ਪੜਚੋਲ ਕਰੋ
(Source: ECI/ABP News)
ਸਰਕਾਰੀ ਫੁਰਮਾਨ ਮੰਨਵਾਉਣ ਸਕੂਲਾਂ 'ਚ ਪੁਲਿਸ ਦਾ ਐਕਸ਼ਨ, ਡੀਈਓ 'ਤੇ ਥੱਪੜ ਮਾਰਨ ਦੇ ਇਲਜ਼ਾਮ, ਬੱਚੇ ਖ਼ੌਫਜ਼ਦਾ ਤੇ ਟੀਚਰ ਬੇਹੋਸ਼
![ਸਰਕਾਰੀ ਫੁਰਮਾਨ ਮੰਨਵਾਉਣ ਸਕੂਲਾਂ 'ਚ ਪੁਲਿਸ ਦਾ ਐਕਸ਼ਨ, ਡੀਈਓ 'ਤੇ ਥੱਪੜ ਮਾਰਨ ਦੇ ਇਲਜ਼ਾਮ, ਬੱਚੇ ਖ਼ੌਫਜ਼ਦਾ ਤੇ ਟੀਚਰ ਬੇਹੋਸ਼ teacher protesting post testing of students in their schools ਸਰਕਾਰੀ ਫੁਰਮਾਨ ਮੰਨਵਾਉਣ ਸਕੂਲਾਂ 'ਚ ਪੁਲਿਸ ਦਾ ਐਕਸ਼ਨ, ਡੀਈਓ 'ਤੇ ਥੱਪੜ ਮਾਰਨ ਦੇ ਇਲਜ਼ਾਮ, ਬੱਚੇ ਖ਼ੌਫਜ਼ਦਾ ਤੇ ਟੀਚਰ ਬੇਹੋਸ਼](https://static.abplive.com/wp-content/uploads/sites/5/2019/02/22151651/11-teachers-protesting-post-testing-of-students-in-schools-final.jpg?impolicy=abp_cdn&imwidth=1200&height=675)
ਚੰਡੀਗੜ੍ਹ: ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਅਧਿਆਪਕਾਂ ਤੇ ਸਿੱਖਿਆ ਵਿਭਾਗ ਦਰਮਿਆਨ ਖੜਕਦੀ ਆਈ ਹੈ, ਪਰ ਅੱਜ ਮਾਮਲਾ ਇੱਥੋਂ ਤਕ ਵਧ ਗਿਆ ਕਿ ਸਕੂਲਾਂ ਵਿੱਚ ਉੱਚ ਅਧਿਕਾਰੀ ਤੇ ਪੁਲਿਸ ਨੇ ਮੋਰਚੇ ਸਾਂਭ ਲਏ। ਵਿਭਾਗ ਤੇ ਅਧਿਆਪਕਾਂ ਦਾ ਇਹ ਟਾਕਰਾ ਬੱਚਿਆਂ ਦੇ ਬੌਧਿਕ ਪੱਧਰ ਜਾਂਚਣ ਲਈ ਘੜੇ ਗਏ ਵਿਸ਼ੇਸ਼ ਟੈਸਟ ਕਰਕੇ ਹੋ ਗਿਆ। ਇਹ ਟੈਸਟ ਇੱਕ ਕਿਸਮ ਦੇ ਪ੍ਰਾਈਮਰੀ ਵਿਦਿਆਰਥੀਆਂ ਦੇ ਇਮਤਿਹਾਨ ਹੀ ਹਨ, ਜਿਸ ਦਾ ਮੁੱਲਾਂਕਣ ਕਰਕੇ ਬੱਚਿਆਂ ਨੂੰ ਗ੍ਰੇਡ ਦਿੱਤੇ ਜਾਂਦੇ ਹਨ।
ਜਿੱਥੇ ਵਿਭਾਗ ਟੈਸਟ ਕਰਨ ਲਈ ਬਜ਼ਿੱਦ ਹੈ, ਉੱਥੇ ਅਧਿਆਪਕ ਬੱਚਿਆਂ ਦਾ ਬਕਾਇਆ ਸਿਲੇਬਸ ਪੂਰਾ ਕਰਵਾਉਣ ਤੇ ਇਹ ਟੈਸਟ ਨਾ ਕਰਨ ਦੇਣ 'ਤੇ ਅੜੇ ਹਨ। ਇਹ ਟੈਸਟ 22 ਫਰਵਰੀ ਤੋਂ 11 ਮਾਰਚ ਤਕ ਕਰਵਾਏ ਜਾਣੇ ਹਨ। ਪਰ ਅਧਿਆਪਕਾਂ 'ਚ ਆਪਣੀਆਂ ਮੰਗਾਂ ਨਾ ਮੰਨੇ ਜਾਣ ਕਾਰਨ ਸਰਕਾਰ ਪ੍ਰਤੀ ਗੁੱਸਾ ਹੈ, ਇਸ ਲਈ ਉਹ ਇਸ ਟੈਸਟ ਦਾ ਬਾਈਕਾਟ ਕਰ ਰਹੇ ਹਨ। ਸਕੂਲਾਂ ਵਿੱਚ ਇਹ ਟੈਸਟ ਕਰਵਾਉਣ ਲਈ ਵੱਡੀ ਗਿਣਤੀ 'ਚ ਪੁਲਿਸ ਤਾਇਨਾਤ ਕਰ ਜ਼ਬਰੀ ਪੋਸਟ ਟੈਸਟਿੰਗ ਕਰਵਾਈ ਜਾ ਰਹੀ ਹੈ। ਅਧਿਆਪਕ ਆਗੂਆਂ ਮੁਤਾਬਕ ਕਈ ਥਾਵਾਂ 'ਤੇ ਬੱਚਿਆਂ ਨੂੰ ਜ਼ਬਰਦਸਤੀ ਟੈਸਟ ਦੇਣ ਨਹੀਂ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਵੀ ਸਕੂਲੋਂ ਕੱਢ ਦੇਣ ਦੀ ਧਮਕੀ ਤਕ ਦਿੱਤੀ ਗਈ ਹੈ। ਪੂਰੇ ਸੂਬੇ ਦੇ ਅਧਿਆਪਕਾਂ 'ਚ ਸਿੱਖਿਆ ਵਿਭਾਗ ਦੀ ਇਸ ਕਾਰਵਾਈ ਪ੍ਰਤੀ ਰੋਸ ਹੈ।
ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ 'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਪ੍ਰਾਜੈਕਟ ਤਿਆਰ ਕੀਤਾ ਹੈ। ਇਸ ਤਹਿਤ ਬੱਚਿਆਂ ਲਈ ਪੋਸਟ ਟੈਸਟਿੰਗ ਕਰਨ ਆਈ ਟੀਮਾਂ ਨੂੰ ਸਰਕਾਰੀ ਸਕੂਲ ਮੋਗਾ ਦੇ ਅਧਿਆਪਕਾਂ ਨੇ ਬਾਈਕਾਟ ਕੀਤਾ ਹੈ। ਜ਼ਿਲ੍ਹੇ ਦੇ ਬਲਾਕ ਇੱਕ 'ਚ ਪੈਂਦੇ ਸਰਕਾਰੀ ਸਕੂਲ ਵਿੱਚ ਜਦ ਜ਼ਿਲ੍ਹਾ ਸਿੱਖਿਆ ਅਧਿਕਾਰੀ ਤੇ 'ਪੜ੍ਹੋ ਪੰਜਾਬ..' ਦੀ ਟੀਮ ਆਈ ਤਾਂ ਅਧਿਆਪਕਾਂ ਸਖ਼ਤ ਵਿਰੋਧ ਕੀਤਾ। ਇਸੇ ਦੌਰਾਨ ਕ੍ਰਿਸ਼ਨ ਕੁਮਾਰ ਦਾ ਕਥਿਤ ਆਡੀਓ ਵੀ ਵਾਇਰਲ ਹੋਇਆ ਹੈ, ਜਿਸ ਵਿੱਚ ਉਹ ਟੈਸਟਿੰਗ ਟੀਮਾਂ ਨੂੰ ਹਰ ਹਾਲ ਟੈਸਟ ਕਰਵਾਉਣ ਦੀ ਹਦਾਇਤ ਦਿੰਦੇ ਹਨ ਤੇ ਪੁਲਿਸ ਦੀ ਸਹਾਇਤਾ ਦਾ ਭਰੋਸਾ ਵੀ ਦਿੰਦੇ ਹਨ।
ਇਹ ਵਰਤਾਰਾ ਇੱਥੇ ਨਹੀਂ ਸਗੋਂ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਅਜਿਹਾ ਹੀ ਮਾਹੌਲ ਹੈ। ਕਈ ਥਾਵਾਂ ਤੋਂ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਅਧਿਆਪਕਾਂ ਨੂੰ ਧਮਾਕਾਏ ਜਾਣ ਦੀਆਂ ਖ਼ਬਰਾਂ ਵੀ ਆਈਆਂ ਹਨ। ਮਲੋਟ ਦੇ ਪਿੰਡ ਬੁਰਜ ਸਿੱਧਵਾਂ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਅਧਿਆਪਕ ਦੇ ਕਥਿਤ ਰੂਪ 'ਚ ਥੱਪੜ ਮਾਰਨ ਦੀ ਵੀ ਖ਼ਬਰ ਆਈ ਹੈ। ਅਧਿਆਪਕ ਆਗੂ ਹੈਰੀ ਬਾਠਲਾ ਨੇ ਦੋਸ਼ ਲਾਏ ਡੀਈਓ ਮਲਕੀਤ ਸਿੰਘ ਖੋਸਾ ਨੇ ਪੋਸਟ ਟੈਸਟਿੰਗ ਦਾ ਵਿਰੋਧ ਕਰਨ 'ਤੇ ਉਨ੍ਹਾਂ ਨੂੰ ਥੱਪੜ ਮਾਰਿਆ ਹੈ। ਹਾਲਾਂਕਿ, ਸਿੱਖਿਆ ਅਧਿਕਾਰੀ ਨੇ ਅਜਿਹੀ ਕਿਸੇ ਵੀ ਘਟਨਾ ਤੋਂ ਇਨਕਾਰ ਕੀਤਾ।
ਸਕੂਲਾਂ ਵਿੱਚ ਬੱਚਿਆਂ ਦੀ ਹਾਲਤ ਵਿਗੜਣ ਕਾਰਨ ਪੁੱਜੇ ਮਾਪਿਆਂ ਦਾ ਗੁੱਸਾ ਵੀ ਸੱਤਵੇਂ ਅਸਮਾਨ 'ਤੇ ਸੀ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਕੂਲ ਵਿੱਚ ਆਪਣੇ ਬੱਚੇ ਲਈ ਪਹੁੰਚੀ ਇੱਕ ਮਾਂ ਨੇ ਸਰਕਾਰ 'ਤੇ ਭੜਾਸ ਕੱਢਦਿਆਂ ਕਿਹਾ ਕਿ ਸਾਡੇ ਬੱਚੇ ਨੂੰ ਕੋਈ ਵਜ਼ੀਫ਼ਾ ਤੇ ਸਰਦੀ ਵਾਲੀ ਵਰਦੀ ਨਹੀਂ ਮਿਲੀ ਤੇ ਉੱਪਰੋਂ ਬੱਚਿਆਂ ਨੂੰ ਤੰਗ ਕੀਤਾ ਜਾ ਰਿਹਾ ਹੈ।
ਜ਼ਿਆਦਾਤਰ ਥਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਪੁਲਿਸ ਪਾਰਟੀ ਨਾਲ ਪਹੁੰਚੇ। ਪੁਲਿਸ ਨੇ ਅਧਿਆਪਕਾਂ ਨੂੰ ਬੱਚਿਆਂ ਨਾਲੋਂ ਵੱਖ ਕਰ ਦਿੱਤਾ ਤਾਂ ਜੋ ਟੀਮ ਬੱਚਿਆਂ 'ਤੇ ਟੈਸਟ ਕਰ ਸਕੇ। ਪੁਲਿਸ ਨੇ ਅਧਿਆਪਕਾਂ ਨੂੰ ਬੱਚਿਆਂ ਤੋਂ ਦੂਰ ਹੋ ਕੇ ਆਪਣਾ ਪ੍ਰਦਰਸ਼ਨ ਕਰਨ ਦੀ ਸਲਾਹ ਵੀ ਦਿੱਤੀ। ਸਕੂਲਾਂ ਵਿੱਚ ਅਜਿਹੇ ਮਾਹੌਲ ਕਾਰਨ ਬੱਚਿਆਂ ਦਾ ਖ਼ੌਫਜ਼ਦਾ ਹੋਣਾ ਸੁਭਾਵਿਕ ਹੈ, ਪਰ ਕਈ ਥਾਂ ਅਧਿਆਪਕਾਂ ਦੇ ਬੇਹੋਸ਼ ਹੋਣ ਦੀ ਵੀ ਖ਼ਬਰਾਂ ਹਨ।
ਇਸ ਮਗਰੋਂ ਸਾਰੇ ਅਧਿਆਪਕਾਂ ਨੇ ਇੱਕ ਮੰਚ 'ਤੇ ਇਕੱਠੇ ਹੋਣ ਦਾ ਇਰਾਦਾ ਕਰ ਲਿਆ ਤੇ ਸਕੂਲਾਂ 'ਚ ਟੈਸਟਿੰਗ ਕਰਨ ਆਈਆਂ ਟੀਮਾਂ ਦਾ ਰੱਜ ਕੇ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ। ਅਧਿਆਪਕਾਂ ਵਿੱਚ ਇਸ ਟੈਸਟ ਪ੍ਰਤੀ ਰੋਸ ਦਾ ਕਾਰਨ ਬੀਤੇ ਦਿਨੀਂ ਪਟਿਆਲਾ ਵਿੱਚ ਹੋਏ ਲਾਠੀਚਾਰਜ ਦਾ ਹੋਣਾ ਵੀ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ 28 ਤਾਰੀਖ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਸੀ ਪਰ ਬੈਠਕ ਤੋਂ ਪਹਿਲਾਂ ਹੀ ਇਸ ਪ੍ਰੋਜੈਕਟ ਨੂੰ ਸ਼ੁਰੂ ਕਰ ਦਿੱਤਾ ਗਿਆ, ਜਿਸ ਦਾ ਉਹ ਵਿਰੋਧ ਕਰਨਗੇ।
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)