ਪੜਚੋਲ ਕਰੋ
Advertisement
ਕੋਰੋਨਾ ਦਾ ਕਹਿਰ: ਹਾਲਾਤ ਵਿਗੜਦੇ ਵੇਖ ਪੰਜਾਬ ਸਰਕਾਰ ਦਾ ਵੱਡਾ ਐਲਾਨ
ਹੁਣ ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਸੂਬੇ 'ਚ ਆਉਣ ਵਾਲੇ ਹਰ ਵਿਅਕਤੀ ਦੀ ਕੋਵਿਡ-19 ਸਬੰਧੀ ਜਾਂਚ ਕੀਤੀ ਜਾਵੇਗੀ। ਬਾਹਰੋਂ ਆਉਣ ਵਾਲੇ ਸਾਰੇ ਲੋਕਾਂ ਨੂੰ ਸਰਕਾਰੀ ਕੁਆਰੰਟੀਨ ‘ਚ ਰਹਿਣਾ ਪਏਗਾ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਪਿਛਲੇ ਕੁਝ ਦਿਨਾਂ ਤੋਂ ਪੰਜਾਬ (Punjab) ‘ਚ ਕੋਰੋਨਾਵਾਇਰਸ (covid-19) ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਰਕੇ ਪ੍ਰਸਾਸ਼ਨ ਦੇ ਨਾਲ ਸਿਹਤ ਕਾਮਿਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਇਸ ਦੇ ਨਾਲ ਹੀ ਹੁਣ ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਸੂਬੇ 'ਚ ਆਉਣ ਵਾਲੇ ਹਰ ਵਿਅਕਤੀ ਦੀ ਕੋਵਿਡ-19 ਸਬੰਧੀ ਜਾਂਚ ਕੀਤੀ ਜਾਵੇਗੀ। ਬਾਹਰੋਂ ਆਉਣ ਵਾਲੇ ਸਾਰੇ ਲੋਕਾਂ ਨੂੰ ਸਰਕਾਰੀ ਕੁਆਰੰਟੀਨ (government quarantine) ‘ਚ ਰਹਿਣਾ ਪਏਗਾ।
ਸਰਕਾਰ ਨੇ ਇਹ ਫੈਸਲਾ ਸ੍ਰੀ ਹਜ਼ੂਰ ਸਾਹਿਬ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਕੋਰੋਨਾ ਪੌਜ਼ੇਟਿਵ ਆਉਣ ਤੋਂ ਬਾਅਦ ਲਿਆ ਹੈ। ਹਾਲਾਂਕਿ, ਇਹ ਫੈਸਲਾ ਲੈਣ ‘ਚ ਕੁਝ ਦੇਰੀ ਹੋ ਗਈ। ਬਹੁਤ ਸਾਰੇ ਸ਼ਰਧਾਲੂ ਘਰ ਪਹੁੰਚ ਗਏ ਹਨ, ਜਿਨ੍ਹਾਂ ਵਿੱਚੋਂ ਅੱਠ ਦੀ ਰਿਪੋਰਟ ਕੋਵਿਡ-19 ਸਕਾਰਾਤਮਕ ਆਈ ਹੈ।
ਵਧੀਕ ਮੁੱਖ ਸਕੱਤਰ ਗ੍ਰਹਿ ਸਤੀਸ਼ ਚੰਦਰ ਨੇ ਕਿਹਾ ਕਿ ਹੁਣ ਪੰਜਾਬ ਆਉਣ ਵਾਲੇ ਹਰੇਕ ਵਿਅਕਤੀ ਦੀ ਜਾਂਚ ਕੀਤੀ ਜਾਏਗੀ ਤੇ ਜੇਕਰ ਉਨ੍ਹਾਂ ਦੀ ਰਿਪੋਰਟ ਨੈਗਟਿਵ ਆਉਂਦੀ ਹੈ ਤਾਂ ਉਨ੍ਹਾਂ ਨੂੰ 14 ਦਿਨਾਂ ਲਈ ਘਰ ਵਿੱਚ ਕੁਆਰੰਟੀਨ ਵਿੱਚ ਰਹਿਣਾ ਪਏਗਾ। ਜੇਕਰ ਰਿਪੋਰਟ ਸਕਾਰਾਤਮਕ ਆਈ ਤਾਂ ਉਨ੍ਹਾਂ ਨੂੰ ਡਾਕਟਰੀ ਇਲਾਜ ਲਈ ਹਸਪਤਾਲ ਭੇਜ ਦਿੱਤਾ ਜਾਵੇਗਾ।
ਪੰਜਾਬ ਸਰਕਾਰ ਲਗਪਗ 7000 ਲੋਕਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਲਗਪਗ 3500 ਸ਼ਰਧਾਲੂ ਸ੍ਰੀ ਹਜ਼ੂਰ ਸਾਹਿਬ ਵਿਖੇ ਫਸੇ ਹੋਏ ਸੀ, ਜਦੋਂਕਿ ਲੌਕਡਾਊਨ ਕਾਰਨ ਰਾਜਸਥਾਨ ‘ਚ 2800 ਮਜ਼ਦੂਰ ਫਸੇ ਹੋਏ ਸੀ। ਇਸ ਦੇ ਨਾਲ ਹੀ ਬਠਿੰਡਾ ਦੇ 153 ਵਿਦਿਆਰਥੀ ਰਾਜਸਥਾਨ ਦੇ ਕੋਟਾ ਤੋਂ ਆਏ ਹਨ। ਉਨ੍ਹਾਂ ਨੂੰ ਅਧਿਕਾਰਤ ਤੌਰ ‘ਤੇ ਕੁਆਰੰਟੀਨ ਕੀਤਾ ਗਿਆ ਹੈ।
ਹਜ਼ੂਰ ਸਾਹਿਬ ਤੋਂ ਸ਼ਰਧਾਲੂ ਵਾਪਸ ਪਰਤੇ:
ਜ਼ਿਲ੍ਹਾ ਸੰਗਤਾਂ ਕਿੱਥੇ ਕੀਤਾ ਗਿਆ ਕੁਆਰੰਟੀਨ
ਰੂਪਨਗਰ 6 ਘਰਾਂ ‘ਚ ਕੁਆਰੰਟੀਨ
ਹੁਸ਼ਿਆਰਪੁਰ 42 ਘਰਾਂ ‘ਚ
ਕਪੂਰਥਲਾ 25 ਸਿਵਲ ਹਸਪਤਾਲ, ਗੁਰੂਦੁਆਰਾ ਸਾਹਿਬ
ਨਵਾਂਸ਼ਹਿਰ 2 ਹੋਮ ਕੁਆਰੰਟੀਨ
ਬਠਿੰਡਾ 21 ਹੋਣਹਾਰ ਸਕੂਲ
ਫਰੀਦਕੋਟ 20 ਸਰਕਾਰੀ ਸਕੂਲ
ਫਾਜ਼ਿਲਕਾ 9 ਸਰਕਾਰੀ ਸਕੂਲ
ਫਿਰੋਜ਼ਪੁਰ 50 ਹੋਮ ਕੁਆਰੰਟੀਨ
ਤਰਨਤਾਰਨ 74 ਖਡੂਰ ਸਾਹਿਬ
ਸੰਗਰੂਰ 14 ਹੋਮ ਕੁਆਰੰਟੀਨ
ਮੋਗਾ 3 ਬਾਘਾਪੁਰਾਣਾ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement