ਪੜਚੋਲ ਕਰੋ

Highest Paid Women Coder: ਯੂਪੀ ਦੀ ਮੁਸਕਾਨ ਬਣੀ ਦੇਸ਼ ਦੀ 'ਟੌਪ ਵੂਮੈਨ ਕੋਡਰ', 60 ਲੱਖ ਦੇ Annual ਪੈਕੇਜ 'ਤੇ ਹੋਇਆ ਸਲੈਕਸ਼ਨ

Muskan Agrawal: ਉੱਤਰ ਪ੍ਰਦੇਸ਼ ਦੇ ਹਾਥਰਸ ਦੀ ਮੁਸਕਾਨ ਅਗਰਵਾਲ ਨੇ ਰਿਕਾਰਡ ਬਣਾਇਆ ਹੈ। ਉਹ ਭਾਰਤ ਦੀ ਟੌਪ ਪੇਡ ਮਹਿਲਾ ਕੋਡਰ ਬਣ ਗਈ ਹੈ। ਮੁਸਕਾਨ ਨੇ IIT ਜਾਂ IIM ਤੋਂ ਪੜ੍ਹਾਈ ਨਹੀਂ ਕੀਤੀ ਹੈ।

Highest Paid Women Coder Muskan Agrawal Hails From UP: ਇਸ ਉਦਾਹਰਣ ਤੋਂ ਬਾਅਦ, ਵਿਦਿਆਰਥੀਆਂ ਨੂੰ ਇਹ ਸਾਬਤ ਹੋ ਜਾਵੇਗਾ ਕਿ ਚੰਗੇ ਪੈਕੇਜ ਨਾਲ ਕਿਸੇ ਚੰਗੀ ਜਗ੍ਹਾ 'ਤੇ ਨੌਕਰੀ ਪ੍ਰਾਪਤ ਕਰਨ ਲਈ, ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਸਿਰਫ ਆਈਆਈਟੀ ਜਾਂ ਆਈਆਈਐਮ ਵਰਗੀਆਂ ਸੰਸਥਾਵਾਂ ਤੋਂ ਹੀ ਪੜ੍ਹੋ।  ਜੇਕਰ ਤੁਹਾਡੇ ਅੰਦਰ ਕਾਬਲੀਅਤ ਹੈ ਤਾਂ ਤਰੱਕੀ ਅਤੇ ਸਫਲਤਾ ਆਪਣੇ-ਆਪ ਤੁਹਾਡੇ ਪਿੱਛੇ ਆ ਜਾਂਦੀ ਹੈ। ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ ਇਸ ਦੀ ਉੱਤਮ ਉਦਾਹਰਣ ਉੱਤਰ ਪ੍ਰਦੇਸ਼ ਦੇ ਹਾਥਰਸ ਦੀ ਮੁਸਕਾਨ ਅਗਰਵਾਲ ਹੈ।

B.Tech ਪਾਸ ਮੁਸਕਾਨ ਨੂੰ ਭਾਰਤ ਦੀ ਪਹਿਲੀ ਚੋਟੀ ਦੀ ਤਨਖਾਹ ਵਾਲੀ ਮਹਿਲਾ ਕੋਡਰ ਬਣਨ ਦਾ ਮੌਕਾ ਮਿਲਿਆ ਹੈ। ਮੁਸਕਾਨ ਨੂੰ 5 ਲੱਖ ਰੁਪਏ ਪ੍ਰਤੀ ਮਹੀਨਾ ਯਾਨੀ 60 ਲੱਖ ਰੁਪਏ ਦੇ ਸਾਲਾਨਾ ਪੈਕੇਜ 'ਤੇ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਉਹ ਦੇਸ਼ ਦੀ ਪਹਿਲੀ ਮਹਿਲਾ ਕੋਡਰ ਹੈ ਜਿਸ ਨੂੰ ਇੰਨੇ ਵੱਡੇ ਪੈਕੇਜ ਨਾਲ ਨੌਕਰੀ ਮਿਲੀ ਹੈ।

ਆਈਆਈਟੀ, ਆਈਆਈਐਮ ਤੋਂ ਪੜ੍ਹਾਈ ਨਹੀਂ ਕੀਤੀ ਹੈ

ਅਜਿਹੇ ਪੈਕੇਜ ਬਾਰੇ ਸੁਣ ਕੇ ਸਭ ਤੋਂ ਪਹਿਲਾਂ ਜੋ ਗੱਲ ਲੋਕਾਂ ਦੇ ਦਿਮਾਗ 'ਚ ਆਉਂਦੀ ਹੈ, ਉਹ ਇਹ ਹੈ ਕਿ ਮੁਸਕਾਨ ਨੇ ਕਿਸੇ ਨਾਮੀ ਸੰਸਥਾ ਤੋਂ ਪੜ੍ਹਾਈ ਕੀਤੀ ਹੋਵੇਗੀ ਪਰ ਅਜਿਹਾ ਨਹੀਂ ਹੈ। ਮੁਸਕਾਨ ਨੇ ਨਾ ਤਾਂ IIT ਅਤੇ ਨਾ ਹੀ IIM ਤੋਂ ਪੜ੍ਹਾਈ ਕੀਤੀ ਹੈ। ਉਸਨੇ ਇੰਡੀਅਨ ਇੰਸਟੀਚਿਊਟ ਆਫ ਇਨਫਰਮੇਸ਼ਨ ਟੈਕਨਾਲੋਜੀ, ਊਨਾ (IIIT ਊਨਾ) ਤੋਂ ਬੀ.ਟੈਕ ਯਾਨੀ ਇੰਜੀਨੀਅਰਿੰਗ ਪੂਰੀ ਕੀਤੀ ਹੈ। ਮੁਸਕਾਨ ਨੇ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿੱਚ ਬੈਚਲਰ ਦੀ ਡਿਗਰੀ ਲਈ ਹੈ। ਉਸ ਨੂੰ ਇਹ ਨੌਕਰੀ ਦੀ ਪੇਸ਼ਕਸ਼ ਜੌਬ ਸਰਚ ਪਲੇਟਫਾਰਮ ਲਿੰਕਡਇਨ ਤੋਂ ਮਿਲੀ ਹੈ।

ਇੱਥੋਂ ਯਾਤਰਾ ਸ਼ੁਰੂ ਹੋਈ

ਮੁਸਕਾਨ ਅਗਰਵਾਲ ਦਾ ਇਹ ਸਫ਼ਰ ਉਦੋਂ ਸ਼ੁਰੂ ਹੋਇਆ ਜਦੋਂ ਉਸਨੇ ਸਾਲ 2022 ਵਿੱਚ 'ਟੌਪ ਵੂਮੈਨ ਕੋਡਰ' ਐਵਾਰਡ ਜਿੱਤਿਆ। ਉਸ ਨੂੰ 1.5 ਲੱਖ ਰੁਪਏ ਦੇ ਇਨਾਮ ਦੇ ਨਾਲ ਟੇਕਗਿਗ ਗੌਡਸ ਐਵਾਰਡ ਦਿੱਤਾ ਗਿਆ। ਇਸ ਮੁਕਾਬਲੇ ਵਿੱਚ ਮੁਸਕਾਨ ਨੇ 69,000 ਮਹਿਲਾ ਕੋਡਰਾਂ ਨਾਲ ਮੁਕਾਬਲਾ ਕੀਤਾ ਅਤੇ ਲਗਾਤਾਰ ਚਾਰ ਘੰਟੇ ਕੋਡਿੰਗ ਕਰਕੇ ਕਈ ਪ੍ਰੋਗਰਾਮਾਂ ਦੇ ਹੱਲ ਲੱਭੇ ਅਤੇ ਜੇਤੂ ਬਣੀ।

ਉਹ ਪਹਿਲਾਂ ਵੀ ਚੁਣੀ ਜਾ ਚੁੱਕੀ ਹੈ
ਸਾਲ 2021 ਵਿੱਚ, ਮੁਸਕਾਨ ਨੇ ਕਈ ਓਪਨ ਸੋਰਸ ਪ੍ਰੋਜੈਕਟਾਂ ਨਾਲ ਕੰਮ ਕੀਤਾ। ਇਸ ਸਮੇਂ ਦੌਰਾਨ, ਉਸ ਨੂੰ ਔਰਤਾਂ ਲਈ ਵਿਸ਼ੇਸ਼ ਬਣਾਏ ਗਏ ਲਿੰਕਡਇਨ ਮੈਂਟਰਸ਼ਿਪ ਪ੍ਰੋਗਰਾਮ ਲਈ ਚੁਣਿਆ ਗਿਆ ਸੀ, ਜਿੱਥੇ ਉਸ ਨੇ ਪੇਸ਼ੇਵਰਾਂ ਦੀ ਮਦਦ ਨਾਲ ਇਕ ਤੋਂ ਬਾਅਦ ਇਕ ਮਾਰਗਦਰਸ਼ਨ ਪ੍ਰਾਪਤ ਕੀਤਾ। TechGig, ਜਿੱਥੇ ਮੁਸਕਾਨ ਨੇ ਪੁਰਸਕਾਰ ਜਿੱਤਿਆ ਸੀ, ਇਹ ਸੰਸਥਾ ਤਕਨਾਲੋਜੀ ਦੀ ਦੁਨੀਆ ਵਿੱਚ ਇੱਕ ਵੱਡਾ ਨਾਮ ਹੈ ਅਤੇ ਭਾਰਤ ਦੀਆਂ ਪ੍ਰਤਿਭਾਸ਼ਾਲੀ ਮਹਿਲਾ ਇੰਜੀਨੀਅਰਾਂ ਅਤੇ ਤਕਨਾਲੋਜੀ ਫਰਮਾਂ ਨੂੰ ਲਾਈਮਲਾਈਟ ਵਿੱਚ ਲਿਆਉਣ ਲਈ ਕੰਮ ਕਰਦੀ ਹੈ।

Education Loan Information:
Calculate Education Loan EMI

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ

Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ

Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ

Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ

ABP Premium

ਵੀਡੀਓਜ਼

Beas water Level alert | ਬਿਆਸ ਨਦੀ 'ਚ ਆਇਆ ਹੜ੍ਹ -  70 ਸਾਲਾ ਬਜ਼ੁਰਗ ਔਰਤ ਰੁੜ੍ਹੀBarnala Roadways Bus Accident | ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਦੀ ਟਰੱਕ ਨਾਲ ਟੱਕਰ, ਕਈ ਜਖ਼ਮੀShambhu Farmer Death |ਅੰਦੋਲਨ ਤੋਂ ਘਰ ਪਰਤ ਰਹੇ ਕਿਸਾਨਾਂ ਨਾਲ ਹੋਇਆ ਭਿਆਨਕ ਹਾਦਸਾ, 1 ਦੀ ਮੌਤJalalabad News |ਪਿੰਡ 'ਚ ਘੁਸਪੈਠੀਏ ਦੀ ਲਾਸ਼ ਦਫਨਾਉਣ ਆਈ ਪੁਲਿਸ ਨੂੰ ਲੋਕਾਂ ਨੇ ਮੋੜਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ
Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ
Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ
Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ
Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ
Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ
ਗਰਲਫ੍ਰੈਂਡ ਨੂੰ ਅੱਧੀ ਰਾਤ ਨੂੰ ਮਿਲਣ ਪਹੁੰਚਿਆ ਸੀ ਪ੍ਰੇਮੀ, ਰੰਗੇ ਹੱਥੀਂ ਫੜੇ ਗਏ ਤਾਂ ਪਰਿਵਾਰ ਨੇ ਕਰਵਾ 'ਤਾ ਵਿਆਹ

ਇਸ ਦਿਨ ਲਾਂਚ ਹੋਵੇਗਾ Lava Blaze X 5G, ਜਾਣੋ ਭਾਰਤੀ ਕੰਪਨੀ ਦੇ 'ਮੇਡ ਇਨ ਇੰਡੀਆ' ਫੋਨ ਦੇ ਖਾਸ ਫੀਚਰਸ

Punjab News: ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ 

Lawrence Bishnoi Gang: ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, ਕਰ ਦਿੱਤਾ ਢਹਿ-ਢੇਰੀ

Embed widget