(Source: ECI/ABP News)
KVS Class 1 Admission 2023: ਕੇਂਦਰੀ ਵਿਦਿਆਲਿਆ 'ਚ ਕਲਾਸ-1 ਵਿੱਚ ਦਾਖਲੇ ਲਈ ਅੱਜ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ ਪ੍ਰਕਿਰਿਆ
ਕੇਂਦਰੀ ਵਿਦਿਆਲਿਆ ਪਹਿਲੀ ਜਮਾਤ 'ਚ ਦਾਖ਼ਲੇ ਲਈ ਘੱਟੋ-ਘੱਟ ਉਮਰ 6 ਸਾਲ ਰੱਖੀ ਗਈ ਹੈ। ਉਮਰ ਦੀ ਮਿਣਤੀ 31 ਮਾਰਚ 2023 ਤੋਂ ਕੀਤੀ ਜਾਵੇਗੀ। ਕਲਾਸ-1 'ਚ ਪਹਿਲੀ ਪ੍ਰੋਵੀਜ਼ਨਲ ਸਿਲੈਕਸ਼ਨ ਅਤੇ ਵੇਟਲਿਟਸ 20 ਅਪ੍ਰੈਲ 2023 ਨੂੰ ਜਾਰੀ ਕੀਤੀ ਜਾਵੇਗੀ।

KVS Class 1 Admission 2023: ਜਿਹੜੇ ਮਾਪੇ ਆਪਣੇ ਬੱਚਿਆਂ ਦਾ ਦਾਖਲਾ ਕੇਂਦਰੀ ਵਿਦਿਆਲਿਆ 'ਚ ਕਰਵਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਚੰਗੀ ਖ਼ਬਰ ਹੈ। ਕੇਂਦਰੀ ਵਿਦਿਆਲਿਆ ਸੰਗਠਨ (Kendriya Vidyalaya Sangathan) ਦੀ ਤਰਫ਼ੋਂ ਕੇਵੀਐਸ ਕਲਾਸ-1 'ਚ ਦਾਖਲੇ ਲਈ ਅਰਜ਼ੀ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਰਹੀ ਹੈ। ਬੱਚਿਆਂ ਦੇ ਮਾਪੇ ਅਧਿਕਾਰਤ ਸਾਈਟ kvsangathan.nic.in 'ਤੇ ਜਾ ਕੇ ਆਪਣੇ ਦਾਖਲੇ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਉਹ ਇੱਥੇ ਦੱਸੇ ਗਏ ਸਟੈੱਪਸ ਨੂੰ ਵੀ ਫਾਲੋ ਕਰ ਸਕਦੇ ਹਨ। ਕੇਵੀਐਸ ਕਲਾਸ-1 'ਚ ਦਾਖਲੇ ਲਈ ਅਪਲਾਈ ਕਰਨ ਦੀ ਆਖਰੀ ਮਿਤੀ 17 ਅਪ੍ਰੈਲ 2023 ਹੈ।
ਕੇਂਦਰੀ ਵਿਦਿਆਲਿਆ 'ਚ ਪਹਿਲੀ ਜਮਾਤ 'ਚ ਦਾਖ਼ਲੇ ਲਈ ਘੱਟੋ-ਘੱਟ ਉਮਰ 6 ਸਾਲ ਰੱਖੀ ਗਈ ਹੈ। ਉਮਰ ਦੀ ਮਿਣਤੀ 31 ਮਾਰਚ 2023 ਤੋਂ ਕੀਤੀ ਜਾਵੇਗੀ। KVS ਕਲਾਸ-1 'ਚ ਪਹਿਲੀ ਪ੍ਰੋਵੀਜ਼ਨਲ ਸਿਲੈਕਸ਼ਨ ਅਤੇ ਵੇਟਲਿਟਸ 20 ਅਪ੍ਰੈਲ 2023 ਨੂੰ ਜਾਰੀ ਕੀਤੀ ਜਾਵੇਗੀ। ਜਦਕਿ 2ਵੀਂ ਜਮਾਤ 'ਚ ਦਾਖਲੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 3 ਅਪ੍ਰੈਲ 2023 ਨੂੰ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ, ਜੋ ਕਿ 12 ਅਪ੍ਰੈਲ 2023 ਨੂੰ ਸ਼ਾਮ 4 ਵਜੇ ਤੱਕ ਜਾਰੀ ਰਹੇਗੀ।
ਐਪ ਜਾਰੀ ਕਰੇਗਾ ਕੇਵੀਐਸ
KVS ਨੇ ਕਿਹਾ ਹੈ ਕਿ ਕਲਾਸ 1 'ਚ ਦਾਖ਼ਲੇ ਲਈ ਇੱਕ ਐਪ ਜਾਰੀ ਕੀਤਾ ਜਾਵੇਗਾ। ਐਪ ਡਾਊਨਲੋਡ ਕਰਨ ਲਈ ਲਿੰਕ ਅਧਿਕਾਰਤ ਵੈਬਸਾਈਟ 'ਤੇ ਉਪਲੱਬਧ ਕਰਵਾਇਆ ਜਾਵੇਗਾ। ਇਹ ਐਪ ਐਂਡਰਾਇਡ ਫ਼ੋਨ ਯੂਜਰਸ ਲਈ ਗੂਗਲ ਪਲੇ ਸਟੋਰ 'ਤੇ ਵੀ ਉਪਲੱਬਧ ਹੋਵੇਗਾ। ਵਧੇਰੇ ਵੇਰਵਿਆਂ ਲਈ ਉਮੀਦਵਾਰ ਅਧਿਕਾਰਤ ਸਾਈਟ 'ਤੇ ਨਜ਼ਰ ਰੱਖਣ।
KVS Class 1 Admission 2023: ਇਸ ਤਰ੍ਹਾਂ ਕਰ ਸਕਦੇ ਹੋ ਰਜਿਸਟ੍ਰੇਸ਼ਨ
ਸਟੈੱਪ 1 : ਸਭ ਤੋਂ ਪਹਿਲਾਂ KVS ਦੀ ਅਧਿਕਾਰਤ ਵੈੱਬਸਾਈਟ kvsonlineadmission.kvs.gov.in 'ਤੇ ਜਾਓ।
ਸਟੈੱਪ 2 : ਇਸ ਤੋਂ ਬਾਅਦ ਰਜਿਸਟ੍ਰੇਸ਼ਨ ਕਰੋ।
ਸਟੈੱਪ 3 : ਫਿਰ ਰਜਿਸਟ੍ਰੇਸ਼ਨ ਪੂਰਾ ਹੋਣ ਤੋਂ ਬਾਅਦ ਲੌਗਇਨ ਕਰੋ ਅਤੇ ਐਡਮਿਸ਼ਨ ਫਾਰਮ ਭਰੋ।
ਸਟੈੱਪ 4 : ਇਸ ਤੋਂ ਬਾਅਦ ਮੰਗੇ ਗਏ ਦਸਤਾਵੇਜ਼ ਅਪਲੋਡ ਕਰੋ।
ਸਟੈੱਪ 5 : ਫਿਰ ਅਰਜ਼ੀ ਫਾਰਮ ਦੀ ਜਾਂਚ ਕਰੋ।
ਸਟੈੱਪ 6: ਇਸ ਤੋਂ ਬਾਅਦ ਅਰਜ਼ੀ ਫਾਰਮ ਸਬਮਿਟ ਕਰੋ।
ਸਟੈੱਪ 7: ਅੰਤ 'ਚ ਅਰਜ਼ੀ ਦੀ ਰਸੀਦ ਦਾ ਪ੍ਰਿੰਟ ਆਊਟ ਲਓ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Education Loan Information:
Calculate Education Loan EMI
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
