ ਕਿਸੇ ਹੋਰ ਬਰਾਬਰ ਦੀ ਪ੍ਰੀਖਿਆ ਨੂੰ ਪੰਜਾਬੀ ਭਾਸ਼ਾ ਵਿੱਚ ਪਾਸ ਨਾ ਕੀਤੀ ਹੋਵੇ, ਜਿਸ ਨੂੰ ਸਮੇਂ ਸਮੇਂ ਉਤੇ ਪੰਜਾਬ ਸਰਕਾਰ ਦੁਆਰਾ ਨਿਰਧਾਰਤ ਕੀਤਾ ਜਾ ਸਕਦਾ ਹੈ।
ਯੋਗਤਾਵਾਂ ਦੇ ਮਾਪਦੰਡ, ਉਮਰ ਆਦਿ ਵਰਗੇ ਹੋਰ ਵੇਰਵਿਆਂ ਲਈ, ਉਮੀਦਵਾਰ ਪੰਜਾਬ ਪੁਲਿਸ ਦੀ ਅਧਿਕਾਰਤ ਸਾਈਟ ਉਤੇ ਜਾ ਸਕਦੇ ਹਨ ਅਤੇ ਚੈਕ ਕਰ ਸਕਦੇ ਹਨ।
ਇਹ ਵੀ ਪੜ੍ਹੋ: Car Tips: ਮੀਂਹ ਦੇ ਮੌਸਮ ’ਚ ਕਾਰ ਨੂੰ ਆ ਸਕਦੀਆਂ ਕਈ ਔਕੜਾਂ, ਬਚਣ ਲਈ ਅਪਣਾਓ ਇਹ ਜ਼ਰੂਰੀ ਨੁਕਤੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Education Loan Information:
Calculate Education Loan EMI