UGC Guidelines 2021: ਯੂਜੀਸੀ ਨੇ ਯੂਨੀਵਰਸਿਟੀ ਦਾਖਲੇ ਲਈ ਪ੍ਰੀਖਿਆ ਦਿਸ਼ਾ ਨਿਰਦੇਸ਼ ਅਤੇ 2021-22 ਕੈਲੰਡਰ ਕੀਤਾ ਜਾਰੀ
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਮੌਜੂਦਾ ਸੈਸ਼ਨ ਅਤੇ ਨਵੇਂ ਦਾਖਲਿਆਂ ਲਈ ਪ੍ਰੀਖਿਆ ਦਿਸ਼ਾ ਨਿਰਦੇਸ਼ ਅਤੇ ਅਕਾਦਮਿਕ ਕੈਲੰਡਰ ਜਾਰੀ ਕੀਤਾ ਹੈ।
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਮੌਜੂਦਾ ਸੈਸ਼ਨ ਅਤੇ ਨਵੇਂ ਦਾਖਲਿਆਂ ਲਈ ਪ੍ਰੀਖਿਆ ਦਿਸ਼ਾ ਨਿਰਦੇਸ਼ ਅਤੇ ਅਕਾਦਮਿਕ ਕੈਲੰਡਰ ਜਾਰੀ ਕੀਤਾ ਹੈ। ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ, ਯੂਨੀਵਰਸਟੀਆਂ ਨੂੰ ਅੰਤਮ ਸਾਲ / ਸਮੈਸਟਰ ਦੀ ਪ੍ਰੀਖਿਆ 31 ਅਗਸਤ 2021 ਤੱਕ ਪੂਰੀ ਕਰਨੀ ਹੋਵੇਗੀ।
ਯੂਜੀ ਦਾਖਲਾ ਪ੍ਰਕਿਰਿਆ 12 ਵੀਂ ਦੇ ਨਤੀਜੇ ਦੇ ਜਾਰੀ ਹੋਣ ਤੋਂ ਬਾਅਦ ਸ਼ੁਰੂ ਹੋਵੇਗੀ
ਯੂਨੀਵਰਸਿਟੀ ਦਾਖਲਾ 2021 ਲਈ, ਯੂਜੀਸੀ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਸੀਬੀਐਸਈ, ਆਈਸੀਐਸਈ ਅਤੇ ਹੋਰ ਰਾਜ ਬੋਰਡਾਂ ਵੱਲੋਂ 12 ਵੀਂ ਜਮਾਤ ਦੇ ਨਤੀਜੇ ਜਾਰੀ ਹੋਣ ਤੋਂ ਬਾਅਦ ਹੀ ਵੱਖ ਵੱਖ ਯੂਨੀਵਰਸਿਟੀਆਂ ਵਿੱਚ ਯੂਜੀ ਦਾਖਲਾ ਪ੍ਰਕਿਰਿਆ ਸ਼ੁਰੂ ਹੋਵੇਗੀ। ਨਵਾਂ ਵਿੱਦਿਅਕ ਸੈਸ਼ਨ 1 ਅਕਤੂਬਰ 2021 ਤੋਂ ਸ਼ੁਰੂ ਹੋਵੇਗਾ। ਕਮਿਸ਼ਨ ਨੇ 16 ਜੁਲਾਈ 2021 ਨੂੰ ਆਪਣੇ ਸਰਕੂਲਰ ਵਿੱਚ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ, ਇਹ ਉਮੀਦ ਕੀਤੀ ਜਾਂਦੀ ਹੈ ਕਿ ਸਾਰੇ ਰਾਜ ਬੋਰਡਾਂ ਦੇ ਨਾਲ ਨਾਲ ਸੀਬੀਐਸਈ ਅਤੇ ਆਈਸੀਐਸਈ ਦਾ ਨਤੀਜਾ 31 ਜੁਲਾਈ, 2021 ਤੱਕ ਜਾਰੀ ਕਰ ਦਿੱਤਾ ਜਾਵੇਗਾ। ਇਸ ਲਈ ਦਾਖਲਾ ਪ੍ਰਕਿਰਿਆ ਇਸ ਤੋਂ ਬਾਅਦ ਜਾਂ ਆਰਜ਼ੀ ਤੌਰ 'ਤੇ 1 ਅਗਸਤ 2021 ਤੋਂ ਸ਼ੁਰੂ ਹੋਵੇਗੀ।
ਯੂਨੀਵਰਸਿਟੀਆਂ ਨੇ ਦਾਖਲਾ ਪ੍ਰਕਿਰਿਆ 30 ਸਤੰਬਰ 2021 ਤੱਕ ਪੂਰੀ ਕਰਨੀ ਹੈ
ਇਸ ਤੋਂ ਇਲਾਵਾ, ਯੂਨੀਵਰਸਿਟੀਆਂ ਨੂੰ 30 ਸਤੰਬਰ 2021 ਤੱਕ ਦਾਖਲਾ ਪ੍ਰਕਿਰਿਆ ਨੂੰ ਪੂਰਾ ਕਰਨ ਅਤੇ 1 ਅਕਤੂਬਰ 2021 ਤੋਂ ਨਵਾਂ ਸੈਸ਼ਨ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਖਾਲੀ ਸੀਟਾਂ ਨੂੰ ਭਰਨ ਦੀ ਆਖ਼ਰੀ ਤਰੀਕ 31 ਅਕਤੂਬਰ ਹੈ। ਇਸ ਦੇ ਨਾਲ ਹੀ, ਨਵੇਂ ਸੈਸ਼ਨ ਲਈ ਦਸਤਾਵੇਜ਼ 31 ਦਸੰਬਰ, 2021 ਤੱਕ ਜਮ੍ਹਾ ਕੀਤੇ ਜਾ ਸਕਦੇ ਹਨ। ਮਹੱਤਵਪੂਰਨ ਹੈ ਕਿ, 12 ਵੀਂ ਜਮਾਤ ਦੇ ਨਤੀਜਿਆਂ ਦੀ ਘੋਸ਼ਣਾ ਵਿੱਚ ਦੇਰੀ ਹੋਣ ਦੀ ਸਥਿਤੀ ਵਿੱਚ, ਉੱਚ ਸਿੱਖਿਆ ਸੰਸਥਾ 18 ਅਕਤੂਬਰ ਤੋਂ ਨਵਾਂ ਵਿੱਦਿਅਕ ਸੈਸ਼ਨ ਸ਼ੁਰੂ ਕਰਨ ਦੀ ਯੋਜਨਾ ਬਣਾ ਸਕਦੀ ਹੈ।
ਰੱਦ ਕਰਨ ਦੇ ਚਾਰਜ 31 ਅਕਤੂਬਰ ਤੱਕ ਵਸੂਲ ਨਹੀਂ ਕੀਤੇ ਜਾਣਗੇ
ਕੈਲੰਡਰ ਜਾਰੀ ਕਰਨ ਤੋਂ ਇਲਾਵਾ, ਯੂਜੀਸੀ ਨੇ ਇਹ ਵੀ ਕਿਹਾ ਹੈ ਕਿ ਮਹਾਂਮਾਰੀ ਦੇ ਮੱਦੇਨਜ਼ਰ, ਯੂਨੀਵਰਸਿਟੀ 31 ਅਕਤੂਬਰ ਤੱਕ ਦਾਖਲਾ ਵਾਪਸ ਲੈਣ ਲਈ ਕੋਈ ਰੱਦ ਕਰਨ ਦੇ ਚਾਰਜ ਨਹੀਂ ਲੈਣਗੀਆਂ।ਇਸ ਤੋਂ ਬਾਅਦ, ਜੇ ਵਿਦਿਆਰਥੀ 31 ਦਸੰਬਰ 2021 ਤਕ ਦਾਖਲਾ ਰੱਦ ਕਰ ਦਿੰਦਾ ਹੈ ਤਾਂ ਪ੍ਰੋਸੈਸਿੰਗ ਫੀਸ ਵਜੋਂ ਯੂਨੀਵਰਸਿਟੀਆਂ ਵੱਧ ਤੋਂ ਵੱਧ 1000 ਰੁਪਏ ਘਟਾ ਸਕਦੀਆਂ ਹਨ।
Education Loan Information:
Calculate Education Loan EMI