Affordable Countries For Study: ਕੈਨੇਡਾ, ਆਸਟ੍ਰੇਲੀਆ ਤੇ ਅਮਰੀਕਾ ਨੂੰ ਛੱਡੋ, ਇਨ੍ਹਾਂ 5 ਦੇਸ਼ਾਂ 'ਚ ਸਭ ਤੋਂ ਸਸਤੀ ਪੜ੍ਹਾਈ
Affordable Countries For Study Abroad: ਪੰਜਾਬ ਦੇ ਜ਼ਿਆਦਾਤਰ ਵਿਦਿਆਰਥੀ ਕੈਨੇਡਾ, ਆਸਟ੍ਰੇਲੀਆ ਜਾਂ ਫਿਰ ਯੂਐਸਏ ਦਾ ਰੁਖ ਹੀ ਕਰਦੇ ਹਨ। ਇਨ੍ਹਾਂ ਦੇਸ਼ਾਂ ਅੰਦਰ ਸਖਤੀ ਹੋਣ ਮਗਰੋਂ ਹੁਣ ਵਿਦਿਆਰਥੀ ਹੋਰ ਵਿਕਲਪਾਂ ਦੀ ਖੋਜ ਕਰਨ ਲੱਗੇ ਹਨ।

Affordable Countries For Study Abroad: ਪੰਜਾਬ ਦੇ ਜ਼ਿਆਦਾਤਰ ਵਿਦਿਆਰਥੀ ਕੈਨੇਡਾ, ਆਸਟ੍ਰੇਲੀਆ ਜਾਂ ਫਿਰ ਯੂਐਸਏ ਦਾ ਰੁਖ ਹੀ ਕਰਦੇ ਹਨ। ਇਨ੍ਹਾਂ ਦੇਸ਼ਾਂ ਅੰਦਰ ਸਖਤੀ ਹੋਣ ਮਗਰੋਂ ਹੁਣ ਵਿਦਿਆਰਥੀ ਹੋਰ ਵਿਕਲਪਾਂ ਦੀ ਖੋਜ ਕਰਨ ਲੱਗੇ ਹਨ। ਸ਼ਾਇਦ ਬਹੁਤੇ ਵਿਦਿਆਰਥੀਆਂ ਨੂੰ ਪਤਾ ਕਿ ਕੁਝ ਅਜਿਹੇ ਦੇਸ਼ ਵੀ ਹਨ ਜਿੱਥੇ ਭਾਰਤ ਪੜ੍ਹਾਈ ਦਾ ਖਰਚ ਭਾਰਤ ਨਾਲੋਂ ਵੀ ਕਿਤੇ ਘੱਟ ਹੈ। ਇਨ੍ਹਾਂ ਖੂਬਸੂਰਤ ਦੇਸ਼ਾਂ ਦੀ ਪੜ੍ਹਾਈ ਨੂੰ ਮਾਨਤਾ ਵੀ ਦੁਨੀਆ ਭਰ ਵਿੱਚ ਹੈ।
ਦਰਅਸਲ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਲਈ ਟਿਊਸ਼ਨ ਫੀਸ ਤੋਂ ਲੈ ਕੇ ਰਿਹਾਇਸ਼ ਤੇ ਖਾਣੇ ਤੱਕ ਹਰ ਚੀਜ਼ ਦਾ ਪ੍ਰਬੰਧ ਕਰਨਾ ਪੈਂਦਾ ਹੈ। ਦੁਨੀਆ ਵਿੱਚ ਬਹੁਤ ਸਾਰੇ ਦੇਸ਼ ਹਨ ਜਿੱਥੇ ਟਿਊਸ਼ਨ ਫੀਸ ਲੱਖਾਂ ਰੁਪਏ ਵਿੱਚ ਹੈ। ਇਸ ਤੋਂ ਇਲਾਵਾ ਜੇਕਰ ਰਹਿਣ-ਸਹਿਣ ਤੇ ਖਾਣ-ਪੀਣ ਦੇ ਖਰਚੇ ਵੀ ਸ਼ਾਮਲ ਕੀਤੇ ਜਾਣ ਤਾਂ ਡਿਗਰੀ ਪ੍ਰਾਪਤ ਕਰਨ ਲਈ 50 ਲੱਖ ਰੁਪਏ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦਾ ਖਰਚਾ ਆਉਂਦਾ ਹੈ। ਹਾਲਾਂਕਿ, ਕੁਝ ਦੇਸ਼ ਅਜਿਹੇ ਹਨ ਜਿੱਥੇ ਭਾਰਤੀ ਵਿਦਿਆਰਥੀ ਸਸਤੇ ਵਿੱਚ ਪੜ੍ਹਾਈ ਕਰ ਸਕਦੇ ਹਨ। ਸਭ ਤੋਂ ਵਧੀਆ ਗੱਲ ਇਹ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਦੇਸ਼ਾਂ ਦੀਆਂ ਵਿਸ਼ਵ ਪੱਧਰੀ ਯੂਨੀਵਰਸਿਟੀਆਂ ਵਿੱਚ ਪੜ੍ਹਨ ਦਾ ਮੌਕਾ ਵੀ ਮਿਲੇਗਾ। ਆਓ ਜਾਣਦੇ ਹਾਂ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਲਈ ਕੁਝ ਸਭ ਤੋਂ ਕਿਫਾਇਤੀ ਦੇਸ਼ਾਂ ਬਾਰੇ।
1. ਜਰਮਨੀ
ਵਿਦੇਸ਼ੀ ਵਿਦਿਆਰਥੀ ਜਰਮਨੀ ਦੀਆਂ ਪਬਲਿਕ ਯੂਨੀਵਰਸਿਟੀਆਂ ਯਾਨੀ ਸਰਕਾਰੀ ਸੰਸਥਾਵਾਂ ਵਿੱਚ ਮੁਫ਼ਤ ਪੜ੍ਹਾਈ ਕਰ ਸਕਦੇ ਹਨ। ਉਨ੍ਹਾਂ ਨੂੰ ਸਿਰਫ਼ ਇੱਕ ਛੋਟੀ ਜਿਹੀ ਪ੍ਰਬੰਧਕੀ ਫੀਸ ਦੇਣੀ ਪੈਂਦੀ ਹੈ। ਇੱਥੇ ਇੰਜੀਨੀਅਰਿੰਗ, ਵਪਾਰ, ਮੈਡੀਕਲ ਤੇ ਸਮਾਜਿਕ ਵਿਗਿਆਨ ਵਰਗੇ ਕੋਰਸ ਕਾਫ਼ੀ ਮਸ਼ਹੂਰ ਹਨ। ਜਰਮਨੀ ਵਿੱਚ ਰਹਿਣ-ਸਹਿਣ ਦਾ ਖਰਚਾ ਲਗਪਗ 70,000 ਰੁਪਏ ਤੋਂ 1,00,000 ਰੁਪਏ ਪ੍ਰਤੀ ਮਹੀਨਾ ਹੈ। ਟੈਕਨੀਕਲ ਯੂਨੀਵਰਸਿਟੀ ਆਫ਼ ਮਿਊਨਿਖ, ਹਾਈਡਲਬਰਗ ਯੂਨੀਵਰਸਿਟੀ ਤੇ ਯੂਨੀਵਰਸਿਟੀ ਆਫ਼ ਸਟੁਟਗਾਰਟ ਵਰਗੀਆਂ ਯੂਨੀਵਰਸਿਟੀਆਂ ਇੱਥੋਂ ਦੀਆਂ ਪ੍ਰਮੁੱਖ ਵਿਦਿਅਕ ਸੰਸਥਾਵਾਂ ਹਨ।
2. ਨਾਰਵੇ
ਨਾਰਵੇ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਲਈ ਵੀ ਇੱਕ ਵਧੀਆ ਵਿਕਲਪ ਹੈ। ਇੱਥੋਂ ਦੀਆਂ ਪਬਲਿਕ ਯੂਨੀਵਰਸਿਟੀਆਂ ਵਿੱਚ ਵਿਦੇਸ਼ੀ ਵਿਦਿਆਰਥੀਆਂ ਤੋਂ ਕੋਈ ਟਿਊਸ਼ਨ ਫੀਸ ਨਹੀਂ ਲਈ ਜਾਂਦੀ। ਇੱਥੋਂ ਦੇ ਵਿਦਿਆਰਥੀਆਂ ਵਿੱਚ ਸਮੁੰਦਰੀ ਵਿਗਿਆਨ, ਨਵਿਆਉਣਯੋਗ ਊਰਜਾ ਤੇ ਕੰਪਿਊਟਰ ਵਿਗਿਆਨ ਵਰਗੇ ਕੋਰਸ ਕਾਫ਼ੀ ਮਸ਼ਹੂਰ ਹਨ। ਨਾਰਵੇ ਵਿੱਚ ਰਹਿਣ-ਸਹਿਣ ਦਾ ਖਰਚਾ 1,00,000 ਰੁਪਏ ਤੋਂ 1,50,000 ਰੁਪਏ ਪ੍ਰਤੀ ਮਹੀਨਾ ਹੋ ਸਕਦਾ ਹੈ। ਓਸਲੋ ਯੂਨੀਵਰਸਿਟੀ ਤੇ ਨਾਰਵੇਈ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ (NTNU) ਇੱਥੋਂ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਹਨ।
3. ਤਾਈਵਾਨ
ਅਮਰੀਕਾ ਤੇ ਯੂਕੇ ਵਰਗੇ ਪੱਛਮੀ ਦੇਸ਼ਾਂ ਦੇ ਮੁਕਾਬਲੇ ਤਾਈਵਾਨ ਵਿੱਚ ਟਿਊਸ਼ਨ ਫੀਸ ਤੇ ਰਹਿਣ-ਸਹਿਣ ਦੇ ਖਰਚੇ ਬਹੁਤ ਘੱਟ ਹਨ। ਇੰਜੀਨੀਅਰਿੰਗ, ਬਿਜਨੈਸ, ਮੈਡੀਕਲ ਤੇ ਸੂਚਨਾ ਤਕਨਾਲੋਜੀ ਵਰਗੇ ਕੋਰਸ ਤਾਈਵਾਨ ਵਿੱਚ ਪ੍ਰਸਿੱਧ ਹਨ। ਇੱਥੇ ਟਿਊਸ਼ਨ ਫੀਸ ਲਗਪਗ 1,50,000 ਤੋਂ 3,00,000 ਰੁਪਏ ਪ੍ਰਤੀ ਸਾਲ ਹੈ ਤੇ ਰਹਿਣ-ਸਹਿਣ ਦਾ ਖਰਚ 40,000 ਤੋਂ 70,000 ਰੁਪਏ ਪ੍ਰਤੀ ਮਹੀਨਾ ਹੈ। ਨੈਸ਼ਨਲ ਤਾਈਵਾਨ ਯੂਨੀਵਰਸਿਟੀ (ਐਨਟੀਯੂ) ਤੇ ਨੈਸ਼ਨਲ ਸਿੰਗ ਹੂਆ ਯੂਨੀਵਰਸਿਟੀ ਦੇਸ਼ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਹਨ।
4. ਮੈਕਸੀਕੋ
ਮੈਕਸੀਕੋ ਆਪਣੀਆਂ ਕਿਫਾਇਤੀ ਫੀਸਾਂ ਤੇ ਰਹਿਣ-ਸਹਿਣ ਦੀ ਘੱਟ ਲਾਗਤ ਲਈ ਵੀ ਜਾਣਿਆ ਜਾਂਦਾ ਹੈ। ਆਰਟਸ, ਹਿਊਮੈਨਟੀਜ਼, ਬਿਜਨੈਸ ਤੇ ਵਾਤਾਵਰਣ ਵਿਗਿਆਨ ਵਰਗੇ ਕੋਰਸ ਇੱਥੇ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਦੇ ਹਨ। ਮੈਕਸੀਕੋ ਵਿੱਚ ਟਿਊਸ਼ਨ ਫੀਸ ਲਗਪਗ 1,00,000 ਰੁਪਏ ਤੋਂ 3,50,000 ਰੁਪਏ ਪ੍ਰਤੀ ਸਾਲ ਹੈ ਤੇ ਰਹਿਣ-ਸਹਿਣ ਦਾ ਖਰਚ ਲਗਪਗ 40,000 ਰੁਪਏ ਤੋਂ 70,000 ਰੁਪਏ ਪ੍ਰਤੀ ਮਹੀਨਾ ਹੈ। ਮੈਕਸੀਕੋ ਦੀ ਨੈਸ਼ਨਲ ਆਟੋਨੋਮਸ ਯੂਨੀਵਰਸਿਟੀ (UNAM) ਅਤੇ ਟੈਕਨੋਲੋਜੀਕੋ ਡੀ ਮੋਂਟੇਰੀ ਇੱਥੋਂ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਹਨ।
5. ਪੋਲੈਂਡ
ਇਹ ਯੂਰਪੀ ਦੇਸ਼ ਹੌਲੀ-ਹੌਲੀ ਭਾਰਤੀਆਂ ਵਿੱਚ ਪ੍ਰਸਿੱਧ ਹੋ ਰਿਹਾ ਹੈ। ਪੋਲੈਂਡ ਵਿੱਚ ਟਿਊਸ਼ਨ ਫੀਸ ਤੇ ਰਹਿਣ-ਸਹਿਣ ਦੇ ਖਰਚੇ ਕਾਫ਼ੀ ਘੱਟ ਹਨ। ਵਿਦਿਆਰਥੀਆਂ ਵਿੱਚ ਬਿਜਨੈਸ, ਇੰਜੀਨੀਅਰਿੰਗ, ਮੈਡੀਸਨ ਤੇ ਆਈਟੀ ਵਰਗੇ ਕੋਰਸ ਪ੍ਰਸਿੱਧ ਹਨ। ਪੋਲੈਂਡ ਵਿੱਚ ਟਿਊਸ਼ਨ ਫੀਸ ਲਗਪਗ 2,00,000 ਰੁਪਏ ਤੋਂ 4,50,000 ਰੁਪਏ ਪ੍ਰਤੀ ਸਾਲ ਹੈ ਤੇ ਰਹਿਣ-ਸਹਿਣ ਦਾ ਖਰਚ 50,000 ਰੁਪਏ ਤੋਂ 80,000 ਰੁਪਏ ਪ੍ਰਤੀ ਮਹੀਨਾ ਹੈ। ਵਾਰਸਾ ਯੂਨੀਵਰਸਿਟੀ ਤੇ ਜੈਗੀਲੋਨੀਅਨ ਯੂਨੀਵਰਸਿਟੀ ਦੇਸ਼ ਦੇ ਪ੍ਰਸਿੱਧ ਸੰਸਥਾਨ ਹਨ।
Education Loan Information:
Calculate Education Loan EMI
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
