ਪੜਚੋਲ ਕਰੋ

ਇੰਗਲੈਂਡ 'ਚੋਂ ਧੱਕੇ ਨਾਲ ਡਿਪੋਰਟ ਵਿਦਿਆਰਥੀਆਂ ਨੂੰ ਵੱਡੀ ਰਾਹਤ ਦੀ ਆਸ

ਖੁਲਾਸੇ ਮਗਰੋਂ ਨੈਸ਼ਨਲ ਆਡਿਟ ਆਫਿਸ (NAO) ਨੇ ਜਾਂਚ ਕੀਤੀ ਤਾਂ ਪਾਇਆ ਗਿਆ ਕਿ ਟੈਸਟ ਦੇਣ ਵਾਲੇ ਬਹੁਤ ਸਾਰੇ ਵਿਦਿਆਰਥੀ ਸਪੀਕਿੰਗ ਟੈਸਟ ਵਿੱਚ ਆਪਣੀ ਥਾਂ ਕਿਸੇ ਹੋਰ ਤੋਂ ਟੈਸਟ ਦਿਵਾ ਦਿੰਦੇ ਸਨ

ਲੰਡਨ: ਯੂਕੇ 'ਚ ਅੰਗਰੇਜ਼ੀ ਭਾਸ਼ਾ ਦੇ ਟੈਸਟ ਵਿੱਚ ਕਥਿਤ ਧਾਂਦਲੀ ਦੇ ਇਲਜ਼ਾਮ 'ਚ ਘਿਰਨ ਵਾਲੇ ਡਿਪੋਰਟ ਕੀਤੇ ਗਏ ਭਾਰਤੀ ਵਿਦਿਆਰਥੀਆਂ ਲਈ ਕੁਝ ਰਾਹਤ ਦੀ ਖ਼ਬਰ ਜਲਦ ਆ ਸਕਦੀ ਹੈ। ਇੱਕ ਸੰਸਥਾ ਨੇ ਮੰਗ ਕੀਤੀ ਹੈ ਕਿ ਇਸ ਟੈਸਟ ਧਾਂਦਲੀ ਵਿੱਚ ਸਜ਼ਾ ਪਾਉਣ ਵਾਲੇ ਨਿਰਦੋਸ਼ ਵਿਦਿਆਰਥੀਆਂ ਨੂੰ ਮੁੜ ਇਮਤਿਹਾਨ ਵਿੱਚ ਹਿੱਸਾ ਲੈਣ ਦੀ ਸਹੂਲਤ ਤੇ ਯੋਗ ਮੁਆਵਜ਼ਾ ਮਿਲਣਾ ਚਾਹੀਦਾ ਹੈ। ਦਰਅਸਲ, ਸਾਲ 2014 ਵਿੱਚ ਬੀਬੀਸੀ ਵੱਲੋਂ ਪੇਸ਼ ਕੀਤੀ ਖੋਜ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਦੇਸ਼ ਵਿੱਚ ਟੈਸਟ ਆਫ ਇੰਗਲਿਸ਼ ਫਾਰ ਇੰਟਰਨੈਸ਼ਨਲ ਕਮਿਊਨੀਕੇਸ਼ਨ (TOEIC) ਵਿੱਚ ਵੱਡੇ ਪੱਧਰ 'ਤੇ ਧਾਂਦਲੀ ਹੋ ਰਹੀ ਸੀ। ਖੁਲਾਸੇ ਮਗਰੋਂ ਨੈਸ਼ਨਲ ਆਡਿਟ ਆਫਿਸ (NAO) ਨੇ ਜਾਂਚ ਕੀਤੀ ਤਾਂ ਪਾਇਆ ਗਿਆ ਕਿ ਟੈਸਟ ਦੇਣ ਵਾਲੇ ਬਹੁਤ ਸਾਰੇ ਵਿਦਿਆਰਥੀ ਸਪੀਕਿੰਗ ਟੈਸਟ ਵਿੱਚ ਆਪਣੀ ਥਾਂ ਕਿਸੇ ਹੋਰ ਤੋਂ ਟੈਸਟ ਦਿਵਾ ਦਿੰਦੇ ਸਨ ਤੇ ਇਹ ਟੀਓਈਆਈਸੀ ਦੀ ਕਥਿਤ ਮਿਲੀਭੁਗਤ ਨਾਲ ਚੱਲਦਾ ਸੀ। ਇੰਗਲੈਂਡ 'ਚੋਂ ਧੱਕੇ ਨਾਲ ਡਿਪੋਰਟ ਵਿਦਿਆਰਥੀਆਂ ਨੂੰ ਵੱਡੀ ਰਾਹਤ ਦੀ ਆਸ ਇਸ ਮਗਰੋਂ ਮਾਰਚ 2019 ਤਕ ਕੁੱਲ 11,000 ਵਿਦਿਆਰਥੀਆਂ ਨੂੰ ਯੂਕੇ ਛੱਡਣਾ ਪਿਆ। ਇਨ੍ਹਾਂ ਵਿੱਚੋਂ 7,200 ਆਪੇ ਛੱਡ ਗਏ ਤੇ 2,500 ਨੂੰ ਧੱਕੇ ਨਾਲ ਕੱਢਿਆ ਗਿਆ। ਉੱਥੇ ਹੀ 400 ਤੋਂ ਵੱਧ ਵਿਦਿਆਰਥੀਆਂ ਨੂੰ ਮੁੜ ਤੋਂ ਯੂਕੇ ਵਿੱਚ ਦਾਖਲ ਵੀ ਨਹੀਂ ਹੋਣ ਦਿੱਤਾ ਗਿਆ ਪਰ ਇਹ ਸਾਹਮਣੇ ਆਇਆ ਕਿ ਇਸ ਕਾਰਵਾਈ ਵਿੱਚ ਵੱਡੀ ਗਿਣਤੀ ਵਿੱਚ ਨਿਰਦੋਸ਼ ਵਿਦਿਆਰਥੀ ਵੀ ਰਗੜੇ ਗਏ ਸਨ। ਨਿਰਦੋਸ਼ ਵਿਦਿਆਰਥੀਆਂ ਲਈ ਆਵਾਜ਼ ਬੁਲੰਦ ਕਰਨ ਵਾਲੀ ਸੰਸਥਾ ਮਾਈਗ੍ਰੈਂਟ ਵੌਇਸ ਦੇ ਨਿਰਦੇਸ਼ ਨਾਜ਼ਿਕ ਰਮਦਾਨ ਅਤੇ ਸਾਜਿਦ ਜਾਵੇਦ ਨੇ ਕਿਹਾ ਕਿ ਨਿਰਦੋਸ਼ਾਂ ਦੇ ਮੁੜ ਵਸੇਬੇ ਲਈ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ, ਜਿਸ ਬਾਰੇ ਸਰਕਾਰ ਨੇ ਕਦੇ ਨਹੀਂ ਸੋਚਿਆ। ਉਨ੍ਹਾਂ ਦੱਸਿਆ ਕਿ ਇੰਗਲਿਸ਼ ਟੈਸਟ ਧਾਂਦਲੀ ਦਾ ਸ਼ਿਕਾਰ ਹੋਣ ਵਾਲੇ ਕਈ ਵਿਦਿਆਰਥੀਆਂ ਨੇ ਤਾਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਇਸ ਮਾਮਲੇ ਵਿੱਚ ਦੋਸ਼ੀ ਪਾਏ ਗਏ 25 ਵਿਅਕਤੀਆਂ ਨੂੰ ਸਜ਼ਾਵਾਂ ਵੀ ਹੋ ਚੁੱਕੀਆਂ ਹਨ। ਪਰ ਹੁਣ ਮੰਗ ਉੱਠੀ ਹੈ ਕਿ ਗ਼ਲਤ ਤਰੀਕੇ ਨਾਲ ਦੋਸ਼ੀ ਐਲਾਨੇ ਗਏ ਵਿਦਿਆਰਥੀਆਂ ਨੂੰ ਮੁੜ ਤੋਂ ਟੈਸਟ ਦੇਣ ਜਾਂ ਮੁਆਵਜ਼ੇ ਦੀ ਮੰਗ ਦੀ ਪਹੁੰਚ ਦੇਣੀ ਚਾਹੀਦੀ ਹੈ।

Education Loan Information:
Calculate Education Loan EMI

ਟਾਪ ਹੈਡਲਾਈਨ

 Video ਬਣਾਉਣ ਦੇ ਚੱਕਰ 'ਚ ਮਰੇ ਸੱਪ ਨੂੰ ਮੂੰਹ 'ਚ ਪਾਇਆ, ਅਚਾਨਕ ਵਿਗੜੀ ਹਾਲਤ ,ਪਰਿਵਾਰ ਵਾਲੇ...

LPG News :  ਸਰਕਾਰ ਨੇ LPG ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾਈਆਂ, ਈਰਾਨ ਜੰਗ ਤੋਂ ਪਹਿਲਾਂ ਵਾਲੇ ਨਿਯਮ ਮੁੜ ਲਾਗੂ

ਵਧੀ ਲਾਗਤ ਤੇ ਮਜ਼ਦੂਰੀ ਵਿਚਕਾਰ ਫਸਿਆ ਪੰਜਾਬ ਦਾ ਕਿਸਾਨ, ਝੋਨੇ ਦੀ ਬਿਜਾਈ ਬਣੀ ਵੱਡੀ ਚੁਣੌਤੀ

Italy ਦੀ ਜੇਲ੍ਹ 'ਚ ਪੰਜਾਬੀ ਨੌਜਵਾਨ ਦੀ ਭੇਦਭਦੇ ਹਾਲਾਤਾਂ 'ਚ ਮੌਤ, ਪਰਿਵਾਰ ਸਦਮੇ 'ਚ

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Video ਬਣਾਉਣ ਦੇ ਚੱਕਰ 'ਚ ਮਰੇ ਸੱਪ ਨੂੰ ਮੂੰਹ 'ਚ ਪਾਇਆ, ਅਚਾਨਕ ਵਿਗੜੀ ਹਾਲਤ ,ਪਰਿਵਾਰ ਵਾਲੇ...
 Video ਬਣਾਉਣ ਦੇ ਚੱਕਰ 'ਚ ਮਰੇ ਸੱਪ ਨੂੰ ਮੂੰਹ 'ਚ ਪਾਇਆ, ਅਚਾਨਕ ਵਿਗੜੀ ਹਾਲਤ ,ਪਰਿਵਾਰ ਵਾਲੇ...
LPG News :  ਸਰਕਾਰ ਨੇ LPG ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾਈਆਂ, ਈਰਾਨ ਜੰਗ ਤੋਂ ਪਹਿਲਾਂ ਵਾਲੇ ਨਿਯਮ ਮੁੜ ਲਾਗੂ
LPG News :  ਸਰਕਾਰ ਨੇ LPG ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾਈਆਂ, ਈਰਾਨ ਜੰਗ ਤੋਂ ਪਹਿਲਾਂ ਵਾਲੇ ਨਿਯਮ ਮੁੜ ਲਾਗੂ
ਵਧੀ ਲਾਗਤ ਤੇ ਮਜ਼ਦੂਰੀ ਵਿਚਕਾਰ ਫਸਿਆ ਪੰਜਾਬ ਦਾ ਕਿਸਾਨ, ਝੋਨੇ ਦੀ ਬਿਜਾਈ ਬਣੀ ਵੱਡੀ ਚੁਣੌਤੀ
ਵਧੀ ਲਾਗਤ ਤੇ ਮਜ਼ਦੂਰੀ ਵਿਚਕਾਰ ਫਸਿਆ ਪੰਜਾਬ ਦਾ ਕਿਸਾਨ, ਝੋਨੇ ਦੀ ਬਿਜਾਈ ਬਣੀ ਵੱਡੀ ਚੁਣੌਤੀ
Italy ਦੀ ਜੇਲ੍ਹ 'ਚ ਪੰਜਾਬੀ ਨੌਜਵਾਨ ਦੀ ਭੇਦਭਦੇ ਹਾਲਾਤਾਂ 'ਚ ਮੌਤ, ਪਰਿਵਾਰ ਸਦਮੇ 'ਚ
Italy ਦੀ ਜੇਲ੍ਹ 'ਚ ਪੰਜਾਬੀ ਨੌਜਵਾਨ ਦੀ ਭੇਦਭਦੇ ਹਾਲਾਤਾਂ 'ਚ ਮੌਤ, ਪਰਿਵਾਰ ਸਦਮੇ 'ਚ
Harcharan Bhullar Case : ਮੁਅੱਤਲ DIG ਭੁੱਲਰ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਟਲੀ 

Punjab 'ਚ 3 ਟ੍ਰੈਫਿਕ ਨਿਯਮ ਤੋੜਨਾ ਪਵੇਗਾ ਮਹਿੰਗਾ, ਹੁਣ ਮੌਕੇ 'ਤੇ ਨਹੀਂ ਕੱਟੇਗਾ ਚਲਾਨ, ਜਾਣਾ ਪਵੇਗਾ ਅਦਾਲਤ

Ram Mandir ਚੜ੍ਹਾਵਾ ਚੋਰੀ ਮਾਮਲਾ : ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਅਨਿਲ ਮਿਸ਼ਰਾ ਨੇ ਦਿੱਤਾ ਅਸਤੀਫ਼ਾ

ਇਸ ਦੇਸ਼ 'ਚ ਅਜਾਨ 'ਤੇ ਲੱਗੇਗਾ ਬੈਨ! ਸਰਕਾਰ ਨੇ ਕਿਹਾ- ਛੱਤਾਂ 'ਤੇ ਨਹੀਂ ਗੂੰਜਣੀ ਚਾਹੀਦੀ ਅਵਾਜ਼...

Embed widget