Job and Career: ਜ਼ਿਆਦਾਤਰ ਨੌਜਵਾਨਾਂ ਨੂੰ ਨਹੀਂ ਮਿਲਦੀਆਂ ਆਸਾਂ ਤੇ ਸੁਫ਼ਨਿਆਂ ਮੁਤਾਬਕ ਨੌਕਰੀਆਂ, ਉਨ੍ਹਾਂ ਨੂੰ ਨਿਰਾਸ਼ਾ ਤੋਂ ਇੰਝ ਬਚਾਓ
ਅੰਤਰਰਾਸ਼ਟਰੀ ਖੋਜਕਾਰਾਂ ਦੀ ਟੀਮ ਦੀ ਅਗਵਾਈ ਹੇਠ ਹੋਏ ਇੱਕ ਅਧਿਐਨ ਵਿੱਚ ਨੌਜਵਾਨਾਂ ਦੇ ਸੁਫ਼ਨਿਆਂ ਅਤੇ ਉਨ੍ਹਾਂ ਨੂੰ ਮਿਲਣ ਵਾਲੇ ਰੁਜ਼ਗਾਰ ਦੀਆਂ ਹਕੀਕਤਾਂ ਵਿੱਚ ਮਹੱਤਵਪੂਰਨ ਅੰਤਰ ਹੋਣ ਦੀ ਰਿਪੋਰਟ ਕੀਤੀ ਗਈ ਹੈ। ਹਿਊਸਟਨ ਯੂਨੀਵਰਸਿਟੀ ਦੇ ਮਨੋਵਿਗਿਆਨ ਦੇ ਇੱਕ ਖੋਜਕਾਰ ਦਾ ਮੰਨਣਾ ਹੈ ਨੌਜਵਾਨਾਂ ਦੀਆਂ ਆਸਾਂ ਘੱਟ ਹੀ ਪੂਰੀਆਂ ਹੁੰਦੀਆਂ ਹਨ।
ਵਾਸ਼ਿੰਗਟਨ ਡੀਸੀ ਅਮਰੀਕਾ: ਅੰਤਰਰਾਸ਼ਟਰੀ ਖੋਜਕਾਰਾਂ ਦੀ ਟੀਮ ਦੀ ਅਗਵਾਈ ਹੇਠ ਹੋਏ ਇੱਕ ਅਧਿਐਨ ਵਿੱਚ ਨੌਜਵਾਨਾਂ ਦੇ ਸੁਫ਼ਨਿਆਂ ਅਤੇ ਉਨ੍ਹਾਂ ਨੂੰ ਮਿਲਣ ਵਾਲੇ ਰੁਜ਼ਗਾਰ ਦੀਆਂ ਹਕੀਕਤਾਂ ਵਿੱਚ ਮਹੱਤਵਪੂਰਨ ਅੰਤਰ ਹੋਣ ਦੀ ਰਿਪੋਰਟ ਕੀਤੀ ਗਈ ਹੈ। ਹਿਊਸਟਨ ਯੂਨੀਵਰਸਿਟੀ ਦੇ ਮਨੋਵਿਗਿਆਨ ਦੇ ਇੱਕ ਖੋਜਕਾਰ ਦਾ ਮੰਨਣਾ ਹੈ ਨੌਜਵਾਨਾਂ ਦੀਆਂ ਆਸਾਂ ਘੱਟ ਹੀ ਪੂਰੀਆਂ ਹੁੰਦੀਆਂ ਹਨ।
ਅਧਿਐਨ ਦੀਆਂ ਖੋਜਾਂ ਨੂੰ ‘ਜਰਨਲ ਆਫ਼ ਕਰੀਅਰ ਅਸੈਸਮੈਂਟ’ ਵਿਚ ਪ੍ਰਕਾਸ਼ਤ ਕੀਤਾ ਗਿਆ ਸੀ। ਹੌਫ਼ ਅਨੁਸਾਰ ''ਲਗਭਗ 50 ਪ੍ਰਤੀਸ਼ਤ ਨੌਜਵਾਨ ਖੋਜੀ ਰੁਚੀ ਵਾਲੇ ਜਾਂ ਕਲਾਤਮਕ ਕਰੀਅਰ ਦੀ ਇੱਛਾ ਰੱਖਦੇ ਹਨ, ਜੋ ਸੰਯੁਕਤ ਰਾਜ ਦੇ ਲੇਬਰ ਮਾਰਕੀਟ ਦਾ ਸਿਰਫ 8 ਪ੍ਰਤੀਸ਼ਤ ਹੈ। 42 ਅਮਰੀਕੀ ਰਾਜਾਂ ਦੇ 353 ਕਿਸ਼ੋਰ (ਉਮਰ 13-18 ਸਾਲ) ਦੀ ਕਰੀਅਰ ਦੀਆਂ ਇੱਛਾਵਾਂ ਦੀ ਜਾਂਚ ਕੀਤੀ ਗਈ। ਖੋਜੀ ਰੁਚੀ ਵਾਲੀਆਂ ਨੌਕਰੀਆਂ ਸਾਇੰਸ ਤੇ ਰਿਸਰਚ ਦੇ ਖੇਤਰ ਵਿੱਚ ਹੁੰਦੀਆਂ ਹਨ।
ਹੋਫ ਦੀ ਟੀਮ ਨੇ ਜੋਖਮ ਦੇ ਪੱਧਰਾਂ, ਵਿਦਿਅਕ ਜ਼ਰੂਰਤਾਂ ਤੇ ਪੇਸ਼ੇ ਦੀਆਂ ਇੱਛਾਵਾਂ ਦੇ ਪੇਸ਼ੇਵਰ ਰੁਚੀਆਂ ਨੂੰ ਸੰਕਲਿਤ ਕਰਨ ਲਈ ਆਕੂਪੇਸ਼ਨਲ ਇਨਫਰਮੇਸ਼ਨ ਨੈਟਵਰਕ (O*NET) ਦੀ ਵਰਤੋਂ ਕਰਦਿਆਂ ਵੱਡੇ ਪੱਧਰ 'ਤੇ ਕੋਡਿੰਗ ਦੀ ਕੋਸ਼ਿਸ਼ ਕੀਤੀ।
"ਨਤੀਜਿਆਂ ਤੋਂ ਪਤਾ ਚੱਲਿਆ ਕਿ ਨੌਜਵਾਨਾਂ ਦੀਆਂ ਇੱਛਾਵਾਂ ਤੇ ਲੇਬਰ ਮਾਰਕੀਟ ਵਿੱਚ ਉਪਲਬਧ ਨੌਕਰੀਆਂ ਦੀ ਗਿਣਤੀ ਵਿੱਚ ਬਹੁਤ ਅੰਤਰ ਹੈ।" ਔਰਤਾਂ ਜ਼ਿਆਦਾਤਰ ਡਾਕਟਰ, ਵੈਟਰਨਰੀ ਡਾਕਟਰ, ਅਧਿਆਪਕ ਤੇ ਨਰਸਾਂ ਬਣਨਾ ਚਾਹੁੰਦੀਆਂ ਹਨ। 22 ਤੋਂ 32 ਪ੍ਰਤੀਸ਼ਤ ਮਰਦ ਨੌਜਵਾਨਾਂ ਵਿੱਚ ਐਥਲੀਟ ਬਣਨ ਦੀ ਇੱਛਾ ਵੀ ਪਾਈ ਜਾਂਦੀ ਹੈ, ਉਹ ਵੀ 13-15 ਸਾਲ ਦੀ ਉਮਰ ਵਿੱਚ।
ਹਾਫ ਅਨੁਸਾਰ ਮਰਦ ਤੇ ਔਰਤ ਦੋਵਾਂ ਨੇ ਉਮਰ ਦੇ ਨਾਲ ਆਪਣੇ ਕਰੀਅਰ ਦੀਆਂ ਇੱਛਾਵਾਂ ਵਿਚ ਤਬਦੀਲੀ ਕੀਤੀ। ਜਿਸ ਨਾਲ ਕਰੀਅਰ ਦੇ ਵੱਖ-ਵੱਖ ਟੀਚਿਆਂ ਦਾ ਸੰਕੇਤ ਮਿਲਦਾ ਹੈ। ਬਹੁਤ ਸਾਰੇ 13-ਸਾਲ ਦੇ ਪੁਰਸ਼ ਨੌਜਵਾਨ ਜੋ ਪਹਿਲਾਂ ਪੇਸ਼ੇਵਰ ਅਥਲੀਟ ਬਣਨਾ ਚਾਹੁੰਦੇ ਸਨ ਉਨ੍ਹਾਂ ਨੇ ਆਪਣੀ ਮਨਮਰਜ਼ੀ 18 ਸਾਲ ਦੀ ਉਮਰ ਵਿੱਚ ਕੋਈ ਹੋਰ ਨੌਕਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ।
ਹੌਫ਼ ਅਨੁਸਾਰ "ਜਵਾਨ ਕੁੜੀਆਂ ਅਕਸਰ ਅਧਿਆਪਕ ਬਣਨਾ ਚਾਹੁੰਦੀਆਂ ਹਨ ਕਿਉਂਕਿ ਇਹ ਉਹ ਹਰ ਰੋਜ਼ ਅਧਿਆਪਕਾਂ ਨੂੰ ਹੀ ਵੇਖਦੀਆਂ ਹਨ। ਜੇ ਉਨ੍ਹਾਂ ਨੂੰ ਹੋਰ ਰੋਜ਼ਗਾਰਾਂ ਬਾਰੇ ਜਾਗਰੂਕ ਕੀਤਾ ਜਾਵੇ, ਤਾਂ ਨਿਸ਼ਚਤ ਤੌਰ ਉੱਤੇ ਉਨ੍ਹਾਂ ਦਾ ਰੁਝਾਨ ਉਨ੍ਹਾਂ ਵੱਲ ਵੀ ਹੋਣ ਲੱਗੇਗਾ। ਉਨ੍ਹਾਂ ਨੂੰ ਇੰਝ STEM ਖੇਤਰਾਂ ਨਾਲ ਵੀ ਜੋੜਿਆ ਜਾ ਸਕਦਾ ਹੈ। ਹੌਫ ਨੇ ਕਿਹਾ ਕਿ ਅਧਿਆਪਕ ਅਕਸਰ ਉਹਨਾਂ ਵਿਦਿਆਰਥੀਆਂ ਨੂੰ ਨਿਰਦੇਸ਼ਤ ਕਰਨ ਲਈ ਸੰਘਰਸ਼ ਕਰਦੇ ਹਨ ਜਿਨ੍ਹਾਂ ਦੇ ਕਰੀਅਰ ਦੀਆਂ ਉੱਚੀਆਂ ਇੱਛਾਵਾਂ ਹੁੰਦੀਆਂ ਹਨ।
"ਜਿਹੜੇ ਨੌਜਵਾਨ ਡਾਕਟਰ ਬਣਨਾ ਚਾਹੁੰਦੇ ਹਨ, ਉਹ ਮੈਡੀਕਲ ਖੇਤਰ ਵਿੱਚ ਕੁਝ ਚੰਗਾ ਕਰਨ ਦੇ ਨਾਲ ਕੋਈ ਹੋਰ ਵਧੀਆ ਨੌਕਰੀ ਕਰ ਸਕਦੇ ਹਨ ਅਤੇ ਇਹ ਇੱਕ ਸਕਾਰਾਤਮਕ ਨਤੀਜਾ ਹੈ। ਨਕਾਰਾਤਮਕਤਾ ਇਹ ਹੈ ਕਿ ਉਹ ਕਿਸੇ ਅਣਉਚਿਤ ਕੈਰੀਅਰ ਦੀ ਪ੍ਰਾਪਤੀ ਲਈ ਪੜ੍ਹਾਈ ਕਰਦੇ ਰਹਿਣ। ਇੰਝ ਕੋਈ ਲਾਭ ਨਹੀਂ ਹੁੰਦਾ।
ਤੇਜ਼ੀ ਨਾਲ ਬਦਲ ਰਹੇ ਲੇਬਰ ਮਾਰਕੀਟ ਦੇ ਬਾਵਜੂਦ, ਇਸ ਬਾਰੇ ਥੋੜ੍ਹੀ ਖੋਜ ਮੌਜੂਦ ਹੈ ਕਿ ਕਿਵੇਂ ਨੌਜਵਾਨਾਂ ਦੇ ਕਰੀਅਰ ਦੇ ਟੀਚੇ ਕੰਮ ਦੇ ਭਵਿੱਖ ਬਾਰੇ ਅਨੁਮਾਨਾਂ ਨਾਲ ਮੇਲ ਖਾਂਦੇ ਹਨ। "ਕਰੀਅਰ ਦੇ ਵਿਕਾਸ ਦੀ ਇਸ ਕਿਸਮ ਦੀ ਖੋਜ ਵਿਅਕਤੀਆਂ ਅਤੇ ਸਮਾਜਾਂ ਨੂੰ ਕੰਮ ਦੇ ਭਵਿੱਖ ਦੀ ਤਿਆਰੀ ਵਿੱਚ ਸਹਾਇਤਾ ਕਰਨ ਵਿੱਚ ਸਕਾਰਾਤਮਕ ਪ੍ਰਭਾਵ ਪਾ ਸਕਦੀ ਹੈ।"
ਹੌਫ ਦਾ ਕੰਮ ਕਿਸੇ ਨੌਜਵਾਨ ਨੂੰ ਨਿਰਾਸ਼ ਨਹੀਂ ਕਰਦਾ ਬਲਕਿ ਇੱਕ ਚੰਗੀ ਬੈਕਅਪ ਯੋਜਨਾ ਦੀ ਜ਼ਰੂਰਤ ਨੂੰ ਵਧਾਉਂਦਾ ਹੈ। “ਵਿਦਿਆਰਥੀਆਂ ਨੂੰ ਵੱਕਾਰੀ ਕਰੀਅਰ ਬਣਾਉਣ ਲਈ ਉਤਸ਼ਾਹਿਤ ਕਰਨਾ ਚੰਗਾ ਹੈ, ਪਰ ਜਿਵੇਂ-ਜਿਵੇਂ ਉਨ੍ਹਾਂ ਦੀ ਉਮਰ ਵਧਦੀ ਜਾਂਦੀ ਹੈ, ਮਾਪਿਆਂ, ਅਧਿਆਪਕਾਂ ਜਾਂ ਸਲਾਹਕਾਰਾਂ ਨੂੰ ਉਨ੍ਹਾਂ ਦੇ ਨਾਲ ਹਕੀਕੀ ਵਿਵਹਾਰ ਰੱਖਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਇਹ ਸਮਝਣ ਵਿਚ ਮਦਦ ਕਰਨੀ ਚਾਹੀਦੀ ਹੈ ਕਿ ਅਸਲ ਵਿਚ ਕਿੰਨੇ ਲੋਕ ਆਪਣੇ ਮਨਪਸੰਦ ਖੇਤਰਾਂ ਵਿਚ ਕੰਮ ਕਰਦੇ ਹਨ। ਉਨ੍ਹਾਂ ਨੂੰ ਨਿਰਾਸ਼ਾ ਤੋਂ ਬਚਾਉਣ ਲਈ ਆਪਣੀਆਂ ਦੂਜੀਆਂ ਤੇ ਤੀਜੀਆਂ ਤਰਜੀਹੀ ਨੌਕਰੀਆਂ ਜਾਂ ਖੇਤਰਾਂ ਵਿੱਚ ਕੰਮ ਕਰਨ ਦੀ ਰੁਚੀ ਵਧਾਉਣੀ ਚਾਹੀਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Education Loan Information:
Calculate Education Loan EMI