Eid-Ul-Fitr Moon Sighting: ਭਾਰਤ 'ਚ ਕਦੋਂ ਮਨਾਈ ਜਾਵੇਗੀ ਈਦ, ਜਾਣੋ ਇਨ੍ਹਾਂ ਸ਼ਹਿਰਾਂ 'ਚ ਕਦੋਂ ਦਿੱਖ ਸਕਦਾ ਚੰਦ
ਈਦ ਦਾ ਤਿਉਹਾਰ ਆ ਰਿਹਾ ਹੈ। ਇਸ ਈਦ ਨੂੰ ਈਦ-ਉਲ-ਫਿਤਰ ਵੀ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਕੁਝ ਲੋਕ ਇਸ ਤਿਉਹਾਰ ਨੂੰ ਮਿੱਠੀ ਈਦ ਦੇ ਨਾਮ ਨਾਲ ਵੀ ਜਾਣਦੇ ਹਨ। ਇਸਲਾਮੀ ਕੈਲੰਡਰ ਦੇ ਅਨੁਸਾਰ ਰਮਜ਼ਾਨ ਦੇ ਪਵਿੱਤਰ ਮਹੀਨੇ ਦਾ ਅੰਤ ਤੇ 1442 ਹਿਜਰੀ ਦੇ 10 ਵੇਂ ਮਹੀਨੇ ਦੀ ਸ਼ੁਰੂਆਤ ਹੋਵੇਗੀ।
ਨਵੀਂ ਦਿੱਲੀ: ਈਦ ਦਾ ਤਿਉਹਾਰ ਆ ਰਿਹਾ ਹੈ। ਇਸ ਈਦ ਨੂੰ ਈਦ-ਉਲ-ਫਿਤਰ ਵੀ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਕੁਝ ਲੋਕ ਇਸ ਤਿਉਹਾਰ ਨੂੰ ਮਿੱਠੀ ਈਦ ਦੇ ਨਾਮ ਨਾਲ ਵੀ ਜਾਣਦੇ ਹਨ। ਇਸਲਾਮੀ ਕੈਲੰਡਰ ਦੇ ਅਨੁਸਾਰ ਰਮਜ਼ਾਨ ਦੇ ਪਵਿੱਤਰ ਮਹੀਨੇ ਦਾ ਅੰਤ ਤੇ 1442 ਹਿਜਰੀ ਦੇ 10 ਵੇਂ ਮਹੀਨੇ ਦੀ ਸ਼ੁਰੂਆਤ ਹੋਵੇਗੀ। ਈਦ ਦੇ ਤਿਉਹਾਰ ਦੇ ਦਿਨ ਦੁਨੀਆ ਭਰ ਦੇ ਮੁਸਲਮਾਨ ਸਵੇਰੇ ਮਸਜਿਦਾਂ 'ਚ ਵਿਸ਼ੇਸ਼ ਨਮਾਜ਼ ਅਦਾ ਕਰਦੇ ਹਨ। ਇਸਲਾਮੀ ਵਿਸ਼ਵਾਸਾਂ ਅਨੁਸਾਰ, ਰਮਜ਼ਾਨ ਦਾ ਮਹੀਨਾ ਚੰਦਰ ਕੈਲੰਡਰ ਦਾ ਸਭ ਤੋਂ ਪਵਿੱਤਰ ਮਹੀਨਾ ਮੰਨਿਆ ਜਾਂਦਾ ਹੈ।
ਭਾਰਤ ਦੇ ਵੱਖ ਵੱਖ ਸ਼ਹਿਰਾਂ 'ਚ ਚੰਦ ਦੇਖਣ ਦਾ ਸਮਾਂ (May 12, Source: Timeanddate.com)
ਦਿੱਲੀ: 7.02 PM
ਲਖਨਊ: 6:45 PM
ਅਹਿਮਦਾਬਾਦ: 7.12 PM
ਆਗਰਾ: 6.57 PM
ਔਰੰਗਾਬਾਦ: 6.56 PM
ਭੋਪਾਲ: 6.53 PM
ਬੰਗਲੁਰੂ: 6.37 PM
ਮੁੰਬਈ: 7.05 PM
ਹੈਦਰਾਬਾਦ: 6.40 PM
ਪਟਨਾ: 6.27 PM
ਈਦ ਮਨਾਉਣ ਦੀ ਤਰੀਕ ਚੰਦ ਦੇ ਦਿਖਣ ਅਨੁਸਾਰ ਨਿਰਧਾਰਤ ਹੁੰਦੀ ਹੈ। ਜਿਸ ਦਿਨ ਚੰਦਰਮਾ ਵੇਖਿਆ ਜਾਂਦਾ ਹੈ, ਲੋਕ ਇਕ ਦੂਜੇ ਨੂੰ ਚੰਦ ਮੁਬਾਰਕ ਕਹਿ ਕੇ ਵਧਾਈ ਦਿੰਦੇ ਹਨ। ਈਦ ਵਾਲੇ ਦਿਨ ਲੋਕ ਤੜਕੇ ਉੱਠਦੇ ਹਨ ਅਤੇ ਫਜਰ ਨਮਾਜ਼ ਅਦਾ ਕਰਦੇ ਹਨ। ਇਸ ਤੋਂ ਬਾਅਦ, ਵਧਾਈ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ।
ਜਿਵੇਂ ਹੀ ਰਮਜ਼ਾਨ ਦਾ ਮਹੀਨਾ ਸ਼ੁਰੂ ਹੁੰਦਾ ਹੈ, ਇਸਲਾਮ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਵਰਤ ਰੱਖਣਾ ਸ਼ੁਰੂ ਕਰਦੇ ਹਨ। ਈਦ ਦਾ ਤਿਉਹਾਰ ਉਦੋਂ ਮਨਾਇਆ ਜਾਂਦਾ ਹੈ ਜਦੋਂ ਪੂਰਾ ਮਹੀਨਾ ਵਰਤ ਰੱਖਣ ਤੋਂ ਬਾਅਦ ਚੰਦਰਮਾ ਵੇਖਿਆ ਜਾਂਦਾ ਹੈ। ਜੇ ਇਸ ਵਾਰ ਚੰਦਰਮਾ ਅੱਜ ਭਾਵ 12 ਮਈ ਨੂੰ ਦਿੱਖ ਜਾਵੇਗਾ, ਤਾਂ ਈਦ-ਉਲ-ਫਿਤਰ ਭਾਰਤ 'ਚ 13 ਮਈ ਨੂੰ ਮਨਾਇਆ ਜਾਵੇਗਾ।
ਇਸ ਦਿਨ ਲੋਕ ਇਕ ਦੂਜੇ ਨੂੰ ਗਲੇ ਲਗਾਉਂਦੇ ਹਨ ਅਤੇ ਤੋਹਫੇ ਦਿੰਦੇ ਹਨ। ਸਾਰੇ ਰਿਸ਼ਤੇਦਾਰ ਤੇ ਦੋਸਤ ਵੀ ਇਕ ਦੂਜੇ ਦੇ ਘਰ ਆਉਂਦੇ ਹਨ ਅਤੇ ਉਨ੍ਹਾਂ ਨੂੰ ਵਧਾਈ ਦਿੰਦੇ ਹਨ। ਹਾਲਾਂਕਿ, ਕੋਰੋਨਾ ਪੀਰੀਅਡ ਨੂੰ ਧਿਆਨ 'ਚ ਰੱਖਦੇ ਹੋਏ, ਇਸ ਵਾਰ ਗਲੇ ਨਾ ਲਗਾਉਣ ਅਤੇ ਇਕ-ਦੂਜੇ ਦੇ ਘਰ ਜਾ ਕੇ ਵਧਾਈ ਨਾ ਦੇਣ ਲਈ ਕਿਹਾ ਗਿਆ ਹੈ।