Result: 300 ਨੰਬਰਾਂ ਦੇ ਪੇਪਰ 'ਚ 310 ਨੰਬਰ ਆਏ, ਯੂਨੀਵਰਸਿਟੀ ਨੇ ਫਟਾਫਟ ਵਾਪਸ ਲਿਆ ਨਤੀਜਾ, ਜਾਣੋ ਪੂਰਾ ਮਾਮਲਾ
Nursing Result: ਇਸ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ 300 ਨੰਬਰਾਂ ਦੇ ਪੇਪਰ 'ਚ 310, 315 ਤੱਕ ਦੇ ਅੰਕ ਦੇ ਦਿੱਤੇ। ਪਰ ਜਦੋਂ ਇਹ ਮਾਮਲਾ ਯੂਨੀਵਰਸਿਟੀ ਤੱਕ ਪਹੁੰਚਿਆ ਤਾਂ ਨਤੀਜੇ ਵਾਪਸ ਲੈ ਕੇ ਸਹੀ ਨਤੀਜੇ ਦੁਬਾਰਾ ਜਾਰੀ ਕਰ ਦਿੱਤੇ ਗਏ
![Result: 300 ਨੰਬਰਾਂ ਦੇ ਪੇਪਰ 'ਚ 310 ਨੰਬਰ ਆਏ, ਯੂਨੀਵਰਸਿਟੀ ਨੇ ਫਟਾਫਟ ਵਾਪਸ ਲਿਆ ਨਤੀਜਾ, ਜਾਣੋ ਪੂਰਾ ਮਾਮਲਾ rajiv gandhi university of health sciences nursing students received more marks than maximum marks in exam Result: 300 ਨੰਬਰਾਂ ਦੇ ਪੇਪਰ 'ਚ 310 ਨੰਬਰ ਆਏ, ਯੂਨੀਵਰਸਿਟੀ ਨੇ ਫਟਾਫਟ ਵਾਪਸ ਲਿਆ ਨਤੀਜਾ, ਜਾਣੋ ਪੂਰਾ ਮਾਮਲਾ](https://feeds.abplive.com/onecms/images/uploaded-images/2024/03/10/41024e9ae027bd9145390047e7773ad71710052182022700_original.jpg?impolicy=abp_cdn&imwidth=1200&height=675)
RGUHS Withdrawn Nursing Result 2024: ਅੱਜਕੱਲ੍ਹ ਪ੍ਰੀਖਿਆਵਾਂ ਅਤੇ ਨਤੀਜਿਆਂ ਦਾ ਮੌਸਮ ਚੱਲ ਰਿਹਾ ਹੈ। ਪਰ ਅਜਿਹੇ ਵਿੱਚ ਇੱਕ ਤੋਂ ਬਾਅਦ ਇੱਕ ਹੈਰਾਨ ਕਰਨ ਵਾਲਾ ਮਾਮਲੇ ਸਾਹਮਣੇ ਆ ਰਹੇ ਨੇ ,ਜੋ ਕਿ ਸਿੱਖਿਆ ਖੇਤਰ ਦੇ ਲਈ ਸਹੀ ਸੰਕੇਤ ਨਹੀਂ ਹਨ। ਹਾਲ ਹੀ ਵਿੱਚ, ਇੱਕ ਯੂਨੀਵਰਸਿਟੀ ਵਿਦਿਆਰਥੀਆਂ ਲਈ ਪ੍ਰੀਖਿਆਵਾਂ ਕਰਵਾਉਣਾ ਭੁੱਲ ਗਈ। ਇਹ ਮਾਮਲਾ ਅਜੇ ਸੁਲਝਿਆ ਵੀ ਨਹੀਂ ਸੀ ਕਿ ਨਵਾਂ ਮਾਮਲਾ ਸਾਹਮਣੇ ਆਇਆ। ਇਸ ਵਿੱਚ ਵਿਦਿਆਰਥੀਆਂ ਨੂੰ ਪੇਪਰ ਦੇ ਅੰਕਾਂ ਤੋਂ ਵੀ ਵੱਧ ਅੰਕ ਪ੍ਰਾਪਤ ਹੋ ਗਏ। ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।
ਜਾਣੋ ਪੂਰਾ ਮਾਮਲਾ ਹੈ ਕੀ?
ਇਹ ਮਾਮਲਾ ਰਾਜੀਵ ਗਾਂਧੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਬੈਂਗਲੁਰੂ ਦਾ ਹੈ। ਨਰਸਿੰਗ ਦੀ ਪ੍ਰੀਖਿਆ ਦੇ ਨਤੀਜੇ ਕੁਝ ਦਿਨ ਪਹਿਲਾਂ ਇੱਥੇ ਜਾਰੀ ਕੀਤੇ ਗਏ ਸਨ। ਨਤੀਜੇ ਹੈਰਾਨ ਕਰਨ ਵਾਲੇ ਸਨ। ਕੁੱਲ 300 ਅੰਕਾਂ ਦੇ ਪੇਪਰ ਵਿੱਚ ਕਈ ਵਿਦਿਆਰਥੀਆਂ ਨੇ 310 ਅਤੇ 315 ਅੰਕ ਪ੍ਰਾਪਤ ਕੀਤੇ।
TOI ਦੀ ਰਿਪੋਰਟ ਦੇ ਅਨੁਸਾਰ, B.Sc ਨਰਸਿੰਗ ਦੇ ਦੂਜੇ ਸਮੈਸਟਰ ਦੀ ਪ੍ਰੀਖਿਆ ਇਸ ਸਾਲ ਜਨਵਰੀ ਵਿੱਚ ਆਯੋਜਿਤ ਕੀਤੀ ਗਈ ਸੀ। ਇਸ ਸਬੰਧੀ ਗੱਲਬਾਤ ਕਰਦਿਆਂ ਇੱਕ ਵਿਦਿਆਰਥੀ ਨੇ ਦੱਸਿਆ ਕਿ ਇਹ ਬੜੀ ਦਿਲਚਸਪ ਗੱਲ ਹੈ ਕਿ ਮੇਰੀ ਜਮਾਤ ਦੇ ਦੋ ਵਿਦਿਆਰਥੀਆਂ ਨੇ 300 ਵਿੱਚੋਂ 310 ਅਤੇ 315 ਅੰਕ ਪ੍ਰਾਪਤ ਕੀਤੇ ਹਨ।
ਯੂਨੀਵਰਸਿਟੀ ਨੇ ਨਤੀਜਾ ਵਾਪਸ ਲੈ ਲਿਆ ਹੈ
ਜਦੋਂ ਇਹ ਮਾਮਲਾ ਯੂਨੀਵਰਸਿਟੀ ਤੱਕ ਪਹੁੰਚਿਆ ਤਾਂ ਨਤੀਜੇ ਵਾਪਸ ਲੈ ਕੇ ਸਹੀ ਨਤੀਜੇ ਦੁਬਾਰਾ ਜਾਰੀ ਕਰ ਦਿੱਤੇ ਗਏ। ਹਾਲਾਂਕਿ ਇਸ ਵਿੱਚ ਵੀ ਕਈ ਸਮੱਸਿਆਵਾਂ ਸਾਹਮਣੇ ਆਈਆਂ। ਇੱਕ ਮਾਤਾ-ਪਿਤਾ ਨੇ ਦੱਸਿਆ ਕਿ ਇੱਕ ਵਿਦਿਆਰਥੀ ਦੇ 275 ਅੰਕ ਸਨ ਅਤੇ ਇੱਕ ਪਲ ਵਿੱਚ 227 ਹੋ ਗਏ। ਚੰਗੀ ਗੱਲ ਇਹ ਸੀ ਕਿ ਗ੍ਰੇਡ ਨਹੀਂ ਬਦਲੇ।
ਯੂਨੀਵਰਸਿਟੀ ਦਾ ਕੀ ਕਹਿਣਾ ਹੈ?
ਇਸ ਸਬੰਧੀ ਯੂਨੀਵਰਸਿਟੀ ਦਾ ਕਹਿਣਾ ਹੈ ਕਿ ਗਲਤੀ ਨਾਲ ਅੰਤਮ ਸਕੋਰ ਵਿੱਚ ਅੰਦਰੂਨੀ ਮੁਲਾਂਕਣ ਦੇ ਕੁਝ ਅੰਕ ਜੋੜ ਦਿੱਤੇ ਗਏ ਸਨ। ਇਸ ਕਾਰਨ ਨੰਬਰ ਵੱਧ ਹੋ ਗਏ, ਇਸ ਸਕੋਰ ਨੂੰ ਫਾਈਨਲ ਸਕੋਰ ਨਾਲ ਜੋੜਿਆ ਨਹੀਂ ਜਾਣਾ ਸੀ। ਇਸ ਲਈ ਜਦੋਂ ਇਹ ਅੰਕ ਪਹਿਲਾਂ ਤੋਂ ਹੀ ਚੰਗੇ ਅੰਕਾਂ ਵਾਲੇ ਵਿਅਕਤੀਆਂ ਨਾਲ ਜੋੜ ਦਿੱਤੇ ਗਏ ਤਾਂ ਉਨ੍ਹਾਂ ਦੇ ਕੁੱਲ ਅੰਕ ਵੱਧ ਹੋ ਗਏ। ਹਾਲਾਂਕਿ, ਇਹ ਨਤੀਜਾ ਵਾਪਸ ਲੈ ਲਿਆ ਗਿਆ ਹੈ ਅਤੇ ਨਵੇਂ ਨਤੀਜੇ ਜਾਰੀ ਕੀਤੇ ਗਏ ਹਨ। ਸਮੈਸਟਰ ਦੀਆਂ ਪ੍ਰੀਖਿਆਵਾਂ ਪਹਿਲੀ ਵਾਰ ਹੋ ਰਹੀਆਂ ਹਨ, ਇਸ ਲਈ ਕਈ ਬਦਲਾਅ ਕੀਤੇ ਜਾ ਰਹੇ ਹਨ।
Education Loan Information:
Calculate Education Loan EMI
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)