School Reopening: ਕੋਰੋਨਾ ਦਾ ਕਹਿਰ ਘਟਦਿਆਂ ਹੀ ਸਕੂਲ ਖੋਲ੍ਹਣ ਦਾ ਐਲਾਨ
ਕਈ ਰਾਜਾਂ ਵਿੱਚ ਸਕੂਲ ਖੁੱਲ੍ਹ ਗਏ ਹਨ, ਬਹੁਤ ਸਾਰੇ ਸਕੂਲ ਜਲਦੀ ਖੋਲ੍ਹਣ ਦੀ ਯੋਜਨਾ ਬਣਾ ਰਹੇ ਹਨ। ਆਓ ਜਾਣਦੇ ਹਾਂ ਕਿ ਕਿਹੜੇ ਰਾਜਾਂ ਨੇ ਸਕੂਲ ਖੋਲ੍ਹ ਦਿੱਤੇ ਜਾਂ ਖੋਲ੍ਹਣ ਦਾ ਐਲਾਨ ਕੀਤਾ ਹੈ।
School Reopening: ਦੇਸ਼ ‘ਚ ਕੋਵਿਡ-19 ਦੇ ਮਾਮਲਿਆਂ ਵਿੱਚ ਗਿਰਾਵਟ ਦੇ ਨਾਲ ਹੀ ਬਹੁਤ ਸਾਰੇ ਰਾਜਾਂ ਨੇ ਲੌਕਡਾਉਨ ਪਾਬੰਦੀਆਂ ਨੂੰ ਖੋਲ੍ਹਣ ਤੇ ਢਿੱਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸਕੂਲ ਤੇ ਕਾਲਜ ਵੀ ਮੁੜ ਖੋਲ੍ਹਣੇ ਸ਼ੁਰੂ ਹੋ ਗਏ ਹਨ। ਜਦੋਂਕਿ ਕਈ ਰਾਜਾਂ ਵਿੱਚ ਸਕੂਲ ਖੁੱਲ੍ਹ ਗਏ ਹਨ, ਬਹੁਤ ਸਾਰੇ ਸਕੂਲ ਜਲਦੀ ਖੋਲ੍ਹਣ ਦੀ ਯੋਜਨਾ ਬਣਾ ਰਹੇ ਹਨ। ਆਓ ਜਾਣਦੇ ਹਾਂ ਕਿ ਕਿਹੜੇ ਰਾਜਾਂ ਨੇ ਸਕੂਲ ਖੋਲ੍ਹ ਦਿੱਤੇ ਜਾਂ ਖੋਲ੍ਹਣ ਦਾ ਐਲਾਨ ਕੀਤਾ ਹੈ।
ਗੁਜਰਾਤ: ਗੁਜਰਾਤ ਵਿੱਚ 12 ਵੀਂ ਜਮਾਤ ਦੇ ਵਿਦਿਆਰਥੀਆਂ ਲਈ 15 ਜੁਲਾਈ 2021 ਅਰਥਾਤ ਅੱਜ ਤੋਂ ਸਕੂਲ ਖੋਲ੍ਹੇ ਗਏ ਹਨ। ਇਸਦੇ ਨਾਲ ਹੀ ਕਾਲਜ ਤੇ ਤਕਨੀਕੀ ਸੰਸਥਾਵਾਂ ਵੀ ਖੋਲ੍ਹੀਆਂ ਗਈਆਂ ਹਨ। ਗੁਜਰਾਤ ‘ਚ ਕੋਵਿਡ-19 ਦੇ ਨਵੇਂ ਮਾਮਲਿਆਂ ਵਿੱਚ ਇੱਕ ਕਾਫੀ ਗਿਰਾਵਟ ਦਰਜ ਕੀਤੀ ਹੈ। ਇਸ ਦੇ ਮੱਦੇਨਜ਼ਰ, ਗੁਜਰਾਤ ਵਿੱਚ 50 ਪ੍ਰਤੀਸ਼ਤ ਸਮਰੱਥਾ ਵਾਲੇ ਕਾਲਜਾਂ ਤੇ ਤਕਨੀਕੀ ਸੰਸਥਾਵਾਂ ਵਿੱਚ 12ਵੀਂ ਕਲਾਸਾਂ ਤੋਂ ਇਲਾਵਾ ਕਲਾਸਾਂ ਅੱਜ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਵਿੱਚ 1 ਜੁਲਾਈ ਤੋਂ ਸਕੂਲ ਖੁੱਲ੍ਹ ਗਏ ਹਨ, ਪਰ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਜਾਣ ਦੀ ਆਗਿਆ ਨਹੀਂ। ਦਰਅਸਲ ਸਕੂਲ ਅਕਾਦਮਿਕ ਕੰਮਾਂ ਲਈ ਖੋਲ੍ਹ ਦਿੱਤੇ ਗਏ ਹਨ ਤੇ ਸਿਰਫ ਅਧਿਆਪਕ ਤੇ ਨਾਨ-ਟੀਚਿੰਗ ਸਟਾਫ ਸਕੂਲ ਆ ਰਿਹਾ ਹੈ। ਇਸ ਸਮੇਂ ਵਿਦਿਆਰਥੀਆਂ ਦੀ ਆਨਲਾਈਨ ਲਰਨਿੰਗ-ਟੀਚਿੰਗ ਚੱਲ ਰਹੀ ਹੈ।
ਬਿਹਾਰ: ਬਿਹਾਰ ਵਿੱਚ 6 ਜੁਲਾਈ 2021 ਤੋਂ ਸਕੂਲ ਖੋਲ੍ਹੇ ਗਏ ਹਨ। ਹਾਲਾਂਕਿ, ਇੱਥੇ ਪੜਾਅਵਾਰ ਤਰੀਕੇ ਨਾਲ ਸਕੂਲ ਖੁਲ੍ਹਣੇ ਹਨ। ਗੌਰਤਲਬ ਹੈ ਕਿ ਸਰਕਾਰ ਨੇ ਸਾਰੇ ਸਕੂਲਾਂ ਤੇ ਕਾਲਜਾਂ ਨੂੰ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਸਖਤ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਸੰਸਥਾ ਦੇ ਗੇਟ 'ਤੇ ਥਰਮਲ ਸਕ੍ਰੀਨਿੰਗ ਲਈ ਵਿਸ਼ੇਸ਼ ਪ੍ਰਬੰਧ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ। ਦੱਸ ਦੇਈਏ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਹਾਲ ਹੀ ਵਿੱਚ ਟਵਿੱਟਰ ਉੱਤੇ ਸਕੂਲ ਤੇ ਕਾਲਜ ਮੁੜ ਖੋਲ੍ਹਣ ਸੰਬੰਧੀ ਜਾਣਕਾਰੀ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਯੂਨੀਵਰਸਿਟੀ, ਸਾਰੇ ਕਾਲਜ, ਤਕਨੀਕੀ ਵਿਦਿਅਕ ਸੰਸਥਾਵਾਂ, ਸਰਕਾਰੀ ਸਿਖਲਾਈ ਸੰਸਥਾਵਾਂ, 11ਵੀਂ ਅਤੇ 12ਵੀਂ ਜਮਾਤ ਤੱਕ ਦੇ ਸਕੂਲ 50% ਹਾਜ਼ਰੀ ਨਾਲ ਖੁੱਲ੍ਹਣਗੇ।
ਹਰਿਆਣਾ: ਹਰਿਆਣਾ ਸਰਕਾਰ ਨੇ 9 ਜੁਲਾਈ ਨੂੰ ਐਲਾਨ ਕੀਤਾ ਸੀ ਕਿ 16 ਜੁਲਾਈ ਤੋ 9 ਤੋਂ 12 ਵੀਂ ਜਮਾਤ ਤੱਕ ਸਮਾਜਿਕ ਦੂਰੀਆਂ ਨਾਲ ਮੁੜ ਸਕੂਲ ਖੁਲ੍ਹਣਗੇ। ਜੇ ਸਥਿਤੀ ਸਧਾਰਨ ਬਣੀ ਰਹੀ ਤਾਂ ਸਕੂਲ ਹੋਰ ਕਲਾਸਾਂ ਲਈ ਮੁੜ ਖੋਲ੍ਹ ਦਿੱਤੇ ਜਾਣਗੇ। ਜਦੋਂਕਿ 6 ਜੁਲਾਈ ਤੋਂ 8 ਵੀਂ ਜਮਾਤ ਦੇ ਸਕੂਲ 23 ਜੁਲਾਈ ਤੋਂ ਮੁੜ ਖੋਲ੍ਹੇ ਜਾਣਗੇ। ਹਾਲਾਂਕਿ, ਆਨਲਾਈਨ ਕਲਾਸਾਂ ਜਾਰੀ ਰਹਿਣਗੀਆਂ ਤੇ ਜੋ ਵਿਦਿਆਰਥੀ ਇਹਨਾਂ ਨੂੰ ਲੈਣਾ ਜਾਰੀ ਰੱਖਣਾ ਚਾਹੁੰਦੇ ਹਨ, ਉਨ੍ਹਾਂ ਨੂੰ ਅਜਿਹਾ ਕਰਨ ਦੀ ਆਗਿਆ ਦੇ ਦਿੱਤੀ ਜਾਵੇਗੀ। ਨਾਲ ਹੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਲਿਖਤੀ ਇਜ਼ਾਜ਼ਤ ਲੈਣ ਤੋਂ ਬਾਅਦ ਹੀ ਸਕੂਲ ਆਉਣ ਦੀ ਆਗਿਆ ਦਿੱਤੀ ਜਾਏਗੀ। ਫਿਲਹਾਲ, ਰਾਜ ਵਿੱਚ ਪਹਿਲੀ ਤੋਂ 5ਵੀਂ ਜਮਾਤ ਦੇ ਸਕੂਲ ਬੰਦ ਰਹਿਣਗੇ ਤੇ ਇਨ੍ਹਾਂ ਨੂੰ ਦੁਬਾਰਾ ਖੋਲ੍ਹਣ ਸਬੰਧੀ ਕੋਈ ਫੈਸਲਾ ਬਾਅਦ ਵਿੱਚ ਲਿਆ ਜਾਵੇਗਾ।
ਚੰਡੀਗੜ੍ਹ: ਚੰਡੀਗੜ੍ਹ ਵਿੱਚ 19 ਜੁਲਾਈ ਤੋਂ 9 ਤੋਂ12 ਵੀਂ ਜਮਾਤ ਦੇ ਸਕੂਲ ਖੋਲ੍ਹੇ ਜਾਣਗੇ। ਹਾਲਾਂਕਿ, ਸਕੂਲ ਆਉਣ ਲਈ ਮਾਪਿਆਂ ਦੀ ਸਹਿਮਤੀ ਜ਼ਰੂਰੀ ਹੋਵੇਗੀ। ਇਸ ਦੌਰਾਨ ਆਨ ਲਾਈਨ ਕਲਾਸਾਂ ਵੀ ਜਾਰੀ ਰਹਿਣਗੀਆਂ।
ਪੁੱਡੂਚੇਰੀ: ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਦੀ ਸਰਕਾਰ ਨੇ ਰਾਜ ਦੇ ਸਾਰੇ ਸਕੂਲ ਨੌਵੀਂ ਤੋਂ 12ਵੀਂ ਜਮਾਤ ਤੱਕ ਖੋਲ੍ਹਣ ਦਾ ਐਲਾਨ ਕੀਤਾ ਹੈ। ਰਾਜ ਦੇ ਮੁੱਖ ਮੰਤਰੀ ਐਨ ਰੰਗਾਸਵਾਮੀ ਨੇ ਐਲਾਨ ਕੀਤਾ ਕਿ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਰਾਜ ਦੇ ਸਾਰੇ ਸਕੂਲ 16 ਜੁਲਾਈ ਤੋਂ ਖੁੱਲ੍ਹਣਗੇ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ 16 ਜੁਲਾਈ ਤੋਂ ਰਾਜ ਦੇ ਸਾਰੇ ਕਾਲਜ ਵੀ ਮੁੜ ਖੋਲ੍ਹੇ ਜਾਣਗੇ।
ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ ਵੀ 8 ਵੀਂ ਤੋਂ 12 ਵੀਂ ਜਮਾਤ ਦੇ ਸਕੂਲ 15 ਜੁਲਾਈ 2021 ਨੂੰ ਯਾਨੀ ਅੱਜ ਤੋਂ ਖੁੱਲ੍ਹ ਰਹੇ ਹਨ। ਹਾਲਾਂਕਿ, ਸਰਕਾਰ ਨੇ ਉਨ੍ਹਾਂ ਇਲਾਕਿਆਂ ਵਿੱਚ ਸਕੂਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ, ਜਿੱਥੇ ਪਿਛਲੇ ਇੱਕ ਮਹੀਨੇ ਤੋਂ ਕੋਰੋਨ ਦਾ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ।
ਆਂਧਰਾ ਪ੍ਰਦੇਸ਼: ਆਂਧਰਾ ਪ੍ਰਦੇਸ਼ ਸਰਕਾਰ ਨੇ 16 ਅਗਸਤ ਤੋਂ ਰਾਜ ਦੇ ਸਕੂਲ ਮੁੜ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇੱਥੇ ਸਿਰਫ ਆਨਲਾਈਨ ਕਲਾਸਾਂ ਚੱਲ ਰਹੀਆਂ ਹਨ।
ਉੱਤਰਾਖੰਡ: ਟਾਈਮਜ਼ ਆਫ ਇੰਡੀਆ ਦੀ ਇੱਕ ਰਿਪੋਰਟ ਅਨੁਸਾਰ, ਉਤਰਾਖੰਡ ਸਰਕਾਰ ਉਨ੍ਹਾਂ ਖੇਤਰਾਂ ਵਿਚ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਦੁਬਾਰਾ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ ਜਿੱਥੇ ਕੋਵਿਡ -19 ਕੇਸ ਤੁਲਨਾਤਮਕ ਤੌਰ 'ਤੇ ਘੱਟ ਹਨ। ਟੀ.ਓ.ਆਈ. ਦੀ ਰਿਪੋਰਟ ਅਨੁਸਾਰ ਉਤਰਾਖੰਡ ਦੇ ਸਿੱਖਿਆ ਮੰਤਰੀ ਧੰਨ ਸਿੰਘ ਰਾਵਤ ਨੇ ਕਿਹਾ ਹੈ ਕਿ ਅਸੀਂ ਜ਼ਿਲ੍ਹੇ ਵਿੱਚ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਮੁੜ ਖੋਲ੍ਹਣ ਦੀ ਉਮੀਦ ਕਰ ਰਹੇ ਹਾਂ ਜਿਥੇ ਕੋਵਿਡ-19 ਦੇ ਕੇਸ ਘੱਟ ਹਨ।" ਦੱਸ ਦੇਈਏ ਕਿ ਇਸ ਸਾਲ ਉਤਰਾਖੰਡ ਸਰਕਾਰ ਨੇ ਫਰਵਰੀ ਮਹੀਨੇ ਵਿੱਚ ਕਾਲਜ ਅਤੇ ਵਿਦਿਅਕ ਸੰਸਥਾਵਾਂ ਖੋਲ੍ਹੀਆਂ ਸਨ ਪਰ ਬਾਅਦ ਵਿੱਚ ਕੋਵਿਡ -19 ਮਹਾਂਮਾਰੀ ਦੀ ਦੂਜੀ ਲਹਿਰ ਕਾਰਨ ਫਿਜੀਕਲ ਕਲਾਸਾਂ ਮੁਅੱਤਲ ਕਰ ਦਿੱਤੀਆਂ ਗਈਆਂ।
ਦਿੱਲੀ: ਇਸ ਵੇਲੇ ਦਿੱਲੀ ਸਰਕਾਰ ਨੇ 50 ਪ੍ਰਤੀਸ਼ਤ ਦੀ ਵੱਧ ਸਮਰੱਥਾ ਵਾਲੇ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਪ੍ਰਸ਼ਾਸਕੀ ਕੰਮਾਂ ਲਈ ਦੁਬਾਰਾ ਖੋਲ੍ਹਣ ਦੀ ਆਗਿਆ ਦਿੱਤੀ ਹੈ। ਸਿਰਫ ਕਾਲਜ ਸਟਾਫ ਨੂੰ ਕੈਂਪਸ ਦੇ ਅੰਦਰ ਹੀ ਆਗਿਆ ਦਿੱਤੀ ਜਾਏਗੀ ਤੇ ਕੈਂਪਸ ਦੇ ਅੰਦਰ ਕਿਸੇ ਵੀ ਵਿਦਿਆਰਥੀ ਦੀ ਆਗਿਆ ਨਹੀਂ ਹੋਵੇਗੀ। ਦਿੱਲੀ ਦੇ ਕਾਲਜ ਅਤੇ ਯੂਨੀਵਰਸਟੀ ਬਾਅਦ ਵਿੱਚ ਸਾਰੇ ਕੋਵਿਡ-19 ਸੇਫਟੀ ਪ੍ਰੋਟੋਕੋਲ ਨਾਲ ਖੋਲ੍ਹੇ ਜਾਣਗੇ। ਅਧਿਆਪਕ ਆਨਲਾਈਨ ਰਾਹੀਂ ਕਲਾਸਾਂ ਲੈਂਦੇ ਰਹਿਣਗੇ।
ਇਹ ਵੀ ਪੜ੍ਹੋ: Disha Parmar Mehandi Ceremony: ਦਿਸ਼ਾ ਪਰਮਾਰ ਦੇ ਹੱਥਾਂ 'ਤੇ ਲੱਗੀ ਰਾਹੁਲ ਵੈਦਿਆ ਦਾ ਨਾਂ ਦੀ ਮਹਿੰਦੀ, ਪਹਿਲੀ ਤਸਵੀਰ ਆਈ ਸਾਹਮਣੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI