Unique school in the country: ਭਾਰਤ ਦਾ ਅਨੋਖਾ ਸਕੂਲ, ਇੱਥੇ ਬੱਚੇ ਦੋਵੇਂ ਹੱਥਾਂ ਨਾਲ ਲਿਖਦੇ ਵੱਖ-ਵੱਖ ਭਾਸ਼ਾਵਾਂ
ਸਿੰਗਰੌਲੀ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਪਗ 15 ਕਿਲੋਮੀਟਰ ਦੂਰ ਵੀਨਾ ਵਾਦਿਨੀ ਪਬਲਿਕ ਸਕੂਲ ਬੁਢੇਲਾ ਹੈ। ਇਹ ਸਕੂਲ ਆਮ ਸਕੂਲ ਵਰਗਾ ਲੱਗਦਾ ਹੈ ਪਰ ਇਸ ਦੇ ਅੰਦਰ ਬੱਚਿਆਂ ਨੂੰ ਕਮਾਲ ਦੀ ਕਲਾ ਸਿਖਾਈ ਜਾਂਦੀ ਹੈ।
Unique school in the country: ਮੱਧ ਪ੍ਰਦੇਸ਼ ਦੇ ਸਿੰਗਰੌਲੀ ਜ਼ਿਲ੍ਹੇ 'ਚ ਇੱਕ ਅਨੋਖਾ ਸਕੂਲ ਹੈ। ਇਹ ਸਕੂਲ ਅਨੋਖਾ ਇਸ ਲਈ ਹੈ ਕਿਉਂਕਿ ਇੱਥੇ ਬੱਚੇ ਦੋਵੇਂ ਹੱਥਾਂ ਨਾਲ ਲਿਖ ਸਕਦੇ ਹਨ। ਇਸ ਤੋਂ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਦੋਵੇਂ ਹੱਥਾਂ ਨਾਲ ਇੱਕੋ ਸਮੇਂ ਵੱਖ-ਵੱਖ ਭਾਸ਼ਾਵਾਂ 'ਚ ਲਿਖ ਸਕਦੇ ਹਨ। ਦੇਸ਼ ਦਾ ਸ਼ਾਇਦ ਇਹ ਪਹਿਲਾ ਸਕੂਲ ਹੈ ਜਿੱਥੋਂ ਦੇ ਬੱਚੇ ਅਜਿਹੀ ਕਲਾ 'ਚ ਮੁਹਾਰਤ ਹਾਸਲ ਕਰ ਚੁੱਕੇ ਹਨ।
ਇਹ ਵੀ ਪੜ੍ਹੋ: ਆਖਰ ਜ਼ਿਆਦਾਤਰ ਟੈਂਟ ਹਾਊਸ ਲਾਲ ਕੁਰਸੀਆਂ ਹੀ ਕਿਉਂ ਵਰਤਦੇ? ਤੁਹਾਡੇ ਦਿਮਾਗ 'ਚ ਵੀ ਆਇਆ ਹੋਏਗਾ ਸਵਾਲ
ਸਿੰਗਰੌਲੀ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਪਗ 15 ਕਿਲੋਮੀਟਰ ਦੂਰ ਵੀਨਾ ਵਾਦਿਨੀ ਪਬਲਿਕ ਸਕੂਲ ਬੁਢੇਲਾ ਹੈ। ਇਹ ਸਕੂਲ ਆਮ ਸਕੂਲ ਵਰਗਾ ਲੱਗਦਾ ਹੈ ਪਰ ਇਸ ਦੇ ਅੰਦਰ ਬੱਚਿਆਂ ਨੂੰ ਕਮਾਲ ਦੀ ਕਲਾ ਸਿਖਾਈ ਜਾਂਦੀ ਹੈ। ਇੱਥੇ ਬੱਚਿਆਂ ਨੂੰ ਜਿਹੜੀ ਕਲਾ ਸਿਖਾਈ ਜਾਂਦੀ ਹੈ, ਉਹ ਕਿਸੇ ਚਮਤਕਾਰ ਜਾਂ ਕ੍ਰਿਸ਼ਮੇ ਤੋਂ ਘੱਟ ਨਹੀਂ ਕਿਉਂਕਿ ਇੱਥੇ ਪੜ੍ਹਨ ਵਾਲੇ ਬੱਚੇ ਇੱਕੋ ਸਮੇਂ ਦੋਵਾਂ ਹੱਥਾਂ ਨਾਲ ਵੱਖ-ਵੱਖ ਭਾਸ਼ਾਵਾਂ 'ਚ ਲਿਖ ਸਕਦੇ ਹਨ। ਇਸ ਤਰ੍ਹਾਂ ਲਿਖਣ ਵਾਲੇ ਬੱਚੇ ਇੱਥੇ 1 ਜਾਂ 2 ਨਹੀਂ ਸਗੋਂ 100 ਤੋਂ ਵੱਧ ਬੱਚੇ ਇਸ ਕਲਾ 'ਚ ਮਾਹਿਰ ਹਨ।
ਦੇਸ਼ ਦਾ ਸ਼ਾਇਦ ਇਹ ਪਹਿਲਾ ਅਜਿਹਾ ਸਕੂਲ ਹੈ, ਜਿੱਥੇ ਬੱਚੇ ਅਜਿਹੀ ਵਿਸ਼ੇਸ਼ ਕਲਾ ਸਿੱਖਦੇ ਹਨ। ਸਿੰਗਰੌਲੀ ਦੇ ਵੀਨਾ ਵਾਦਿਨੀ ਪਬਲਿਕ ਸਕੂਲ ਬੁਢੇਲਾ ਦੀ ਸ਼ੁਰੂਆਤ 1999 'ਚ ਹੋਈ ਸੀ। ਇਸ ਸਕੂਲ ਦੀ ਸ਼ੁਰੂਆਤ ਵਿਰੰਗਤ ਸ਼ਰਮਾ ਨੇ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਆਈਡੀਆ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜੇਂਦਰ ਪ੍ਰਸਾਦ ਤੋਂ ਮਿਲਿਆ ਸੀ ਜਿਨ੍ਹਾਂ ਬਾਰੇ ਵਿਰੰਗਤ ਸ਼ਰਮਾ ਨੇ ਪੜ੍ਹਿਆ ਸੀ ਕਿ ਉਹ ਦੋਵੇਂ ਹੱਥਾਂ ਨਾਲ ਲਿਖਦੇ ਸਨ।
ਵਿਰੰਗਤ ਸ਼ਰਮਾ ਨੇ ਇਸ ਗਿਆਨ ਨੂੰ ਅੱਗੇ ਵਧਾਉਂਦਿਆਂ ਸਿੰਗਰੌਲੀ 'ਚ ਸਕੂਲ ਸ਼ੁਰੂ ਕੀਤਾ। ਫਿਰ ਬੱਚਿਆਂ ਨਾਲ ਇਹ ਪ੍ਰਯੋਗ ਕੀਤਾ ਤੇ ਅੱਜ ਸਾਰੇ ਬੱਚੇ ਇਸ ਕਲਾ 'ਚ ਮਾਹਿਰ ਹੋ ਗਏ ਹਨ। ਇਸ ਕਲਾ ਬਾਰੇ ਸਿੰਗਰੌਲੀ ਜ਼ਿਲ੍ਹਾ ਹਸਪਤਾਲ ਦੇ ਮਨੋਵਿਗਿਆਨੀ ਡਾ. ਅਸ਼ੀਸ਼ ਪਾਂਡੇ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਬੱਚਿਆਂ ਦੇ ਦਿਮਾਗ ਨੂੰ ਢਾਲਿਆ ਜਾਵੇਗਾ, ਉਹ ਉਸੇ ਤਰ੍ਹਾਂ ਕੰਮ ਕਰੇਗਾ।
ਇਹ ਵੀ ਪੜ੍ਹੋ: ਸਿਹਤ ਲਈ ਵਰਦਾਨ ਹੁੰਦਾ ਅਖਰੋਟ, ਕੈਂਸਰ ਤੇ ਲੈ ਕੇ ਦਿਲ ਦੀਆਂ ਬਿਮਾਰੀਆਂ ਤੱਕ ਲਈ ਫਾਇਦੇਮੰਦ
Education Loan Information:
Calculate Education Loan EMI