ਪੜਚੋਲ ਕਰੋ
(Source: ECI/ABP News)
ਫੌਜ ਨੇ ਵੱਡੀ ਅੱਤਵਾਦੀ ਸਾਜਿਸ਼ ਕੀਤੀ ਨਕਾਮ, ਵੱਡੀ ਮਾਤਰਾ 'ਚ ਗੋਲਾ-ਬਰੂਦ ਤੇ ਹਥਿਆਰ ਬਰਾਮਦ
ਭਾਰਤੀ ਫੌਜ ਨੇ ਵੱਡੀ ਅੱਤਵਾਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਭਾਰਤੀ ਸੈਨਾ ਦੀ ਚਿਨਾਰ ਕੋਰਪਸ ਨੇ ਕਿਹਾ ਕਿ ਉਨ੍ਹਾਂ ਨੇ 30 ਅਗਸਤ ਨੂੰ ਬਾਰਾਮੂਲਾ ਜ਼ਿਲ੍ਹੇ ਦੇ ਰਾਮਪੁਰ ਸੈਕਟਰ ਵਿੱਚ ਕੰਟਰੋਲ ਰੇਖਾ ਦੇ ਨਾਲ ਲੱਗਦੇ ਇੱਕ ਪਿੰਡ ਨੇੜੇ ਸ਼ੱਕੀ ਵਿਅਕਤੀਆਂ ਦੀਆਂ ਹਰਕਤਾਂ ਵੇਖੀਆਂ।
![ਫੌਜ ਨੇ ਵੱਡੀ ਅੱਤਵਾਦੀ ਸਾਜਿਸ਼ ਕੀਤੀ ਨਕਾਮ, ਵੱਡੀ ਮਾਤਰਾ 'ਚ ਗੋਲਾ-ਬਰੂਦ ਤੇ ਹਥਿਆਰ ਬਰਾਮਦ Explosives Siezed in Rampur Sector Big attack prevented by Security Personell ਫੌਜ ਨੇ ਵੱਡੀ ਅੱਤਵਾਦੀ ਸਾਜਿਸ਼ ਕੀਤੀ ਨਕਾਮ, ਵੱਡੀ ਮਾਤਰਾ 'ਚ ਗੋਲਾ-ਬਰੂਦ ਤੇ ਹਥਿਆਰ ਬਰਾਮਦ](https://static.abplive.com/wp-content/uploads/sites/5/2020/09/01230620/rampur-army.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਭਾਰਤੀ ਫੌਜ ਨੇ ਵੱਡੀ ਅੱਤਵਾਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਭਾਰਤੀ ਸੈਨਾ ਦੀ ਚਿਨਾਰ ਕੋਰਪਸ ਨੇ ਕਿਹਾ ਕਿ ਉਨ੍ਹਾਂ ਨੇ 30 ਅਗਸਤ ਨੂੰ ਬਾਰਾਮੂਲਾ ਜ਼ਿਲ੍ਹੇ ਦੇ ਰਾਮਪੁਰ ਸੈਕਟਰ ਵਿੱਚ ਕੰਟਰੋਲ ਰੇਖਾ ਦੇ ਨਾਲ ਲੱਗਦੇ ਇੱਕ ਪਿੰਡ ਨੇੜੇ ਸ਼ੱਕੀ ਵਿਅਕਤੀਆਂ ਦੀਆਂ ਹਰਕਤਾਂ ਵੇਖੀਆਂ। ਇਸ ਤੋਂ ਬਾਅਦ ਕਈ ਟਿਕਾਣਿਆਂ ਦਾ ਪਰਦਾਫਾਸ਼ ਕੀਤਾ ਗਿਆ ਤੇ ਵੱਡੀ ਮਾਤਰਾ 'ਚ ਅਸਲਾ ਤੇ ਹੋਰ ਹਥਿਆਰ ਬਰਾਮਦ ਕੀਤੇ ਗਏ।
ਚਿਨਾਰ ਕੋਰਪਸ ਨੇ ਦੱਸਿਆ ਕਿ ਇਹ ਲੋਕ ਕੰਟਰੋਲ ਰੇਖਾ ਨੇੜੇ ਹਥਿਆਰ ਤੇ ਗੋਲਾ ਬਾਰੂਦ ਛੱਡ ਜਾਂਦੇ ਸੀ, ਜਿਨ੍ਹਾਂ ਨੂੰ ਓਵਰਗ੍ਰਾਊਂਡ ਵਰਕਰ ਅੱਤਵਾਦੀ ਗਤੀਵਿਧੀਆਂ ਲਈ ਇਸਤੇਮਾਲ ਕਰਦੇ ਸੀ।
ਸੈਨਾ ਅਨੁਸਾਰ ਪ੍ਰਭਾਵਿਤ ਖੇਤਰ ਤੇ ਖਰਾਬ ਮੌਸਮ ਦੇ ਮੱਦੇਨਜ਼ਰ ਘੁਸਪੈਠ ਦੀਆਂ ਸੰਭਾਵੀ ਕੋਸ਼ਿਸ਼ਾਂ ਲਈ ਅਲਰਟ ਜਾਰੀ ਕੀਤਾ ਗਿਆ ਸੀ। ਸਾਰੇ ਖੇਤਰ ਵਿੱਚ ਨਿਗਰਾਨੀ ਵਧਾ ਦਿੱਤੀ ਗਈ ਸੀ। ਸਾਰੀ ਰਾਤ ਨਿਗਰਾਨੀ ਜਾਰੀ ਰਹੀ। ਜਦੋਂ ਸੈਨਾ ਨੇ ਨਿਗਰਾਨੀ ਤੋਂ ਬਾਅਦ ਭਾਲ ਸ਼ੁਰੂ ਕੀਤੀ ਤਾਂ ਰਾਮਪੁਰ ਸੈਕਟਰ 'ਚ ਚਿਨਾਰ ਕੋਰਪਸ ਦੇ ਜਵਾਨਾਂ ਨੇ ਵੱਡੀ ਮਾਤਰਾ 'ਚ ਗੋਲਾ ਬਾਰੂਦ ਤੇ ਕਈ ਹਥਿਆਰ ਬਰਾਮਦ ਕੀਤੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)