ਪੜਚੋਲ ਕਰੋ
ਪੰਜਾਬੀ ਯੂਨੀਵਰਸਿਟੀ ਸ਼ੁਰੂ ਕਰੇਗੀ 48 ਨਵੇਂ ਕੋਰਸ, ਸਾਲ 'ਚ ਦੋ ਵਾਰ ਦਾਖ਼ਲਾ
ਚਿੱਠੀ 'ਚ ਵਿਭਾਗਾਂ ਦੇ ਮੁਖੀਆਂ ਤੋਂ ਕੋਰਸ ਸ਼ੁਰੂ ਕਰਨ ਬਾਰੇ ਸਲਾਹ ਮੰਗੀ ਗਈ ਹੈ। ਯੂਨੀਵਰਸਿਟੀ ਨੇ ਕਿਹਾ ਕਿ ਜੇਕਰ ਕੋਈ ਕਾਲਜ ਤੇ ਸੈਂਟਰ ਇਨ੍ਹਾਂ ਕੋਰਸਾਂ ਨੂੰ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਉਹ ਡੀਨ ਅਕਾਦਮਿਕ ਮਾਮਲਿਆਂ ਨਾਲ ਸੰਪਰਕ ਕਰ ਸਕਦਾ ਹੈ।

ਪਟਿਆਲਾ: ਪੰਜਾਬ ਯੂਨੀਵਰਸਿਟੀ (Punjabi University Patiala) ਅਕਾਦਮੀ ਸੈਸ਼ਨ 2020-21 ਦੌਰਾਨ 48 ਨਵੇਂ ਕੋਰਸ ਸ਼ੁਰੂ ਕਰਨ ਦੀ ਤਿਆਰੀ 'ਚ ਹੈ। ਪੀਯੂ ਨੇ ਵਿਭਾਗਾਂ ਦੇ ਮੁਖੀਆਂ ਨੂੰ ਕੋਰਸ ਲਿਸਟ ਭੇਜ ਕੇ ਇਨ੍ਹਾਂ ਨੂੰ ਸ਼ੁਰੂ ਕਰਨ ਦਾ ਪ੍ਰਸਤਾਵ ਰੱਖਿਆ ਹੈ। ਇਨ੍ਹਾਂ ਕੋਰਸਾਂ ਨੂੰ ਲੈ ਕੇ ਯੂਨੀਵਰਸਿਟੀ ਨੇ ਕੈਂਪਸ 'ਚ ਸਥਿਤ ਸਾਰੇ ਵਿਭਾਗ ਮੁਖੀਆਂ ਸਮੇਤ ਰੀਜਨਲ ਸੈਂਟਰ, ਸਬੰਧਤ ਕੈਂਪਸ ਤੇ ਕਾਂਸਟੀਟਿਊਟ ਕਾਲਜਾਂ ਦੇ ਨਾਲ-ਨਾਲ ਬਾਹਰੀ ਸੈਂਟਰਾਂ ਦੇ ਡੀਨ ਨੂੰ ਵੀ ਲੈਟਰ ਜਾਰੀ ਕੀਤਾ ਹੈ। ਚਿੱਠੀ 'ਚ ਵਿਭਾਗਾਂ ਦੇ ਮੁਖੀਆਂ ਤੋਂ ਕੋਰਸ ਸ਼ੁਰੂ ਕਰਨ ਬਾਰੇ ਸਲਾਹ ਮੰਗੀ ਗਈ ਹੈ। ਯੂਨੀਵਰਸਿਟੀ ਨੇ ਕਿਹਾ ਕਿ ਜੇਕਰ ਕੋਈ ਕਾਲਜ ਤੇ ਸੈਂਟਰ ਇਨ੍ਹਾਂ ਕੋਰਸਾਂ ਨੂੰ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਉਹ ਡੀਨ ਅਕਾਦਮਿਕ ਮਾਮਲਿਆਂ ਨਾਲ ਸੰਪਰਕ ਕਰ ਸਕਦਾ ਹੈ। ਡੀਨ ਅਕਾਦਮਿਕ ਮਾਮਲਿਆਂ ਦੇ ਡਾ. ਗੁਰਦੀਪ ਸਿੰਘ ਬੱਤਰਾ ਨੇ ਦੱਸਿਆ ਕਿ ਜੇਕਰ ਕੋਈ ਕਾਲਜ ਇਹ ਕੋਰਸ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਉਹ ਡੀਨ ਅਕਾਦਮਿਕ ਮਾਮਲਿਆਂ ਦੀ ਵੈੱਬਸਾਈਟ 'ਤੇ ਜਾਣਕਾਰੀ ਦੇਵੇਗਾ। ਇਸ ਮਗਰੋਂ ਯੂਨੀਵਰਸਿਟੀ ਕੋਰਸ ਨਾਲ ਸਬੰਧਤ ਅਗਲੀ ਜਾਣਕਾਰੀ ਮੁਹੱਈਆ ਕਰਵਾਏਗੀ। ਫ਼ਿਲਹਾਲ ਇਹ ਦੇਖਿਆ ਜਾ ਰਿਹਾ ਕਿ ਕੌਣ-ਕੌਣ ਇਹ ਕੋਰਸ ਸ਼ੁਰੂ ਕਰੇਗਾ ਇਸ ਮਗਰੋਂ ਫੀਸ ਦਾ ਬਿਓਰਾ ਤਿਆਰ ਕੀਤਾ ਜਾਵੇਗਾ। ਇਨ੍ਹਾਂ ਕੋਰਸਾਂ 'ਚ ਸਾਲ 'ਚ ਦੋ ਵਾਰ ਵਿਦਿਆਰਥੀ ਦਾਖ਼ਲ ਕੀਤੇ ਜਾਣਗੇ। ਇਹ ਕੋਰਸ ਸ਼ੁਰੂ ਕੀਤੇ ਜਾਣ ਦੀ ਯੋਜਨਾ: ਡਿਪਲੋਮਾ ਇਨ ਪੰਜਾਬੀ ਕੰਪਿਊਟਿੰਗ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਡਿਪਲੋਮਾ ਇਨ ਡਾਟਾ ਸਾਇੰਸ ਡਿਪਲੋਮਾ ਇਨ ਡਿਪੋਲਮਾ ਇਨ ਬਿਜ਼ਨੈੱਸ ਇੰਟੈਲੀਜੈਂਸ ਡਿਪਲੋਮਾ ਇਨ ਡਿਜੀਟਲ ਮਾਰਕੀਟਿੰਗ ਸਰਟੀਫਿਕੇਟ ਇਨ ਡਿਜੀਟਲ ਮਾਰਕੀਟਿੰਗ ਡਿਪਲੋਮਾ ਇਨ ਵੈੱਬ ਡਿਵੈਲਪਮੈਂਟ ਡਿਪਲੋਮਾ ਇਨ 3ਡੀ ਪ੍ਰਿੰਟਿੰਗ ਡਿਪੋਲਮਾ ਇਨ ਹੌਸਪਿਟਲ ਮੈਨੇਜਮੈਂਟ ਡਿਪੋਲਮਾ ਇਨ ਲੇਜ਼ਰ ਵੈਲਡਿੰਗ ਡਿਪੋਲਮਾ ਇਨ ਇਨਵੈਸਟਮੈਂਟ ਐਡਵਾਇਜ਼ਰੀ ਸਰਵਿਸ ਡਿਪੋਲਮਾ ਇਨ ਗ੍ਰਾਫ਼ਿਕਸ ਡਿਜ਼ਾਇਨਿੰਗ ਡਿਪੋਲਮਾ ਇਨ ਯੋਗ ਡਿਪੋਲਮਾ ਇਨ ਈ-ਲਰਨਿੰਗ ਆਫ਼ ਪੰਜਾਬੀ ਡਿਪੋਲਮਾ ਇਨ ਪੰਜਾਬੀ ਜਰਨਲਿਜ਼ਮ ਡਿਪੋਲਮਾ ਇਨ ਸਟ੍ਰੈਸ ਮੈਨੇਜਮੈਂਟ ਡਿਪੋਲਮਾ ਇਨ ਪਬਲਿਕ ਪਾਲਿਸੀ ਗਵਰਨੈਂਸ ਡਿਪੋਲਮਾ ਇਨ ਆਫ਼ਿਸ ਮੈਨੇਜਮੈਂਟ ਡਿਪੋਲਮਾ ਇਨ ਡ੍ਰਾਫਟਿੰਗ ਡਿਪੋਲਮਾ ਇਨ ਮੈਡੀਕਲ ਲੈਬੋਰਟਰੀ ਡਿਪੋਲਮਾ ਇਨ ਐਨੀਮੇਸ਼ਨ ਐਂਡ ਮਲਟੀਮੀਡੀਆ ਡਿਪੋਲਮਾ ਇਨ ਈਵੈਂਟ ਮੈਨੇਜਮੈਂਟ ਐਡ ਐਕਟੀਵੇਸ਼ਨ ਪੋਸਟ ਗ੍ਰੈਜੂਏਟ ਇਨ ਐਨਰਜੀ ਆਡਿਟ ਐਂਡ ਅਲਟਰਨੇਟਿਵ ਇਨਫਰਮੇਸ਼ਨ ਸਿਸਟਮ ਸਰਟੀਫਿਕੋਟ ਕੋਰਸ ਇਨ ਮਿਊਜ਼ਿਕ ਕੰਪੋਜ਼ਿਸ਼ਨ ਐਂਡ ਡਾਇਰੈਕਸ਼ਨ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਇੰਸ਼ੋਰੈਂਸ ਬੀਐਸਸੀ ਮਲਟੀਮੀਡੀਆ ਐਂਡ ਐਨੀਮੇਸ਼ਨ ਐਮਐਸਸੀ ਇਨ ਆਰਟੀਫਿਸ਼ਿਅਲ ਇੰਟੈਲੀਜੈਂਸ ਐਂਡ ਡਾਟਾ ਸਾਇੰਸ ਪੀਜੀਡੀਐਮ ਇਨ ਬਿਜ਼ਨੈਸ ਐਨਾਲਿਸਟ ਡਿਪਲੋਮਾ ਇਨ ਇੰਟਰਨੈੱਟ ਆਫ਼ ਥਿੰਗਸ ਡਿਪਲੋਮਾ ਇਨ ਡਿਜੀਟਲ ਐਂਡ ਕੋਡਿੰਗ ਸਕਿੱਲ ਡਿਪੋਲਮਾ ਇਨ ਇਮੋਸ਼ਨਲ ਇੰਟੈਲੀਜੈਂਸ ਡਿਪਲੋਮਾ ਇਨ ਸਕ੍ਰਿਪਟ ਰਾਇਟਿੰਗ ਫਾਰ ਟੈਲੀਵਿਜ਼ਨ ਪੰਜਾਬੀ ਸਿਨੇਮਾ ਤੇ ਡਿਪਲੋਮਾ ਇਨ ਇਨਵਾਇਰਮੈਂਟ ਐਂਡ ਐਡਮਨਿਸਟ੍ਰੇਸ਼ਨ
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















